ਪੰਜਾਬ, ਭਾਰਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
Xqbot (ਗੱਲ-ਬਾਤ | ਯੋਗਦਾਨ)
ਛੋ [r2.5.2] robot Modifying: bn:পাঞ্জাব, ভারত
ਲਾਈਨ 91: ਲਾਈਨ 91:


[[ace:Punjab (India)]]
[[ace:Punjab (India)]]
[[as:পাঞ্জাব]]
[[az:Pəncab ştatı]]
[[az:Pəncab ştatı]]
[[be:Пенджаб (Індыя)]]
[[be:Пенджаб (Індыя)]]
ਲਾਈਨ 131: ਲਾਈਨ 132:
[[mr:पंजाब]]
[[mr:पंजाब]]
[[ms:Punjab (India)]]
[[ms:Punjab (India)]]
[[ne:पंजाब]]
[[new:पंजाब]]
[[nl:Punjab (India)]]
[[nl:Punjab (India)]]
[[nn:Panjab i India]]
[[nn:Panjab i India]]

00:32, 13 ਦਸੰਬਰ 2010 ਦਾ ਦੁਹਰਾਅ

ਇਹ ਲੇਖ ਭਾਰਤ ਦੇ ਪੰਜਾਬ ਰਾਜ ਦੇ ਬਾਰੇ ਹੈ। ਵੱਡੇ ਪੰਜਾਬ ਖੇਤਰ ਦੇ ਲੇਖ ਲਈ ਪੰਜਾਬ ਖੇਤਰ ਵੇਖੋ। ਪਾਕਿਸਤਾਨ ਦੇ ਪੰਜਾਬ ਰਾਜ ਦੇ ਲੇਖ ਲਈ ਪੰਜਾਬ (ਪਾਕਿਸਤਾਨ) ਵੇਖੋ।
ਤਸਵੀਰ:Glapind.gif
ਭਾਰਤ ਵਿੱਚ ਪੰਜਾਬ ਦੀ ਸਥਿਤੀ

ਪੰਜਾਬ ਉੱਤਰ-ਪੱਛਮੀ ਭਾਰਤ ਦਾ ਇਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲਗਦੀ ਹੈ| ਇਸਦਾ ਕੁਲ ਖੇਤਰਫਲ ੫੦੩੬੨ ਵਰਗ ਕਿਲੋਮੀਟਰ, ਅਤੇ ਜਨਸੰਖਿਆ ੨,੪੨,੮੯,੨੯੬ (ਸਨ੍ ੨੦੦੦ ਦੇ ਆਂਕੜਿਆਂ ਅਨੁਸਾਰ) ਹੈ। ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ।

ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਪੰਜ ਪਾਣੀ ਜਿਸ ਦਾ ਸ਼ਾਬਦਿਕ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਪੰਜ ਦਰਿਆ ਹਨ :ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ

ਭੂਗੋਲ

ਭੂਗੋਲਿਕ ਤੌਰ ਤੇ ਪੰਜਾਬ ਦਰਿਆ ਸਿੰਧ ਦੇ ਸਹਾਇਕ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਵੱਲੋਂ ਪਹਾੜਾਂ ਤੋਂ ਖੋਰ ਕੇ ਲਿਆਂਦੀ ਮਿੱਟੀ ਨਾਲ ਤਿਆਰ ਇੱਕ ਮੈਦਾਨੀ ਖੇਤਰ ਹੈ। ਪੰਜਾਬ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗੇ ਉੱਤਰ-ਪੂਰਬੀ ਖੇਤਰ ਨੂੰ ਕੰਢੀ ਦਾ ਇਲਾਕਾ ਕਹਿੰਦੇ ਹਨ। ਪੰਜਾਬ ਅਕਸ਼ਾਂਸ਼ (latitudes) ੨੯.੩੦° ਤੋਂ ੩੨.੩੨° ਉੱਤਰ ਅਤੇ ਰੇਖਾਂਸ਼ (longitudes) ੭੩.੫੫° ਤੋਂ ੭੬.੫੦° ਪੂਰਵ ਵਿਚਕਾਰ ਫੈਲਿਆ ਹੋਇਆ ਹੈ।[1] ਪੰਜਾਬ ਵਿੱਚ ਤਿੰਨ ਮੁੱਖ ਮੌਸਮ ਹੁੰਦੇ ਹਨ: (੧) ਗਰਮੀ ਦਾ ਮੌਸਮ (ਅਪ੍ਰੈਲ ਤੋਂ ਜੂਨ), ਇਸ ਸਮੇਂ ਤਾਪਮਾਨ ੪੫ ਡਿਗਰੀ ਤੱਕ ਚਲਾ ਜਾਂਦਾ ਹੈ। (੨) ਬਾਰਿਸ਼ ਦਾ ਮੌਸਮ (ਜੁਲਾਈ ਤੋਂ ਸਤੰਬਰ), ਔਸਤਨ ਸਲਾਨਾ ਬਾਰਿਸ਼ ਅਰਧ-ਪਹਾੜੀ ਥਾਵਾਂ ਤੇ ੯੬ ਸੈ.ਮੀ. ਅਤੇ ਮੈਦਾਨੀ ਇਲਾਕਿਆਂ ਵਿੱਚ ੪੬ ਸੈ.ਮੀ.। (੩) ਸਰਦੀ ਦਾ ਮੌਸਮ (ਅਕਤੂਬਰ ਤੋਂ ਮਾਰਚ) - ਘੱਟ ਤੋਂ ਘੱਟ ਤਾਪਮਾਨ ੦ ਡਿਗਰੀ ਤੱਕ ਚਲਾ ਜਾਂਦਾ ਹੈ।[1]

ਇਤਿਹਾਸ

ਆਰਥਿਕਤਾ

ਪੰਜਾਬ ਦੀ ਆਰਥਿਕਤਾ ਸਭ ਤੋਂ ਵੱਧ ਖੇਤੀਬਾੜੀ ਉੱਤੇ ਨਿਰਭਰ ਕਰਦੀ ਹੈ। ਪੰਜਾਬ ਦੀ ਕੁਲ ਵਾਹੀਯੋਗ ਜ਼ਮੀਨ ਦੇ ੯੮.੮% ਖੇਤਰ ਉਤੇ ਖੇਤੀਬਾੜੀ ਕੀਤੀ ਜਾਂਦੀ ਹੈ। ਸੰਨ ੨੦੦੩-੦੪ ਦੌਰਾਨ ਪੰਜਾਬ ਵਿੱਚ ਉੱਚ ਪੱਧਰੀ ਅਤੇ ਮੱਧਮ ਪੱਧਰੀ ਸਨਅਤਾਂ ਸਨ, ਅਤੇ ਛੋਟੇ ਪੱਧਰੀ ਸਨਅਤਾਂ ਦੀ ਗਿਣਤੀ ਲਗਭਗ ੨ ਲੱਖ ੩ ਹਜ਼ਾਰ ਸੀ। "ਪੰਜਾਬ ਰਾਜ ਐਗਰੋ-ਇੰਡਸਟ੍ਰੀਜ਼ ਕਾਰਪੋਰੇਸ਼ਨ" (P.A.I.C) ਰਾਜ ਵਿਚ ਖੇਤੀ ਆਧਰਿਤ ਸਨਅਤਾਂ ਦੀ ਏਜੰਸੀ ਹੈ। ਪੰਜਾਬ ਇੰਫੋਟੈੱਕ (Punjab Info-Tech) ਰਾਜ ਵਿਚ ਸੂਚਨਾ ਅਤੇ ਸੰਚਾਰ ਆਧਰਿਤ ਸਨਅਤਾਂ ਦੀ ਏਜੰਸੀ ਹੈ।

ਧਰਮ

ਪੰਜਾਬ ਇੱਕ ਬਹੁ-ਧਰਮੀ ਰਾਜ ਹੈ। ਸਿੱਖੀ ਅਤੇ ਹਿੰਦੂ ਮੱਤ ਇੱਥੇ ਮੰਨੇ ਜਾਣ ਵਾਲੇ ਪ੍ਰਮੁੱਖ ਧਰਮ ਹਨ। ਇਸਲਾਮ, ਈਸਾਈ ਮੱਤ, ਜੈਨ ਮੱਤ ਵੀ ਇੱਥੇ ਘੱਟ ਗਿਣਤੀ ਵਿਚ ਮੰਨੇ ਜਾਣ ਵਾਲੇ ਧਰਮ ਹਨ। ਪੰਜਾਬੀ, ਜੋ ਕਿ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ, ਪੰਜਾਬ ਦੀ ਰਾਜ ਭਾਸ਼ਾ ਹੈ।

ਧਰਮ ਜਨ ਸੰਖਿਆ %
ਸਭ 24,358,999 100%
ਸਿੱਖ [2] 14,592,387 59.91%
ਹਿੰਦੂ [3] 8,997,942 36.94%
ਮੁਸਲਮਾਨ [4] 382,045 1.57 %
ਈਸਾਈ [5] 292,800 1.20 %
Buddhists [6] 41,487 0.17 %
ਜੈਨ [7] 39,278 0.16 %
ਬਾਕੀ [8] 8,594 0.04 %

ਪੰਜਾਬ ਸੂਬੇ ਦੀ ਫੋਟੋ ਗੈਲਰੀ

ਹਵਾਲਾ