ਕੋਠਾ ਗੁਰੂ
ਕੋਠਾ ਗੁਰੂ | |
— ਪਿੰਡ — | |
ਭਾਰਤ ਵਿੱਚ ਲੋਕੇਸ਼ਨ ਕੋਠਾ ਗੁਰੂ | |
ਕੋਆਰਡੀਨੇਟ | 30°25′52"ਉ 75°13′14"ਪੂ / 30.42°ਉ 75.22°ਪੂਕੋਆਰਡੀਨੇਟ: 30°25′52"ਉ 75°13′14"ਪੂ / 30.42°ਉ 75.22°E[permanent dead link] |
ਦੇਸ | ਭਾਰਤ |
ਪੰਜਾਬ | |
ਸਥਾਪਨਾ | 1653 |
ਕੋਠਾ ਗੁਰੂ | |
ਸਭ ਤੋਂ ਵੱਡਾ ਪਿੰਡ | ਕੋਠਾ ਗੁਰੂ |
ਵਸੋਂ |
10251.[1] • 6?਼5;/ਕਿ ਮੀ2 |
ਐਚ ਡੀ ਆਈ | 0.860 (ਬਹੁਤ ਉਚੀ) |
ਸਾਖਰਤਾ ਦਰ | 81.8.% |
ਓਪਚਾਰਕ ਭਾਸ਼ਾਵਾਂ | ਪੰਜਾਬੀ ਹਿੰਦੀ ਅਤੇ ਅੰਗ੍ਰੇਜ਼ੀ |
---|---|
ਟਾਈਮ ਜੋਨ | ਈ ਐੱਸ ਟੀ (ਯੂ ਟੀ ਸੀ+05:30) |
ਖੇਤਰਫਲ • ਉੱਚਾਈ |
4 ਵਰਗ ਕਿਲੋਮੀਟਰ (2.5 ਵ ਮੀ) • 350 ਮੀਟਰ (1,150 ਫੁੱਟ) |
ਪੈਰ ਟਿੱਪਣੀਆਂ'
| |
ਵੈੱਬਸਾਈਟ | http://kothguru.com/[permanent dead link] |
'ਕੋਠਾ ਗੁਰੂ ਇਤਿਹਾਸਕ ਅਤੇ ਪ੍ਰਾਚੀਨ ਪਿੰਡ ਹੈ। ਇਹ ਪਿੰਡ ਨਥਾਣਾ ਭੁੱਚੋ ਮੰਡੀ ਸੜਕ ਤੇ ਸਥਿਤ ਰਾਮਪੁਰਾ ਫੁਲ ਸਬ ਡਵੀਜਨ ਅਤੇ ਜ਼ਿਲ੍ਹਾ ਬਠਿੰਡਾ ਦਾ ਵੱਡਾ ਪਿੰਡ ਹੈ ਜਿਸ ਦੀ ਅਬਾਦੀ ਲਗਭਗ 10000 ਦੇ ਕਰੀਬ ਹੈ। ਇਸ ਪਿੰਡ ਦੇ ਪੂਰਬ ਵਿੱਚ ਗੁੰਮਟੀ ਕਲਾਂ ਅਤੇ ਜਲਾਲ ਪਿੰਡ, ਉਤਰ ਵਿੱਚ ਭਗਤਾ ਭਾਈਕਾ, ਪੱਛਮ ਵਿੱਚ ਮਲੂਕਾ ਅਤੇ ਦੱਖਣ ਵਿੱਚ ਦਿਆਲਪੁਰਾ ਮਿਰਜ਼ਾ ਹੈ।
ਇਤਿਹਾਸਕ ਪਿੰਡ
[ਸੋਧੋ]ਇਸ ਪਿੰਡ ਦੀ ਮੋੜ੍ਹੀ ਬਾਬਾ ਪ੍ਰਿਥੀ ਚੰਦ ਨੇ 1653 ਵਿੱਚ ਗੱਡੀ ਸੀ। ਪਿੰਡ ਦਾ ਪਹਿਲਾ ਨਾਂ ਕੋਠਾ ਸੋਢੀਆਂ ਦਾ ਸੀ। ਜਦੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਇਸ ਪਿੰਡ ਚਰਨ ਪਾਏ ਤਾਂ ਉਹਨਾਂ ਨੇ ਇੱਥੇ ਇੱਕ ਗੁੰਗੇ ਬਾਲਕ ਨੂੰ ਜ਼ੁਬਾਨ ਬਖ਼ਸ਼ੀ। ਇਹ ਬਚਨ ਵੀ ਕੀਤਾ ਕਿ ਅੱਜ ਤੋਂ ਇਸ ਪਿੰਡ ਦਾ ਨਾਂ ‘ਕੋਠਾ ਗੁਰੂ ਕਾ’ ਹੋਵੇਗਾ। ਇਸ ਯਾਦ ਨੂੰ ਤਾਜ਼ਾ ਕਰਵਾਉਂਦਾ ਸ਼ਾਨਦਾਰ ਗੁਰਦੁਆਰਾ ਸ੍ਰੀ ਗੁੰਗਸਰ ਸਾਹਿਬ ਨਥਾਣਾ ਰੋਡ ’ਤੇ ਸਥਿਤ ਹੈ।
ਹੋਰ ਦੇਖਣਯੋਗ ਥਾਂਵਾਂ
[ਸੋਧੋ]ਬਾਬਾ ਕੌਲ ਸਾਹਿਬ ਨੇ ਪਿੰਡ ਦੇ ਵਿਕਾਸ ਵਿੱਚ ਭਾਰੀ ਯੋਗਦਾਨ ਪਾਇਆ। ਉਹਨਾਂ ਪਿੰਡ ਦੇ ਵਿਚਕਾਰ ਇੱਕ ਬਾਜ਼ਾਰ ਬਣਾਇਆ, ਜਿਸ ਵਿਚੋਂ ਸਭ ਤਰ੍ਹਾਂ ਦੀਆਂ ਜ਼ਰੂਰੀ ਚੀਜ਼ਾਂ ਮਿਲਦੀਆਂ ਸਨ। ਦੂਰ-ਦੁਰੇਡੇ ਸ਼ਹਿਰਾਂ ਨਾਲ ਊਠਾਂ ਅਤੇ ਗੱਡਿਆਂ ਰਾਹੀਂ ਵਪਾਰ ਹੁੰਦਾ ਸੀ। ਉਸ ਸਮੇਂ ਜਲਦੀ ਹੀ ਇਹ ਪਿੰਡ ਵੱਡੇ ਨਗਰ ਦਾ ਰੂਪ ਧਾਰਨ ਕਰ ਗਿਆ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਆਸਤ ਪਟਿਆਲਾ ਦੇ ਹੁਕਮਰਾਨਾਂ ਨੇ ਇੱਥੇ ਚੁੰਗੀ (ਜੁਗਾਤ) ਲਾ ਦਿੱਤੀ। ਇਹ ਪੁਰਾਤਨ ਬਾਜ਼ਾਰ ਅੱਜ ਵੀ ਸਥਿਤ ਹੈ।
ਪਿੰਡ ਦਾ ਮਸ਼ਹੂਰ ਮੇਲਾ
[ਸੋਧੋ]ਇਸ ਤੋਂ ਇਲਾਵਾ ਸੰਤ ਰਘਵੀਰ ਦਾਸ ਦੀ ਯਾਦ ਵਿੱਚ ਪਿਛਲੇ ਲਗਪਗ 250 ਸਾਲਾਂ ਤੋਂ ਮੇਲਾ ਲੱਗਦਾ ਆ ਰਿਹਾ ਹੈ। ਬਾਬਾ ਕੌਲ ਸਾਹਿਬ ਵੱਲੋਂ ਪਿੰਡ ਵਿੱਚ ਲਾਇਆ ਬਣ ਦਾ ਬ੍ਰਿਖ ਅਤੇ ਸੋਢੀਆਂ ਦੀ ਹਵੇਲੀ ਇੱਥੋਂ ਦੀਆਂ ਪੁਰਾਤਨ ਨਿਸ਼ਾਨੀਆਂ ਹਨ।
ਪ੍ਰਸਿੱਧ ਆਦਮੀ
[ਸੋਧੋ]ਪ੍ਰਸਿੱਧ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ, ਵੱਲੋਂ ਲਿਖੀ ਪੁਸਤਕ ਕੋਠਾ ਗੁਰੂ ਦੀ ਗੌਰਵ ਗਾਥਾ ਪਿੰਡ ਦੇ ਹਰ ਪੱਖ ਬਾਰੇ ਨਿੱਗਰ ਜਾਣਕਾਰੀ ਦਿੰਦੀ ਹੈ
ਹੋਰ ਸਹੁਲਤਾਂ
[ਸੋਧੋ]ਇਸ ਪਿੰਡ ਵਿੱਚ ਸੈਕੰਡਰੀ ਅਤੇ ਲੜਕੀਆਂ ਦਾ ਹਾਈ ਸਕੂਲ ਹਨ। ਇਸ ਪਿੰਡ ਵਿੱਚ ਕਈ ਪ੍ਰਾਈਵੇਟ ਸਕੂਲ ਵੀ ਹਨ ਜੋ ਵਿਦਿਆਰਥੀਆਂ ਦੇ ਵਿਕਾਸ ਲਈ ਸਿੱਖਿਆ ਪ੍ਰਦਾਨ ਕਰਦੇ ਹਨ।