ਸਮੱਗਰੀ 'ਤੇ ਜਾਓ

ਤਾਰਕਨਾਥ ਦਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਾਰਕਨਾਥ ਦਾਸ
তারকনাথ দাস
ਜਨਮ(1884-06-15)15 ਜੂਨ 1884
ਮੌਤ22 ਦਸੰਬਰ 1958(1958-12-22) (ਉਮਰ 74)
ਜੀਵਨ ਸਾਥੀਮੇਰੀ ਕੀਟਿੰਗ ਮੋਰਸ

ਤਾਰਕਨਾਥ ਦਾਸ (ਜਾਂ ਤਾਰਕ ਨਾਥ ਦਾਸ) (ਬੰਗਾਲੀ: তারকনাথ দাস) (15 ਜੂਨ 1884 – 22 ਦਸੰਬਰ 1958)[1] ਅੰਗਰੇਜ਼-ਵਿਰੋਧੀ ਬੰਗਾਲੀ ਹਿੰਦੁਸਤਾਨੀ ਇਨਕਲਾਬੀ ਅਤੇ ਅੰਤਰਰਾਸ਼ਟਰਵਾਦੀ ਵਿਦਵਾਨ ਸੀ। ਉਹ ਉੱਤਰੀ ਅਮਰੀਕਾ ਦੇ ਪੱਛਮੀ ਤੱਟ ਤੇ ਪਰਵਾਸ ਕਰਨ ਵਾਲੇ ਪਹਿਲੇ ਭਾਰਤੀਆਂ ਵਿੱਚੋਂ ਸੀ ਅਤੇ ਭਾਰਤ ਦੇ ਆਜ਼ਾਦੀ ਸੰਗ੍ਰਾਮ ਲਈ ਪਰਵਾਸੀ ਏਸ਼ਿਆਈ ਭਾਰਤੀਆਂ ਨੂੰ ਜਥੇਬੰਦ ਕਰਦਿਆਂ ਉਸਨੇ ਆਪਣੀਆਂ ਯੋਜਨਾਵਾਂ ਦੀ ਤਾਲਸਤਾਏ ਨਾਲ ਚਰਚਾ ਕੀਤੀ ਸੀ। ਉਹ ਕੋਲੰਬੀਆ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦਾ ਪ੍ਰੋਫ਼ੇਸਰ ਅਤੇ ਹੋਰ ਕਈ ਯੂਨੀਵਰਸਿਟੀਆਂ ਦਾ ਅਧਿਆਪਕ ਰਿਹਾ।

ਮੁਢਲਾ ਜੀਵਨ

[ਸੋਧੋ]

ਪੱਛਮੀ ਬੰਗਾਲ ਦੇ ਪਿੰਡ ਮਜੂਪਾਰਾ (ਨੇੜੇ ਕੰਚਰਪਾਰਾ) ਜ਼ਿਲ੍ਹਾ 24 ਪਰਗਨਾ ਵਿੱਚ 15 ਜੂਨ 1884 ਨੂੰ ਹੋਇਆ ਸੀ। ਹੇਠਲੇ ਮੱਧ ਵਰਗੀ ਪਰਿਵਾਰ ਵਿਚੋਂ ਉਠੇ ਉਨ੍ਹਾਂ ਦੇ ਪਿਤਾ ਸ਼੍ਰੀ ਕਾਲੀ ਮੋਹਨ ਕਲਕੱਤਾ ਵਿੱਚ ਡਾਕ ਅਤੇ ਤਾਰ ਮਹਿਕਮੇ ਵਿੱਚ ਕਲਰਕ ਸਨ। ਤਾਰਕ ਨਾਥ ਦਾਸ ਦੀ ਲਿਖਣ ਕਲਾ ਤੋਂ ਪ੍ਰਭਾਵਤ ਸਕੂਲ ਦੇ ਹੈਡਮਾਸਟਰ ਨੇ ਦੇਸ਼ ਭਗਤੀ ਨਾਲ ਸੰਬੰਧਿਤ ਵਿਸ਼ੇ ਇੱਕ ਲੇਖ ਲਿਖਣ ਲਈ ਤਾਰਕ ਨਾਥ ਨੂੰ ਪ੍ਰੇਰਿਤ ਕੀਤਾ। ਲੇਖ ਪੜ੍ਹ ਕੇ ਇੱਕ ਜੱਜਾਂ ਵਿੱਚੋਂ ਇੱਕ ਬੈਰਿਸਟਰ ਪੀ ਮਿੱਤਰ (ਅਨੁਸ਼ੀਲਨ ਸਮਿਤੀ ਦਾ ਬਾਨੀ) ਨੇ ਆਪਣੇ ਸਾਥੀ ਸ਼ਤੀਸ਼ ਚੰਦਰ ਬਾਸੂ ਨੂੰ ਤਾਰਕ ਨਾਥ ਨੂੰ ਸਮਿਤੀ ਦਾ ਮੈਂਬਰ ਭਰਤੀ ਕਰ ਲੈਣ ਲਈ ਕਿਹਾ। ਦਾਖਲਾ ਇਮਤਿਹਾਨ ਵਧੀਆ ਅੰਕਾਂ ਨਾਲ ਪ੍ਰਾਪਤ ਕਰਕੇ 1901 ਵਿੱਚ ਤਰਕ ਨਾਥ ਯੂਨੀਵਰਸਿਟੀ ਵਿਦਿਆ ਲਈ ਕਲਕੱਤੇ ਦੀ ਜਨਰਲ ਅਸੰਬਲੀ ਇੰਸਟੀਚਿਊਟ (ਹੁਣ ਸਕਾਟਿਸ਼ ਚਰਚ ਕਾਲਜ) ਵਿੱਚ ਦਾਖਲ ਹੋ ਗਿਆ। ਦੇਸ਼ ਭਗਤੀ ਦੀਆਂ ਖੁਫੀਆ ਸਰਗਰਮੀਆਂ ਵਿੱਚ ਉਸ ਨੂੰ ਆਪਣੀ ਵੱਡੀ ਭੈਣ ਗਿਰਜਾ ਦਾ ਪੂਰਨ ਸਮਰਥਨ ਮਿਲਿਆ।

ਇੱਕ ਮਿਸ਼ਨ ਦਾ ਜਨਮ

[ਸੋਧੋ]

ਬੰਗਾਲੀ ਜੋਸ਼ ਨੂੰ ਉਤਸ਼ਾਹਤ ਕਰਨ ਦੇ ਸਿਲਸਲੇ ਵਿੱਚ ਸ਼ਿਵਾਜੀ ਦੇ ਇਲਾਵਾ ਇੱਕ ਮਹਾਨਤਮ ਬੰਗਾਲੀ ਨਾਇਕ ਰਾਜਾ ਸੀਤਾਰਾਮ ਰਾਏ ਦੇ ਯੋਗਦਾਨ ਦੀ ਸਿਮਰਤੀ ਵਿੱਚ ਇੱਕ ਤਿਉਹਾਰ ਦੀ ਸ਼ੁਰੂਆਤ ਕੀਤੀ ਗਈ। 1906 ਦੇ ਅਰੰਭਕ ਮਹੀਨਿਆਂ ਵਿੱਚ, ਬੰਗਾਲ ਦੀ ਪੁਰਾਣੀ ਰਾਜਧਾਨੀ ਜੈਸੋਰ ਦੇ ਮੋਹੰਮਦਪੁਰ ਵਿੱਚ ਸੀਤਾਰਾਮ ਉਤਸਵ ਦੀ ਪ੍ਰਧਾਨਗੀ ਕਰਨ ਲਈ ਜਦੋਂ ਬਾਘਾ ਜਤਿਨ ਜਾਂ ਜਤਿੰਦਰ ਨਾਥ ਮੁਖਰਜੀ ਨੂੰ ਸੱਦਿਆ ਗਿਆ ਤਾਂ ਉਨ੍ਹਾਂ ਦੇ ਨਾਲ ਤਾਰਕ ਵੀ ਇਸ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉੱਤੇ, ਇੱਕ ਗੁਪਤ ਬੈਠਕ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਤਾਰਕ, ਸ਼ਰੀਸ਼ ਚੰਦਰ ਸੇਨ, ਸਤੇਂਦਰ ਸੇਨ ਅਤੇ ਅਧਾਰ ਚੰਦਰ ਲਸਕਰ ਸਹਿਤ ਜਤਿਨ ਵੀ ਮੌਜੂਦ ਸਨ: ਸਾਰਿਆਂ ਨੇ ਇੱਕ ਦੇ ਬਾਅਦ ਇੱਕ ਵਿਦੇਸ਼ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਜਾਣਾ ਸੀ। 1952 ਤੱਕ ਉਸ ਗੁਪਤ ਬੈਠਕ ਦੇ ਉਦੇਸ਼ ਦੇ ਬਾਰੇ ਵਿੱਚ ਕਿਸੇ ਨੂੰ ਜਾਣਕਾਰੀ ਨਹੀਂ ਸੀ, ਜਦੋਂ ਗੱਲਬਾਤ ਦੇ ਦੌਰਾਨ ਤਾਰਕ ਨੇ ਇਸਦੇ ਬਾਰੇ ਵਿੱਚ ਦੱਸਿਆ। ਵਿਸ਼ੇਸ਼ ਉੱਚ ਸਿੱਖਿਆ ਦੇ ਨਾਲ, ਉਨ੍ਹਾਂ ਨੇ ਫੌਜੀ ਅਧਿਆਪਨ ਅਤੇ ਵਿਸਫੋਟਕਾਂ ਦਾ ਗਿਆਨ ਪ੍ਰਾਪਤ ਕਰਨਾ ਸੀ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਭਾਰਤ ਦੀ ਆਜ਼ਾਦੀ ਦੇ ਫੈਸਲੇ ਦੇ ਪੱਖ ਵਿੱਚ ਸਤੰਤਰ ਪੱਛਮੀ ਦੇਸ਼ਾਂ ਦੇ ਲੋਕਾਂ ਦੇ ਵਿੱਚ ਹਮਦਰਦੀ ਦਾ ਮਾਹੌਲ ਤਿਆਰ ਕਰਨ ਦਾ ਤਹਈਆ ਕੀਤਾ।[2]

ਹਵਾਲੇ

[ਸੋਧੋ]
  1. http://www.lib.washington.edu/specialcollections/collections/exhibits/southasianstudents/das
  2. Sadhak biplabi jatindranath, [abbrev. jatindranath], by Prithwindra Mukherjee, West Bengal State Book Board, 1990, pp. 442-443