ਸੋਹਣੇਵਾਲਾ
ਸੋਹਣੇਵਾਲਾ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਸ੍ਰੀ ਮੁਕਤਸਰ ਸਾਹਿਬ |
| ਬਲਾਕ | ਮੁਕਤਸਰ |
| ਉੱਚਾਈ | 185 m (607 ft) |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਸ੍ਰੀ ਮੁਕਤਸਰ ਸਾਹਿਬ |
ਸੋਹਣੇਵਾਲਾ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਮੁਕਤਸਰ ਦਾ ਇੱਕ ਪਿੰਡ ਹੈ।
ਸੋਹਣੇ ਵਾਲਾ ਪਿੰਡ ਜਲਾਲਾਬਾਦ ਪੱਛਮੀ ਸੜਕ ਤੇ ਮੌਜੂਦ ਹੈ । ਸੋਹਣੇ ਵਾਲਾ ਪਿੰਡ ਦੇ ਦੋ ਚੱਕ ਹਨ । ਚੱਕ ਅਟਾਰੀ ਅਤੇ ਚੱਕ ਬਧਾਈ । ਇਹ ਪਿੰਡ ਚਾਰ ਪਿੰਡਾਂ ਨਾਲ ਘਿਰਿਆ ਹੋਇਆ ਹੈ । ਇਸਦੇ ਉੱਤਰ ਵੱਲ ਪਿੰਡ ਅਟਾਰੀ ਹੈ ਅਤੇ ਪੂਰਬ ਵੱਲ ਪਿੰਡ ਕਬਰਵਾਲਾ ਮੌਜੂਦ ਹੈ ।ਇਸਦੇ ਪੱਛਮ ਵੱਲ ਪਿੰਡ ਫੱਤਣਵਾਲਾ ਮੌਜੂਦ ਹੈ । ਅਤੇ ਦੱਖਣ ਵੱਲ ਪਿੰਡ ਬਧਾਈ ਮੌਜੂਦ ਹੈ । ਇਸ ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ ਮੌਜੂਦ ਹਨ ਅਤੇ ਇੱਕ ਪੀਰ ਬਾਬਾ ਮਿਸ਼ਰੀ ਦਾਸ ਜੀ ਦੀ ਜਗਾ ਹੈ । ਪੀਰ ਬਾਬਾ ਮਿਸ਼ਰੀ ਦਾਸ ਜੀ ਦੀ ਜਗਾ ਤੇ ਹਰ ਸਾਲ 15 ਹਾੜ ਨੂੰ ਮੇਲਾ ਮਨਾਇਆ ਜਾਂਦਾ ਹੈ । ਸੋਹਣੇ ਵਾਲਾ ਪਿੰਡ ਦੇ ਪਾਸਿਆ ਤੇ ਦੋ ਨਹਿਰੀ ਸੂਏ ਵਹਿੰਦੇ ਹਨ । ਇਸ ਪਿੰਡ ਵਿੱਚ ਦੋ ਮੁੱਖ ਫਸਲਾਂ ਕਣਕ ਅਤੇ ਝੋਨਾ ਹਨ । ਹਾਲਾਕਿ ਡੇਢ ਦਹਾਕਾ ਪਹਿਲਾਂ ਏਥੇ ਨਰਮੇਂ ਦੀ ਫ਼ਸਲ ਵੀ ਵਧੀਆ ਹੋ ਜਾਂਦੀ ਸੀ । ਇਸ ਪਿੰਡ ਵਿੱਚ ਦੋ ਛੱਪੜ ਵੀ ਮੌਜੂਦ ਹਨ । ਪੁਰਾਣੇ ਸਮੇਂ ਵਿੱਚ ਇਸ ਪਿੰਡ ਵਿੱਚ ਬਹੁਤ ਟਿੱਬੇ ਹੁੰਦੇ ਸਨ। [1]
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |