ਸਮੱਗਰੀ 'ਤੇ ਜਾਓ

ਵਿਕੀਪੀਡੀਆ:ਸੱਥ/ਪੁਰਾਣੀ ਚਰਚਾ 23

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Archive

ਸੱਥ ਦੀ ਪੁਰਾਣੀ ਚਰਚਾ:


ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ

[ਸੋਧੋ]

ਸਤਿਕਾਰਤ ਵਿਕੀਮੀਡੀਅਨ ਦੋਸਤੋ, ਸਤਿ ਸ਼੍ਰੀ ਅਕਾਲ....! ਉਮੀਦ ਕਰਦਾ ਤੁਸੀਂ ਠੀਕ ਹੋਵੋਗੇ......।

ਆਪਾਂ ਸਭ ਨੂੰ ਪਤਾ ਹੈ ਕਿ ਇਸ ਵਰ੍ਹੇ ਗੁਰੂ ਨਾਨਕ ਦੇਵ ਜੀ 550ਵਾਂ ਪ੍ਰਕਾਸ਼ ਪੁਰਬ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਆਪਣੇ-ਆਪਣੇ ਢੰਗ ਤਰੀਕਿਆਂ ਨਾਲ ਮਨਾਇਆ ਜਾ ਰਿਹਾ ਹੈ। ਕਈ ਸੰਸਥਾਵਾਂ ਨਗਰ ਕੀਰਤਨ ਕੱਢ ਰਹੀਆਂ ਹਨ, ਕਿਤੇ ਦਰੱਖਤ ਲਗਾਏ ਜਾ ਰਹੇ ਹਨ, ਕਿਤੇ ਪਾਠਾਂ ਦੇ ਭੋਗ ਪਾਏ ਜਾ ਰਹੇ ਹਨ ਆਦਿ। ਸਭ ਸੰਸਥਾਵਾਂ ਆਪਣੀਆਂ ਸੀਮਾਵਾਂ ਅਤੇ ਸਮਰੱਥਾਵਾਂ ਅਨੁਸਾਰ ਕਾਰਜ ਕਰ ਰਹੀਆਂ ਹਨ। ਆਪਣੀ ਟੀਮ ਗਿਆਨ ਪਰੰਪਰਾ ਨਾਲ ਜੁੜੀ ਹੋਈ ਹੈ ਅਤੇ ਬਾਬੇ ਨਾਨਕ ਦਾ ਵੀ ਗਿਆਨ ਨਾਲ ਡੁੰਘੇਰਾ ਸੰਬੰਧ ਹੈ। ਸੋ ਅਸੀਂ ਸੋਚ ਰਹੇ ਸੀ ਇਸ ਮੌਕੇ ਆਪਾਂ ਵੀ ਆਪਣੇ ਬਾਬੇ ਨੂੰ ਸਮਰਪਿਤ, ਬਾਬੇ ਨਾਲ ਸੰਬੰਧਿਤ ਗਿਆਨ ਵਿਚ ਵੱਖ-ਵੱਖ ਵਿਕੀ ਪ੍ਰੋਜੈਕਟਾਂ ਵਿਚ ਵਾਧਾ ਕਰੀਏ, ਬਾਬੇ ਨਾਲ ਸੰਬੰਧਿਤ ਵਿਕੀ (ਵਿਕੀ ਦੇ ਸਾਰੇ ਸਿਸਟਰ ਪ੍ਰੋਜੈਕਟਸ) ਉਪਰ ਪਏ ਗਿਆਨ ਨੂੰ ਇੱਕ ਪੋਰਟਲ ਥੱਲੇ ਇਕੱਠਾ ਕਰੀਏ।
ਪੰਜਾਬ ਸਰਕਾਰ 550ਵੇਂ ਪ੍ਰਕਾਸ਼ ਪੁਰਬ ਉਪਰ ਬਾਬੇ ਨਾਲ ਸੰਬੰਧਿਤ ਇੱਕ ਵੈਬਸਾਇਟ ਬਣਾਉਣ ਜਾ ਰਹੀ ਹੈ। ਇਸ ਵੈਬਸਾਇਟ ਦੇ ਸਾਰੇ ਪ੍ਰਬੰਧ ਨੂੰ ਦੇਖਣ ਵਾਲੇ ਮੇਰੇ ਜਾਣਕਾਰ ਹਨ। ਉਹਨਾਂ ਨੇ ਸਰਕਾਰ ਦੀ ਵੈਬਸਾਈਟ ਉਪਰ ਵਿਕੀ (ਵਿਕੀ ਦੇ ਸਾਰੇ ਸਿਸਟਰ ਪ੍ਰੋਜੈਕਟਸ) ਦੇ ਲਿੰਕ ਪਾਉਣ ਦੀ ਸਹਿਮਤੀ ਜਤਾਈ ਹੈ, ਜਿਥੇ ਜਿਥੇ ਬਾਬੇ ਨਾਨਕ ਨਾਲ ਸੰਬੰਧਿਤ ਵਿਕੀ ਉਪਰ ਗਿਆਨ ਪਿਆ ਹੈ ਉਹ ਲਿੰਕ।
ਅੱਜ ਮੈਂ, ਗੁਰਲਾਲ ਅਤੇ ਸਤਪਾਲ ਜੀ ਰੁਟੀਨ ਵਾਂਗ ਚਾਹ ਪੀਣ ਲਈ ਇਕੱਠੇ ਹੋਏ ਸਨ। ਮੈਂ ਇਹਨਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਦਿੱਤੀ ਅਤੇ ਅਸੀਂ ਵਿਕੀ (ਵਿਕੀ ਦੇ ਸਾਰੇ ਸਿਸਟਰ ਪ੍ਰੋਜੈਕਟਸ) ਬਾਬੇ ਬਾਰੇ ਸਰਚ ਕੀਤਾ ਪਰ ਬਹੁਤਾ ਜ਼ਿਆਦਾ ਕੁਝ ਪ੍ਰਾਪਤ ਨਹੀਂ ਹੋਇਆ। ਫਿਰ ਅਸੀਂ ਤਿੰਨਾ ਨੇ ਸਲਾਹ ਕੀਤੀ ਕਿ ਬਾਬੇ ਦੇ 550ਵੇਂ ਪ੍ਰਕਾਸ਼ ਪੁਰਬ ਉਪਰ ਸਾਡੇ ਵੱਲੋਂ ਕੀ ਕੁਝ ਕੀਤਾ ਜਾ ਸਕਦਾ ਹੈ-
  1. ਪੰਜਾਬੀ ਵਿਕੀਪੀਡੀਆ ਦੇ ਮੁੱਖ ਪੰਨੇ ਉਪਰ ਬਾਬੇ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਇੱਕ ਟੈਗ ਲਾਈਨ ਬਾਬੇ ਦੇ ਜਨਮ ਦਿਨ ਵਾਲੇ ਦਿਨ ਤੱਕ ਲਗਾਈ ਜਾਵੇ।
  2. ਬਾਬੇ ਬਾਰੇ, ਬਾਬੇ ਦੀ ਬਾਣੀ ਬਾਰੇ, ਬਾਬੇ ਦੀਆਂ ਉਦਾਸੀਆਂ ਬਾਰੇ, ਬਾਬੇ ਨਾਲ ਸੰਬੰਧਿਤ ਗੁਰੂ ਘਰਾਂ ਬਾਰੇ ਲੇਖ ਬਣਾਏ ਜਾਣ ਜਾਂ ਬਣੇ ਲੇਖਾਂ ਵਿਚ ਸੋਧਾਂ ਕੀਤੀਆਂ ਜਾਣ। (ਇਹਨਾਂ ਦੀ ਗਿਣਤੀ 30-35 ਦੇ ਕਰੀਬ ਹੋਵੇਗੀ)
  3. ਵੱਖ ਵੱਖ ਵੈਬਸਾਈਟਾਂ ਤੋਂ ਬਾਬੇ ਨਾਲ ਸੰਬੰਧਿਤ ਕਾਪੀ ਰਾਈਟ ਕਿਤਾਬਾਂ ਲੈ ਕੇ ਵਿਕੀਸੋਰਸ ਲਈ ਲਈਆਂ ਜਾਣ।
  4. ਬਾਬੇ ਦੀਆਂ ਵੱਖ-ਵੱਖ ਤਸਵੀਰਾਂ ਅਤੇ ਚਿੱਤਰ ਕਾਮਨਜ਼ ਉਪਰ ਇਕੱਠੇ ਕੀਤੇ ਜਾਣ।
  5. ਬਾਬੇ ਨਾਲ ਸੰਬੰਧਿਤ ਗੁਰੁਦੁਆਰਿਆਂ ਦੀਆਂ ਵਿਕੀ ਡਾਟਾ ਆਈਟਮਾਂ ਬਣਾਈਆਂ ਜਾਣ।

ਇਸ ਵਿਚੋਂ ਕੁਝ ਵੀ ਫਾਈਨਲ ਨਹੀਂ ਕੀਤਾ। ਸਿਰਫ ਸਾਡੀ ਤਿੰਨਾ ਸੀ ਸਲਾਹ ਸੀ। ਆਪਾਂ ਆਨ-ਲਾਈਨ ਅਤੇ 25 ਅਗਸਤ 2019 ਵਾਲੀ ਮੀਟਿੰਗ ਵਿਚ ਇਸ ਉਪਰ ਹੋਰ ਵਿਚਾਰ-ਚਰਚਾ ਕਰ ਸਕੇ ਹਾਂ। ਆਪ ਸਭ ਦੇ ਸੁਝਾਵਾਂ ਦੀ ਬੇਸਬਰੀ ਨਾਲ ਉਡੀਕ ਰਹੇਗੀ। - Stalinjeet BrarTalk 16:39, 19 ਅਗਸਤ 2019 (UTC)[ਜਵਾਬ]

ਟਿੱਪਣੀਆਂ

[ਸੋਧੋ]
  • ਸਾਰੇ ਵਿਕੀ ਪਰੋਜੈਕਟਾਂ ਦਾ ਅਧਾਰ (share alike) ਗਿਆਨ ਵੰਡਣ ਤੇ ਹੈ ਤੇ ਬਾਬੇ ਨਾਨਕ ਦੀ ਸਿੱਖਿਆ ਦਾ ਅਧਾਰ ਵੰਡ ਛਕਣ ਤੇ ਹੈ ਜਿਸ ਵਿੱਚ ਜਿਸਮਾਨੀ ਖੁਰਾਕ ਸਮੇਤ ਗਿਆਨ, ਮੁਹਾਰਤਾਂ ਆਦਿ ਸਭ ਕੁੱਝ ਵੰਡਣਾ ਸ਼ਾਮਲ ਹੈ। ਵਿਕੀ ਪਰੋਜੈਕਟ ਬਾਬੇ ਨਾਨਕ ਦੀ ਸਿੱਖਿਆ ਦਾ ਪਸਾਰ ਹੀ ਹਨ। ਜਰੂਰ ਕੁੱਝ ਕਰੋ ਭਾਵੇਂ ਬਾਬੇ ਨਾਨਕ ਦੇ ਯਾਦਗਾਰੀ ਥਾਵਾਂ ਦਾ ਡੈਟਾਬੇਸ ਜੋੜਨਾ ਹੋਵੇ, ਵਿਕੀ ਤੇ ਗਿਆਨ ਜੋੜਨ ਲਈ ਹੋਰ ਨਵੇਂ ਵਰਤੋਂਕਾਰਾਂ ਦੀ ਸਿਖਲਾਈ ਦਾ ਗਿਆਨ ਵੰਡਣਾ ਹੋਵੇ ਸਭ ਕੰਮ ਇਕ ਲੰਗਰ ਲਾਉਣ ਦੀ ਤਰਾਂ ਕੀਤੇ ਜਾਣ ਪੂਰੀ ਸਹਿਮਤੀ ਹੈ। ਪੰਜਾਬੀ ਵਿਕੀਪੀਡੀਆ ਹੀ ਨਹੀਂ ਬਾਕੀ ਵਿਕੀ ਬੋਲੀਆਂ ਦੇ ਸਮਾਜਾਂ ਨੂੰ ਵੀ ਇਸ ਲਈ ਆਪੋ ਆਪਣਾ ਰਸੂਖ ਵਰਤ ਕੇ ਪ੍ਰੇਰਿਤ ਕੀਤਾ ਜਾਵੇ ।Guglani (ਗੱਲ-ਬਾਤ) 08:27, 20 ਅਗਸਤ 2019 (UTC)[ਜਵਾਬ]
  • ਤੁਸੀਂ ਬਹੁਤ ਵਧੀਆ ਮੌਕੇ ਤੇ ਇਹ ਯੋਜਨਾ ਉਲੀਕੀ ਹੈ। ਇਸ ਤੇ ਮੀਟਿੰਗ ਵਿੱਚ ਚਰਚਾ ਕਰਕੇ ਹੋਰ ਪੱਖਾਂ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। Mulkh Singh (ਗੱਲ-ਬਾਤ) 11:20, 20 ਅਗਸਤ 2019 (UTC)[ਜਵਾਬ]


@Guglani ਬਹੁਤ ਬਹੁਤ ਸ਼ੁਕਰੀਆ ਗੁਗਲਾਨੀ ਜੀ। ਬਾਕੀ ਭਾਈਚਾਰਿਆਂ ਨਾਲ ਵੀ ਸੰਪਰਕ ਬਣਾ ਕੇ ਇਸ ਉਪਰ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। @Mulkh Singh ਬਹੁਤ ਬਹੁਤ ਸ਼ੁਕਰੀਆ। ਹਰ ਵਾਰ ਦੀ ਤਰਾਂ ਤੁਹਾਡੇ ਸਹਿਯੋਗ ਦੀ ਆਸ ਰਹੇਗੀ। - Stalinjeet BrarTalk 17:13, 20 ਅਗਸਤ 2019 (UTC)[ਜਵਾਬ]


ਬਾਬੇ ਨਾਨਕ ਨਾਲ ਸਬੰਧਿਤ ਲੇਖਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ। ਇਸ ਸੂਚੀ ਵਿਚ ਤੁਸੀਂ ਹੋਰ ਲੇਖ ਵੀ ਸ਼ਾਮਿਲ ਕਰ ਸਕਦੇ ਹੋ। ਉਮੀਦ ਹੈ ਕਿ ਇਹਨਾਂ ਲੇਖਾਂ ਦੇ ਲਿੰਕ ਪੰਜਾਬ ਸਰਕਾਰ ਦੀ ਬਾਬੇ ਨਾਨਕ ਬਾਰੇ ਬਣਾਈ ਜਾ ਰਹੀ ਆਫੀਸ਼ੀਅਲ ਵੈਬਸਾਈਟ ਉਪਰ ਪੈਣਗੇ। ਆਪਾਂ ਵਿਕੀ ਦੀ ਸਮੱਗਰੀ ਨੂੰ ਵਧੇਰੇ ਭਰੋਸੇਯੋਗ ਬਣਾਉਣ ਲਈ ਵੱਧ ਤੋਂ ਵੱਧ ਹਵਾਲਿਆਂ ਦੀ ਵਰਤੋਂ ਕਰੀਏ।- Stalinjeet BrarTalk 17:25, 20 ਅਗਸਤ 2019 (UTC)[ਜਵਾਬ]
ਬਹੁਤ ਹੀ ਮਹੱਤਵਪੂਰਨ ਉਪਰਾਲਾ ਹੈ। ਆਪਾਂ ਨੂੰ ਗੁਣਵੱਤਾ ਦਾ ਪੂਰਾ ਧਿਆਨ ਰੱਖਣਾ ਪਵੇਗਾ। ਮੇਰੇ ਵੱਲੋਂ ਪੂਰਾ ਸਮਰਥਨ ਹੈ। --Satdeep Gill (ਗੱਲ-ਬਾਤ) 09:00, 24 ਅਗਸਤ 2019 (UTC)[ਜਵਾਬ]

ਸਮਰਥਨ

[ਸੋਧੋ]
  1. YesY Mulkh Singh (ਗੱਲ-ਬਾਤ) 17:43, 19 ਅਗਸਤ 2019 (UTC)[ਜਵਾਬ]
  2. YesY ਬਹੁਤ ਵਧੀਆ ਉਪਰਾਲਾ ਆ ਵੀਰ। ਮੈਨੂੰ ਇਸ ਪ੍ਰਾਜੈਕਟ ਵਿੱਚ ਕੰਮ ਕਰਕੇ ਬਹੁਤ ਖੁਸ਼ੀ ਹੋਵੇਗੀ। Jagseer S Sidhu (ਗੱਲ-ਬਾਤ) 01:43, 20 ਅਗਸਤ 2019 (UTC)[ਜਵਾਬ]
  3. --Charan Gill (ਗੱਲ-ਬਾਤ) 04:13, 20 ਅਗਸਤ 2019 (UTC)[ਜਵਾਬ]
  4. Gurlal Maan (ਗੱਲ-ਬਾਤ) 04:17, 20 ਅਗਸਤ 2019 (UTC)[ਜਵਾਬ]
  5. LovePreet Sidhu (talk) 09:32, 20 ਅਗਸਤ 2019 (UTC)[ਜਵਾਬ]
  6. YesY ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ)
  7. YesY Satpal Dandiwal (talk) |Contribs) 10:03, 22 ਅਗਸਤ 2019 (UTC)[ਜਵਾਬ]
  8. YesY Satdeep Gill (ਗੱਲ-ਬਾਤ) 09:00, 24 ਅਗਸਤ 2019 (UTC)[ਜਵਾਬ]
  9. YesY Nirmal Brar (ਗੱਲ-ਬਾਤ) 05:10, 27 ਅਗਸਤ 2019 (UTC)[ਜਵਾਬ]
  10. Rorki amandeep sandhu (ਗੱਲ-ਬਾਤ) 05:55, 28 ਅਗਸਤ 2019 (UTC)[ਜਵਾਬ]
  11. YesY--Ninder singh Brar (ਗੱਲ-ਬਾਤ) 01:26, 29 ਅਗਸਤ 2019 (UTC)[ਜਵਾਬ]
  12. YesY--Gurtej Chauhan (ਗੱਲ-ਬਾਤ) 20:53, 7 ਸਤੰਬਰ 2019 (UTC)[ਜਵਾਬ]

ਵਿਰੋਧ

[ਸੋਧੋ]

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਰਕਸ਼ਾਪ

[ਸੋਧੋ]

ਪੰਜਾਬੀ ਸਾਹਿਤ ਸਭਾ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬੀ ਵਿਕੀਮੀਡੀਅਨਜ਼ ਵੱਲੋਂ 23 ਸਤੰਬਰ 2019, ਬਾਅਦ ਦੁਪਹਿਰ 2 ਵਜੇ ਪੰਜਾਬੀ ਵਿਭਾਗ ਦੇ ਸੈਮੀਨਾਰ ਹਾਲ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਪੰਜਾਬੀ ਵਿਕੀਪੀਡੀਆ ਉਪਰ ਕੰਨਟੈਂਟ ਕਰੇਸ਼ਨ ਸੰਬੰਧੀ ਅਤੇ ਵਿਕੀਪੀਡੀਆ ਦੀ ਟੈਕਨੀਕਲ ਵਰਕਸ਼ਾਪ ਕਰਵਾਈ ਜਾ ਰਹੀ ਹੈ। ਆਪ ਜੀ ਨੂੰ ਵਰਕਸ਼ਾਪ ਵਿਚ ਸ਼ਾਮਿਲ ਹੋਣ ਦਾ ਸੱਦਾ ਹੈ। Stalinjeet BrarTalk 14:28, 19 ਸਤੰਬਰ 2019 (UTC)[ਜਵਾਬ]

ਟਿੱਪਣੀਆਂ

[ਸੋਧੋ]

Project Tiger 2.0

[ਸੋਧੋ]

Sorry for writing this message in English - feel free to help us translating it

New tools and IP masking

[ਸੋਧੋ]

14:18, 21 ਅਗਸਤ 2019 (UTC)


ਮੰਡੀ ਡੱਬਵਾਲੀ ਵਿਖੇ ਵਿਕੀਪੀਡੀਆ ਵਰਕਸ਼ਾਪ

[ਸੋਧੋ]

ਮੈਂ ਪੰਜਾਬੀ ਭਾਈਚਾਰੇ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਮੰਡੀ ਡੱਬਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਵਿਖੇ ਅੱਜ 25 ਅਗਸਤ 2019 ਨੂੰ ਇੱਕ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਮੈਂ ਆਪਣੇ ਨਵੇਂ ਸਾਥੀਆਂ ਨੂੰ ਵਿਕੀਪੀਡੀਆ ਦੀ ਮੁੱਢਲੀ ਸਿਖਲਾਈ ਦਿੱਤੀ। ਇਹ ਵਰਕਸ਼ਾਪ ਸਥਾਨਕ ਡਾ ਬੀ ਆਰ ਅੰਬੇਡਕਰ ਲਾਈਬਰੇਰੀ ਵਿੱਚ ਲਗਾਈ ਗਈ ਜਿਸ ਵਿੱਚ 15 ਜਣਿਆਂ ਨੇ ਭਾਗ ਲਿਆ ਜੋ ਕਿ ਮੁੱਖ ਤੌਰ ਤੇ ਹਿੰਦੀ ਅਤੇ ਅੰਗਰੇਜ਼ੀ ਵਿਕੀਪੀਡੀਆ ਤੇ ਕੰਮ ਕਰ ਸਕਦੇ ਹਨ। ਇਹ ਵਰਕਸ਼ਾਪ ਬਿਲਕੁਲ ਥੋੜ੍ਹੇ ਸਮੇਂ ਵਿੱਚ ਉਲੀਕੀ ਗਈ। ਇਸ ਵਿੱਚ ਮਨਪ੍ਰੀਤ ਅਤੇ ਕ੍ਰਿਸ਼ਨ ਕਾਇਤ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਅਗਲੇ ਕੰਮਾਂ ਲਈ ਤੁਹਾਡੇ ਸਹਿਯੋਗ ਅਤੇ ਸਲਾਹ ਦੀ ਉਮੀਦ ਤੇ ਉਡੀਕ ਰਹੇਗੀ। ਧੰਨਵਾਦ। Mulkh Singh (ਗੱਲ-ਬਾਤ) 17:39, 25 ਅਗਸਤ 2019 (UTC)[ਜਵਾਬ]

ਮੈਟਾ ਪੇਜ ਦਾ ਲਿੰਕ ਦੇ ਰਿਹਾ ਹਾਂ।

https://meta.wikimedia.org/wiki/Wikipedia_Workshop_at_Mandi_Dabwali

ਟਿੱਪਣੀਆਂ/ ਸੁਝਾਅ

[ਸੋਧੋ]

Project Tiger important 2.0 updates

[ਸੋਧੋ]

For any query, feel free to contact us on the talk page 😊
Thanks for your attention
Ananth (CIS-A2K) using MediaWiki message delivery (ਗੱਲ-ਬਾਤ) 13:20, 29 ਅਗਸਤ 2019 (UTC)[ਜਵਾਬ]

ਵਿਕੀ ਲਵ ਮੌਨੂੰਮੈਂਟਸ 2019 ਸੰਬੰਧੀ ਪਟਿਆਲਾ ਵਿੱਚ ਫੋਟੋਵਾਕ

[ਸੋਧੋ]

ਸਤਿ ਸ੍ਰੀ ਅਕਾਲ ਜੀ,

ਵਿਕੀ ਲਵ ਮੌਨੂੰਮੈਂਟਸ 2019 ਭਾਰਤ ਵਿੱਚ ਸ਼ੁਰੂ ਹੋ ਚੁੱਕਾ ਹੈ ਅਤੇ ਇਸਦੇ ਤਹਿਤ ਇੱਕ ਸੂਚੀ ਦਿੱਤੀ ਗਈ ਹੈ। (ਸੂਚੀ ਦਾ ਲਿੰਕ) ਇਸ ਸੂਚੀ ਵਿਚਲੀਆਂ ਜਗ੍ਹਾਵਾਂ ਦੀਆਂ ਫੋਟੋਆਂ ਖਿੱਚ ਕੇ ਅਪਲੋਡ ਕਰਨੀਆਂ ਹੋਣਗੀਆਂ ਅਤੇ ਪੰਜਾਬ ਦੀਆਂ ਕੁਝ ਜਗ੍ਹਾਵਾਂ ਦੀਆਂ ਫੋਟੋਆਂ ਖਿੱਚਣ ਲਈ ਇੱਕ ਫੋਟੋਵਾਕ ਕਰਨ ਜਾ ਰਹੇ ਹਾਂ। ਫਿਲਹਾਲ ਪਟਿਆਲਾ ਵਿੱਚ ਹੀ ਇਹ ਫੋਟੋਵਾਕ ਕਰਨ ਦਾ ਵਿਚਾਰ ਹੈ ਕਿਓਂ ਕਿ ਇਥੇ ਸ਼ਹਿਰ ਵਿੱਚ ਹੀ ਕਾਫੀ ਥਾਵਾਂ ਹਨ ਜੋ ਇਸ ਸੂਚੀ ਵਿੱਚ ਹਨ। 15 ਸਤੰਬਰ 2019 ਅਤੇ 22 ਸਤੰਬਰ 2019 ਨੂੰ ਪਟਿਆਲਾ ਵਿੱਚ ਫੋਟੋਵਾਕ ਕੀਤੀ ਜਾਵੇਗੀ। ਜੋ ਵੀ ਆਉਣਾ ਚਾਹੁੰਦਾ ਹੈ ਉਹ ਹੇਠਾਂ ਆਪਣਾ ਨਾਮ ਲਿਖ ਸਕਦਾ ਹੈ। ਇਹ ਇੱਕ ਰਾਸ਼ਟਰੀ ਪੱਧਰ ਦਾ ਫੋਟੋ ਮੁਕਾਬਲਾ ਹੈ, ਸੋ ਫੋਟੋਗਰਾਫੀ ਬਾਰੇ ਮੁੱਢਲੀ ਜਾਣਕਾਰੀ ਜਰੂਰ ਪੜ੍ਹ ਕੇ ਆਉਣਾ ਮਦਦਗਾਰ ਹੋਵੇਗਾ।
ਕਿਰਪਾ ਕਰਕੇ ਤੁਸੀਂ ਆਪਣਾ ਫੋਨ ਜਾਂ ਕੈਮਰਾ ਜਰੂਰ ਲੈ ਕੇ ਆਉਣਾ। ਪੰਜਾਬੀ ਭਾਈਚਾਰੇ ਦਾ ਸਾਂਝਾ ਕੈਮਰਾ (SONY A58) ਵੀ ਉਸ ਦਿਨ ਆਪਣੇ ਨਾਲ ਹੀ ਹੋਵੇਗਾ। ਵਧੇਰੇ ਜਾਣਕਾਰੀ ਲਈ ਤੁਸੀਂ ਮੇਰੇ ਨਾਲ (9464960906) ਜਾਂ Satdeep Gill ਨਾਲ ਸੰਪਰਕ ਕਰ ਸਕਦੇ ਹੋ। - ਸ਼ੁਕਰੀਆ - Satpal Dandiwal (talk) |Contribs) 09:50, 1 ਸਤੰਬਰ 2019 (UTC)[ਜਵਾਬ]

ਭਾਗ ਲੈਣ ਲਈ ਇਛੁੱਕ

[ਸੋਧੋ]
  1. ਕੁਲਜੀਤ ਸਿੰਘ ਖੁੱਡੀ (ਗੱਲ-ਬਾਤ) 14:34, 1 ਸਤੰਬਰ 2019 (UTC)[ਜਵਾਬ]

ਟਿੱਪਣੀਆਂ

[ਸੋਧੋ]

Wikimedia movement strategy recommendations India salon

[ਸੋਧੋ]

Please translate this message to your language if possible.

Greetings,

You know Strategy Working Groups have published draft recommendations at the beginning of August. On 14-15 September we are organising a strategy salon/conference at Bangalore/Delhi (exact venue to be decided) It'll be a 2 days' residential conference and the event aims to provide a discussion platform for experienced Wikimedians in India to learn, discuss and comment about the draft recommendations. Feedback and discussions will be documented.

If you are a Wikipedian from India, and want to discuss the draft recommendations, or learn more about them, you may apply to participate in the event.

Please have a look at the event page for more details The last date of application is 7 September 2019.

It would be great if you share this information who needs this. For questions, please write on the event talk page, or email me at tito+indiasalon@cis-india.org

Thanks for your attention
Ananth (CIS-A2K) sent through MediaWiki message delivery (ਗੱਲ-ਬਾਤ) 09:15, 2 ਸਤੰਬਰ 2019 (UTC)[ਜਵਾਬ]

ਪ੍ਰੋਜੈਕਟ ਟਾਈਗਰ 2.0 ਲਈ ਲੇਖਾਂ ਦੀ ਲਿਸਟ ਤਿਆਰ ਕਰਨ ਸੰਬੰਧੀ

[ਸੋਧੋ]

ਸਤਿ ਸ਼੍ਰੀ ਅਕਾਲ, ਨਿਤੇਸ਼ ਜੀ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੋਜੈਕਟ ਟਾਈਗਰ 2.0 ਲਈ ਆਪਾਂ ਇੱਕ 500 ਲੇਖਾਂ ਦੀ ਲਿਸਟ ਤਿਆਰ ਕਰਨੀ ਹੈ। ਜਿਸ ਵਿਚ ਨਵੇਂ ਲੇਖ ਜਿਨ੍ਹਾਂ ਦੀ ਪੰਜਾਬੀ ਵਿਕੀਪੀਡੀਆ ਉਪਰ ਲੋੜ ਹੈ ਅਤੇ ਉਹ ਲੇਖ ਜਿਨ੍ਹਾਂ ਵਿਚ ਵਾਧਾ ਕਰਨ ਦੀ ਲੋੜ ਹੈ। ਆਪਾਂ ਜਲਦੀ ਤੋਂ ਜਲਦੀ ਇਸ ਲਿਸਟ ਉਪਰ ਕੰਮ ਕਰਨਾ ਸ਼ੁਰੂ ਕਰੀਏ। -Stalinjeet BrarTalk 05:32, 4 ਸਤੰਬਰ 2019 (UTC)[ਜਵਾਬ]

ਸੁਝਾਅ

[ਸੋਧੋ]
  • ਅੰਗਰੇਜ਼ੀ ਵਿਕੀਪੀਡੀਆ ਉੱਪਰ ਪੰਜਾਬ ਜਾਂ ਭਾਰਤ ਬਾਰੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਲੇਖਾਂ ਦੀ ਸੂਚੀ ਮਿਲ ਸਕਦੀ ਹੋਵੇ, ਤਾਂ ਬਹੁਤ ਵਧੀਆ ਹੋਵੇਗਾ। ਜਾਣਕਾਰੀ ਲਈ ਧੰਨਵਾਦ ਬਰਾੜ ਸਾਹਬ। Nirmal Brar (ਗੱਲ-ਬਾਤ) 06:19, 4 ਸਤੰਬਰ 2019 (UTC)[ਜਵਾਬ]
@Nirmal Brar Faridkot: ਇਸ ਸੂਚੀ ਨੂੰ ਲੈਣ ਦੀ ਕੋਸ਼ਿਸ਼ ਕਰਦੇ ਆਂ ਬਾਈ। Stalinjeet BrarTalk 04:55, 5 ਸਤੰਬਰ 2019 (UTC)[ਜਵਾਬ]

ਵਿਕੀਮਾਨੀਆ ਸਬੰਧੀ ਕੋਲੈਬੋਰਾਸ਼ਨ

[ਸੋਧੋ]

ਸਤਿ ਸ਼੍ਰੀ ਅਕਾਲ! ਸਟੋਕਹੋਮ ਵਿਖੇ ਹੋਏ ਵਿਕੀਮਾਨੀਆ 2019 ਵਿੱਚ ਮੈਂ ਇਸ ਵਾਰ ਭਾਗ ਲਿਆ ਸੀ ਅਤੇ ਉਥੇ ਬਹੁਤ ਕੁੱਝ ਨਵੇਂ ਪ੍ਰੋਜੈਕਟਾਂ ਬਾਰੇ ਜਾਣਿਆ, ਅਤੇ ਆਪਣੇ ਪੰਜਾਬੀ ਵਿਕਿਸਰੋਤ ਵਿਖੇ ਹੋਏ ਪ੍ਰੋਜੈਕਟ ਬਾਰੇ ਓਥੇ ਪ੍ਰੇਸੇਂਟੇਸ਼ਨ ਵੀ ਦਿੱਤੀ ਗਈ ਅਤੇ ਨਾਲ ਹੀ, ਦੋ ਮੁੱਖ ਕੋਲੈਬੋਰੇਸ਼ਨ ਕੀਤੇ ਗਏ, ਜੋ ਕਿ ਮੇਰੇ ਦੁਆਰਾ ਹੋਸਟ ਕੀਤੇ ਗਏ [ਪੈਨਲ] ਵਿੱਚੋਂ ਉਜਾਗਰ ਹੋਏ - ਜਿਸ ਵਿੱਚ ਮੁੱਖ ਰੂਪ ਤੇ ਸ਼ਾਮਲ ਵਿਕੀ ਲਵਸ ਫੈਸ਼ਨ, ਇੰਟਰਵਿਕੀ ਵੂਮਨ ਕੋਲੈਬੋਰੇਸ਼ਨ ਤੇ ਗ੍ਰੀਕ ਵਿਕੀਪੀਡੀਆ ਭਾਈਚਾਰੇ ਨਾਲ ਹੋਏ ਕਲਚਰਲ ਐਕਸ਼ਚੇਨਜ ਕੋਲੈਬੋਰੇਸ਼ਨ ਮੌਜੂਦ ਸੀ। ਇਹ ਦੋਨੋ ਦੀ ਲਿਸਟ ਬਣਾਉਣ ਵਿੱਚ ਤੇ ਸ਼ਾਮਲ ਹੋਣ ਲਈ ਭਾਈਚਾਰੇ ਨੂੰ ਸੱਦਾ ਹੈ। ਪੰਜਾਬੀ ਗ੍ਰੀਕ ਕਲਚਰਲ ਐਕਸ਼ਚੇਨਜ ਵਿੱਚ ਗ੍ਰੀਕ ਵਿਕੀਪੀਡੀਅਨਸ ਨੇ ਆਪਣੇ ਤੋਂ ਪੰਜਾਬ ਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਲੇਖਾਂ ਨੂੰ ਬਣਾਉਣ ਦੀ ਲਿਸਟ ਮੰਗੀ ਹੈ ਅਤੇ ਨਾਲ ਹੀ ਗ੍ਰੀਕ ਸੱਭਿਆਚਾਰ ਅਤੇ ਦੇਸ਼ ਨਾਲ ਸੰਬੰਧਿਤ ਇਹ ਲਿਸਟ ਮੰਗੀ ਹੈ।- ਵਿਕੀ ਲਵਸ ਫੈਸ਼ਨ ਅਤੇ ਗ੍ਰੀਕ ਲਿਸਟ ਵਿਸਥਾਰ ਕਰਨ ਲਈ ਦਿੱਤੇ ਹੋਏ ਲਿੰਕ ਤੇ ਜਾਓ। ਵਿਕੀ ਲਵਸ ਫੈਸ਼ਨ ਲਗਾਤਾਰ 15 ਅਕਤੂਬਰ ਤੱਕ ਰਹੇਗਾ ਅਤੇ ਪੰਜਾਬੀ ਗ੍ਰੀਕ ਦੀ ਕੋਈ ਤਰੀਕ ਨਹੀਂ ਹੈ। ਧੰਨਵਾਦ। Wikilover90 (ਗੱਲ-ਬਾਤ) 12:58, 13 ਸਤੰਬਰ 2019 (UTC)[ਜਵਾਬ]

ਅਰਮਾਨੀਆ ਦੇ ਵਿਕੀ ਸਕੂਲਾਂ ਨਾਲ ਪੰਜਾਬੀ ਵਿਕੀ ਸਕੂਲ ਸਾਂਝ

[ਸੋਧੋ]

ਸਤਿ ਸ੍ਰੀ ਅਕਾਲ

ਮੈਨੂੰ ਸਭ ਨਾਲ ਇਹ ਸਾਂਝਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਰਮਾਨੀਆ ਦੇ ਵਿਕੀ ਐਜੂਕੇਸ਼ਨ ਪ੍ਰੋਗਰਾਮ ਵਾਲੇ ਬੱਚਿਆਂ ਦੇ ਨਿਰਦੇਸ਼ਕ ਪੰਜਾਬੀ ਵਿਕੀ ਐਜੂਕੇਸ਼ਨ ਪ੍ਰੋਗਰਾਮ ਵਾਲੇ ਬੱਚਿਆਂ ਨਾਲ ਸਾਂਝ ਕਰਨਾ ਚਾਹੁੰਦੇ ਹਨ. 15 ਅਕਤੂਬਰ ਤੋਂ 30 ਅਕਤੂਬਰ 2019 ਤੱਕ ਇਸਦੇ ਤਹਿਤ ਐਡਿਟਾਥੋਨ ਕਰਵਾਉਣ ਦਾ ਪ੍ਰਸ੍ਤਾਵ ਹੈ. ਕਿਉਂਕਿ ਇਸ ਵਿੱਚ ਬੱਚੇ ਸ਼ਾਮਲ ਹਨ ਇਸਦੇ ਲੇਖ ਦੋਹਾਂ ਥਾਵਾਂ ਦੇ ਤਿਓਹਾਰ, ਪਹਿਰਾਵੇ ਅਤੇ ਖਾਣੇ ਬਾਰੇ ਲਿਖਣ ਬਾਰੇ ਸੋਚਿਆ ਹੈ. ਕਿਰਪਾ ਕਰਕੇ ਇਸ ਵਿੱਚ ਸ਼ਾਮਿਲ ਹੋਣ ਲਈ ਹੇਠਾਂ ਹਸਤਾਖ਼ਰ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ.

ਧਨਵਾਦ

Manavpreet Kaur (ਗੱਲ-ਬਾਤ) 19:30, 18 ਸਤੰਬਰ 2019 (UTC)[ਜਵਾਬ]

Manavpreet Kaur ਜੀ, ਬਹੁਤ ਵਧੀਆ ਰਹੇਗਾ... ਤੁਸੀਂ ਹੁਣ ਹੀ ਤਿਆਰੀਆਂ ਸ਼ੁਰੂ ਕਰ ਦਵੋ ਤਾਂ ਵਧੀਆ ਰਹੇਗਾ, ਮੇਰੇ ਕਹਿਣ ਦਾ ਮਤਲਬ ਬੱਚਿਆਂ ਨੂੰ ਅਰਮੀਨੀਆ ਦੇਸ਼ ਬਾਰੇ ਅਤੇ ਓਥੋਂ ਦੇ ਰਹਿਣ-ਸਹਿਣ ਬਾਰੇ ਮੁੱਢਲੀ ਜਾਣਕਾਰੀ ਇੱਕ ਦਿਨ ਜਗਸੀਰ ਜਾਂ ਤੁਸੀਂ ਕਲਾਸ ਵਿੱਚ ਪਹਿਲਾਂ ਹੀ ਦੇ ਦਵੋ। ਨਹੀਂ ਤਾਂ ਇੱਕੋ-ਦਮ ਐਡਿਟਾਥਾਨ ਕਰਨ ਵਿੱਚ ਦਿੱਕਤ ਆ ਸਕਦੀ ਹੈ। ਬੱਚਿਆਂ ਨੂੰ ਇਕਦਮ ਲੱਗੇਗਾ ਕਿ ਸਾਡੇ ਤੋਂ ਅਰਮੀਨੀਆ ਬਾਰੇ ਕਿਓਂ ਕੰਮ ਕਰਵਾਇਆ ਜਾ ਰਿਹਾ ਹੈ, ਕਈਆਂ ਨੇ ਤਾਂ ਇਹ ਦੇਸ਼ ਦਾ ਨਾਮ ਵੀ ਨਹੀਂ ਸੁਣਿਆ ਹੋਣਾ ਸ਼ਾਇਦ। ਸੋ, ਇਹ ਸਿਰਫ ਇੱਕ ਸੁਝਾਅ ਹੈ। ਗ਼ਲਤ ਵੀ ਹੋ ਸਕਦਾ ਹੈ। - Satpal Dandiwal (talk) |Contribs) 14:48, 22 ਸਤੰਬਰ 2019 (UTC)[ਜਵਾਬ]

Project Tiger Article writing contest Update

[ਸੋਧੋ]

Sorry for writing this message in English - feel free to help us translating it

The consultation on partial and temporary Foundation bans just started

[ਸੋਧੋ]

-- Kbrown (WMF) 17:14, 30 ਸਤੰਬਰ 2019 (UTC)[ਜਵਾਬ]

GLOW edit-a-thon starts on 10 October 2019

[ਸੋਧੋ]
Excuse us for writing in English, kindly translate the message if possible

Hello everyone,

tiger face
tiger face

Hope this message finds you well. Here are some important updates about Project Tiger 2.0/GLOW edit-a-thon.

  • The participating communities are requested to create an event page on their Wikipedia (which has been already updated with template link in the last post). Please prepare this local event page before 10 October (i.e. Edit-a-thon starting date)
  • All articles will be submitted here under Project Tiger 2.0. Please copy-paste the fountain tool link in the section of submitted articles. Please see the links here on this page.

Regards. -- User:Nitesh (CIS-A2K) and User:SuswethaK(CIS-A2K) (on benhalf of Project Tiger team) using MediaWiki message delivery (ਗੱਲ-ਬਾਤ) 19:41, 4 ਅਕਤੂਬਰ 2019 (UTC)[ਜਵਾਬ]

ਹੈਦਰਾਬਾਦ ਵਿੱਚ ਵਿਕੀਕਾਨਫਰੰਸ ਇੰਡੀਆ 2020 ਕਰਵਾਉਣ ਲਈ ਪ੍ਰਸਤਾਵ

[ਸੋਧੋ]

ਸਤਿ ਸ਼੍ਰੀ ਅਕਾਲ ਜੀ, ਮੈਂ ਇਹ ਜਾਣਕਾਰੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਵਿਕੀਮੀਡੀਅਨਜ਼ ਵਲੋਂ ਪੋਸਟ ਕਰ ਰਹੀ ਹਾਂ। ਇਨ੍ਹਾਂ ਵਿਕੀਮੀਡੀਅਨਜ਼ ਨੇ ਹੈਦਰਾਬਾਦ ਵਿੱਚ, ਵਿਕੀਕਾਨਫਰੰਸ ਇੰਡੀਆ 2020 ਆਯੋਜਿਤ ਕਰਨ ਲਈ ਕਦਮ ਅੱਗੇ ਵਧਾਇਆ ਹੈ। ਇਹ ਰਾਸ਼ਟਰੀ ਕਾਨਫਰੰਸ ਕੌਮੀ ਭਾਈਚਾਰਿਆਂ ਸਾਂਝ ਬਣਾਉਣ, ਗਿਆਨ ਸਾਂਝਾ ਕਰਨ, ਨਵੇਂ ਅਨੁਭਵ ਸਿੱਖਣ ਅਤੇ ਵਿਕੀ-ਪਰਿਵਾਰਾਂ ਨੂੰ ਇੱਕ ਦੂਜੇ ਦੇ ਨਜ਼ਦੀਕ ਹੋਣ ਵਿੱਚ ਸਹਾਇਤਾ ਕਰੇਗੀ। ਜਿਵੇਂ ਕਿ ਸਭ ਜਾਣਦੇ ਹਨ ਕਿ ਆਖਰੀ ਵਾਰ ਅਜਿਹੀ ਕਾਨਫ਼ਰੰਸ ਸਾਲ 2016 ਵਿੱਚ ਹੋਈ ਸੀ। ਇਸ ਤਰ੍ਹਾਂ ਦੀਆਂ ਮਿਲਣੀਆਂ ਦੀ ਘਾਟ ਕਾਰਨ ਵਿਅਕਤੀਗਤ ਭਾਈਚਾਰਿਆਂ ਦੀ ਦੂਸਰੇ ਭਾਈਚਾਰਿਆਂ ਨਾਲ ਦੂਰੀਆਂ ਵੱਧਣ ਦੀ ਗੁੰਜਾਇਸ਼ ਹੈ, ਅਤੇ ਇਹ ਸਮੁੱਚੇ ਤੌਰ 'ਤੇ ਭਾਰਤੀ ਭਾਈਚਾਰੇ ਦੀ ਤਰੱਕੀ ਦੇ ਸਾਹਮਣੇ ਰੁਕਾਵਟ ਬਣ ਸਕਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਸਾਡੀ ਅਗਲੀ ਕਾਨਫਰੰਸ ਜਿੰਨੀ ਜਲਦੀ ਸੰਭਵ ਹੋ ਸਕੇ ਆਯੋਜਿਤ ਕੀਤੀ ਜਾਵੇ। ਪਿਛਲੇ ਤਿੰਨ ਸਾਲਾਂ ਤੋਂ ਇਸ ਕਾਰਜ ਲਈ ਕੋਈ ਵੀ ਅੱਗੇ ਨਹੀਂ ਆਇਆ। ਜੇਕਰ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਵਿਕੀਮੀਡੀਅਨਜ਼ ਅੱਗੇ ਵੱਧ ਕੇ ਇਸ ਉੱਦਮੀ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਤਿਆਰ ਹੈ ਤਾਂ ਮੇਰੇ ਖਿਆਲ ਨਾਲ ਸਾਨੂੰ ਵੱਧ ਚੜ੍ਹ ਕੇ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ। ਪਰ ਉਹ ਇਸ ਕਾਰਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਮੁੱਚੇ ਭਾਰਤੀ ਭਾਸ਼ਕ ਭਾਈਚਾਰਿਆਂ ਵਲੋਂ ਸਮਰਥਨ ਚਾਹੁੰਦੇ ਹਨ। ਇਹ ਇੱਕ ਚੰਗਾ ਉਪਰਾਲਾ ਹੈ ਜਿਸ ਲਈ ਇੱਕ ਸਰਗਰਮ ਅਤੇ ਜ਼ਿੰਮੇਵਾਰ ਭਾਈਚਾਰਾ ਹੋਣ ਦੇ ਨਾਤੇ ਸਾਨੂੰ ਸਹਮਿਤੀ ਜਤਾਉਣੀ ਚਾਹੀਦੀ ਹੈ।

ਇਸ ਗਤੀਵਿਧੀ ਲਈ ਮੈਟਾ ਪੇਜ ਬਣਾਇਆ ਗਿਆ ਹੈ ਜਿੱਥੇ ਤੁਸੀਂ ਇਸ ਯੋਜਨਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਇੱਥੇ ਦੇਖੋ। ਦੂਜੇ ਭਾਈਚਾਰਿਆਂ ਦੇ ਸਮਰਥਨ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ। ਕਿਰਪਾ ਕਰਕੇ ਤੁਸੀਂ ਇਸ ਸਫੇ ਵੱਲ ਧਿਆਨ ਦਵੋ ਅਤੇ ਇੱਕ ਜ਼ਿੰਮੇਵਾਰ ਭਾਈਚਾਰੇ ਦੇ ਸਦੱਸ ਹੋਣ ਦੇ ਨਾਤੇ ਸਮਰਥਨ ਦਵੋ। ਅਸੀਂ ਜੇਕਰ 18 ਅਕਤੂਬਰ, 2019 ਤੱਕ ਆਪਣੀ ਕਾਰਵਾਈ ਪੂਰੀ ਕਰ ਦਿੰਦੇ ਹਾਂ ਤਾਂ ਆਯੋਜਕ ਆਪਣਾ ਕੰਮ ਛੇਤੀ ਸ਼ੁਰੂ ਕਰ ਸਕਣਗੇ।

ਸ਼ੁਕਰੀਆ Nitesh Gill (ਗੱਲ-ਬਾਤ) 19:31, 5 ਅਕਤੂਬਰ 2019 (UTC)[ਜਵਾਬ]

ਸਮਰਥਨ

[ਸੋਧੋ]
  1. YesY - Ninder singh Brar (ਗੱਲ-ਬਾਤ) 03:23, 6 ਅਕਤੂਬਰ 2019 (UTC)[ਜਵਾਬ]
  2. YesY - ਕੌਮੀ ਭਾਈਚਾਰਿਆਂ ਸਾਂਝ ਬਣਾਉਣ, ਗਿਆਨ ਸਾਂਝਾ ਕਰਨ, ਨਵੇਂ ਅਨੁਭਵ ਸਿੱਖਣ ਅਤੇ ਵਿਕੀ-ਪਰਿਵਾਰਾਂ ਨੂੰ ਇੱਕ ਦੂਜੇ ਦੇ ਨਜ਼ਦੀਕ ਹੋਣ ਲਈ ਅਜਿਹੀ ਕਾਨਫਰੰਸ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਵਿਕੀਮੀਡੀਅਨਜ਼ ਨੇ ਇਸ ਵਾਰ ਇਸਦੇ ਲਈ ਪਹਿਲਕਦਮੀ ਕੀਤੀ ਹੈ। ਮੇਰੇ ਵੱਲੋਂ ਸਮਰਥਨ। Jagseer S Sidhu (ਗੱਲ-ਬਾਤ) 06:58, 8 ਅਕਤੂਬਰ 2019 (UTC)[ਜਵਾਬ]
  3. Dugal harpreet (ਗੱਲ-ਬਾਤ) 09:58, 8 ਅਕਤੂਬਰ 2019 (UTC)[ਜਵਾਬ]
  4. --Charan Gill (ਗੱਲ-ਬਾਤ) 10:06, 8 ਅਕਤੂਬਰ 2019 (UTC)[ਜਵਾਬ]
  5. Armaan kakrala (ਗੱਲ-ਬਾਤ) 13:18, 8 ਅਕਤੂਬਰ 2019 (UTC)[ਜਵਾਬ]
  6. ਸਮਰਥਨ ਸਮਰਥਨ- I totally support this endeavor and will be happy to assist. -Manavpreet Kaur (ਗੱਲ-ਬਾਤ) 18:30, 8 ਅਕਤੂਬਰ 2019 (UTC)[ਜਵਾਬ]
  7. ਸਮਰਥਨ ਸਮਰਥਨ Gurlal Maan (ਗੱਲ-ਬਾਤ) 00:59, 9 ਅਕਤੂਬਰ 2019 (UTC)[ਜਵਾਬ]
  8. ਸਮਰਥਨ ਸਮਰਥਨ --Talk 03:13, 9 ਅਕਤੂਬਰ 2019 (UTC)[ਜਵਾਬ]
  9. ਸਮਰਥਨ ਸਮਰਥਨ ਮੈਂ ਮੈਟਾ-ਵਿਕੀ ਉੱਤੇ ਵੀ ਇਸਦਾ ਸਮਰਥਨ ਕਰ ਚੁੱਕਿਆ ਹਾਂ। ਇਹ ਬਹੁਤ ਵੱਡਾ ਉਪਰਾਲਾ ਹੈ। ਆਪਾਂ ਸਭ ਨੇ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਪਾਉਣਾ ਹੈ। ਤੇਲਗੂ ਭਾਈਚਾਰੇ ਦਾ ਕੰਮ ਸਥਾਨਕ ਪੱਧਰ ਉੱਤੇ ਬੰਦੋਬਸਤ ਕਰਨ ਦਾ ਹੋਵੇਗਾ ਪਰ ਉੱਥੇ ਕੀ ਸਿੱਖਣਾ ਸਿਖਾਉਣਾ ਹੈ, ਸਕਾਲਰਸ਼ਿਪਾਂ ਕਿਵੇਂ ਵੰਡੀਆਂ ਜਾਣ, ਲੋਗੋ ਬਣਾਉਣਾ/ਬਣਵਾਉਣਾ, ਕੋਈ ਹੋਰ ਪਾਰਟਨਰਸ਼ਿਪ ਦੀ ਭਾਲ ਕਰਨਾ, ਅਜਿਹੇ ਅਨੇਕਾਂ ਕੰਮ ਵਿੱਚ ਸਾਨੂੰ ਸਭ ਤੋਂ ਯੋਗਦਾਨ ਪਾਉਣਾ ਚਾਹੀਦਾ ਹੈ ਜੇਕਰ ਅਸੀਂ ਸੱਚੀ-ਮੁੱਚੀ ਇੱਕ ਚੰਗੀ ਕਾਨਫਰੰਸ ਦਾ ਹਿੱਸਾ ਬਣਨਾ ਚਾਹੁੰਦੇ ਹਾਂ। --Satdeep Gill (ਗੱਲ-ਬਾਤ) 03:20, 9 ਅਕਤੂਬਰ 2019 (UTC)[ਜਵਾਬ]
  10. ਸਮਰਥਨ ਸਮਰਥਨ Mulkh Singh (ਗੱਲ-ਬਾਤ) 17:04, 9 ਅਕਤੂਬਰ 2019 (UTC)[ਜਵਾਬ]
  11. ਸਮਰਥਨ ਸਮਰਥਨ ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ) 14:04, 11 ਅਕਤੂਬਰ 2019 (UTC)[ਜਵਾਬ]
  12. ਸਮਰਥਨ ਸਮਰਥਨ ਇਹ ਇੱਕ ਸ਼ਲਾਘਾਯੋਗ ਅਤੇ ਵੱਡਾ ਉਪਰਾਲਾ ਹੈ। ਨਾਮਜ਼ਦ ਕਰਤਾ ਦੇ ਪੱਖ ਤੋਂ ਮੈਂ ਇਸ ਦਾ ਪੂਰਨ ਤੌਰ 'ਤੇ ਸਮਰਥਨ ਕਰਦੀ ਹਾਂ। Nitesh Gill (ਗੱਲ-ਬਾਤ) 12:36, 13 ਅਕਤੂਬਰ 2019 (UTC)[ਜਵਾਬ]
  13. ਸਮਰਥਨ ਸਮਰਥਨ ਇਸ ਸਲਾਘਾਯੋਗ ਉਪਰਾਲੇ ਦਾ ਮੈਂ ਸਮਰਥਨ ਕਰਦੀ ਹਾਂ। Simranjeet Sidhu (ਗੱਲ-ਬਾਤ) 15:33, 13 ਅਕਤੂਬਰ 2019 (UTC)[ਜਵਾਬ]
  14. ਸਮਰਥਨ ਸਮਰਥਨ Jagvir Kaur ( ਗੱਲ -ਬਾਤ)

10: 35, 14 ਅਕਤੂਬਰ 2019(UTC)

ਟਿਪਣੀਆਂ

[ਸੋਧੋ]

Project Tiger 2.0: Article contest jury information

[ਸੋਧੋ]
Excuse us for writing in English, kindly translate the message if possible

Hello everyone,

tiger face
tiger face

We want to inform you that Project Tiger 2.0 is going to begin on 10 October. It's crucial to select jury for the writing contest as soon as possible. Jury members will assess the articles.

Please start discussing on your respective village pump and add your name here as a jury for writing contest if you are interested. Thank you. --MediaWiki message delivery (ਗੱਲ-ਬਾਤ) 17:06, 8 ਅਕਤੂਬਰ 2019 (UTC)[ਜਵਾਬ]

Feedback wanted on Desktop Improvements project

[ਸੋਧੋ]

06:46, 16 ਅਕਤੂਬਰ 2019 (UTC)

Project Tiger Article writing contest Jury Update

[ਸੋਧੋ]

Hello all,

There are some issues that need to be addressed regarding the Juries of the Project Tiger 2.0 article writing contest. Some of the User has shown interest to be a jury and evaluate the articles created as the part of the writing contest. But they don't meet the eligibility criteria. Please discuss this aspect with the community, if the community feel that they have the potential to be a jury then we can go ahead. If not please make a decision on who can be the jury members from your community within two days. The community members can change the juries members in the later stage of the writing contest if the work done is not satisfactory or the jury member is inactive with the proper discussion over the village pump.

Regards,
Project Tiger team at CIS-A2K
Sent through--MediaWiki message delivery (ਗੱਲ-ਬਾਤ) 10:51, 17 ਅਕਤੂਬਰ 2019 (UTC)[ਜਵਾਬ]

  • I want to give my name as jury member for project tiger 2.0. I have an experience of using fountain tool in WAM. ਮੈਂ ਪ੍ਰੋਜੈਕਟ ਟਾਈਗਰ 2.0 ਦੀ ਜਿਊਰੀ ਦੇ ਸਦੱਸ ਲਈ ਆਪਣਾ ਨਾਂ ਨਾਮਜ਼ਦ ਕਰਦਾ ਹਾਂ। ਮੈਨੂੰ ਏਸ਼ਿਅਨ ਮਹੀਨੇ ਵਿਚ ਕੀਤੇ ਕੰਮ ਬਦੌਲਤ ਫਾਊਂਟੇਨ ਟੂਲ ਰਾਹੀਂ ਕੀਤੀ ਜਾਣ ਵਾਲੀ ਜਾਚ ਦਾ ਤਜ਼ਰਬਾ ਹੈ। ਇਸ ਲਈ ਮੈਂ ਇਸ ਕਾਰਜ ਲਈ ਆਪਣੀ ਇੱਛਾ ਜਾਹਰ ਕਰਦਾ ਹਾਂ। Gaurav Jhammat (ਗੱਲ-ਬਾਤ) 17:18, 19 ਅਕਤੂਬਰ 2019 (UTC)[ਜਵਾਬ]
  • ਮੈਂ ਪ੍ਰੋਜੈਕਟ ਟਾਈਗਰ 2.0 ਵਿੱਚ ਜਿਊਰੀ ਵਿੱਚ ਆਪਣਾ ਨਾਮ ਦੇਣਾ ਚਾਹੁੰਦਾ ਹਾਂ। Nirmal Brar (ਗੱਲ-ਬਾਤ) 06:38, 22 ਅਕਤੂਬਰ 2019 (UTC)[ਜਵਾਬ]

Beta feature "Reference Previews"

[ਸੋਧੋ]

-- Johanna Strodt (WMDE) 09:47, 23 ਅਕਤੂਬਰ 2019 (UTC)[ਜਵਾਬ]

Celebrating Wikidata Birthday on 3 November 2019 & Meetup

[ਸੋਧੋ]

ਸਤਿ ਸ੍ਰੀ ਅਕਾਲ ਜੀ,

3 ਨਵੰਬਰ 2019 ਨੂੰ ਪਟਿਆਲਾ ਵਿਖੇ ਆਪਾਂ ਵਿਕੀਡਾਟਾ ਦਾ ਜਨਮਦਿਨ ਮਣਾ ਰਹੇ ਹਾਂ, ਇਸ ਤੋਂ ਇਲਾਵਾ ਸਾਡੇ ਕੋਲ ਇਕੱਠੇ ਹੋਣ ਦਾ ਮੌਕਾ ਵੀ ਹੋਵੇਗਾ। ਸਮਾਂ 11 ਤੋਂ 2 ਵਜੇ ਦਾ ਰੱਖਿਆ ਜਾ ਸਕਦਾ ਹੈ। ਇਸ ਸੰਬੰਧੀ ਤੁਸੀਂ ਜੇਕਰ ਆਉਣਾ ਚਾਹੁੰਦੇ ਹੋ ਤਾਂ ਤੁਹਾਡਾ ਸੁਆਗਤ ਹੈ ਅਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਦਿਨ ਇੱਕ ਮੀਟਿੰਗ ਵਜੋਂ ਵੀ ਲਿਆ ਜਾ ਸਕਦਾ ਹੈ, ਕਹਿਣ ਦਾ ਭਾਵ ਵਿਕੀਡਾਟਾ ਤੋਂ ਇਲਾਵਾ ਵੀ ਆਪਾਂ ਚਰਚਾ ਕਰਾਂਗੇ ਅਤੇ Stalinjeet Brar ਅਤੇ Benipal hardarshan ਨੂੰ Hardware Donation Program ਤਹਿਤ ਲੈਪਟਾਪ ਦਿੱਤੇ ਜਾਣਗੇ। - ਬਹੁਤ ਧੰਨਵਾਦ - Satpal Dandiwal (talk) |Contribs) 01:38, 29 ਅਕਤੂਬਰ 2019 (UTC)[ਜਵਾਬ]

ਟਿੱਪਣੀਆਂ

[ਸੋਧੋ]

Editing News #2 – Mobile editing and talk pages

[ਸੋਧੋ]

11:12, 29 ਅਕਤੂਬਰ 2019 (UTC)

Project Tiger update: Let's walk together with Wikipedia Asian Month and WWWW

[ਸੋਧੋ]
The Tiger says "Happy Dipavali" to you
Apologies for writing in English, Kindly translate this message if possible.

Greetings!

First of all "Happy Dipavali/Festive season". On behalf of the Project Tiger 2.0 team we have exciting news for all. Thanks for your enthusiastic participation in Project Tiger 2.0. You also know that there is a couple of interesting edit-a-thons around. We are happy to inform that the Project Tiger article list just got bigger.

We'll collaborate on Project Tiger article writing contest with Wikipedia Asian Month 2019 (WAM2019) and Wiki Women for Women Wellbeing 2019 (WWWW-2019). Most communities took part in these events in the previous iterations. Fortunately this year, all three contests are happening at the same time.

Wikipedia Asian Month agenda is to increase Asian content on Wikipedias. There is no requirement for selecting an article from the list provided. Any topic related to Asia can be chosen to write an article in WAM. This contest runs 1 November till 30 November. For more rules and guidelines, you can follow the event page on Meta or local Wikis.

WWWW focus is on increase content related to women's health issues on Indic language Wikipedias. WWWW 2019 will start from 1 November 2019 and will continue till 10 January 2020. A common list of articles will be provided to write on.

In brief: The articles you are submitting for Wikipedia Asian Month or WWWW, you may submit the same articles for Project Tiger also. Articles created under any of these events can be submitted to fountain tool of Project Tiger 2.0. Article creation rule will remain the same for every community. -- sent using MediaWiki message delivery (ਗੱਲ-ਬਾਤ) 12:44, 29 ਅਕਤੂਬਰ 2019 (UTC)[ਜਵਾਬ]

ਪ੍ਰੋਜੈਕਟ ਟਾਈਗਰ ਸਮੇਤ ਹੋਰ ਵਿਕੀ ਮੁਕਾਬਲਿਆਂ ਨੂੰ ਹੱਲਾਸ਼ੇਰੀ ਦੇਣ ਲਈ ਐਡਿਟਾਥਾਨ

[ਸੋਧੋ]

ਜਿਵੇਂ ਕਿ ਸਿਰਲੇਖ ਬਹੁਤ ਕੁਝ ਸਪਸ਼ਟ ਕਰ ਹੀ ਚੁੱਕਿਆ ਹੈ ਅਤੇ ਪਹਿਲਾਂ ਵੀ ਇਸ ਬਾਰੇ ਗੱਲ ਹੋ ਚੁੱਕੀ ਹੈ ਪਰ ਜੇ ਕੋਈ ਸਾਥੀ ਫੇਸਬੁੱਕ ਗਰੁੱਪ ਦੀ ਚੈਟ ਵਿਚਲੇ ਇਸ ਸੁਨੇਹੇ ਤੋਂ ਅਣਜਾਣ ਰਹਿ ਗਿਆ ਹੋਵੇ ਤਾਂ ਮੈਂ ਦੱਸ ਦਿੰਨਾ ਕਿ ਮੌਜੂਦਾ ਸਮੇਂ ਵਿਚ ਭਾਵ ਨਵੰਬਰ ਮਹੀਨੇ ਵਿਚ ਵਿਕੀਪੀਡੀਆ ਏਸ਼ੀਆਈ ਮਹੀਨਾ ਹਰ ਸਾਲ ਵਾਂਗ ਇਸ ਵਾਰ ਹੀ ਸਾਡੀ ਬਰੂਹਾਂ ਉੱਪਰ ਆਣ ਢੁੱਕਿਆ ਹੈ। ਪੰਜਾਬੀ ਭਾਈਚਾਰਾ ਹਰ ਸਾਲ ਹੀ ਇਸ ਮੁਕਾਬਲੇ ਵਿਚ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲੈਂਦਾ ਹੈ। ਇਕ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਦੇ ਸਮਾਨਾਂਤਰ ਦੋ ਹੋਰ ਵਿਕੀ ਮੁਕਾਬਲੇ - ਪ੍ਰੋਜੈਕਟ ਟਾਈਗਰ ਤੇ ਡਬਲਿਊਡਬਲਿਊਡਬਲਿਊਡਬਲਿਊਡਬਲਿਊ ਵੀ ਪਰਸੋਂ ਨੂੰ ਦਸਤਕ ਦੇ ਰਿਹਾ ਹੈ। ਤਿੰਨੋਂ ਮੁਕਾਬਲਿਆਂ ਲਈ ਵੱਖੋ ਵੱਖਰੀਆਂ ਸੂਚੀਆਂ (ਲੇਖਾਂ ਦੀਆਂ) ਮੈਟਾ ਪੰਨਿਆਂ ਉੱਪਰ ਉਪਲਬਧ ਹਨ। ਪੰਜਾਬੀ ਭਾਈਚਾਰੇ ਦਾ ਇਨ੍ਹਾਂ ਤਿੰਨਾਂ ਮੁਕਾਬਲਿਆਂ ਵਿਚ ਭਾਗ ਲੈਣਾ ਜਰੂਰੀ ਹੈ ਕਿਉਂਕਿ ਇਹ ਤਿੰਨੋ ਤਰ੍ਹਾਂ ਦੇ ਮੁਕਾਬਲੇ ਕਿਸੇ ਵੀ ਵਿਕੀ ਵੈੱਬਸਾਈਟ ਉੱਪਰ ਲੇਖਾਂ ਦੀ ਵੰਨ-ਸੁਵੰਨਤਾ ਵਧਾਉਣ ਲਈ ਕੰਮ ਕਰਦੇ ਹਨ। ਇਸ ਲਈ ਸਾਰਿਆਂ ਨੂੰ ਅਪੀਲ ਹੈ ਕਿ ਉਹ ਪ੍ਰੋਜੈਕਟ ਟਾਈਗਰ ਦੇ ਨਾਲ ਨਾਲ ਇਨ੍ਹਾਂ ਮੁਕਾਬਲਿਆਂ ਵਿਚ ਵੀ ਵਧ ਚੜ੍ਹ ਕੇ ਭਾਗ ਲੈਣ। ਹੁਣ ਆਈਏ ਮੁੱਦੇ ਦੀ ਗੱਲ ਉੱਪਰ। ਇਨ੍ਹਾਂ ਵਿਕੀ ਮੁਕਾਬਲਿਆਂ ਨੂੰ ਹੱਲਾਸ਼ੇਰੀ ਦੇਣ ਲਈ ਨਵੰਬਰ ਮਹੀਨੇ ਦੇ ਹਰ ਸ਼ਨੀਵਾਰ ਇਕ ਆਨਲਾਈਨ ਐਡਿਟਾਥਾਨ ਕਰਵਾਉਣ ਦਾ ਮੈਂ ਸੁਝਾਅ ਦਿੰਦਾ ਹਾਂ। ਜਿਹੜਾ ਵਰਤੋਂਕਾਰ ਜਿੱਥੇ ਵੀ ਹੋਵੇ, ਉਹ ਉੱਥੇ ਬੈਠਾ ਹੀ ਇਨ੍ਹਾਂ ਐਡਿਟਾਥਾਨ ਵਿਚ ਭਾਗ ਲੈ ਸਕਦਾ ਹੈ। ਦੂਰ-ਦੂਰਾਡੇ ਬੈਠੇ ਵਰਤੋਂਕਾਰਾਂ ਦੀ ਹਾਜ਼ਰੀ ਮੈਟਾ ਉੱਪਰ ਦਰਜ ਕੀਤੀ ਜਾ ਸਕਦੀ ਹੈ ਅਤੇ ਜੇਕਰ ਕੁਝ ਜਾਂ ਬਹੁਤੇ ਵਰਤੋਕਾਰ ਇਕੱਠੇ ਹੋਣਾ ਚਾਹੁਣ ਤਾਂ ਉਹ ਹੋ ਸਕਦੇ ਹਨ। ਵੱਡਾ ਉੱਦਮ ਤਾਂ ਲੇਖ ਬਣਾਉਣ ਦਾ ਹੈ। ਵਰਤੋਂਕਾਰਾਂ ਦੀ ਸਹੂਲਤ ਲਈ ਇਕ ਸਾਂਝੀ ਸੂਚੀ ਬਣਾਈ ਜਾ ਸਕਦੀ ਹੈ ਜਿਸ ਵਿਚ ਸ਼ਾਮਿਲ ਲੇਖ ਤਿੰਨਾਂ ਜਾਂ ਘੱਟੋ ਘੱਟ ਦੋ ਵਿਕੀ ਮੁਕਾਬਲਿਆਂ ਦੀਆਂ ਸ਼ਰਤਾਂ ਨੂੰ ਪੂਰਾ ਕਰਨ। ਸੂਚੀਆਂ ਬਣਾਉਣ ਲਈ ਜੇ ਕੋਈ ਵਰਤੋਂਕਾਰ ਯੋਗਦਾਨ ਦੇਣਾ ਚਾਹੁੰਦਾ ਹੈ ਤਾਂ ਜੀ ਸਦਕੇ। ਧੰਂਨਵਾਦ ਏਨੀ ਲੰਮੀ ਪੋਸਟ ਪੜਨ ਲਈ। Gaurav Jhammat (ਗੱਲ-ਬਾਤ) 13:26, 30 ਅਕਤੂਬਰ 2019 (UTC)[ਜਵਾਬ]

ਸੁਝਾਅ ਜਾਂ ਟਿੱਪਣੀਆਂ

[ਸੋਧੋ]
  • ਗੌਰਵ ਇਹ ਵਧੀਆ ਸੁਝਾਅ ਹੈ। ਇਸ ਦਿਨ ਸਭ ਥੋੜਾ ਸਮਾਂ ਵੀ ਕੱਢ ਸਕਦੇ ਹਨ। ਸੂਚੀ ਬਨਵਾਉਣ ਵਿੱਚ ਮੈਂ ਤੁਹਾਡੀ ਮਦਦ ਕਰਾਂਗੀ। ਮੈਨੂੰ ਲੱਗਦਾ ਹੈ ਕਿ ਸਾਨੂੰ WWWW ‘ਤੇ ਵੀ ਪੂਰਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਕਿਉਂਕਿ ਪਿਛਲੇ ਸਾਲ ਵੀ ਇਸ ਮੁਹਿੰਮ ਅਧੀਨ ਲੇਖ ਬਨਾਉਣ ਲਈ ਭਾਈਚਾਰੇ ‘ਚੋਂ ਬਹੁਤ ਘੱਟ ਸੰਪਾਦਕ ਅੱਗੇ ਆਏ ਸਨ। ਇਸ ਮੁਹਿੰਮ ਦਾ ਮਕਸੱਦ ਵਿਕੀ ‘ਤੇ ਜੈਂਡਰ ਗੈਪ ਜਿਹੇ ਮੁੱਦੇ ਨੂੰ ਘਟਾਉਣਾ, ਔਰਤਾਂ ਦੀ ਸਿਹਤ ਸੰਬੰਧੀ ਜਾਣਕਾਰੀ ਮੁਹੱਈਆ ਕਰਾਉਣਾ ਅਤੇ ਔਰਤ ਸੰਪਾਦਕਾਂ ਨੂੰ ਹੱਲਾਸ਼ੇਰੀ ਦੇ ਉਨ੍ਹਾਂ ਨੂੰ ਜਾਗਰੂਕ ਕਰਨਾ ਹੈ। ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦ ਸਾਰਾ ਪਰਿਵਾਰ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਦਾ ਫੈਸਲਾ ਕਰੇ। ਸੋ ਮੈਂ ਸਭ ਨੂੰ ਬੇਨਤੀ ਕਰਾਂਗੀ ਕਿ ਇਨ੍ਹਾਂ ਐਡਿਟ-ਆ-ਥਾਨਾਂ ‘ਚ ਯੋਗਦਾਨ ਪਾ ਹਰ ਪ੍ਰਕਾਰ ਦੀ ਲੇਖ ਸੱਮਗਰੀ ਪਾ ਭਾਈਚਾਰੇ ਹੋਰ ਅੱਗੇ ਲੈ ਕੇ ਜਾਈਏ ਜਿਸ ਨਾਲ ਅਸੀਂ ਜਿੱਤ ਦੇ ਭਾਗੀਦਾਰ ਵੀ ਬਣ ਸਕਦੇ ਹਾਂ। ਧੰਨਵਾਦ Nitesh Gill (ਗੱਲ-ਬਾਤ) 03:03, 31 ਅਕਤੂਬਰ 2019 (UTC)[ਜਵਾਬ]
  • ਗੌਰਵ ਜੀ ਇਹ ਬਹੁਤ ਹੀ ਸ਼ਲਾਘਾਯੋਗ ਸੁਝਾਅ ਹੈ। ਸ਼ਨੀਵਾਰ ਦੇ ਦਿਨ ਛੁੱਟੀ ਦਾ ਦਿਨ ਹੋਣ ਕਾਰਨ ਸਾਰੇ ਮਿਲ ਕੇ ਇਸ ਐਡਿਟਾਥਾਨ ਵਿੱਚ ਹਿਸਾ ਲੈ ਸਕਦੇ ਹਨ। ਮੈ ਇਸ ਮੁਹਿੰਮ ਅਧੀਨ ਲੇਖ ਬਣਾਉਣ ਵਿੱਚ ਮਦਦ ਕਰਨ ਦੀ ਪੂਰੀ ਕੋਸਿ਼ਸ਼ ਕਰਾਂਗੀ। ਧੰਨਵਾਦ Jagvir Kaur (ਗੱਲ-ਬਾਤ) 13:04, 1 ਨਵੰਬਰ 2019 (UTC)[ਜਵਾਬ]
  • ਸੁਝਾਅ ਲਈ ਸ਼ੁਕਰੀਆ ਗੌਰਵ, ਬਹੁਤ ਵਧੀਆ ਰਹੇਗਾ ਜੇਕਰ ਆਪਾਂ ਐਵੇ ਕਰਨ ਵਿੱਚ ਸਫਲ ਹੋ ਗਏ ਤਾਂ। - Satpal Dandiwal (talk) |Contribs) 11:48, 2 ਨਵੰਬਰ 2019 (UTC)[ਜਵਾਬ]
  • ਜਾਣਕਾਰੀ ਲਈ ਬਹੁਤ ਬਹੁਤ ਸ਼ੁਕਰੀਆ ਗੌਰਵ..ਮੇਰੇ ਲਈ ਇਹ ਬਿਲਕੁਲ ਵੱਖਰਾ ਤੇ ਨਵਾਂ ਤਜੁਰਬਾ ਹੈ, ਸੋ ਮੈਂ ਇਸ ਐਡਿਟ-ਆ-ਥਾਨ ਵਿਚ ਆਪਣੀ ਸਮਝ ਅਨੁਸਾਰ ਯੋਗਦਾਨ ਪਾਉਣ ਦੀ ਜਰੂਰ ਕੋਸ਼ਿਸ਼ ਕਰਾਂਗੀ। Simranjeet Sidhu (ਗੱਲ-ਬਾਤ) 15:13, 2 ਨਵੰਬਰ 2019 (UTC)[ਜਵਾਬ]
  • ਇੱਕ ਸਾਂਝੀ ਸੂਚੀ ਤਿਆਰ ਕਰਨਾ ਬਹੁਤ ਜਰੂਰੀ ਹੈ ਜੀ। ਇਸ ਨਾਲ ਸੰਪਾਦਕਾਂ ਦਾ ਬਹੁਤ ਸਮਾਂ ਬਚ ਜਾਏਗਾ। ਜੋ ਸਾਥੀ ਸਮਾਂ ਦੇ ਸਕਦੇ ਹਨ, ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨ। -Mulkh Singh (ਗੱਲ-ਬਾਤ) 07:11, 3 ਨਵੰਬਰ 2019 (UTC)[ਜਵਾਬ]

Wikipedia Asian Month 2019

[ਸੋਧੋ]

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ

Wikipedia Asian Month is back! We wish you all the best of luck for the contest. The basic guidelines of the contest can be found on your local page of Wikipedia Asian Month. For more information, refer to our Meta page for organizers.

Looking forward to meet the next ambassadors for Wikipedia Asian Month 2019!

For additional support for organizing offline event, contact our international team on wiki or on email. We would appreciate the translation of this message in the local language by volunteer translators. Thank you!

Wikipedia Asian Month International Team.

MediaWiki message delivery (ਗੱਲ-ਬਾਤ) 16:57, 31 ਅਕਤੂਬਰ 2019 (UTC)[ਜਵਾਬ]

ਮੰਡੀ ਡੱਬਵਾਲੀ ਵਿਖੇ ਵਿਕੀਪੀਡੀਆ ਵਰਕਸ਼ਾਪ

[ਸੋਧੋ]

ਸਾਰੇ ਪੰਜਾਬੀ ਭਾਈਚਾਰੇ ਲਈ ਸੂਚਨਾ ਹੈ ਕਿ ਕੱਲ੍ਹ 5 ਨਵੰਬਰ ਨੂੰ ਡਾ.ਬੀ.ਆਰ.ਅੰਬੇਡਕਰ ਗੌਰਮਿੰਟ ਕਾਲਜ, ਡੱਬਵਾਲੀ ਪਿੰਡ (ਜ਼ਿਲ੍ਹਾ ਸਿਰਸਾ) ਵਿਖੇ ਇੱਕ ਵਰਕਸ਼ਾਪ ਕਰਨ ਜਾ ਰਹੇ ਹਾਂ, ਜਿਸ ਵਿੱਚ ਅਸੀਂ ਕਾਲਜ ਦੇ ਵਿਦਿਆਰਥੀਆਂ ਨੂੰ ਵਿਕੀਪੀਡੀਆ ਦੀ ਮੁੱਢਲੀ ਸਿਖਲਾਈ ਦੇਵਾਂਗੇ। ਵਰਕਸ਼ਾਪ ਦਾ ਸਮਾਂ ਦੁਪਹਿਰ 12 ਵਜੇ ਰੱਖਿਆ ਹੈ। ਕਿਉਂਕਿ ਇਹ ਵਰਕਸ਼ਾਪ ਬਹੁਤ ਘੱਟ ਸਮਾਂ ਪਹਿਲਾਂ ਉਲੀਕੀ ਗਈ, ਇਸ ਲਈ ਸੂਚਨਾ ਵੀ ਲੇਟ ਦੇ ਸਕੇ ਹਾਂ। ਸਾਨੂੰ ਇਸ ਛੋਟੇ ਜਿਹੇ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਲਈ ਅਤੇ ਹੋਰ ਅਗਲੇਰੇ ਕਦਮਾਂ ਲਈ ਤੁਹਾਡੀ ਕੀਮਤੀ ਸਲਾਹ ਅਤੇ ਮਦਦ ਦੀ ਲੋੜ ਰਹੇਗੀ। ਸੋ ਹਰ ਆਉਣ ਵਾਲੇ ਨਵੇਂ ਵਿਚਾਰ ਦਾ ਸਵਾਗਤ ਹੈ। ਧੰਨਵਾਦ।

ਵਰਕਸ਼ਾਪ ਦੀ ਰਿਪੋਰਟ

[ਸੋਧੋ]

ਮੈਂ ਪੰਜਾਬੀ ਭਾਈਚਾਰੇ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਮੰਡੀ ਡੱਬਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਵਿਖੇ 5 ਨਵੰਬਰ 2019 ਨੂੰ ਇੱਕ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਵਿਕੀਪੀਡੀਆ ਦੀ ਮੁੱਢਲੀ ਸਿਖਲਾਈ ਦਿੱਤੀ। ਇਹ ਵਰਕਸ਼ਾਪ ਸਥਾਨਕ ਡਾ ਬੀ ਆਰ ਅੰਬੇਡਕਰ ਗੌਰਮਿੰਟ ਕਾਲਜ, ਡੱਬਵਾਲੀ ਪਿੰਡ (ਜ਼ਿਲ੍ਹਾ ਸਿਰਸਾ) ਵਿੱਚ ਲਗਾਈ ਗਈ ਜਿਸ ਵਿੱਚ ਤਕਰੀਬਨ 60 ਜਣਿਆਂ ਨੇ ਭਾਗ ਲਿਆ ਜੋ ਕਿ ਮੁੱਖ ਤੌਰ ਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਕੀਪੀਡੀਆ ਤੇ ਕੰਮ ਕਰ ਸਕਦੇ ਹਨ। ਇਹ ਮਨਪ੍ਰੀਤ ਜੀ ਨਾਲ ਮਿਲ ਕੇ ਲਾਈ ਗਈ ਅਤੇ ਇਸ ਵਿੱਚ ਕਾਲਜ ਦੇ ਅਧਿਆਪਕਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। Mulkh Singh (ਗੱਲ-ਬਾਤ) 12:27, 8 ਨਵੰਬਰ 2019 (UTC)[ਜਵਾਬ]

ਮੈਟਾ ਪੇਜ ਦਾ ਲਿੰਕ ਦੇ ਰਿਹਾ ਹਾਂ।

https://meta.wikimedia.org/wiki/Wikipedia_Workshop_at_Dr._B.R.Ambedkar_Govt._College_Mandi_Dabwali

ਟਿੱਪਣੀਆਂ

[ਸੋਧੋ]

Project Tiger 2.0 - Hardware support recipients list

[ਸੋਧੋ]
Excuse us for writing in English, kindly translate the message if possible

Hello everyone,

tiger face
tiger face

Thank you all for actively participating and contributing to the writing contest of Project Tiger 2.0. We are very happy to announce the much-awaited results of the hardware support applications. You can see the names of recipients for laptop here and for laptop see here.

78 Wikimedians will be provided with internet stipends and 50 Wikimedians will be provided with laptop support. Laptops will be delivered to all selected recipients and we will email you in person to collect details. Thank you once again.

Regards. -- User:Nitesh (CIS-A2K) and User:SuswethaK(CIS-A2K) (on benhalf of Project Tiger team)
using --MediaWiki message delivery (ਗੱਲ-ਬਾਤ) 07:15, 8 ਨਵੰਬਰ 2019 (UTC)
[ਜਵਾਬ]

Extension of Wikipedia Asian Month contest

[ਸੋਧੋ]

In consideration of a week-long internet block in Iran, Wikipedia Asian Month 2019 contest has been extended for a week past November. The articles submitted till 7th December 2019, 23:59 UTC will be accepted by the fountain tools of the participating wikis.

Please help us translate and spread this message in your local language.

Wikipedia Asian Month International Team

--MediaWiki message delivery (ਗੱਲ-ਬਾਤ) 14:16, 27 ਨਵੰਬਰ 2019 (UTC)[ਜਵਾਬ]

ਵਿਕੀਵਰਸਿਟੀ ਪੰਜਾਬੀ ਵਾਸਤੇ ਬੇਨਤੀ

[ਸੋਧੋ]

ਵਰਤੋਕਾਰਾਂ ਨੂੰ ਬੇਨਤੀ ਹੈ ਕਿ ਪੰਜਾਬੀ ਵਿਕੀਵਰਸਿਟੀ ਦੇ ਬੀਟਾ ਵਰਜ਼ਨ ਨੂੰ ਸੰਪੂਰਣ ਡੋਮੇਨ ਦੇ ਤੌਰ ਤੇ ਪ੍ਰਵਾਨਗੀ ਲਈ ਇਸ ਸਫ਼ੇ ਤੇ ਜਾ ਕੇ ਚਰਚਾ ਕੀਤੀ ਜਾਵੇ। ਅਤੇ ਇਸ ਪ੍ਰੋਜੈਕਟ ਨੂੰ ਵਿਕਸਿਤ ਕਰਨ ਵਿੱਚ ਮੱਦਦ ਕੀਤੀ ਜਾਵੇ ਤਾਂ ਜੋ ਵਿਦਿਆਰਥੀ ਵਰਗ ਲਈ ਢੁਕਵੀਂ ਸਮੱਗਰੀ ਵਾਸਤੇ ਇੱਕ ਖਾਸ ਪਲੇਟਫਾਰਮ ਤਿਆਰ ਕੀਤਾ ਜਾ ਸਕੇ। --param munde (ਗੱਲ-ਬਾਤ) 19:38, 27 ਨਵੰਬਰ 2019 (UTC)[ਜਵਾਬ]

ਟਿੱਪਣੀਆਂ

[ਸੋਧੋ]
  • ਇਸ ਪ੍ਰੋਜੈਕਟ ਦੀ ਬਹੁਤ ਲੋੜ ਹੈ। ਵੈਸੇ ਤਾਂ ਇਹ ਕੰਮ ਬਹੁਤ ਪਹਿਲਾਂ ਹੀ ਯੂਨੀਵਰਸਟੀਆਂ ਵੱਲੋਂ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਵੱਖ-ਵੱਖ ਯੂਨੀਵਰਸਟੀਆਂ ਦੀਆਂ ਕਲਾਸਾਂ ਵਿੱਚ ਜਿਵੇਂ-ਜਿਵੇਂ ਸਿਲੇਬਸ ਅੱਗੇ ਵਧਦਾ ਹੈ, ਉਸੇ ਵਕਤ ਹੀ ਥੋੜ੍ਹਾ-ਥੋੜ੍ਹਾ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਨੋਟਸ ਸ਼ੇਅਰ ਕੀਤੇ ਜਾਣੇ ਚਾਹੀਦੇ ਹਨ। ਇਹ ਨਹੀਂ ਹੋ ਸਕਿਆ ਤਾਂ ਅਸੀਂ ਹੁਣ ਵੀ ਵਿਕੀਵਰਸਿਟੀ ਤੇ ਕੰਮ ਕਰਕੇ ਇਸ ਦਾ ਵਿਕਾਸ ਕਰ ਸਕਦੇ ਹਾਂ। ਇਸ ਬਾਰੇ ਹੋਰ ਜਾਣਕਾਰੀ ਦੀ ਲੇੜ ਹੈ। -- Mulkh Singh (ਗੱਲ-ਬਾਤ) 11:47, 28 ਨਵੰਬਰ 2019 (UTC)[ਜਵਾਬ]
  • @Param munde: ਜੀ, ਮਸਲਾ ਇਹ ਹੈ ਕਿ ਇਸਦੇ domain ਨੂੰ ਲਿਆਉਣ ਦੇ ਲਈ ਪੰਜਾਬੀ ਵਿਕੀਵਰਸਿਟੀ ਉੱਤੇ ਸਰਗਰਮ ਵਰਤੋਂਕਾਰ ਚਾਹੀਦੇ ਹਨ। ਜੋ ਘੱਟੋ ਘੱਟ ਇੱਕ ਮਹੀਨਾ ਇਸ ਉੱਤੇ ਕੰਮ ਕਰਨ। ਤਾਂ ਹੀ ਇਸਦੀ permission ਆਪਾਂ ਨੂੰ ਮਿਲ ਸਕਦੀ ਹੈ। - Satpal Dandiwal (talk) |Contribs) 12:01, 1 ਦਸੰਬਰ 2019 (UTC)[ਜਵਾਬ]
ਹਾਂ ਜੀ! ਕੁੱਝ ਸਰਗਰਮ ਵਰਤੋਂਕਾਰਾਂ ਦੀ ਜਰੂਰਤ ਹੈ ਜੋ ਇਸ ਪਾਸੇ ਕੁੱਝ ਧਿਆਨ ਦੇ ਕੇ ਯੋਗਦਾਨ ਪਾ ਸਕਣ। ਸੱਤਦੀਪ ਨੇ ਦੱਸਿਆ ਹੈ ਕਿ ਘੱਟੋ-ਘੱਟ ਤਿੰਨ ਸਰਗਰਮ ਵਰਤੋਂਕਾਰਾਂ ਨਾਲ ਕੰਮ ਹੋ ਜਾਏਗਾ, ਜਿਹਨਾਂ ਦੇ ਮਹੀਨੇ ਵਿੱਚ ਘੱਟੋ-ਘੱਟ 10 ਕੁ ਐਡਿਟ ਜਰੂਰ ਹੋਣ। --param munde (ਗੱਲ-ਬਾਤ) 14:38, 2 ਦਸੰਬਰ 2019 (UTC)[ਜਵਾਬ]
  • ਜੀ, ਧੰਨਵਾਦ। ਕਰਦੇ ਹਾਂ । ਜੇ ਏਨੇ ਕੁ ਨਾਲ ਇਹ ਹੋ ਜਾਏਗਾ ਤਾਂ ।--- Mulkh Singh (ਗੱਲ-ਬਾਤ) 16:08, 2 ਦਸੰਬਰ 2019 (UTC)[ਜਵਾਬ]
  • ਮੈਂ ਇਸ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤਾ ਸੀ ਪਰ ਕੁਝ ਸਮਝ ਨਹੀਂ ਆਇਆ ਕਿ ਕਿਵੇਂ ਸ਼ੁਰੂ ਕੀਤਾ ਜਾਵੇ। ਇਸ ਲਈ ਇੱਕ ਟ੍ਰੇਨਿੰਗ ਦੀ ਲੋੜ ਹੈ। ਮੈਂ ਜਨਵਰੀ ਦੇ ਪਹਿਲੇ ਪੰਦਰਾਂ ਦਿਨਾਂ ਵਿੱਚ ਇੱਕ-ਦੋ ਦਿਨ ਟ੍ਰੇਨਿੰਗ ਲੈਣ ਕਿਤੇ ਵੀ ਆ ਸਕਦਾ ਹਾਂ। ਜੇ ਇਸ ਤਰ੍ਹਾਂ ਦੀ ਇੱਛਾ ਹੋਰ ਸਾਥੀ ਵੀ ਰਖਦੇ ਹੋਣ ਤਾਂ ਆਪਣਾ ਨਾਂ ਦੇ ਸਕਦੇ ਹਨ। Mulkh Singh (ਗੱਲ-ਬਾਤ) 14:00, 7 ਦਸੰਬਰ 2019 (UTC)[ਜਵਾਬ]
* @Mulkh Singh: ਜੀ, ਵਿਕੀਵਰਸਿਟੀ ਉੱਤੇ ਸੰਪਾਦਨ ਜਿਆਦਾਤਰ ਵਿਕੀਪੀਡੀਆ ਨਾਲ ਮਿਲਦਾ ਜੁਲਦਾ ਹੀ ਹੈ। ਤੁਸੀਂ ਅਪਣੇ ਪਸੰਦ ਦਾ ਵਿਸ਼ਾ ਚੁਣ ਕੇ ਓਸ ਵਿਸ਼ੇ ਉੱਤੇ ਕੰਮ ਕਰੋਗੇ ਤਾਂ ਯੋਗਦਾਨ ਜਿਆਦਾ ਚੰਗਾ ਰਹੇਗਾ, ਫੇਰ ਵੀ ਕੁੱਝ ਹੋਰ ਜਾਣਕਾਰੀ ਮੈਂ ਤੁਹਾਨੂੰ ਫੋਨ ਉੱਤੇ ਜਾਂ ਮਿਲ ਕੇ ਮੁਹੱਈਆ ਕਰਵਾਉਣ ਦੀ ਮੱਦਦ ਕਰ ਸਕਦਾ ਹਾਂ। ਇਸ ਬਾਰੇ ਇੱਕ ਟ੍ਰੇਨਿੰਗ ਪ੍ਰੋਗਰਾਮ ਇੱਕ ਚੰਗਾ ਕਦਮ ਹੈ, ਪਰ ਟ੍ਰੇਨਿੰਗ ਤੋਂ ਪਹਿਲਾਂ ਇਸ ਬਾਰੇ ਕੁੱਝ ਜਰੂਰਤ ਮੁਤਾਬਿਕ ਗਿਣਤੀ ਦੇ ਵਰਤੋਂਕਾਰਾਂ ਨੂੰ ਤਿਆਰ ਕਰ ਲਿਆ ਜਾਣਾ ਠੀਕ ਰਹੇਗਾ। --param munde (ਗੱਲ-ਬਾਤ) 16:03, 14 ਦਸੰਬਰ 2019 (UTC)[ਜਵਾਬ]

ਵਿਕਿਮੀਡੀਆ ਕਾਨਫਰੰਸ ੨੦੨੦ ਲਈ ਨਾਮਾਂਕਣ ਦਾ ਸੱਦਾ

[ਸੋਧੋ]

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਕਿਮੀਡੀਆ ਕਾਨਫਰੰਸ ਲਈ ਇਕ ਨੁਮਾਇੰਦਾ ਚੁਣਿਆ ਜਾਣਾ ਹੈ ਜਿਸ ਲਈ ਸਭ ਮੈਂਬਰਾਂ ਨੂੰ ਸੂਚਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਨੁਮਾਇੰਦਗੀ ਦਰਜ ਕਰ ਸਕਦੇ ਹਨ। ਇਸ ਚੋਣ ਲਈ ਕੁਝ ਮਾਪਦੰਡ ਜਿਨ੍ਹਾਂ ਤੇ ਖਾਸ ਧਿਆਨ ਦਿੱਤਾ ਜਾਵੇਗਾ, ਉਹ ਹੇਠ ਲਿਖੇ ਅਨੁਸਾਰ ਹਨ-

ਉਹ ਮੈਂਬਰ ਜੋ-

  • ਸੰਗਠਨ ਦੀ ਨਿਰਣਾਇਕ ਪ੍ਰਕ੍ਰਿਆ ਵਿੱਚ ਸ਼ਾਮਲ,
  • ਅੰਦੋਲਨ ਦੇ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਮੱਦਦ ਕਰਦੇ ਹੋਣ,
  • ਜਾਂ ਸਹਿਭਾਗਿਤਾ ਦੇ ਮਾਹਿਰ,
  • ਜਾਂ ਪ੍ਰੋਗਰਾਮ ਦੇ ਨੇਤਾ

ਇਸਦੇ ਨਾਲ ਨਾਲ ਇਹ ਸੁਨਿਸ਼ਚਿਤ ਕਰਨ ਲਈ ਕਿ ਵਿਅਕਤੀਗਤ ਸਮੇਂ ਦੀ ਜਿੰਨਾ ਵੀ ਹੋ ਸਕੇ ਉੱਤਮ ਵਰਤੋਂ ਕੀਤੀ ਜਾਵੇ, ਸਿਰਫ ਉਹ ਨੁਮਾਇੰਦੇ ਡੈਲੀਗੇਟ ਭੇਜਣ ਲਈ ਕਿਹਾ ਗਿਆ ਹੈ ਜੋ ਅੰਦੋਲਨ ਦੀ ਰਣਨੀਤੀ ਪ੍ਰਕਿਰਿਆ ਅਤੇ ਡਰਾਫਟ ਸਿਫਾਰਸ਼ਾਂ ਦੀ ਚੰਗੀ ਸਮਝ ਰੱਖਦੇ ਹਨ, ਅਤੇ ਉਹ ਜਿਹੜੇ ਅੰਦੋਲਨ ਦੇ ਹਰ ਹਿੱਸੇ ਅਤੇ ਸਾਡੇ ਸਹਿਭਾਗੀਆਂ ਦੇ ਸਹਿਯੋਗ ਨਾਲ ਸਿਫਾਰਸ਼ਾਂ ਨੂੰ ਡਿਜ਼ਾਈਨ ਕਰਨ ਅਤੇ ਲਾਗੂ ਕਰਨ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ।

ਵਿਕੀਮੀਡੀਆ ਕਾਨਫਰੰਸ ਪੰਜਾਬੀ ਵਿਕੀਮੀਡਿਆ ਵਿੱਚ ਸ਼ਾਮਲ ਵਿਅਕਤੀਆਂ ਲਈ ਹੈ। ਇਸ ਵਿੱਚ ਸੰਗਠਨਾਂ ਦੇ ਪ੍ਰੋਗਰਾਮਾਂ, ਸੰਸਥਾਵਾਂ ਦੇ ਨਾਲ ਭਾਈਵਾਲੀ ਅਤੇ ਸੰਗਠਨ ਦੇ ਹੋਰ ਫੈਸਲੇ ਸ਼ਾਮਲ ਹੁੰਦੇ ਹਨ। (ਪੰਜਾਬੀ ਵਿਕਿਮੀਡੀਆ ਪ੍ਰੋਜੈਕਟਾਂ ਉੱਤੇ ਸਰਗਰਮੀ ਇਸ ਕਾਨਫਰੰਸ ਲਈ ਢੁਕਵੀਂ ਨਹੀਂ ਹੈ। ਜੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਕੀਮੀਡੀਆ ਪ੍ਰੋਜੈਕਟਾਂ ਤੇ ਵਿਆਪਕ ਪੱਧਰ ਤੇ ਕੰਮ ਕਰ ਰਹੇ ਹੋ, ਤਾਂ ਤੁਹਾਨੂੰ ਵਿਕੀਮੀਡੀਆ 2020 ਲਈ ਅਰਜ਼ੀ ਦੇਣੀ ਚਾਹੀਦੀ ਹੈ।)

ਉਹ ਵਿਅਕਤੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਸ ਲਈ ਢੁਕਵੇਂ ਹਨ ਉਨ੍ਹਾਂ ਨੂੰ ਆਪਣੇ ਆਪ ਨੂੰ ਨਾਮਜ਼ਦ ਕਰਨਾ ਚਾਹੀਦਾ ਹੈ। ਨਾਮਜ਼ਦਗੀ ਵਿੱਚ ਇਸ ਤੱਥ ਨੂੰ ਸਾਬਤ ਕਰਨਾ ਸ਼ਾਮਲ ਹੋਣਾ ਚਾਹੀਦਾ ਹੈ ਕਿ ਤੁਸੀਂ ਸੰਗਠਨ ਦੇ ਇੱਕ ਜਾਂ ਇਕ ਤੋਂ ਵੱਧ ਪਹਿਲੂਆਂ ਵਿੱਚ ਕਿਵੇਂ ਸ਼ਾਮਲ ਹੋ।

ਸਵੈ ਨਾਮਾਂਕਣ ਇੱਥੇ ਕਰੋ

ਧੰਨਵਾਦ

Manavpreet Kaur (ਗੱਲ-ਬਾਤ) 19:51, 7 ਦਸੰਬਰ 2019 (UTC)[ਜਵਾਬ]

Update

[ਸੋਧੋ]

ਕਿਰਪਾ ਕਰਕੇ ਅੱਜ ਸਵੇਰ 12 ਵਜੇ ਤੋਂ ਪਹਿਲਾਂ ਆਪਣਾ ਨਾਮ ਤੁਸੀਂ ਨਾਮਜ਼ਦਗੀ ਵਾਲੇ ਪੇਜ ਤੇ ਲਿਖ ਦਵੋ। ਸਵੇਰ 4 ਵਜੇ ਤੋਂ ਪਹਿਲਾਂ ਆਪਾਂ ਇਹ ਫੈਸਲਾ ਲੈ ਸਕਦੇ ਹਾਂ ਕਿ ਕਿਸਦਾ ਜਾਣਾ ਵਧੇਰੇ ਮਦਦਗਾਰ ਰਹੇਗਾ। ਨਾਮਜ਼ਦ ਹੋਏ ਵਿਕੀਮੀਡੀਅਨ ਖੁਦ ਇੱਕ ਦੂਜੇ ਨਾਲ ਗੱਲ ਕਰਕੇ ਵੀ ਬੇਹਤਰ ਚੋਣ ਕਰ ਸਕਦੇ ਹਨ। ਇਸਦੀ deadline ਅੱਜ ਤੱਕ ਹੀ ਹੈ।- Satpal Dandiwal (talk) |Contribs) 14:28, 16 ਦਸੰਬਰ 2019 (UTC)[ਜਵਾਬ]

Request for Permanent Adminship on Punjabi Wikipedia

[ਸੋਧੋ]

ਸਤਿ ਸ੍ਰੀ ਅਕਾਲ,

ਮੈਂ ਇਸ ਸੈਕਸ਼ਨ ਵਿੱਚ ਆਪ ਸਭ ਨੂੰ ਮੇਰੀ ਪੰਜਾਬੀ ਵਿਕੀਪੀਡੀਆ ਉੱਤੇ Permanent Adminship ਲਈ ਵੋਟਿੰਗ ਕਰਨ ਲਈ ਬੇਨਤੀ ਕਰ ਰਿਹਾ ਹਾਂ। ਮੈਂ 2015 ਤੋਂ ਲਗਾਤਾਰ ਵਿਕੀਪੀਡੀਆ ਨਾਲ ਜੁੜਿਆ ਹੋਇਆ ਹਾਂ ਅਤੇ ਮੈਂ ਓਦੋਂ ਤੋਂ ਲੈ ਕੇ ਸਰਗਰਮ ਵਰਤੋਂਕਾਰ ਰਿਹਾ ਹਾਂ। ਮੈਨੂੰ 3 ਮਹੀਨੇ ਬਾਅਦ adminship ਲਈ request ਕਰਨੀ ਪੈਂਦੀ ਹੈ ਅਤੇ ਕਈ ਵਾਰ ਕਿਸੇ ਵਰਕਸ਼ਾਪ ਦੌਰਾਨ ਜੇਕਰ adminship ਨਾ ਹੋਵੇ ਤਾਂ ਮਸਲਾ ਹੀ ਉਲਝ ਜਾਂਦਾ ਹੈ। ਮਿਸਾਲ ਵਜੋਂ ਜੇਕਰ ਕੋਈ ਆਰਟੀਕਲ ਡਿਲੀਟ ਕਰਨਾ ਪੈ ਜਾਵੇ। ਵੈਸੇ ਵੀ ਐਡਮਿਨ ਦਾ ਕੰਮ ਆਰਟੀਕਲ ਡਿਲੀਟ ਕਰਨਾ ਹੀ ਹੈ ਜਾਂ ਉਹ ਕਿਸੇ ਨੂੰ ਬਲੌਕ ਕਰ ਸਕਦਾ ਹੈ। ਸੋ, ਜੇਕਰ ਤੁਹਾਨੂੰ ਲਗਦਾ ਹੈ ਕਿ ਮੈਂ ਇਸਦਾ ਹੱਕਦਾਰ ਹਾਂ ਤਾਂ ਕਿਰਪਾ ਕਰਕੇ ਸਮਰਥਨ ਜਾਂ ਵਿਰੋਧ ਕਰਕੇ ਆਪਣੀ ਰਾਇ ਜਰੂਰ ਦਿਓ ਜੀ। ਮੈਂ ਇਸਦਾ ਵੀ ਯਕੀਨ ਦਿਵਾਉਂਦਾ ਹਾਂ ਕਿ ਜੇਕਰ ਮੈਂ ਕਿਸੇ ਕਾਰਨ ਭਵਿੱਖ ਵਿੱਚ ਵਿਕੀਪੀਡੀਆ ਤੇ ਕੰਮ ਨਾ ਕਰ ਪਾਇਆ ਤਾਂ ਮੈਂ ਇਹ adminship ਛੱਡ ਦੇਵਾਂਗਾ। - ਧੰਨਵਾਦ - Satpal Dandiwal (talk) |Contribs) 05:27, 11 ਦਸੰਬਰ 2019 (UTC)[ਜਵਾਬ]

ਸਮਰਥਨ

[ਸੋਧੋ]
  1. ਸਮਰਥਨ ਸਮਰਥਨ- Mulkh Singh (ਗੱਲ-ਬਾਤ) 14:35, 11 ਦਸੰਬਰ 2019 (UTC)[ਜਵਾਬ]
  2. ਸਮਰਥਨ ਸਮਰਥਨ- Ninder singh Brar (ਗੱਲ-ਬਾਤ) 02:35, 12 ਦਸੰਬਰ 2019 (UTC)[ਜਵਾਬ]
  3. Stalinjeet BrarTalk 03:36, 12 ਦਸੰਬਰ 2019 (UTC)[ਜਵਾਬ]
  4. ਭਰਪੂਰ ਸਮਰਥਨ- Manavpreet Kaur (ਗੱਲ-ਬਾਤ) 03:38, 12 ਦਸੰਬਰ 2019 (UTC)[ਜਵਾਬ]
  5. ਭਰਪੂਰ ਸਮਰਥਨ- ਸਤਪਾਲ ਦਾ ਕੰਮ ਪੰਜਾਬੀ ਵਿਕੀਪੀਡੀਆ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਉਸਨੇ ਪੰਜਾਬੀ ਵਿਕੀਪੀਡੀਆ ਦੀ ਗੁਣਵੱਤਾ ਵਿਚ ਸੁਧਾਰ ਕਰਨ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਉਸਦੇ ਕੰਮ ਤੋਂ ਪ੍ਰੇਰਿਤ ਹੋ ਕੇ ਬਹੁਤੇ ਨਵੇਂ ਵਰਤੋਂਕਾਰ ਪੰਜਾਬੀ ਵਿਕੀਪੀਡੀਆ ਨਾਲ ਜੁੜੇ ਹਨ ਜਿਹਨਾਂ ਵਿਚੋਂ ਮੈਂ ਇੱਕ ਹਾਂ। ਸੋ ਸਥਾਈ ਰੂਪ ਵਿਚ ਐਡਮਿਨਸ਼ਿਪ ਲਈ ਮੇਰੀ ਪੂਰੀ ਸਪੋਰਟ ਹੈ। --Jagseer S Sidhu (ਗੱਲ-ਬਾਤ) 04:51, 12 ਦਸੰਬਰ 2019 (UTC)[ਜਵਾਬ]
  6. ਭਰਪੂਰ ਸਮਰਥਨ- ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ) 04:35, 12 ਦਸੰਬਰ 2019 (UTC)[ਜਵਾਬ]
  7. ਭਰਪੂਰ ਸਮਰਥਨ- Gurlal Maan (ਗੱਲ-ਬਾਤ) 09:06, 14 ਦਸੰਬਰ 2019 (UTC)[ਜਵਾਬ]
  8. ਸਮਰਥਨ ਸਮਰਥਨ --param munde (ਗੱਲ-ਬਾਤ) 15:47, 14 ਦਸੰਬਰ 2019 (UTC)[ਜਵਾਬ]

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]
Mulkh Singh ਜੀ, ਬਹੁਤ ਧੰਨਵਾਦ। ਅਸਲ ਵਿੱਚ ਇਹ ਤਾਂ ਕਹਿਣਾ ਪਿਆ ਕਿਓਂ ਕਿ ਕੁਝ ਲੋਕ 2-3 ਸਾਲ ਤੋਂ ਵਿਕੀਪੀਡੀਆ ਐਡਿਟ ਕਰਨਾ ਛੱਡ ਚੁੱਕੇ ਨੇ ਪਰ ਉਹ ਹਾਲੇ ਵੀ ਐਡਮਿਨ ਹਨ। ਮੈਂ ਅਜਿਹਾ ਨਹੀਂ ਕਰਨਾ ਚਾਹਾਂਗਾ। - Satpal Dandiwal (talk) |Contribs) 03:31, 12 ਦਸੰਬਰ 2019 (UTC)[ਜਵਾਬ]

15 ਦਸੰਬਰ ਤੋਂ 31 ਦਸੰਬਰ ਤੱਕ ਕਮਿਊਨਿਟੀ ਐਡਵੋਕੇਟ ਵਜੋਂ ਬ੍ਰੇਕ

[ਸੋਧੋ]

ਸਤਿ ਸ੍ਰੀ ਅਕਾਲ,

ਮੈਂ ਆਪਣੇ ਪੋਸਟ-ਗ੍ਰੈਜੂਏਸ਼ਨ ਦੇ ਇਮਤਿਹਾਨਾਂ ਕਰਕੇ 15 ਦਸੰਬਰ ਤੋਂ 31 ਦਸੰਬਰ ਤੱਕ ਆਂਪਣੇ ਕਮਿਊਨਿਟੀ ਐਡਵੋਕੇਟ ਦੇ ਕੰਮ ਤੋਂ ਬ੍ਰੇਕ ਲੈ ਰਿਹਾ ਹਾਂ। ਇਸ ਦੌਰਾਨ ਮੈਂ ਸਕੈਨਿੰਗ ਨਹੀਂ ਕਰ ਪਾਵਾਂਗਾ ਅਤੇ ਨਾਂ ਹੀ ਕਿਸੇ ਇਵੇੰਟ ਦਾ ਹਿੱਸਾ ਬਣ ਪਾਵਾਂਗਾ। ਪਰ ਮੈਂ ਇਹਨਾਂ ਦਿਨਾਂ ਦੌਰਾਨ ਤੁਹਾਡੀ ਮਦਦ ਕਰਨ ਲਈ ਹਾਜ਼ਿਰ ਹਾਂ। ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਮੇਰੀ ਹੁਣ ਤੱਕ ਦੀ ਮੇਰੇ ਕੰਮ ਦੀ ਮਹੀਨਾਵਾਰ ਰਿਪੋਰਟ CIS-A2K ਕੋਲ ਜਾ ਰਹੀ ਹੈ, ਤੁਸੀਂ ਮੇਰਾ ਕੰਮ ਵੇਖਣਾ ਚਾਹੋਂ ਤਾਂ CIS-A2K ਦੀ ਮੇਲਿੰਗ ਲਿਸਟ ਵਿੱਚ ਸ਼ਾਮਿਲ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹੋ। - Satpal (CIS-A2K) (ਗੱਲ-ਬਾਤ) 03:21, 12 ਦਸੰਬਰ 2019 (UTC)[ਜਵਾਬ]

[WikiConference India 2020] Invitation to participate in the Community Engagement Survey

[ਸੋਧੋ]

This is an invitation to participate in the Community Engagement Survey, which is one of the key requirements for drafting the Conference & Event Grant application for WikiConference India 2020 to the Wikimedia Foundation. The survey will have questions regarding a few demographic details, your experience with Wikimedia, challenges and needs, and your expectations for WCI 2020. The responses will help us to form an initial idea of what is expected out of WCI 2020, and draft the grant application accordingly. Please note that this will not directly influence the specificities of the program, there will be a detailed survey to assess the program needs post-funding decision.

MediaWiki message delivery (ਗੱਲ-ਬਾਤ) 09:05, 18 ਦਸੰਬਰ 2019 (UTC)[ਜਵਾਬ]

Project Tiger updates - quality of articles

[ਸੋਧੋ]
Excuse us for writing in English, kindly translate the message if possible

Hello everyone,

tiger face
tiger face

It has been around 70 days since Project Tiger 2.0 started and we are amazed by the enthusiasm and active participation being shown by all the communities. As much as we celebrate the numbers and statistics, we would like to reinstate that the quality of articles is what matters the most. Project Tiger does not encourage articles that do not have encyclopedic value. Hence we request participants to take care of the quality of the articles submitted. Because Wikipedia is not about winning, it is about users collectively building a reliable encyclopedia.

Many thanks and we hope to see the energy going! (on behalf of Project Tiger team)
sent using --MediaWiki message delivery (ਗੱਲ-ਬਾਤ) 16:21, 19 ਦਸੰਬਰ 2019 (UTC)
[ਜਵਾਬ]

ਵਿਕੀ ਮਹਿਲਾ ਕੈਂਪ 2020

[ਸੋਧੋ]
ਸਤਿ ਸ੍ਰੀ ਅਕਾਲ

ਮੈਂ ਸਮੂਹ ਮੈਂਬਰਾਂ ਨੂੰ ਸੂਚਿਤ ਕਰਨਾ ਚਾਹੰਦੀ ਹਾਂ ਕਿ ਪਿਛਲੇ ਸਾਲ ਵਿਕੀਮੀਡੀਆ ਸਮਿਟ ਤੋਂ ਬਾਅਦ ਅਤੇ ਵਿਕੀਮੇਨੀਆ ਦੌਰਾਨ ਹੋਈ ਚਰਚਾ ਤੋਂ ਬਾਅਦ ਇਕ ਸਰਵੇ ਦੁਆਰਾ ਮਹਿਲਾ ਸੰਪਾਦਕਾਂ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਮੇਰਾ ਵਿਕੀ ਮਹਿਲਾ ਕੈਂਪ 2020 ਭਾਰਤ ਵਿੱਚ ਕਰਵਾਉਣ ਦਾ ਪ੍ਰਸਤਾਵ ਸਭ ਨੇ ਕਬੂਲ ਕੀਤਾ ਅਤੇ ਹੁਣ ਮੈਂ ਇਸਦੀ ਗ੍ਰਾੰਟ ਦੀ ਤਿਆਰੀ ਕਰ ਰਹੀ ਹਾਂ।  ਮੇਰਾ ਮੰਨਣਾ ਹੈ ਕਿ ਕੋਈ ਵੀ ਉਪਰਾਲਾ ਇਕੱਲੇ ਕਰਨ ਨਾਲੋਂ ਮਿਲਜੁਲ ਕੇ ਜ਼ਿਆਦਾ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਅਤੇ ਉਸ ਵਿੱਚ ਸਭ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਇਸ ਲਈ ਮੈਂ ਭਾਈਚਾਰੇ ਨਾਲ ਕੈਂਪ ਬਾਰੇ ਮੁਢਲੀ ਜਾਣਕਾਰੀ ਸਾਂਝੀ ਕਰ ਰਹੀ ਹਾਂ ਤਾਂ ਜੋ ਤੁਸੀਂ ਸਭ ਫੈਸਲਾ ਕਰ ਸਕੋ ਕਿ ਕੀ ਤੁਸੀਂ ਇਸ ਕੈਂਪ ਨੂੰ ਸਮੂਹ ਭਾਈਚਾਰੇ ਦੇ ਉਪਰਾਲੇ ਵਜੋਂ ਕਰਨ ਨਾਲ ਸਮਰਥਨ ਰੱਖਦੇ ਹੋ ਜਾਂ ਨਹੀਂ। ਇਸ ਬਾਰੇ ਮੁਢਲੀ ਜਾਣਕਾਰੀ ਇਸ ਸਫ਼ੇ ਤੇ ਮੌਜੂਦ ਹੈ।  ਜੇਕਰ ਤੁਹਾਡੇ ਕੋਈ ਵੀ ਸਵਾਲ ਹਨ ਤਾਂ ਤੁਸੀਂ ਇੱਥੇ ਜਾਂ ਫੋਨ ਤੇ ਸਾਂਝੇ ਕਰ ਸਕਦੇ ਹੋ। 
ਧੰਨਵਾਦ 

Manavpreet Kaur (ਗੱਲ-ਬਾਤ) 07:44, 23 ਦਸੰਬਰ 2019 (UTC)[ਜਵਾਬ]

ਸਮਰਥਨ

[ਸੋਧੋ]

ਪ੍ਰੋਜੈਕਟ ਟਾਈਗਰ ਸੰਬੰਧੀ ਜਨਵਰੀ 2020 ਵਿੱਚ ਈਵੈਂਟ ਕਰਵਾਉਣ ਸੰਬੰਧੀ

[ਸੋਧੋ]

ਸਤਿ ਸ੍ਰੀ ਅਕਾਲ,

ਪੰਜਾਬੀ ਭਾਈਚਾਰੇ ਨੇ ਇਸ ਵਾਰ ਵੀ ਪ੍ਰੋਜੈਕਟ ਟਾਈਗਰ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਹੈ। ਪ੍ਰੋਜੈਕਟ ਟਾਈਗਰ ਵਿੱਚ ਇਸ ਵਾਰ 16 ਭਾਰਤੀ ਕਮਿਊਨਿਟੀਆਂ ਨੇ ਭਾਗ ਲਿਆ ਹੈ ਅਤੇ ਪੰਜਾਬੀ ਕਮਿਊਨਿਟੀ ਤੀਜੇ ਸਥਾਨ ਤੇ ਹੈ। (26 ਦਸੰਬਰ, 3:30 PM ਮੁਤਾਬਿਕ) ਪ੍ਰੋਜੈਕਟ ਟਾਈਗਰ 10 ਜਨਵਰੀ ਨੂੰ ਖ਼ਤਮ ਹੋ ਰਿਹਾ ਹੈ। ਇਸ ਸੁਨੇਹੇ ਰਾਹੀਂ ਮੈਂ ਆਪ ਸਭ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਆਪਾਂ 5 ਜਨਵਰੀ ਜਾਂ 10 ਜਨਵਰੀ ਨੂੰ ਇੱਕ ਜਗ੍ਹਾ ਇਕੱਠੇ ਹੋ ਕੇ ਮਿਲੀਏ ਅਤੇ ਪ੍ਰੋਜੈਕਟ ਟਾਈਗਰ ਬਾਰੇ ਗੱਲਬਾਤ ਕਰੀਏ ਅਤੇ ਕੁਝ ਲੇਖ ਵੀ ਬਣਾਈਏ। ਇਹ ਦਿਨ ਸਿਰਫ ਲੇਖ ਬਣਾਉਣ ਲਈ ਨਹੀਂ ਸਗੋਂ ਗੱਲਬਾਤ ਕਰਨ ਅਤੇ ਆਪਣੇ ਅਨੁਭਵ ਸਾਂਝੇ ਕਰਨ ਲਈ ਹੋਵੇਗਾ।
ਹੁਣ ਛੁੱਟੀਆਂ ਵੀ ਹੋ ਰਹੀਆਂ ਹਨ, ਸੋ ਕਿਰਪਾ ਕਰਕੇ ਜੇਕਰ ਤੁਸੀਂ ਆ ਸਕਦੇ ਹੋ ਤਾਂ ਬਹੁਤ ਵਧੀਆ ਮੌਕਾ ਹੋਵੇਗਾ ਇਕੱਠੇ ਮਿਲਣ ਦਾ। ਆਪਾਂ ਸ਼ਮੂਲੀਅਤ ਕਰਨ ਵਾਲਿਆਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪਟਿਆਲੇ ਮਿਲ ਸਕਦੇ ਹਾਂ ਜਾਂ ਫ਼ਰੀਦਕੋਟ ਵੀ ਮਿਲਿਆ ਜਾ ਸਕਦਾ ਹੈ। ਕਿਰਪਾ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਅਤੇ ਜੇਕਰ ਤੁਹਾਨੂੰ ਇਹ ਠੀਕ ਲੱਗਦਾ ਹੈ ਤਾਂ ਸਮਰਥਨ, ਵਿਰੋਧ ਜਾਂ ਟਿੱਪਣੀ ਜਰੂਰ ਕਰੋ। ਆਪਾਂ ਇਹ ਦਿਨ ਓਹਨਾ ਲਈ ਰੱਖਾਂਗੇ ਜਿਨ੍ਹਾਂ ਨੇ ਆਪਾਂ ਆਪਣਾ ਕੀਮਤੀ ਸਮਾਂ ਕੱਢ ਕੇ ਪ੍ਰੋਜੈਕਟ ਟਾਈਗਰ ਵਿੱਚ ਯੋਗਦਾਨ ਪਾਇਆ। ਆਪਾਂ ਜਿੱਤੀਏ ਭਾਵੇਂ ਨਾ, ਪਰ ਇਕੱਠੇ ਮਿਲ ਕੇ ਆਪਣੇ contribution ਨੂੰ ਜਰੂਰ celebrate ਕਰ ਸਕਦੇ ਹਾਂ। ਧੰਨਵਾਦ - Satpal (CIS-A2K) (ਗੱਲ-ਬਾਤ) 10:16, 26 ਦਸੰਬਰ 2019 (UTC)[ਜਵਾਬ]

ਸਮਰਥਨ

[ਸੋਧੋ]
  1. ਸਮਰਥਨ ਸਮਰਥਨ Jagseer S Sidhu (ਗੱਲ-ਬਾਤ) 13:41, 26 ਦਸੰਬਰ 2019 (UTC)[ਜਵਾਬ]
  2. ਸਮਰਥਨ ਸਮਰਥਨ Mulkh Singh (ਗੱਲ-ਬਾਤ) 16:21, 26 ਦਸੰਬਰ 2019 (UTC)[ਜਵਾਬ]
  3. ਸਮਰਥਨ ਸਮਰਥਨNinder singh Brar (ਗੱਲ-ਬਾਤ) 04:32, 29 ਦਸੰਬਰ 2019 (UTC)[ਜਵਾਬ]
  4. ਸਮਰਥਨ ਸਮਰਥਨ Dugal harpreet (ਗੱਲ-ਬਾਤ) 08:21, 29 ਦਸੰਬਰ 2019 (UTC)[ਜਵਾਬ]

ਵਿਰੋਧ

[ਸੋਧੋ]

ਟਿੱਪਣੀ

[ਸੋਧੋ]
  1. ਮੇਰੇ ਹਿਸਾਬ ਨਾਲ ਪਟਿਆਲੇ ਮਿਲਣਾ ਠੀਕ ਰਹੇਗਾ, ਬਾਕੀ ਫੈਸਲਾ ਸਾਰਿਆਂ ਦੀ ਸਹਿਮਤੀ ਨਾਲ ਲਿਆ ਜਾਵੇ। ਸੀਬਾ ਸਕੂਲ ਵਿੱਚ ਮਿਲਣ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਇਸੇ ਬਹਾਨੇ ਵਿਦਿਆਰਥੀਆਂ ਦੀ ਵੀ ਪ੍ਰਾਜੈਕਟ ਟਾਈਗਰ 'ਚ ਸ਼ਮੂਲੀਅਤ ਹੋ ਜਾਵੇਗੀ। Jagseer S Sidhu (ਗੱਲ-ਬਾਤ) 13:47, 26 ਦਸੰਬਰ 2019 (UTC)[ਜਵਾਬ]
@Jagseer S Sidhu:, ਸੀਬਾ ਸਕੂਲ ਵਾਲਾ ਸੁਝਾਅ ਵਧੀਆ ਹੈ ਪਰ ਫੇਰ ਇਸ ਮੀਟਿੰਗ ਨੇ ਵਰਕਸ਼ਾਪ ਦਾ ਰੂਪ ਲੈ ਲੈਣਾ ਹੈ। ਹਾਲਾਂਕਿ ਇਸਦਾ ਮਕਸਦ ਪੰਜਾਬੀ ਭਾਈਚਾਰੇ ਦੇ ਓਹਨਾ ਮੈਂਬਰਾਂ ਨੂੰ ਇਕੱਠੇ ਕਰਨਾ ਹੈ ਜੋ ਵੱਖ-ਵੱਖ ਥਾਵਾਂ ਤੇ ਬੈਠ ਕੇ contribute ਕਰਦੇ ਰਹੇ। ਸੀਬਾ ਸਕੂਲ ਵਿੱਚ ਅਲੱਗ ਤੋਂ organise ਕਰ ਲੈਣੇ ਆਂ ਆਪਾਂ ਇਵੇੰਟ। ਤੁਸੀਂ ਦੱਸੋ ਕਿਵੇਂ, ਕਦੋ.... ਠੀਕ ਰਹੇਗਾ। ਫਿਲਹਾਲ ਇਹ ਵਾਲੀ ਮੀਟਿੰਗ ਪਟਿਆਲਾ ਵਿੱਚ ਰੱਖਦੇ ਹਾਂ। ਸੀਬਾ ਸਕੂਲ ਵਾਲੀ ਪਲੈਨਿੰਗ ਸ਼ੁਰੂ ਕਰ ਦੇਵੋ। - Satpal (CIS-A2K) (ਗੱਲ-ਬਾਤ) 14:03, 26 ਦਸੰਬਰ 2019 (UTC)[ਜਵਾਬ]
ਠੀਕ ਆ ਜੀ। Jagseer S Sidhu (ਗੱਲ-ਬਾਤ) 14:57, 26 ਦਸੰਬਰ 2019 (UTC)[ਜਵਾਬ]
  1. ਬਹੁਤ ਵਧੀਆ ਰਹੇਗਾ। ਮੇਰੀ ਪੂਰੀ ਕੋਸ਼ਿਸ਼ ਰਹੇਗੀ ਆਉਣ ਦੀ, ਤੁਹਾਨੂੰ ਸਾਰਿਆਂ ਨੂੰ ਮਿਲਣ ਤੇ ਭਵਿੱਖੀ ਵਿਉਂਤ ਤੇ ਚਰਚਾ ਕਰਨ ਦੀ। Mulkh Singh (ਗੱਲ-ਬਾਤ) 16:30, 26 ਦਸੰਬਰ 2019 (UTC)[ਜਵਾਬ]
  2. ਬਹੁਤ ਵਧੀਆ ਸੁਝਾਅ ਹੈ ਪਰੰਤੂ ਮਾਫ਼ ਕਰਨਾ ਮੇਰੇ ਇਮਤਿਹਾਨ ਚੱਲ ਰਹੇ ਹਨ । ਇਹ ਇਵੇਂਟ ਜੇਕਰ 5 ਜਨਵਰੀ ਨੂੰ ਫ਼ਰੀਦਕੋਟ ਹੋਵੇਗਾ ਤਾਂ ਮੈ ਜਰੂਰ ਸ਼ਾਮਿਲ ਹੋਵਾਂਗਾ ਜੀ, ਧੰਨਵਾਦ । Ninder singh Brar (ਗੱਲ-ਬਾਤ) 10:50, 29 ਦਸੰਬਰ 2019 (UTC)[ਜਵਾਬ]
@Jagseer S Sidhu:, @Mulkh Singh: ਅਤੇ @Ninder Brar Faridkot: ਤੁਹਾਡਾ ਟਿੱਪਣੀਆਂ ਕਰਨ ਲਈ ਸ਼ੁਕਰੀਆ।
ਇਹ ਮੀਟਿੰਗ 10 ਜਨਵਰੀ ਨੂੰ ਕੀਤੀ ਜਾ ਸਕਦੀ ਹੈ। 5 ਜਨਵਰੀ ਨੂੰ ਜ਼ਿਆਦਾਤਰ ਦੋਸਤ ਇਥੇ ਨਹੀਂ ਹੋਣਗੇ। ਕੋਈ ਹੋਰ ਇਸਨੂੰ ਕਰਵਾਉਣ ਦਾ initiative ਲੈ ਸਕਦਾ ਹੈ ਤਾਂ ਸੁਆਗਤ ਹੈ। - Satpal (CIS-A2K) (ਗੱਲ-ਬਾਤ) 16:08, 3 ਜਨਵਰੀ 2020 (UTC)[ਜਵਾਬ]


ਕੋਈ ਦੋਸਤ 10 ਜਨਵਰੀ ਨੂੰ ਇਹ ਮੀਟਿੰਗ ਕਰਵਾ ਸਕਦਾ ਹੈ ਤਾਂ ਬਹੁਤ ਵਧੀਆ ਰਹੇਗਾ। ਮੇਰਾ 11 ਜਨਵਰੀ ਨੂੰ ਪੇਪਰ ਹੈ, ਮੈਂ ਇਹ ਮੀਟਿੰਗ ਅਰਗੇਨਾਇਜ਼ ਨਹੀਂ ਕਰ ਸਕਾਂਗਾ। 15 ਜਨਵਰੀ ਨੂੰ ਵਿਕੀਪੀਡੀਆ ਦਾ ਜਨਮਦਿਨ ਹੈ, ਇਹ ਮੀਟਿੰਗ ਉਸ ਦਿਨ ਵੀ ਅਰਗੇਨਾਇਜ਼ ਕੀਤੀ ਜਾ ਸਕਦੀ ਹੈ। - Satpal (CIS-A2K) (ਗੱਲ-ਬਾਤ) 21:21, 8 ਜਨਵਰੀ 2020 (UTC)[ਜਵਾਬ]