15 ਜੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੧੫ ਜੂਨ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਜੂਨ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30
2016

15 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 166ਵਾਂ (ਲੀਪ ਸਾਲ ਵਿੱਚ 167ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 199 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1215ਇੰਗਲੈਂਡ ਦੇ ਬਾਦਸ਼ਾਹ ਨੇ ਮੈਗਨਾ ਕਾਰਟਾ 'ਤੇ ਦਸਤਖ਼ਤ ਕਰ ਕੇ ਇਸ ਨੂੰ ਕਾਨੂੰਨ ਬਣਾ ਦਿਤਾ।
  • 1381ਇੰਗਲੈਂਡ ਵਿਚ ਫ਼ੌਜ ਨੇ ਕਿਸਾਨ ਦੀ ਬਗ਼ਾਵਤ ਕੁਚਲ ਦਿਤੀ। ਕਈ ਕਿਸਾਨ ਮਾਰੇ ਗਏ ਤੇ ਬਾਕੀ ਸਾਰੇ ਬਾਗ਼ੀ ਗ੍ਰਿਫ਼ਤਾਰ ਕਰ ਲਏ ਗਏ।
  • 1846ਅਮਰੀਕਾ ਅਤੇ ਇੰਗਲੈਂਡ ਵਿਚ ਕੈਨੇਡਾ ਦੀ ਬਾਰਡਰ ਸਬੰਧੀ ਝਗੜਾ ਹੱਲ ਕਰਨ ਦਾ ਸਮਝੌਤਾ ਕੀਤਾ ਗਿਆ।
  • 1936– ਅੰਮ੍ਰਿਤਸਰ ਵਿਚ ਸਿੱਖ-ਮੁਸਲਿਮ ਫ਼ਸਾਦ ਭੜਕ ਉਠੇ।
  • 1942ਸਿਕੰਦਰ - ਬਲਦੇਵ ਸਿੰਘ ਪੈਕਟ 'ਤੇ ਦਸਤਖ਼ਤ ਹੋਏ ਜਿਸ 'ਚ ਬਲਦੇਵ ਸਿੰਘ ਮੁਤਾਬਕ ਸਰ ਸਿਕੰਦਰ ਨੇ ਝਟਕੇ ਦੀ ਇਜਾਜ਼ਤ, ਗੁਰਮੁਖੀ ਦੀ ਪੜ੍ਹਾਈ, ਧਾਰਮਕ ਮਾਮਲਿਆਂ ਬਾਰੇ ਕਾਨੂੰਨ, ਕੇਂਦਰ ਵਿਚ ਸਿੱਖਾਂ ਦੀ ਨੁਮਾਇੰਦਗੀ ਅਤੇ ਸਰਕਾਰੀ ਨੌਕਰੀਆਂ ਵਿਚ ਸਿੱਖਾਂ ਦਾ 20 ਫ਼ੀ ਸਦੀ ਰਾਖਵੀਆਂ ਦੀ ਭਰਤੀ ਬਾਰੇ ਸਮਝੌਤਾ ਕੀਤਾ। ਇਸ ਸਮਝੌਤੇ ਨੂੰ ਬਾਅਦ ਵਿਚ 'ਸਿਕੰਦਰ-ਬਲਦੇਵ ਸਿੰਘ ਪੈਕਟ' ਦੇ ਨਾਂ ਨਾਲ ਯਾਦ ਕੀਤਾ ਗਿਆ। ਇਸ ਸਮਝੌਤੇ ਦਾ ਸਿੱਖਾਂ ਨੂੰ ਵੱਡਾ ਫ਼ਾਇਦਾ ਇਹ ਹੋਇਆ ਕਿ ਵਾਇਸਰਾਏ ਦੀ ਐਗ਼ਜ਼ੈਕਟਿਵ ਕੌਂਸਲ ਦੇ 8 ਦੀ ਥਾਂ 9 ਮੈਂਬਰ ਹੋ ਗਏ। ਨੌਵਾਂ ਮੈਂਬਰ ਜੋਗਿੰਦਰਾ ਸਿੰਘ ਨੂੰ ਲਿਆ ਗਿਆ ਅਤੇ ਉਸ ਨੂੰ ਸਿਹਤ, ਸਿਖਿਆ ਅਤੇ ਜ਼ਮੀਨਾਂ ਦਾ ਮਹਿਕਮਾ ਦਿਤਾ ਗਿਆ। ਜਿਹੜੀ ਗੱਲ ਸਿੱਖ, ਮਤੇ ਪਾਸ ਕਰ ਕੇ ਤੇ ਐਜੀਟੇਸ਼ਨਾਂ ਨਾਲ ਨਾ ਮਨਵਾ ਸਕੇ, ਉਹ ਇਸ ਸਮਝੌਤੇ ਨੇ ਪੂਰੀ ਕਰਵਾ ਦਿਤੀ।
  • 1981ਅਮਰੀਕਾ ਨੇ ਪਾਕਿਸਤਾਨ ਨੂੰ 3 ਅਰਬ ਡਾਲਰ ਮਦਦ ਦੇਣਾ ਮੰਨ ਲਿਆ। ਇਹ ਮਦਦ ਅਕਤੂਬਰ 1982 ਤੋਂ ਅਕਤੂਬਰ 1987 ਵਿਚ ਪੰਜ ਸਾਲ ਵਿਚ ਦਿਤੀ ਜਾਣੀ ਸੀ।
  • 2006ਅਮਰੀਕਾ ਦੀ ਸੁਪਰੀਮ ਕੋਰਟ ਨੇ ਫ਼ੈਸਲਾ ਦਿਤਾ ਕਿ ਪੁਲਿਸ ਵਲੋਂ ਤਲਾਸ਼ੀ ਦੇ ਵਾਰੰਟ ਵਿਖਾਏ ਜਾਣ ਬਿਨਾਂ ਇਕੱਠੇ ਕੀਤੇ ਸਬੂਤ ਅਦਾਲਤ ਵਿਚ ਪੇਸ਼ ਨਹੀਂ ਕੀਤੇ ਜਾ ਸਕਦੇ।

ਛੁੱਟੀਆਂ[ਸੋਧੋ]

ਜਨਮ[ਸੋਧੋ]