16 ਜਨਵਰੀ
ਦਿੱਖ
(3 ਮਾਘ ਤੋਂ ਮੋੜਿਆ ਗਿਆ)
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
16 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 16ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 349(ਲੀਪ ਸਾਲ ਵਿੱਚ 350) ਦਿਨ ਬਾਕੀ ਹੁੰਦੇ ਹਨ। ਅੱਜ ਬੁੱਧਵਾਰ ਹੈ ਅਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ '3 ਮਾਘ' ਹੈ।
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ
[ਸੋਧੋ]ਵਾਕਿਆ
[ਸੋਧੋ]- 27 ਈ.ਪੂ – ਗਾਇਅਸ ਜੂਲੀਅਸ ਨੂੰ "ਆਗਸਟਸ" ਦਾ ਖ਼ਿਤਾਬ ਦਿੱਤਾ ਗਿਆ(ਜਿਸ ਦੇ ਨਾਂ 'ਤੇ ਅਗਸਤ ਮਹੀਨੇ ਦਾ ਨਾਂ ਰੱਖਿਆ ਗਿਆ)।
- 1493 – ਸਪੇਨ ਦੇ ਕ੍ਰਿਸਟੋਫ਼ਰ ਕੋਲੰਬਸ ਨਵੇਂ ਸੰਸਾਰ ਦੀ ਖੋਜ ਲਈ ਤੁਰਿਆ।
- 1704 – ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਆਨੰਦਪੁਰ ਸਾਹਿਬ 'ਤੇ ਹਮਲਾ ਕੀਤਾ।
- 1761 – ਬਰਤਾਨੀਆ ਨੇ ਭਾਰਤ ਵਿੱਚ ਫ਼ਰਾਂਸੀਸੀਆਂ ਤੋਂ ਪਾਂਡੀਚਰੀ ਦਾ ਕਬਜ਼ਾ ਖੋਹ ਲਿਆ।
- 1766 – ਸ਼ੁੱਕਰਚੱਕੀਆ ਮਿਸਲ ਦੇ ਜਥੇਦਾਰ ਚੜ੍ਹਤ ਸਿੰਘ ਨੇ ਗੁਜਰਾਂਵਾਲਾ ਸ਼ਹਿਰ ਅਤੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ।
- 1767 – ਸਿੱਖਾਂ ਦੀ ਜਹਾਨ ਖ਼ਾਨ ਨਾਲ ਜੰਗ ਹੋਈ।
- 1872 – ਸਾਕਾ ਮਾਲੇਰਕੋਟਲਾ ਹੋਇਆ, ਜਿਸ 'ਚ ਅੰਗਰੇਜ਼ਾਂ ਨੇ ਮਲੇਰਕੋਟਲਾ ਵਿੱਚ 49 ਕੂਕੇ ਤੋਪਾਂ ਨਾਲ਼ ਉਡਾ ਕੇ ਸ਼ਹੀਦ ਕੀਤੇ।
- 1793 – ਫ਼ਰਾਂਸ ਦੇ 'ਲੂਈਸ-XV' ਨੂੰ ਮੌਤ ਦੀ ਸਜ਼ਾ ਦਿੱਤੀ ਗਈ।
- 1889 – ਆਸਟਰੇਲੀਆ ਦੇ ਸਭ ਤੋਂ ਵੱਧ ਗ਼ਰਮ ਦਿਨ ਦਾ 53 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।
- 1913 – ਸ਼ਰੀਨਿਵਾਸ ਰਾਮਾਨੁਜਨ ਆਇੰਗਰ ਨੇ ਕੈਂਬਰਿਜ ਯੂਨੀਵਰਸਿਟੀ ਦੇ ਹਿਸਾਬਦਾਨ 'ਜੀ.ਐੱਚ. ਹਾਰਡੀ' ਨੂੰ ਚਿੱਠੀ ਲਿਖੀ।
- 1930 – ਬੱਬਰਾਂ ਨੇ ਬਦਮਾਸ਼ ਝੋਲੀ ਚੁੱਕ 'ਜਗਤ ਸਿੰਘ ਕੰਡਿਆਨਾ' ਨੂੰ ਸੋਧਿਆ।
- 1941 – ਰਾਤ ਨੂੰ ਸੁਭਾਸ਼ ਚੰਦਰ ਬੋਸ ਭੇਸ ਬਦਲ ਕੇ ਕਲਕੱਤਾ ਤੋਂ ਪਿਸ਼ਾਵਰ ਚਲੇ ਗਏ।
- 1970 – ਘਰੇਲੂ ਜੰਗ ਵਿੱਚ 'ਕਰਨਲ ਮੁਆਮਰ ਗਦਾਫ਼ੀ' ਨੇ ਸੱਤਾ ਸੰਭਾਲੀ।
- 2003 – ਸਪੇਸ਼ ਸ਼ਟਲ ਕੋਲੰਬੀਆ ਕਲਪਨਾ ਚਾਵਲਾ ਤੇ ਉਸ ਦੇ ਪੁਲਾੜ ਸਾਥੀਆਂ ਨੂੰ ਲੈ ਕੇ ਪੁਲਾੜ ਵੱਲ ਰਵਾਨਾ ਹੋਇਆ।
ਜਨਮ
[ਸੋਧੋ]- 27 – ਰੋਮਨ ਸਾਮਰਾਜ ਦੇ ਪਹਿਲਾ ਘੋਸ਼ਿਤ ਸਮਰਾਟ ਆਗਸਟਸ ਕੈਸਰ ਦਾ ਜਨਮ।
- 1630 – ਸ਼੍ਰੀ ਗੁਰੂ ਹਰਿਰਾਇ ਸਾਹਿਬ ਦਾ ਜਨਮ।
- 1842 – ਭਾਰਤੀ ਜੱਜ, ਲੇਖਕ ਅਤੇ ਸਮਾਜ ਸੁਧਾਰਕ ਮਹਾਂਦੇਵ ਗੋਵਿੰਦ ਰਾਨਡੇ ਦਾ ਜਨਮ।
- 1855 – ਇੰਗਲੈਂਡ ਵਿੱਚ ਕਾਰਲ ਮਾਰਕਸ ਦੀ ਸਭ ਤੋਂ ਛੋਟੀ ਧੀ ਏਲੀਨੋਰ ਮਾਰਕਸ ਦਾ ਜਨਮ।
- 1920 – ਭਾਰਤ ਦੇ ਵਕੀਲ, ਸੰਵਿਧਾਨ ਮਾਹਿਰ ਅਤੇ ਅਰਥ-ਸ਼ਾਸਤਰੀ ਨਾਨੀ ਅਰਦੇਸ਼ਰ ਪਾਲਖੀਵਾਲਾ ਦਾ ਜਨਮ।
- 1924 – ਗ਼ਜ਼ਲ ਗਾਇਕ ਹਬੀਬ ਵਲੀ ਮੁਹੰਮਦ ਦਾ ਜਨਮ।
- 1926 – ਭਾਰਤੀ ਫ਼ਿਲਮੀ ਸੰਗੀਤਕਾਰ ਓ. ਪੀ. ਨਈਅਰ ਦਾ ਜਨਮ।
- 1927 – ਹਿੰਦੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਕਾਮਿਨੀ ਕੌਸ਼ਲ ਦਾ ਜਨਮ।
- 1941 – ਭਾਰਤ ਦੇ ਹਿੰਦੀ ਭਾਸ਼ਾ ਦੇ ਕਵੀ, ਨਿਬੰਧਕਾਰ, ਸਾਹਿਤਕ ਸੱਭਿਆਚਾਰਕ ਆਲੋਚਕ ਅਸ਼ੋਕ ਵਾਜਪਾਈ ਦਾ ਜਨਮ।
- 1946 – ਬਾਲੀਵੁੱਡ ਦੇ ਅਦਾਕਾਰ ਕਬੀਰ ਬੇਦੀ ਦਾ ਜਨਮ।
- 1985 – ਸਟੂਡੈਂਟ ਆਫ਼ ਦਾ ਯੀਅਰ, ਏਕ ਵਿਲੇਨ, ਬ੍ਰਦਰਜ਼ ਜਿਹੀਆਂ ਫ਼ਿਲਮਾਂ 'ਚ ਅਦਾਕਾਰੀ ਕਰਨ ਵਾਲ਼ੇ ਅਦਾਕਾਰ ਸਿਧਾਰਥ ਮਲਹੋਤਰਾ ਦਾ ਦਿੱਲੀ 'ਚ ਜਨਮ ਹੋਇਆ।
ਦਿਹਾਂਤ
[ਸੋਧੋ]- 1794 – ਇੰਗਲੈਂਡ ਦੇ ਇਤਿਹਾਸਕਾਰ ਅਤੇ ਪਾਰਲਮੈਂਟ ਮੈਂਬਰ ਐਡਵਰਡ ਗਿਬਨ ਦਾ ਦਿਹਾਂਤ।
- 1901 – ਭਾਰਤੀ ਜੱਜ, ਲੇਖਕ ਅਤੇ ਸਮਾਜ ਸੁਧਾਰਕ ਮਹਾਂਦੇਵ ਗੋਵਿੰਦ ਰਾਨਡੇ ਦਾ ਦਿਹਾਂਤ।
- 1938 – ਬੰਗਲਾ ਦੇ ਨਾਵਲਕਾਰ ਸ਼ਰਤਚੰਦਰ ਦਾ ਦਿਹਾਂਤ।
- 1954 – ਰੂਸੀ/ਸੋਵੀਅਤ ਲੇਖਕ ਮਿਖ਼ਾਇਲ ਪ੍ਰਿਸ਼ਵਿਨ ਦਾ ਦਿਹਾਂਤ।
- 1966 – ਭਾਰਤ ਦੀ ਆਜ਼ਾਦੀ ਦੇ ਸਿੱਖ ਆਗੂ ਊਧਮ ਸਿੰਘ ਨਾਗੋਕੇ ਦਾ ਦਿਹਾਂਤ।
- 1985 – ਉਰਦੂ ਅਤੇ ਪੰਜਾਬੀ ਦੇ ਸ਼ਾਇਰ ਮੁਰਜਿਮ ਦਸੂਹੀ ਦਾ ਦਿਹਾਂਤ।
- 1985 – ਹਿੰਦੀ ਦੇ ਪ੍ਰਸਿੱਧ ਨਾਵਲਕਾਰ ਗੁਲਸ਼ਨ ਨੰਦਾ ਦਾ ਦਿਹਾਂਤ।
- 2000 – ਭਾਰਤ ਦੇ ਡਿਪਲੋਮੈਟ ਅਤੇ ਸਟ੍ਰੈਟੇਜਿਕ ਸਟੱਡੀਜ਼ ਦੇ ਮਾਹਿਰ ਤਰਿਲੋਕੀ ਨਾਥ ਕੌਲ ਦਾ ਦਿਹਾਂਤ।