ਮਹਾਂਦੇਵੀ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਹਾਦੇਵੀ ਵਰਮਾ
महादेवी वर्मा
ਜਨਮ(1907-03-26)26 ਮਾਰਚ 1907
ਫ਼ਰੂਖਾਬਾਦ, ਫ਼ਰੂਖਾਬਾਦ ਜ਼ਿਲ੍ਹਾ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ
ਮੌਤਅਲਾਹਾਬਾਦ, ਉੱਤਰ ਪ੍ਰਦੇਸ਼, ਭਾਰਤ
ਕੌਮੀਅਤਭਾਰਤੀ
ਨਸਲੀਅਤਹਿੰਦੂ
ਨਾਗਰਿਕਤਾਭਾਰਤੀ
ਸਿੱਖਿਆਹਾਈ ਸਕੂਲ
ਅਲਮਾ ਮਾਤਰਕਰਾਸਥਵੇਟ ਹਾਈ ਸਕੂਲ, ਅਲਾਹਾਬਾਦ, ਉੱਤਰ ਪ੍ਰਦੇਸ਼
ਕਿੱਤਾਲੇਖਕ, ਕਵੀ, ਆਜ਼ਾਦੀ ਸੰਗਰਾਮੀਆ, ਇਸਤਰੀ ਆਗੂ, ਸਿੱਖਿਆ ਸ਼ਾਸਤਰੀ
ਇਨਾਮ1979: ਸਾਹਿਤ ਅਕੈਡਮੀ ਫੈਲੋਸ਼ਿਪ
1982: ਗਿਆਨਪੀਠ ਅਵਾਰਡ
1956: ਪਦਮ ਭੂਸ਼ਨ
1988: ਪਦਮ ਵਿਭੂਸ਼ਨ
ਵਿਧਾਕਵਿਤਾ, ਸਾਹਿਤ

ਮਹਾਂਦੇਵੀ ਵਰਮਾ (ਹਿੰਦੀ: महादेवी वर्मा, 26 ਮਾਰਚ 1907 - 11 ਸਤੰਬਰ 1987) ਹਿੰਦੀ ਦੀਆਂ ਸਭ ਤੋਂ ਜਿਆਦਾ ਪ੍ਰਤਿਭਾਸ਼ੀਲ ਕਵਿਤਰੀਆਂ ਵਿੱਚੋਂ ਇੱਕ ਸਨ। ਉਹ ਹਿੰਦੀ ਸਾਹਿਤ ਵਿੱਚ ਛਾਇਆਵਾਦੀ ਯੁੱਗ ਦੇ ਚਾਰ ਪ੍ਰਮੁੱਖ ਥੰਮ੍ਹਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਆਧੁਨਿਕ ਹਿੰਦੀ ਦੀਆਂ ਸਭ ਤੋਂ ਸਜੀਵ ਕਵਿਤਰੀਆਂ ਵਿੱਚੋਂ ਇੱਕ ਹੋਣ ਦੇ ਕਾਰਨ ਉਸ ਨੂੰ "ਆਧੁਨਿਕ ਮੀਰਾ" ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।[1] ਕਵੀ ਨਿਰਾਲਾ ਨੇ ਉਸ ਨੂੰ “ਹਿੰਦੀ ਦੇ ਵਿਸ਼ਾਲ ਮੰਦਰ ਦੀ ਸਰਸਵਤੀ” ਵੀ ਕਿਹਾ ਹੈ। ਮਹਾਂਦੇਵੀ ਨੇ ਆਜ਼ਾਦੀ ਦੇ ਪਹਿਲੇ ਦਾ ਭਾਰਤ ਵੀ ਵੇਖਿਆ ਅਤੇ ਉਸਦੇ ਬਾਅਦ ਦਾ ਵੀ। ਉਹ ਉਹਨਾਂ ਕਵੀਆਂ ਵਿੱਚੋਂ ਇੱਕ ਹੈ ਜਿਹਨਾਂ ਨੇ ਵਿਆਪਕ ਸਮਾਜ ਵਿੱਚ ਕੰਮ ਕਰਦੇ ਹੋਏ ਭਾਰਤ ਦੇ ਅੰਦਰ ਮੌਜੂਦ ਹਾਹਾਕਾਰ, ਰੁਦਨ ਨੂੰ ਵੇਖਿਆ, ਪਰਖਿਆ ਅਤੇ ਕਰੁਣ ਹੋਕੇ ਹਨੇਰੇ ਨੂੰ ਦੂਰ ਕਰਨ ਵਾਲੀ ਦ੍ਰਿਸ਼ਟੀ ਦੇਣ ਦੀ ਕੋਸ਼ਿਸ਼ ਕੀਤੀ। ਨਾ ਕੇਵਲ ਉਸ ਦੀ ਕਵਿਤਾ ਸਗੋਂ ਉਸ ਦੇ ਸਾਮਾਜ ਸੁਧਾਰ ਦੇ ਕਾਰਜ ਅਤੇ ਔਰਤਾਂ ਦੇ ਪ੍ਰਤੀ ਚੇਤਨਾ ਭਾਵ ਵੀ ਇਸ ਦ੍ਰਿਸ਼ਟੀ ਤੋਂ ਪ੍ਰਭਾਵਿਤ ਰਹੇ।

ਮਹਾਂਦੇਵੀ ਵਰਮਾ ਨੇ ਖੜੀ ਬੋਲੀ ਹਿੰਦੀ ਦੀ ਕਵਿਤਾ ਵਿੱਚ ਉਸ ਕੋਮਲ ਸ਼ਬਦਾਵਲੀ ਦਾ ਵਿਕਾਸ ਕੀਤਾ ਜੋ ਹੁਣ ਤੱਕ ਕੇਵਲ ਬ੍ਰਜਭਾਸ਼ਾ ਵਿੱਚ ਹੀ ਸੰਭਵ ਮੰਨੀ ਜਾਂਦੀ ਸੀ। ਇਸਦੇ ਲਈ ਉਸ ਨੇ ਆਪਣੇ ਸਮੇਂ ਦੇ ਅਨੁਕੂਲ ਸੰਸਕ੍ਰਿਤ ਅਤੇ ਬੰਗਾਲੀ ਦੇ ਕੋਮਲ ਸ਼ਬਦਾਂ ਨੂੰ ਚੁਣਕੇ ਹਿੰਦੀ ਦਾ ਜਾਮਾ ਪੁਆਇਆ। ਸੰਗੀਤ ਦੀ ਜਾਣਕਾਰ ਹੋਣ ਦੇ ਕਾਰਨ ਉਸ ਦੇ ਗੀਤਾਂ ਦਾ ਨਾਦ-ਸੁਹੱਪਣ ਅਤੇ ਪੈਨੀ ਉਕਤੀਆਂ ਦੀ ਵਿਅੰਜਨਾ ਸ਼ੈਲੀ ਹੋਰ ਥਾਂ ਅਨੋਖੀ ਹੈ। ਉਸ ਨੇ ਪੜ੍ਹਾਉਣ ਤੋਂ ਆਪਣੇ ਕਿੱਤਾਗਤ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਅੰਤਮ ਸਮੇਂ ਤੱਕ ਉਹ ਪ੍ਰਯਾਗ ਮਮਹਿਲਾ ਵਿਦਿਆਪੀਠ ਦੀ ਪ੍ਰਧਾਨਾਚਾਰਿਆ ਬਣੀ ਰਹੀ। ਉਸ ਦਾ ਬਾਲ-ਵਿਆਹ ਹੋਇਆ ਪਰ ਉਸ ਨੇ ਕੰਵਾਰੀ ਦੀ ਤਰ੍ਹਾਂ ਜੀਵਨ-ਨਿਰਬਾਹ ਕੀਤਾ। ਪ੍ਰਤਿਭਾਸ਼ੀਲ ਕਵਿਤਰੀ ਅਤੇ ਗਦ ਲੇਖਿਕਾ ਮਹਾਂਦੇਵੀ ਵਰਮਾ ਸਾਹਿਤ ਅਤੇ ਸੰਗੀਤ ਵਿੱਚ ਨਿਪੁੰਨ ਹੋਣ ਦੇ ਨਾਲ-ਨਾਲ ਕੁਸ਼ਲ ਚਿੱਤਰਕਾਰ ਅਤੇ ਸਿਰਜਨਾਤਮਕ ਅਨੁਵਾਦਕ ਵੀ ਸੀ। ਉਸ ਨੂੰ ਹਿੰਦੀ ਸਾਹਿਤ ਦੇ ਸਾਰੇ ਮਹੱਤਵਪੂਰਨ ਇਨਾਮ ਪ੍ਰਾਪਤ ਕਰਨ ਦਾ ਗੌਰਵ ਪ੍ਰਾਪਤ ਹੈ। ਭਾਰਤ ਦੇ ਸਾਹਿਤ ਅਕਾਸ਼ ਵਿੱਚ ਮਹਾਂਦੇਵੀ ਵਰਮਾ ਦਾ ਨਾਮ ਧਰੁਵ ਤਾਰੇ ਦੀ ਤਰ੍ਹਾਂ ਪ੍ਰਕਾਸ਼ਮਾਨ ਹੈ। ਪਿਛਲੀ ਸਦੀ ਦੀ ਸਭ ਤੋਂ ਜਿਆਦਾ ਲੋਕਪ੍ਰਿਯ ਨਾਰੀ ਸਾਹਿਤਕਾਰ ਦੇ ਰੂਪ ਵਿੱਚ ਉਹ ਜੀਵਨ ਭਰ ਪੂਜਨੀਕ ਬਣੀ ਰਹੇ। ਸਾਲ 2007 ਉਹਨਾਂ ਦੀ ਜਨਮ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਗਿਆ।

ਹਵਾਲੇ[ਸੋਧੋ]