ਸਮੱਗਰੀ 'ਤੇ ਜਾਓ

ਸਟੀਵ ਸਮਿੱਥ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਟੀਵ ਸਮਿਥ ਤੋਂ ਮੋੜਿਆ ਗਿਆ)
ਸਟੀਵ ਸਮਿੱਥ
Refer to caption
ਜਨਵਰੀ 2014 ਵਿੱਚ ਸਮਿੱਥ
ਨਿੱਜੀ ਜਾਣਕਾਰੀ
ਪੂਰਾ ਨਾਮ
ਸਟੀਵਨ ਪੀਟਰ ਡੈਵਰੇਉਕਸ ਸਮਿੱਥ
ਜਨਮ (1989-06-02) 2 ਜੂਨ 1989 (ਉਮਰ 35)
ਸਿਡਨੀ, ਨਿਊ ਸਾਊਥ ਵੇਲਸ, ਆਸਟਰੇਲੀਆ
ਛੋਟਾ ਨਾਮਸਮੱਜ,[1] ਸਮਿਥੀ
ਕੱਦ176 ਸੈਂਟੀਮੀਟਰ (5 ਫੁੱਟ 9 ਇੰਚ)[2]
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਲੈੱਗਸਪਿਨ
ਭੂਮਿਕਾਬੱਲੇਬਾਜ਼, ਆਸਟਰੇਲੀਆਈ ਕਪਤਾਨ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 415)13 ਜੁਲਾਈ 2010 ਬਨਾਮ ਪਾਕਿਸਤਾਨ
ਆਖ਼ਰੀ ਟੈਸਟ4 ਸਤੰਬਰ 2017 ਬਨਾਮ ਬੰਗਲਾਦੇਸ਼
ਪਹਿਲਾ ਓਡੀਆਈ ਮੈਚ (ਟੋਪੀ 182)19 ਫਰਵਰੀ 2010 ਬਨਾਮ ਵੈਸਟ ਇੰਡੀਜ਼
ਆਖ਼ਰੀ ਓਡੀਆਈ10 ਜੂਨ 2017 ਬਨਾਮ ਇੰਗਲੈਂਡ
ਓਡੀਆਈ ਕਮੀਜ਼ ਨੰ.49
ਪਹਿਲਾ ਟੀ20ਆਈ ਮੈਚ (ਟੋਪੀ 43)5 ਫਰਵਰੀ 2010 ਬਨਾਮ ਪਾਕਿਸਤਾਨ
ਆਖ਼ਰੀ ਟੀ20ਆਈ27 ਮਾਰਚ 2016 ਬਨਾਮ ਭਾਰਤ
ਟੀ20 ਕਮੀਜ਼ ਨੰ.49
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007–ਵਰਤਮਾਨਨਿਊ ਸਾਊਥ ਵੇਲਸ (ਟੀਮ ਨੰ. 19)
2011ਵੌਰਚੈਸਟਰਸ਼ਿਰ
2011ਕੋਚੀ ਤਸਕਰਜ਼ ਕੇਰਲਾ
2011–ਵਰਤਮਾਨਸਿਡਨੀ ਸਿਕਸਰਜ਼
2012–2013ਪੂਨੇ ਵਾਰੀਅਰਜ਼ ਇੰਡੀਆ
2013ਅੰਟੀਗੁਆ ਹਾਕਬਿਲਸ
2014–2015ਰਾਜਸਥਾਨ ਰੌਇਲਸ
2016–ਵਰਤਮਾਨਰਾਇਜ਼ਿੰਗ ਪੂਨੇ ਸੁਪਰਜੈਂਟਸ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਪ:ਦ:ਕ੍ਰਿਕਟ ਲਿਸਟ ਏ
ਮੈਚ 56 98 106 144
ਦੌੜਾਂ ਬਣਾਈਆਂ 5,370 3,187 9,279 4,982
ਬੱਲੇਬਾਜ਼ੀ ਔਸਤ 59.66 44.26 56.92 47.44
100/50 20/21 8/17 33/40 10/30
ਸ੍ਰੇਸ਼ਠ ਸਕੋਰ 215 164 215 164
ਗੇਂਦਾਂ ਪਾਈਆਂ 1,243 1,046 4,926 1,988
ਵਿਕਟਾਂ 17 27 65 46
ਗੇਂਦਬਾਜ਼ੀ ਔਸਤ 52.41 34.48 53.50 38.78
ਇੱਕ ਪਾਰੀ ਵਿੱਚ 5 ਵਿਕਟਾਂ 0 0 1 0
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 3/18 3/16 7/64 3/16
ਕੈਚਾਂ/ਸਟੰਪ 79/– 59/– 147/– 88/–
ਸਰੋਤ: ESPNcricinfo, 7 ਸਤੰਬਰ 2017

ਸਟੀਵਨ ਪੀਟਰ ਡੈਵਰਉਕਸ ਸਮਿੱਥ (ਜਨਮ 2 ਜੂਨ 1989) ਇੱਕ ਆਸਟਰੇਲੀਆਈ ਕ੍ਰਿਕਟ ਖਿਡਾਰੀ ਹੈ, ਜੋ ਕਿ ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ।[3] ਇਸ ਸਮੇਂ ਸਟੀਵ ਸਮਿੱਥ ਆਸਟਰੇਲੀਆਈ ਕ੍ਰਿਕਟ ਟੀਮ ਦਾ ਕਪਤਾਨ ਹੈ।[4]

ਸ਼ੁਰੂਆਤੀ ਜੀਵਨ

[ਸੋਧੋ]

ਸਟੀਵ ਸਮਿੱਥ ਦਾ ਜਨਮ ਸਿਡਨੀ ਵਿੱਚ ਪਿਤਾ ਪੀਟਰ ਦੇ ਘਰ ਹੋਇਆ ਸੀ। ਉਸਦੇ ਪਿਤਾ ਕੋਲ ਰਸਾਇਣ ਵਿਗਿਆਨ ਦੀ ਡਿਗਰੀ ਸੀ।[5][6] ਉਸਨੇ ਆਪਣੀ ਮੁੱਢਲੀ ਸਿੱਖਿਆ ਮਿਨਾਏ ਹਾਈ ਸਕੂਲ ਤੋਂ ਹਾਸਿਲ ਕੀਤੀ ਅਤੇ ਫਿਰ ਉਸਨੇ 17 ਸਾਲ ਦੀ ਉਮਰ ਵਿੱਚ ਇੰਗਲੈਂਡ 'ਚ ਖੇਡਣ ਦਾ ਸਰਟੀਫਿਕੇਟ ਹਾਸਿਲ ਕੀਤਾ।[7][8]

ਛੋਟੇ ਹੁੰਦਿਆਂ ਸਟੀਵਨ ਨੇ ਇਲਾਵੌਂਗ ਕ੍ਰਿਕਟ ਕਲੱਬ (ਹੁਣ ਇਲਾਵੌਂਗ ਮਿਨਾਏ ਕ੍ਰਿਕਟ ਕਲੱਬ) ਵੱਲੋਂ ਕ੍ਰਿਕਟ ਖੇਡੀ। ਉਸਦਾ ਪਹਿਲਾ ਸੀਜ਼ਨ 1994-1995 ਦਾ ਸੀ। ਉਸਨੇ ਇਸ ਕਲੱਬ ਵੱਲੋਂ ਲਗਭਗ 11 ਸੀਜ਼ਨ ਖੇਡੇ ਅਤੇ ਉਸਦਾ ਆਖ਼ਰੀ ਸੀਜ਼ਨ ਅੰਡਰ 16 (2004-2005 ਸੀਜ਼ਨ) ਰਿਹਾ। ਸਟੀਵਨ ਨੂੰ ਇਹ 11 ਸੀਜ਼ਨ ਖੇਡਦੇ ਸਮੇਂ ਦੋ ਵਾਰ ਜੂਨੀਅਰ ਕ੍ਰਿਕਟਰ ਆਫ਼ ਦ ਯੀਅਰ ਚੁਣਿਆ ਗਿਆ। ਸਟੀਵਨ 6 ਪ੍ਰੀਮੀਅਰਸ਼ਿਪ ਜੇਤੂ ਟੀਮਾਂ ਦਾ ਮੈਂਬਰ ਰਿਹਾ ਹੈ।

ਸਟੀਵਨ ਦਾ ਪਹਿਲਾ ਸੈਂਕੜਾ 1998-1999 ਸੀਜ਼ਨ ਦੌਰਾਨ ਕਾਸੂਆਰਿਣਾ ਓਵਲ, ਅਲਫ਼ੋਰਡਸ ਪੋਆਂਇੰਟ ਵਿਖੇ ਆਇਆ ਸੀ, ਜਿਸਦੇ ਵਿੱਚ ਉਹ 124 'ਤੇ ਨਾਬਾਦ ਰਿਹਾ ਸੀ। ਉਸਨੇ 2003-2004 ਦੇ ਸੀਜ਼ਨ ਸਮੇਂ 6 ਸੈਂਕੜੇ ਲਗਾਏ ਸਨ, ਜਿਸਦੇ ਵਿੱਚ 141 ਦੀ ਨਾਬਾਦ ਪਾਰੀ ਵੀ ਸ਼ਾਮਿਲ ਸੀ। ਸਟੀਵਨ ਨੇ ਕਲੱਬ ਵੱਲੋਂ ਖੇਡਦੇ ਹੋਏ 44.43 ਦੀ ਔਸਤ ਨਾਲ 2,399 ਦੌੜਾਂ ਬਣਾਈਆਂ ਸਨ (ਇਸਦੇ ਵਿੱਚ ਅੰਡਰ 8 ਦੇ ਅੰਕੜੇ ਨਹੀਂ ਹਨ)। ਉਸਨੇ 8.18 ਦੀ ਔਸਤ ਨਾਲ 100 ਵਿਕਟਾਂ ਵੀ ਲਈਆਂ ਹਨ ਅਤੇ 50 ਕੈਚ ਫੜੇ ਹਨ।

ਕ੍ਰਿਕਟ ਜੀਵਨ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ

[ਸੋਧੋ]
ਬੱਲੇਬਾਜ਼ੀ
ਸਕੋਰ ਮੈਚ ਸਥਾਨ ਸੀਜ਼ਨ
ਟੈਸਟ 215 ਆਸਟ੍ਰੇਲੀਆ ਬਨਾਮ ਇੰਗਲੈਂਡ ਲਾਰਡਸ, ਲੰਦਨ 2015[9]
ਓਡੀਆਈ 164 ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ ਸਿਡਨੀ 2016[10]
ਟਵੰਟੀ20 ਅੰਤਰਰਾਸ਼ਟਰੀ 90 ਆਸਟ੍ਰੇਲੀਆ ਬਨਾਮ ਇੰਗਲੈਂਡ ਸੋਫ਼ੀਆ ਗਾਰਡਨਜ਼, ਕਾਰਡਿਫ਼ 2015[11]
ਪ:ਦ: ਕ੍ਰਿਕਟ 215 ਆਸਟ੍ਰੇਲੀਆ ਬਨਾਮ ਇੰਗਲੈਂਡ ਕ੍ਰਿਕਟ ਟੀਮ ਲਾਰਡਸ, ਲੰਦਨ 2015[9]
ਲਿਸਟ ਏ 164 ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ ਸਿਡਨੀ 2016[10]
ਟੀ20 101 ਰਾਇਜ਼ਿੰਗ ਪੂਨੇ ਸੁਪਰਜੈਂਟਸ ਬਨਾਮ ਗੁਜਰਾਤ ਲਾਇਨਜ਼ ਐੱਮ.ਸੀ.ਏ. ਮੈਦਾਨ, ਪੂਨੇ 2016[12]

ਹਵਾਲੇ

[ਸੋਧੋ]
  1. Barrett, Chris (15 December 2014). "Steve Smith pushes through shyness to become Australia's 45th Test captain". The Age. Retrieved 15 January 2015.
  2. "Steve Smith". cricket.com.au. Cricket Australia. Retrieved 15 January 2014.
  3. Steven Smith's extraordinary 50
  4. "Smith to lead, Wade, Boyce dropped from World T20 squad". ESPN Cricinfo. Retrieved 9 February 2016.
  5. Barrett, Chris (15 December 2014). "Steve Smith goes from teenage club sensation to Australian cricket captain". Sydney Morning Herald. Retrieved 26 January 2015.
  6. Bull, Andy (9 May 2010). "Steve Smith spins from England's grasp to boost Australia's attack". The Guardian. Retrieved 24 March 2011.
  7. Hooper, James (11 January 2010). "Young leg-spin tyro Steven Smith sets his sights on Test cricket heights". Herald Sun. Retrieved 26 January 2015.
  8. Brettig, Daniel (18 November 2013). "Learning on the job". Cricinfo Magazine. Retrieved 26 January 2015.
  9. 9.0 9.1 "Australia tour of England and Ireland, 2015 – England v Australia Scorecard". ESPNcricinfo. 18 July 2015. Retrieved 18 July 2015.
  10. 10.0 10.1 "Australia tour of Australia, 1st ODI: Australia v NZ at Sydney,Dec 4, 2016". ESPNcricinfo. 4 December 2016. Retrieved 4 December 2016.
  11. "Australia tour of England and Ireland, 2015 – England v Australia Scorecard". ESPNcricinfo. 31 August 2015. Retrieved 31 August 2015.
  12. "Indian Premier League: Rising Pune Supergiants v Gujarat Lions at Pune, Apr 29, 2016". ESPNcricinfo. 29 April 2016. Retrieved 30 April 2016.

ਬਾਹਰੀ ਲਿੰਕ

[ਸੋਧੋ]