ਸਮੱਗਰੀ 'ਤੇ ਜਾਓ

ਪਿਉਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਿਉਰੀ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸ੍ਰੀ ਮੁਕਤਸਰ ਸਾਹਿਬ
ਬਲਾਕਗਿੱਦੜਬਾਹਾ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਸ੍ਰੀ ਮੁਕਤਸਰ ਸਾਹਿਬ
ਪਿਉਰੀ ਦਾ ਸਾਈਨ ਬੋਰਡ

ਪਿਉਰੀ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਗਿੱਦੜਬਾਹਾ ਦਾ ਇੱਕ ਪਿੰਡ ਹੈ।[1]

ਇਤਿਹਾਸ

[ਸੋਧੋ]

ਭਾਈ ਬਾਗ ਸਿੰਘ ਤੇ ਉਸਦਾ ਭਰਾ ਪਿੰਡ ‘ਥੇੜ੍ਹੀ ਭਾਈ ਕੇ’ ਬੰਨ੍ਹਕੇ ਇਸ ਇਲਾਕੇ ’ਚ ਆ ਗਏ ਤੇ ਇਹ ਇਲਾਕਾ ਪਿਉਰੀ ਪਿੰਡ ਬੱਝਣ ਤੋਂ ਪਹਿਲਾਂ ਭਾਈਆਂ ਦੇ ਕਬਜ਼ੇ ਹੇਠ ਸੀ। ਕਿਹਾ ਜਾਂਦਾ ਹੈ ਕਿ 1857 ਦੀ ਭਾਰਤ ਦੀ ਪਹਿਲੀ ਆਜ਼ਾਦੀ ਦੀ ਜੰਗ ਵੇਲੇ ਭਾਈਆਂ ਨੇ ਅੰਗਰੇਜ਼ਾਂ ਵਿਰੁੱਧ ਕੰਮ ਕੀਤਾ ਅਤੇ ਬਠਿੰਡੇ ਦੇ ਕਿਲ੍ਹੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਸ ਵਿੱਚ ਉਹ ਸਫ਼ਲ ਨਾ ਹੋ ਸਕੇ। ਇਸੇ ਕਰਨ ਅੰਗਰੇਜ਼ ਸਰਕਾਰ ਨੇ ਇਹਨਾਂ ਕੋਲੋਂ ਇਹ ਇਲਾਕਾ ਖੋਹ ਲਿਆ। ਪਰ ਭਾਈਆਂ ਨੇ ਇਹ ਇਲਾਕਾ ਆਪਣੇ ਹੱਥੋਂ ਜਾਂਦਾ ਵੇਖਕੇ ਕੁੱਝ ਇਲਾਕਾ ਆਪਣੀਆਂ ਰਖੇਲਾਂ ਦੇ ਨਾਂ ਕਰ ਦਿੱਤਾ। ਇਹਨਾਂ ਵੇਸਵਾਵਾਂ ਦੇ ਨਾਂ ਸਨ - ਪਿਓਰੀ ਬਾਈ, ਲਾਲ ਬਾਈ, ਬੀਦੋ ਬਾਈ ਤੇ ਲੂਹਲੋ ਬਾਈ। ਜਾਰਜ ਕਾਰਨਵਾਲਿਸ (ਬੰਦੋਬਸਤ ਅਫ਼ਸਰ) ਦੇ ਸਮੇਂ ਜ਼ਮੀਨਾਂ ਦੀ ਪੱਕੀ ਬੰਦੋਬਸਤ ਹੋਈ। ਉਸ ਵੇਲੇ ਇਹਨਾਂ ਇਲਾਕਿਆਂ ਦੇ ਨਾਂ ਇਹਨਾਂ ਚਾਰ ਵੇਸਵਾਵਾਂ ਦੇ ਨਾਂ ’ਤੇ ਹੀ ਪੱਕੇ ਕਰ ਦਿੱਤੇ ਗਏ। ਇਸ ਤਰ੍ਹਾਂ ਇਸ ਪਿੰਡ ਦਾ ਨਾਂ ਵੀ ਪਿਓਰੀ ਬਾਈ ਦੇ ਨਾਂ ’ਤੇ ਪਿਉਰੀ ਪੈ ਗਿਆ।

ਇਸ ਪਿੰਡ ਨੂੰ ਤਕਰੀਬਨ ਢਾਈ ਸੌ ਸਾਲ ਪਹਿਲਾਂ ਰਾਜਸਥਾਨ ਤੋਂ ਆਏ ਸਿੱਧੂ ਖਾਨਦਾਨ ਨੇ ਵਸਾਇਆ ਸੀ। ਪਰ ਇਲਾਕੇ ’ਚ ਬਦਅਮਨੀ ਕਾਰਨ ਧਾੜਵੀ (ਕਟਕ) ਆਉਂਦੇ ਤੇ ਪਿੰਡਾਂ ਨੂੰ ਉਜਾੜ ਦਿੰਦੇ। ਪਰ ਕੁੱਝ ਸਾਲਾਂ ਬਾਅਦ ਪੋਲ ਸਿੰਘ, ਭੋਮਨਾ ਸਿੰਘ ਤੇ ਸੁਹਾਨੂੰ ਸਿੰਘ ਥਰਾਜ ਨੇ ਪਿਓਰੀ ਕੋਲੋਂ ਕੁੱਝ ਰਕਬਾ ਆਰਜ਼ੀ ਤੌਰ ’ਤੇ ਵੱਸਣ ਲਈ ਪ੍ਰਾਪਤ ਕਰ ਲਿਆ।

ਇਸ ਪਿੰਡ ਦੇ ਮੁੱਖ ਵਸਨੀਕ ਸਿੱਧੂ ਹਨ ਜਿਹੜੇ ਕਿ ਬਾਦਸ਼ਾਹ ਅਕਬਰ ਦੇ ਜ਼ਮਾਨੇ ਵਿੱਚ ਰਾਜਸਥਾਨ ਦੇ ਜ਼ਿਲ੍ਹਾ ਜੈਸਲਮੇਰ ਤੋਂ ਆ ਕੇ ਇੱਥੇ ਆਬਾਦ ਹੋਏ ਸਨ।

ਪਿੰਡ ’ਚ ਦੋ ਗੁਰਦੁਆਰੇ, ਇੱਕ ਦੁਰਗਾ ਮੰਦਿਰ, ਇੱਕ ਵਿਸ਼ਕਰਮਾ ਮੰਦਿਰ, ਇੱਕ ਸਾਹਸੀ ਦੀ ਕਬਰ, ਇੱਕ ਪੀਰਖਾਨਾ, ਇੱਕ ਬਾਲਮੀਕ ਥੜ੍ਹਾ ਪੂਜਨੀਕ ਸਥਾਨ ਹਨ। ਗੁਰੂ ਗੋਬਿੰਦ ਸਿੰਘ ਜੀ ਵੀ ਇਸ ਪਿੰਡ ਵਿੱਚ ਆਏ ਅਤੇ ਉਹਨਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਕਾਇਮ ਹੈ।[2]

ਹਵਾਲੇ

[ਸੋਧੋ]
  1. http://pbplanning.gov.in/districts/Gidderbaha.pdf
  2. ਡਾ., ਕਿਰਪਾਲ ਸਿੰਘ, ਹਰਿੰਦਰ ਕੌਰ (2014). ਪੰਜਾਬ ਦੇ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. pp. 515–516. ISBN 978-81-302-0271-6.{{cite book}}: CS1 maint: multiple names: authors list (link)