ਥਾਈਲੈਂਡ ਵਿੱਚ ਸਿੱਖ ਧਰਮ
ਲੜੀ ਦਾ ਹਿੱਸਾ |
ਸਿੱਖ ਧਰਮ |
---|
ਸਿੱਖ ਧਰਮ ਥਾਈਲੈਂਡ ਵਿੱਚ ਇੱਕ ਮਾਨਤਾ ਪ੍ਰਾਪਤ ਧਰਮ ਹੈ, ਜਿਸਦੇ ਲਗਭਗ 70,000 ਅਨੁਯਾਈ ਹਨ।[1] ਇਹ ਧਰਮ ਭਾਰਤ ਤੋਂ ਪ੍ਰਵਾਸੀਆਂ ਦੁਆਰਾ ਲਿਆਇਆ ਗਿਆ ਸੀ ਜੋ 19ਵੀਂ ਸਦੀ ਦੇ ਅਖੀਰ ਵਿੱਚ ਆਉਣਾ ਸ਼ੁਰੂ ਹੋਇਆ ਸੀ। ਬੈਂਕਾਕ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਮੇਤ ਦੇਸ਼ ਵਿੱਚ ਲਗਭਗ 20 ਗੁਰਦੁਆਰੇ ਹਨ।
ਜਨਸੰਖਿਆ ਅਤੇ ਪ੍ਰਿਸਥਿਤੀਆਂ
[ਸੋਧੋ]2006 ਵਿੱਚ ਸਿੱਖ ਸਮੁਦੇ ਵਿੱਚ ਲਗਭਗ 70,000 ਲੋਕ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਅਧਿਕਤਰ ਬੈਂਕਾਕ, ਚਿਆਂਗ ਮਾਈ, ਨਖੋਨ ਰਤਚਾਸਿਮਾ, ਪੱਟਾਯਾ ਅਤੇ ਫੁਕੇਟ ਵਿੱਚ ਰਹਿੰਦੇ ਸਨ। ਉਸ ਸਮੇਂ ਦੇਸ਼ ਵਿੱਚ 19 ਸਿੱਖ ਗੁਰਦੁਆਰੇ ਸਨ। ਸਿੱਖ ਧਰਮ ਸੱਭਿਆਚਾਰਕ ਮੰਤਰਾਲੇ ਦੇ ਧਾਰਮਿਕ ਮਾਮਲਿਆਂ ਦੇ ਵਿਭਾਗ ਨਾਲ ਪੰਜੀਕਰਿਤ ਪੰਜ ਧਾਰਮਿਕ ਸਮੂਹਾਂ ਵਿੱਚੋਂ ਇੱਕ ਸੀ। [2] ਥਾਈਲੈਂਡ ਵਿੱਚ ਸਿੱਖ ਭਾਰਤੀਆਂ ਵਿੱਚ ਸਭ ਤੋਂ ਵੱਡਾ ਸਮੁਦਾ ਹੈ ਅਤੇ ਉਨ੍ਹਾਂ ਦੇ ਰਾਜੇ ਨਾਲ ਚੰਗੇ ਸਬੰਧ ਹਨ। [3]
ਪਛਾਣ
[ਸੋਧੋ]ਬੈਂਕਾਕ ਦੇ ਸਿੱਖ ਵਸਨੀਕਾਂ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ "ਬੈਂਕਾਕ ਸਮਾਜ ਵਿੱਚ ਥਾਈ-ਸਿੱਖ ਪਛਾਣ ਸਪੱਸ਼ਟ ਅਤੇ ਚੰਗੀ ਤਰ੍ਹਾਂ ਬਣਾਈ ਰੱਖੀ ਗਈ ਹੈ", ਪਰ ਪੱਛਮੀ ਅਤੇ ਹੋਰ ਸਮਾਜਾਂ ਦੇ ਪ੍ਰਭਾਵ ਉਨ੍ਹਾਂ ਦੀ ਪਰੰਪਰਾਗਤ ਜੀਵਨ ਸ਼ੈਲੀ ਦੀਆਂ ਵਿਸ਼ੇਸ਼ਤਾਵਾਂ ਨੂੰ ਅਣਡਿੱਠ ਕਰਨ ਵੱਲ ਅਗਵਾਈ ਕਰ ਰਹੇ ਸਨ।[4] ਬੈਂਕਾਕ ਵਿੱਚ ਸਿੱਖ ਸਮੁਦੇ ਨੂੰ "ਥਾਈਲੈਂਡ ਵਿੱਚ ਸਭ ਤੋਂ ਏਕੀਕ੍ਰਿਤ ਸਮੁਦਾ" ਦੱਸਿਆ ਗਿਆ ਹੈ।[5]
ਇਤਿਹਾਸ
[ਸੋਧੋ]ਬੈਂਕਾਕ
[ਸੋਧੋ]1884 ਵਿੱਚ ਥਾਈਲੈਂਡ ਪਹੁੰਚਣ ਵਾਲੇ ਪਹਿਲੇ ਭਾਰਤੀਆਂ ਵਿੱਚ ਕਿਰਪਾ ਰਾਮ ਮਦਾਨ ਸਨ। ਉਹ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਜਿਲ੍ਹੇ ਦੇ ਭਾਡੇਵਾਲ ਪਿੰਡ ਦਾ ਇੱਕ ਸਹਿਜਧਾਰੀ ਸਿੱਖ ਸੀ। [6] ਉਸ ਨੇ ਥਾਈਲੈਂਡ ਦੇ ਰਾਜਾ ਰਾਮ ਪੰਚਮ ਮਿਲਿਆ ਸੀ। [7] ਉਹ ਆਪਣੇ ਰਿਸ਼ਤੇਦਾਰਾਂ ਨੂੰ ਲਿਆਇਆ ਜਿਨ੍ਹਾਂ ਦੇ ਉਪਨਾਮ ਮਦਨ, ਨਰੂਲਾ ਅਤੇ ਚਾਵਲਾ ਸਨ। ਉਹ ਥਾਈਲੈਂਡ ਵਿੱਚ ਭਾਰਤੀ ਪ੍ਰਵਾਸੀ ਸੰਪ੍ਰਦਾ ਦੇ ਪਹਿਲੇ ਸਦੱਸਾਂ ਵਿੱਚੋਂ ਸਨ, ਜਿਨ੍ਹਾਂ ਨੇ 19ਵੀਂ ਸਦੀ ਦੇ ਅੰਤ ਵਿੱਚ ਆਉਣਾ ਸ਼ੁਰੂ ਕੀਤਾ ਸੀ। [8]
1911 ਤੱਕ ਬਹੁਤ ਸਾਰੇ ਸਿੱਖ ਪਰਿਵਾਰ ਥਾਈਲੈਂਡ ਵਿੱਚ ਵਸ ਗਏ ਸਨ। ਉਸ ਸਮੇਂ ਬੈਂਕਾਕ ਪ੍ਰਵਾਸੀ ਸਿੱਖਾਂ ਦਾ ਕੇਂਦਰ ਸੀ, ਪਰ ਉੱਥੇ ਕੋਈ ਗੁਰਦੁਆਰਾ ਨਹੀਂ ਸੀ, ਇਸ ਲਈ ਹਰ ਐਤਵਾਰ ਅਤੇ ਸਾਰੇ ਗੁਰਪੁਰਬ ਵਾਲੇ ਦਿਨ ਸਿੱਖਾਂ ਦੇ ਘਰਾਂ ਵਿੱਚ ਧਾਰਮਿਕ ਅਰਦਾਸ ਕੀਤੀ ਜਾਂਦੀ ਸੀ। 1912 ਵਿੱਚ ਸਿੱਖਾਂ ਨੇ ਗੁਰਦੁਆਰਾ ਸਥਾਪਿਤ ਕਰਨ ਦਾ ਫੈਸਲਾ ਕੀਤਾ। ਇੱਕ ਮਸ਼ਹੂਰ ਵਪਾਰਕ ਖੇਤਰ ਬਾਨ ਮੋਹ ਦੇ ਨੇੜੇ ਇੱਕ ਲੱਕੜ ਦਾ ਘਰ ਕਿਰਾਏ 'ਤੇ ਲਿਆ ਹੋਇਆ। [9] 1913 (ਜਾਂ ਬੋਧੀ ਜੰਤਰੀ ਅਨੁਸਾਰ ਵਰ੍ਹਾ 2456) ਵਿੱਚ, ਸਿੱਖ ਸਮੁਦਾ ਦੇ ਲਗਾਤਾਰ ਵਾਧੇ ਦੇ ਨਾਲ, ਇੱਕ ਨਵਾਂ ਵੱਡਾ ਲੱਕੜ ਦਾ ਘਰ ਫਹੂਰਤ ਅਤੇ ਚੱਕਰਫੇਟ ਸੜਕ ਦੇ ਕੋਨੇ 'ਤੇ ਲੰਬੇ ਸਮੇਂ ਲਈ ਕਿਰਾਏ ਤੇ ਲਿਆ ਗਿਆ ਸੀ। ਕਾਫ਼ੀ ਮੁਰੰਮਤ ਅਤੇ ਸਜਾਵਟ ਤੋਂ ਬਾਅਦ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਰੋਜ਼ਾਨਾ ਦੇ ਅਧਾਰ 'ਤੇ ਧਾਰਮਿਕ ਅਰਦਾਸ ਕੀਤੀ ਗਈ। ਸਿੱਖ ਅਧਿਕਤਰ ਰੀਅਲ ਅਸਟੇਟ ਦਾ ਕਾਰੋਬਾਰ ਚਲਾਉਂਦੇ ਹਨ ਜਾਂ ਟੈਕਸਟਾਈਲ ਦੇ ਕਾਰੋਬਾਰ ਵਿਚ ਲੱਗੇ ਹੋਏ ਹਨ।
1979 ਵਿੱਚ, ਸਿੱਖਾਂ ਦੀ ਵਧਦੀ ਸੰਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਗੁਰਦੁਆਰਾ ਸਾਹਿਬ ਦੀ ਮੁਰੰਮਤ ਅਤੇ ਇਸਨੂੰ ਵੱਡਾ ਬਣਾਉਣ ਦਾ ਫੈਸਲਾ ਲਿਆ ਗਿਆ। ਸ੍ਰੀ ਗੁਰੂ ਸਿੰਘ ਸਭਾ ਦੀ ਕਮੇਟੀ ਅਤੇ ਹੋਰ ਥਾਈ ਸਿੱਖਾਂ ਨੇ ਮਿਲ ਕੇ ਉਸੇ ਥਾਂ 'ਤੇ ਨਵਾਂ ਗੁਰਦੁਆਰਾ ਬਣਾਉਣ ਦਾ ਫੈਸਲਾ ਲਿਆ। ਪੰਜ ਪਿਆਰਿਆਂ ਵੱਲੋਂ ਨੀਂਹ ਪੱਥਰ ਰੱਖਿਆ ਗਿਆ। ਨਵਾਂ ਗੁਰਦੁਆਰਾ 1981 ਵਿੱਚ ਦੋ ਵਰ੍ਹਿਆਂ ਤੋਂ ਬਾਅਦ ਸੰਪੂਰਨ ਹੋਇਆ।
ਚਿਆਂਗ ਮਾਈ
[ਸੋਧੋ]ਚਿਆਂਗ ਮਾਈ ਦੀ ਯਾਤਰਾ ਕਰਨ ਵਾਲਾ ਪਹਿਲਾ ਸਿੱਖ ਈਸ਼ਰ ਸਿੰਘ ਸੀ, ਜਿਸ ਨੇ ਵਰ੍ਹਾ 1905 (ਜਾਂ ਬੋਧੀ ਜੰਤਰੀ ਅਨੁਸਾਰ ਵਰ੍ਹਾ 2448) ਵਿੱਚ ਭਾਰਤ ਤੋਂ ਬਰਮਾ ਰਾਹੀਂ ਥਾਈਲੈਂਡ ਦੀ ਯਾਤਰਾ ਕੀਤੀ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਕਰੀਬ ਚਾਰ ਹੋਰ ਪਰਿਵਾਰ ਥਾਈਲੈਂਡ ਆ ਗਏ। ਉਹ ਰਤਨ ਸਿੰਘ, ਗਿਆਨ ਸਿੰਘ, ਵਰਿਆਮ ਸਿੰਘ ਅਤੇ ਅਮਾਂਡਾ ਸਿੰਘ ਸਨ। 1907 ਵਿੱਚ, ਸਿੱਖਾਂ ਦੇ ਇਸ ਸਮੂਹ ਨੇ ਚਰੋਇਨਰਤ ਰੋਡ ਵਿੱਚ ਇੱਕ ਗੁਰਦੁਆਰਾ ਸਥਾਪਤ ਕਰਨ ਦਾ ਫੈਸਲਾ ਲਿਆ, ਜੋ ਕਿ ਅਜੇ ਵੀ ਇਸ ਸਥਾਨ 'ਤੇ ਉਪਸਥਿਤ ਹੈ ਅਤੇ ਹੁਣ ਲਗਭਗ 240 ਵਰਗ ਮੀਟਰ ਦਾ ਖੇਤਰਫਲ ਰੱਖਦਾ ਹੈ।
ਪਟਾਇਆ
[ਸੋਧੋ]1975 ਵਿੱਚ ਪਟਾਇਆ ਵਿੱਚ ਕੇਵਲ਼ ਤਿੰਨ ਜਾਂ ਚਾਰ ਸਿੱਖ ਪਰਿਵਾਰ ਸਨ। ਪਰ ਪਟਾਇਆ ਇੱਕ ਸੈਰ-ਸਪਾਟਾ ਸਥਾਨ ਬਣਨ ਤੋਂ ਬਾਅਦ, ਬਹੁਤ ਸਾਰੇ ਸਿੱਖ ਉਬੋਲ ਰਤਚਥਾਨੀ, ਉਦੋਨ ਰਤਚਥਾਨੀ, ਨਕੋਰਨ ਰਤਚਸੀਮਾ (ਕੋਰਾਟ) ਅਤੇ ਸਤਾਹਿੱਪ ਵਰਗੇ ਦੂਜੇ ਸੂਬਿਆਂ ਤੋਂ ਪ੍ਰਵਾਸ ਕਰ ਗਏ।
ਖੋਨ ਕੇਨ
[ਸੋਧੋ]1932 ਵਿੱਚ, ਸਿੱਖਾਂ ਨੇ ਕਾਰੋਬਾਰ ਸ਼ੁਰੂ ਕਰਨ ਅਤੇ ਰੋਜ਼ੀ-ਰੋਟੀ ਕਮਾਉਣ ਲਈ ਖੋਨ ਕੇਨ ਵੱਲ ਜਾਣਾ ਸ਼ੁਰੂ ਕਰ ਦਿੱਤਾ। ਸ਼ੁਰੂ ਵਿੱਚ ਖੋਨ ਕੇਨ ਵਿੱਚ ਸਿੱਖਾਂ ਨੇ ਧਾਰਮਿਕ ਰਸਮਾਂ ਜਾਂ ਅਰਦਾਸਾਂ ਕਰਨ ਲਈ ਗੁਰਦੁਆਰਾ ਨਹੀਂ ਬਣਾਇਆ ਸੀ। ਇਸ ਦੀ ਬਜਾਏ ਸਿੱਖ ਲੋਕਾਂ ਦੇ ਘਰਾਂ ਨੂੰ ਕੁਝ ਖਾਸ ਦਿਨਾਂ 'ਤੇ ਇਹ ਰਸਮਾਂ ਕਰਨ ਲਈ ਰੋਟੇਸ਼ਨ ਵਿੱਚ ਵਰਤਿਆ ਜਾਂਦਾ ਸੀ। ਬਾਅਦ ਵਿੱਚ, 1972 ਵਿੱਚ, ਜਿਵੇਂ ਕਿ ਸਿੱਖਾਂ ਦੀ ਸੰਖਿਆ ਵਧੀ, ਇੱਕ ਗੁਰਦੁਆਰਾ ਦ ਨਿਰਮਾਣ ਕੀਤਾ ਗਿਆ। ਇਹ ਦੋ ਮੰਜ਼ਿਲਾ ਇਮਾਰਤ ਹੈ, ਜੋ ਕਿ ਰੁਮਚਿਤ ਰੋਡ ਵਿੱਚ ਸਥਿਤ ਹੈ।
ਲੈਮਪਾਂਗ
[ਸੋਧੋ]ਲੈਮਪਾਂਗ ਦਾ ਗੁਰਦੁਆਰਾ ਸ਼ੁਰੂ ਵਿੱਚ ਸਾਈ ਕਲਾਂਗ ਰੋਡ ਵਿੱਚ ਸਥਿਤ ਸੀ ਅਤੇ ਇਹ ਥਾਈਲੈਂਡ ਦੇ ਪੁਰਾਣੇ ਗੁਰਦੁਆਰਿਆਂ ਵਿੱਚੋਂ ਇੱਕ ਸੀ। 1933 ਵਿੱਚ ਵਰਿਆਮ ਸਿੰਘ ਨਾਮ ਦੇ ਸਿੱਖ ਨੇ ਜ਼ਮੀਨ ਦਾ ਇੱਕ ਟੁਕੜਾ ਦਾਨ ਕਰਕੇ ਗੁਰਦੁਆਰੇ ਦਾ ਨਿਰਮਾਣ ਸ਼ੁਰੂ ਕਰਵਾਇਆ। ਬਾਅਦ ਵਿੱਚ, ਜਿਵੇਂ-ਜਿਵੇਂ ਸਿੱਖਾਂ ਦੀ ਸੰਖਿਆ ਵਧਦੀ ਗਈ, ਤਿਪ ਚਾਂਗ ਰੋਡ ਵਿੱਚ ਇਕ ਨਵਾਂ ਅਤੇ ਵੱਡਾ ਗੁਰਦੁਆਰਾ ਦਾ ਨਿਰਮਾਣ ਕੀਤਾ ਗਿਆ। 24 ਸਤੰਬਰ, 1992 ਨੂੰ ਨਵੇਂ ਗੁਰਦੁਆਰੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਇਸ ਘਟਨਾ ਨੂੰ ਦੇਖਣ ਲਈ ਨੇੜਲੇ ਸੂਬਿਆਂ ਅਤੇ ਬੈਂਕਾਕ ਤੋਂ ਵੱਡੀ ਸੰਖਿਆ ਵਿੱਚ ਸਿੱਖਾਂ ਇਕੱਠੇ ਹੋਏ ਸਨ।
ਕੋਰਾਤ
[ਸੋਧੋ]1947 ਵਿੱਚ, ਸਿੱਖਾਂ ਨੇ ਕਾਰੋਬਾਰ ਸ਼ੁਰੂ ਕਰਨ ਅਤੇ ਰੋਜ਼ੀ-ਰੋਟੀ ਕਮਾਉਣ ਲਈ ਕੋਰਾਤ ਜਾਣਾ ਸ਼ੁਰੂ ਕਰ ਦਿੱਤਾ। ਸ਼ੁਰੂ ਵਿੱਚ ਖੋਨ ਕੇਨ ਵਿਚ ਸਿੱਖਾਂ ਨੇ ਧਾਰਮਿਕ ਰਸਮਾਂ ਜਾਂ ਅਰਦਾਸਾਂ ਕਰਨ ਲਈ ਗੁਰਦੁਆਰਾ ਨਹੀਂ ਬਣਾਇਆ ਸੀ। ਇਸ ਦੀ ਬਜਾਏ ਸਿੱਖ ਲੋਕਾਂ ਦੇ ਘਰਾਂ ਨੂੰ ਕੁਝ ਖਾਸ ਦਿਨਾਂ 'ਤੇ ਇਹ ਰਸਮਾਂ ਕਰਨ ਲਈ ਰੋਟੇਸ਼ਨ ਵਿੱਚ ਵਰਤਿਆ ਜਾਂਦਾ ਸੀ। ਬਾਅਦ ਵਿੱਚ, ਜਿਵੇਂ-ਜਿਵੇਂ ਸਿੱਖਾਂ ਦੀ ਸੰਖਿਆ ਵਧਦੀ ਗਈ, ਇੱਕ ਗੁਰਦੁਆਰਾ ਦਾ ਨਿਰਮਾਣ ਕੀਤਾ ਗਿਆ। 23 ਦਸੰਬਰ 1984 ਨੂੰ ਇਸ ਗੁਰਦੁਆਰੇ ਦੇ ਉਦਘਾਟਨੀ ਸਮਾਰੋਹ ਨੂੰ ਮਨਾਉਣ ਲਈ ਸਿੱਖ ਸਮੁਦਾ ਵੱਲੋਂ ਕੋਰਾਤ ਕਸਬੇ ਵਿੱਚ ਪਰੇਡ ਕੀਤੀ ਗਈ ਸੀ।
ਫੁਕੇਟ
[ਸੋਧੋ]ਫੂਕੇਟ ਵਿੱਚ ਪਹਿਲਾ ਗੁਰਦੁਆਰਾ ਉਨ੍ਹਾਂ ਸਿੱਖਾਂ ਦੁਆਰਾ ਨਿਰਮਾਣਿਤ ਹੋਇਆ ਸੀ ਜਿੜ੍ਹੇ 1939 ਵਿੱਚ ਅੰਗਰੇਜਾਂ ਦੀ ਨਿਗਰਾਨੀ ਹੇਠ ਟਿਨ ਮਾਈਨਿੰਗ ਅਤੇ ਰੇਲਵੇ ਇੰਜੀਨੀਅਰਿੰਗ ਵਿੱਚ ਕੰਮ ਕਰਨ ਲਈ ਫੂਕੇਟ ਆਏ ਸਨ। ਸਿੱਖਾਂ ਦੇ ਇਹ ਸਮੂਹ ਦੂਜੇ ਵਿਸ਼ਵ ਯੁੱਧ ਦੌਰਾਨ ਇੰਡੀਅਨ ਨੈਸ਼ਨਲ ਆਰਮੀ (ਆਈਐਨਏ) ਵਿੱਚ ਸ਼ਾਮਲ ਸਨ। ਬਾਅਦ ਵਿੱਚ, ਬਹੁਤ ਸਾਰੇ ਸਿੱਖ ਵਪਾਰੀਆਂ ਨੇ ਮਿਲਾਈ ਕਢਾਈ ਅਤੇ ਹੋਟਲਾਂ ਵਰਗੇ ਉਦਯੋਗਾਂ ਵਿੱਚ ਕਾਰੋਬਾਰ ਸ਼ੁਰੂ ਕਰਨ ਲਈ ਫੁਕੇਟ ਵਿੱਚ ਪ੍ਰਵਾਸ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਫੁਕੇਟ ਸੂਬਾ ਥਾਈਲੈਂਡ ਦੇ ਮੁੱਖ ਸੈਰ-ਸਪਾਟਾ ਕੇਂਦਰਾਂ ਵਿੱਚੋਂ ਇੱਕ ਬਣ ਗਿਆ, ਵਧੇਰੇ ਸਿੱਖ ਉੱਥੇ ਵਿੱਚ ਚਲੇ ਗਏ। ਇਸ ਨਾਲ ਸਿੱਖਾਂ ਦੀ ਵਧਦੀ ਸੰਖਿਆ ਨੂੰ ਅਨੁਕੂਲ ਬਣਾਉਣ ਲਈ ਗੁਰਦੁਆਰੇ ਦਾ ਵਿਸਥਾਰ ਅਤੇ ਨਵੀਨੀਕਰਨ ਕਰਨ ਦੀ ਲੋੜ ਪੈਦਾ ਹੋ ਗਈ। ਫੁਕੇਟ ਦੀ ਗੁਰਦੁਆਰਾ ਕਮੇਟੀ ਨੇ ਹੋਰ ਬਹੁਤ ਸਾਰੇ ਸਿੱਖਾਂ ਨਾਲ ਮਿਲ ਕੇ ਨਵਾਂ ਗੁਰਦੁਆਰਾ ਬਣਾਉਣ ਵਿੱਚ ਸਹਾਇਤਾ ਕੀਤੀ।
ਥਾਈਲੈਂਡ ਵਿੱਚ ਗੁਰਦੁਆਰੇ
[ਸੋਧੋ]ਥਾਈਲੈਂਡ ਵਿੱਚ ਸਿੱਖਾਂ ਨੇ ਦੇਸ਼ ਭਰ ਵਿੱਚ ਕਈ ਗੁਰਦੁਆਰੇ ਬਣਾਏ ਹਨ। ਵਰਤਮਾਨ ਵਿੱਚ ਹੇਠ ਲਿਖੇ ਪ੍ਰਾਂਤਾਂ ਵਿੱਚ ਸਥਿਤ ਗੁਰਦੁਆਰੇ ਹਨ:
- ਬੈਂਕਾਕ, ਫਰਾ ਨਖੋਨ
- ਚਿਆਂਗ ਮਾਈ, ਮੁਏਂਗ ਜ਼ਿਲ੍ਹਾ
- ਚਿਆਂਗ ਰਾਏ, ਮੁਏਂਗ ਜ਼ਿਲ੍ਹਾ
- ਚੋਨਬੁਰੀ, ਪੱਟਾਯਾ
- ਖੋਨ ਕੇਨ, ਮੁਏਂਗ ਜ਼ਿਲ੍ਹਾ
- ਲੈਮਪਾਂਗ, ਮੁਏਂਗ ਜ਼ਿਲ੍ਹਾ
- ਨਖੋਨ ਫਨੋਮ, ਮੁਏਂਗ ਜ਼ਿਲ੍ਹਾ
- ਨਖੋਨ ਰਤਚਾਸੀਮਾ, ਮੁਏਂਗ ਜ਼ਿਲ੍ਹਾ
- ਨਖੋਂ ਸਾਵਨ, ਮੁਆਂਗ ਜ਼ਿਲ੍ਹਾ
- ਪੱਟਨੀ, ਮੁਏਂਗ ਜ਼ਿਲ੍ਹਾ
- ਫੁਕੇਟ, ਮੁਏਂਗ ਜ਼ਿਲ੍ਹਾ
- ਸਮੂਤ ਪ੍ਰਕਾਨ, ਮੁਏਂਗ ਜ਼ਿਲ੍ਹਾ
- ਸੋਂਗਖਲਾ, ਹਾਟ ਯਾਈ ਜ਼ਿਲ੍ਹਾ
- ਤ੍ਰਾਂਗ, ਮੁਏਂਗ ਜ਼ਿਲ੍ਹਾ
- ਉਬੋਨ ਰਤਚਾਥਾਨੀ, ਮੁਏਂਗ ਜ਼ਿਲ੍ਹਾ
- ਉਡੋਨ ਥਾਨੀ, ਮੁਏਂਗ ਜ਼ਿਲ੍ਹਾ
- Yala, ਮੁਏਆਂਗ ਜ਼ਿਲ੍ਹਾ
ਇਨ੍ਹਾਂ ਵੀ ਵੇਖੋ
[ਸੋਧੋ]- ਦੱਖਣ-ਪੂਰਬੀ ਏਸ਼ੀਆ ਵਿੱਚ ਜੈਨ ਧਰਮ
- ਦੱਖਣ-ਪੂਰਬੀ ਏਸ਼ੀਆ ਵਿੱਚ ਹਿੰਦੂ ਧਰਮ
ਹਵਾਲੇ
[ਸੋਧੋ]- ↑ "Thailand". U.S. Department of State. Retrieved 2019-07-03.
- ↑ International Religious Freedom Report 2006, U.S. Department of State
- ↑ Kahlon, Swarn Singh; Virk, Dr. Hardev Singh (2016). "Sikhs presence in Thailand". Sikhs in Asia Pacific : Travels among the Sikh Diaspora from Yangon to Kobe. New Delhi: Manohar Publishers, New Delhi.
- ↑ Narksuwan, Nakrob; Siltragool, Wisanee; Jantapo, Anchalee (2014). "Current Conditions and Problems of Conservation and Inheritance of Identity Among Thai-Sikhs". Asian Culture and History. 7. doi:10.5539/ach.v7n1p1.
- ↑ Rajwant Singh Chilana (16 January 2006). International Bibliography of Sikh Studies. Springer Science & Business Media. p. 466. ISBN 978-1-4020-3044-4.
- ↑ Surendra K. Gupta (1999). Indians in Thailand. Books India International. p. 48.
- ↑ The records are available in the Gurudwara Singh Sabha in Bangkok.
- ↑ Surendra K. Gupta (1999). Indians in Thailand. Books India International. p. 67.
- ↑ Kahlon, Swarn Singh; Virk, Dr. Hardev Singh (2016). "Sikhs presence in Thailand". Sikhs in Asia Pacific : Travels among the Sikh Diaspora from Yangon to Kobe. New Delhi: Manohar Publishers, New Delhi.Kahlon, Swarn Singh; Virk, Dr. Hardev Singh (2016). "Sikhs presence in Thailand". Sikhs in Asia Pacific : Travels among the Sikh Diaspora from Yangon to Kobe. New Delhi: Manohar Publishers, New Delhi.
ਹੋਰ ਪੜ੍ਹਨਾ
[ਸੋਧੋ]- ਸਿੱਧੂ, ਐੱਮ.ਐੱਸ., ਅਤੇ ਚਹੁਲਾਲੋਂਗਕੋਨਮਹਾਵਿਥਿਆਲਾਈ। (1993)। ਥਾਈਲੈਂਡ ਵਿੱਚ ਸਿੱਖ ਬੈਂਕਾਕ: ਇੰਸਟੀਚਿਊਟ ਆਫ਼ ਏਸ਼ੀਅਨ ਸਟੱਡੀਜ਼, ਚੁਲਾਲੋਂਗਕੋਰਨ ਯੂਨੀਵਰਸਿਟੀ।
ਬਾਹਰੀ ਲਿੰਕ
[ਸੋਧੋ]- ਥਾਈ ਸਿੱਖ ਆਰਗੇਨਾਈਜ਼ੇਸ਼ਨ[permanent dead link]
- ਮੋਬਾਈਲ 'ਤੇ ਸਿੱਖ ਧਰਮ ਐਸ.ਐਮ.ਐਸ Archived 2016-03-11 at the Wayback Machine.