1 ਜੂਨ
ਦਿੱਖ
(੧ ਜੂਨ ਤੋਂ ਮੋੜਿਆ ਗਿਆ)
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2025 |
1 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 152ਵਾਂ (ਲੀਪ ਸਾਲ ਵਿੱਚ 153ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 213 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1869 – ਥਾਮਸ ਐਡੀਸਨ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਪੇਟੈਂਟ ਕਰਵਾਈ।
- 1912– ਪੰਜਾਬ ਦੇ ਸ਼ਹਿਰ ਫਿਰੋਜ਼ਪੁਰ ਤੋਂ ਮੁੰਬਈ ਤੱਕ ਟਰੇਨ ਪੰਜਾਬ ਮੇਲ ਸ਼ੁਰੂ ਹੋਈ।
- 1938 – ਫ਼ਿਲਮਾਂ ਵਿੱਚ ਪਹਿਲੀ ਵਾਰ ਸੁਪਰਮੈਨ ਦਾ ਪਾਤਰ ਪੇਸ਼ ਕੀਤਾ ਗਿਆ।
- 1948 – ਪੰਜਾਬ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਨੇ ਪੰਜਾਬ ਵਿੱਚ ਪੰਜਾਬੀ ਅਤੇ ਹਿੰਦੀ ਨੂੰ ਸਿੱਖਿਆ ਦਾ ਮਾਧਿਅਮ ਬਣਾ ਦਿਤਾ।
- 1958 – ਸ਼ਾਰਲ ਡ ਗੋਲ ਫ੍ਰਾਂਸ ਦਾ ਰਾਸਟਰਪਤੀ ਬਣਿਆ।
- 1984 – ਸੀ. ਆਰ. ਪੀ. ਐਫ ਨੇ ਦਰਬਾਰ ਸਹਿਬ ਤੇ ਗੋਲੀਬਾਰੀ ਕੀਤੀ ਜੋ ਕਿ ਪੰਜ ਛੇ ਘੰਟੇ ਚਲਦੀ ਰਹੀ। ਜਿਸ ਨਾਲ ਅੱਠ ਯਾਤਰੂ ਮਾਰੇ ਗਏ।
- 2001 – ਨੇਪਾਲ ਵਿੱਚ ਸ਼ਹਿਜ਼ਾਦਾ ਦੀਪੇਂਦਰ ਨੇ ਰਾਜਾ ਬੀਰੇਂਦਰ, ਰਾਣੀ ਐਸ਼ਵਰਯਾ, ਭਰਾ ਨਿਰਾਜਣ, ਭੈਣ ਸ਼ਰੁਤੀ, ਚਾਚਾ ਧੀਰੇਂਦਰ, ਸ਼ਹਿਜ਼ਾਦੀ ਜਯੰਤੀ, ਸ਼ਹਿਜ਼ਾਦੀ ਸ਼ਾਂਤੀ, ਭੂਆ ਸ਼ਾਰਦਾ, ਫੁੱਫੜ ਖਾਗਦਾ ਨੂੰ ਗੋਲੀ ਮਾਰ ਕੇ ਮਾਰ ਦਿਤਾ।
- 1835 – ਕੋਲਕਾਤਾ ਮੈਡੀਕਲ ਕਾਲਜ 'ਚ ਪੂਰੀ ਤਰ੍ਹਾਂ ਕੰਮ ਸ਼ੁਰੂ ਹੋਇਆ।
- 1930 – ਮੁੰਬਈ ਵੀ. ਟੀ. ਤੋਂ ਪੁਣੇ ਦਰਮਿਆਨ ਦੇਸ਼ ਦੀ ਪਹਿਲੀ ਡੀਲਕਸ ਰੇਲ ਸੇਵਾ ਦੀ ਸ਼ੁਰੂਆਤ।
- 1955 – ਛੂਤ-ਛਾਤ ਅਪਰਾਧ ਕਾਨੂੰਨ ਲਾਗੂ ਹੋਆਿ।
- 1964 – ਨਵਾਂ ਪੈਸਾ ਨੂੰ ਪੈਸਾ ਐਲਾਨ ਕੀਤਾ ਗਿਆ।
- 1996 – ਔਚ. ਜੀ. ਦੇਵ ਗੌੜਾ ਭਾਰਤ ਦਾ 11ਵੇਂ ਪ੍ਰਧਾਨ ਮੰਤਰੀ ਬਣੇ।
ਜਨਮ
[ਸੋਧੋ]- 1 9 01– ਭਾਰਤੀ ਸਿਆਸਤਦਾਨ ਅਤੇ ਪੰਜਾਬ ਰਾਜ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੈਂਬਰ ਸ਼ਾਨੋ ਦੇਵੀ ਦਾ ਜਨਮ।
- 1926 – ਹਾਲੀਵੁੱਡ ਦੀ ਬੇਹੱਦ ਖੂਬਸੂਰਤ ਅਭਿਨੇਤਰੀ ਮਰਲਿਨ ਮੁਨਰੋ ਦਾ ਜਨਮ।
- 1929 – ਭਾਰਤੀ ਫਿਲਮੀ ਕਲਾਕਾਰ ਨਰਗਿਸ ਦਾ ਜਨਮ। (ਦਿਹਾਂਤ 1981)
- 1937– ਅਮਰੀਕੀ ਅਦਾਕਾਰ, ਫ਼ਿਲਮ ਨਿਰਦੇਸ਼ਕ ਅਤੇ ਵਾਚਕ ਮੌਰਗਨ ਫ਼ਰੀਮੈਨ ਦਾ ਜਨਮ।
- 1937– ਆਰਮੀਨੀਅਨ ਸੋਪਰੇਨੋ ਲੁਸਿਨੇ ਜ਼ਾਕਰਯਾਨ ਦਾ ਜਨਮ।
- 1940– ਭਾਰਤੀ ਵਾਲੀਬਾਲ ਖਿਡਾਰੀ ਨ੍ਰਿਪਜੀਤ ਸਿੰਘ ਬੇਦੀ ਦਾ ਜਨਮ।
- 1948– ਬਲਾਤਕਾਰ ਦਾ ਸ਼ਿਕਾਰ 1973 ਤੋਂ ਜ਼ਿੰਦਗੀ ਲਈ ਲੜ ਰਹੀ ਇੱਕ ਨਰਸ ਅਰੁਣਾ ਸ਼ਾਨਬਾਗ ਮਾਮਲਾ ਦਾ ਜਨਮ।
- 1950– ਮੇਰਠ, ਉੱਤਰ ਪ੍ਰਦੇਸ਼ ਦਾ ਸਾਬਕਾ ਭਾਰਤੀ ਪੇਸ਼ੇਵਰ ਫੀਲਡ ਹਾਕੀ ਖਿਡਾਰੀ ਅਸ਼ੋਕ ਕੁਮਾਰ (ਹਾਕੀ) ਦਾ ਜਨਮ।
- 1952– ਕੈਨੇਡੀਅਨ ਜੰਮਪਲ ਗਾਇਕ, ਗੀਤਕਾਰ ਅਤੇ ਕਵੀ ਫਿਰੋਨ ਦਾ ਜਨਮ।
- 1956– ਮਰਾਠੀ ਲੇਖਕ, ਕਵੀ ਅਤੇ ਸਾਹਿਤਕ ਆਲੋਚਕ ਸ਼ਰਣਕੁਮਾਰ ਲਿੰਬਾਲੇ ਦਾ ਜਨਮ।
- 1963– ਭਾਰਤੀ ਸਮਾਜਿਕ ਵਰਕਰ, ਅਧਿਆਪਕ, ਅਤੇ ਸਿਆਸਤਦਾਨ ਟੀ. ਐਨ. ਸੀਮਾ ਦਾ ਜਨਮ।
- 1969– ਅਮਰੀਕੀ ਪੌਰਨੋਗ੍ਰਾਫਿਕ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਸੇਵਾਮੁਕਤ ਅਦਾਕਾਰਾ ਟਾਇਲਰ ਸੇਂਟ ਕਲਾਇਰ ਦਾ ਜਨਮ।
- 1970 – ਭਾਰਤੀ ਫਿਲਮੀ ਕਲਾਕਾਰ, ਨਿਰਮਾਤਾ ਅਤੇ ਸਕਰੀਨਪਲੇ ਆਰ. ਮਾਧਵਨ ਦਾ ਜਨਮ।
- 1971– ਡੱਚ ਰਾਜਨੇਤਾ ਵੇਰਾ ਬਰਗਕੈਂਪ ਦਾ ਜਨਮ।
- 1973– ਜਰਮਨ-ਅਮਰੀਕੀ ਮੌਡਲ, ਟੈਲੀਵਿਜ਼ਨ ਸ਼ਖ਼ਸੀਅਤ, ਵਪਾਰੀ, ਫ਼ੈਸ਼ਨ ਡਿਜ਼ਾਈਨਰ, ਟੈਲੀਵਿਜ਼ਨ ਪੇਸ਼ਕਾਰਾ ਅਤੇ ਅਦਾਕਾਰਾ ਹੇਈਡੀ ਕਲੁਮ ਦਾ ਜਨਮ।
- 1975– ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਵੇਟਲਿਫਟ ਕਰਨਮ ਮਲੇਸ਼ਵਰੀ ਦਾ ਜਨਮ।
- 1977– ਅਮਰੀਕੀ ਫਿਲਮੀ ਅਦਾਕਾਰ ਸੈਰਾ ਵੇਨ ਕੈਲੀਜ਼ ਦਾ ਜਨਮ।
- 1979– ਇੰਦੌਰ, ਮੱਧ ਪ੍ਰਦੇਸ਼, ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਬਿੰਦੇਸ਼ਵਰੀ ਗੋਇਲ ਦਾ ਜਨਮ।
- 1990– ਭਾਰਤੀ ਕਾਰਕੁਨ, ਟੀਵੀ ਹੋਸਟ, ਐਸਿਡ ਹਮਲੇ ਦੀ ਸਰਵਾਈਵਰ ਲਕਸ਼ਮੀ (ਐਸਿਡ ਅਟੈਕ ਦੀ ਸ਼ਿਕਾਰ) ਦਾ ਜਨਮ।
- 1991– ਆਸਟ੍ਰੇਲੀਆਈ ਸਾਬਕਾ ਪੇਸ਼ੇਵਰ ਟੈਨਿਸ ਖਿਡਾਰੀ ਸੈਲੀ ਪੀਅਰਜ਼ ਦਾ ਜਨਮ।
- 1991– ਭਾਰਤੀ ਟੈਲੀਵਿਜ਼ਨ ਅਭਿਨੇਤਰੀ ਪੂਜਾ ਗੌਰ ਦਾ ਜਨਮ।
- 1991– ਭਾਰਤੀ ਕ੍ਰਿਕਟ ਖਿਡਾਰੀ ਰਾਜੇਸ਼ਵਰੀ ਗਾਇਕਵਾੜ ਦਾ ਜਨਮ।
- 1993– ਮਨੀਪੁਰ, ਭਾਰਤੀ ਮਹਿਲਾ ਮੁੱਕੇਬਾਜ਼ ਸਰਜਬੂਲਾ ਦੇਵੀ ਦਾ ਜਨਮ।
- 1996– ਅੰਗਰੇਜ਼ੀ ਅਦਾਕਾਰ ਅਤੇ ਨਚਾਰ ਟੌਮ ਹਾਲੈਂਡ ਦਾ ਜਨਮ।
ਦਿਹਾਂਤ
[ਸੋਧੋ]- 1868– ਅਮਰੀਕ ਦਾ ਰਾਸ਼ਟਰਪਤੀ ਜੇਮਸ ਬੁਕਾਨਾਨ ਦਾ ਦਿਹਾਂਤ।
- 1876– ਬੁਲਗਾਰੀਆਈ ਕਵੀ ਅਤੇ ਕੌਮੀ ਇਨਕਲਾਬੀ ਹਰਿਸਤੋ ਬੋਤੇਵ ਦਾ ਦਿਹਾਂਤ।
- 1944 – ਮਹਾਰਾਸ਼ਟਰ ਦੇ ਚਿੱਤਰਕਾਰ ਐੱਮ. ਪੀ. ਧੁਰੰਧਰ ਦਾ ਦਿਹਾਂਤ।
- 1968 – ਅਮਰੀਕਾ ਦੇ 15ਵੇਂ ਰਾਸ਼ਟਰਪਤੀ ਜੇਮਸ ਬੁਚਮੈਨ ਦਾ 77 ਸਾਲ 'ਚ ਦਿਹਾਂਤ।
- 1968– ਅਮਰੀਕੀ ਲੇਖਕ, ਸਿਆਸਤਦਾਨ ਅਤੇ ਅਧਿਆਪਕ ਹੈਲਨ ਕੈਲਰ ਦਾ ਦਿਹਾਂਤ।
- 1998 – ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵ ਰੈਡੀ ਦਾ ਦਿਹਾਂਤ।
- 2016– ਭਾਰਤੀ ਫਿਲਮ ਅਭਿਨੇਤਾ ਰਜ਼ਾਕ ਖ਼ਾਨ ਦਾ ਦਿਹਾਂਤ।