ਸਮੱਗਰੀ 'ਤੇ ਜਾਓ

ਭਗਵਾਨਗੜ੍ਹ

ਗੁਣਕ: 30°04′00″N 74°55′23″E / 30.066615°N 74.923069°E / 30.066615; 74.923069
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭਗਵਾਨਗੜ ਤੋਂ ਮੋੜਿਆ ਗਿਆ)
ਭਗਵਾਨਗੜ੍ਹ
ਭੁੱਖਿਆਂਵਾਲੀ
ਪਿੰਡ
ਨਕਸ਼ਾ
ਪਿੰਡ ਦਾ ਨਕਸ਼ਾ
ਭਗਵਾਨਗੜ੍ਹ is located in ਪੰਜਾਬ
ਭਗਵਾਨਗੜ੍ਹ
ਭਗਵਾਨਗੜ੍ਹ
ਪੰਜਾਬ, ਭਾਰਤ ਵਿੱਚ ਸਥਿਤੀ
ਭਗਵਾਨਗੜ੍ਹ is located in ਭਾਰਤ
ਭਗਵਾਨਗੜ੍ਹ
ਭਗਵਾਨਗੜ੍ਹ
ਭਗਵਾਨਗੜ੍ਹ (ਭਾਰਤ)
ਗੁਣਕ: 30°04′00″N 74°55′23″E / 30.066615°N 74.923069°E / 30.066615; 74.923069
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਬਠਿੰਡਾ
ਤਹਿਸੀਲਤਲਵੰਡੀ ਸਾਬੋ[1]
ਉੱਚਾਈ
205 m (673 ft)
ਆਬਾਦੀ
 (2011)
 • ਕੁੱਲ2,659[1]
ਭਾਸ਼ਾਵਂ
 • ਅਧਿਕਾਰਤਪੰਜਾਬੀ
 • ਸਥਾਨਕਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
ਪਿੰਨ ਕੋਡ
151401
ਟੈਲੀਫੋਨ ਕੋਡ01655
ਵਾਹਨ ਰਜਿਸਟ੍ਰੇਸ਼ਨPB-03
ਨਜ਼ਦੀਕੀ ਸ਼ਹਿਰਬਠਿੰਡਾ
ਲਿੰਗ ਅਨੁਪਾਤ1000/882 /

ਭਗਵਾਨਗੜ੍ਹ ਉਰਫ਼ ਭੁੱਖਿਆਂਵਾਲੀ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦਾ ਇੱਕ ਪਿੰਡ ਹੈ। ਜਿਸ ਦੇ ਦੱਖਣ-ਪੱਛਮ ਵਾਲੇ ਪਾਸੇ ਮੱਲਵਾਲਾ ਅਤੇ ਮਛਾਣਾ ਪਿੰਡ ਹਨ। ਪੱਛਮ-ਉੱਤਰ ਵਾਲੇ ਪਾਸੇ ਦੁਨੇਵਾਲਾ, ਮਹਿਤਾ ਪਿੰਡ ਆ ਜਾਂਦੇ ਹਨ। ਇਸ ਦੇ ਉੱਤਰ ਵਾਲੇ ਪਾਸੇ ਸ਼ੇਰਗੜ੍ਹ ਹੈ। ਪੂਰਵ ਦੱਖਣ ਵਾਲੇ ਪਾਸੇ ਮਾਣਵਾਲਾ ਪਿੰਡ ਪੈਂਦਾ ਹੈ। ਸ਼ੇਰਗੜ੍ਹ ਰੇਵਲੇ ਸਟੇਸ਼ਨ ਪਿੰਡ ਤੋਂ ਡੇਢ ਕਿੱਲੋਮੀਟਰ ਦੀ ਦੂਰੀ ਤੇ ਸਥਿੱਤ ਹੈ। ਗੁਰਮੇਲ ਸਿੰਘ ਢਿੱਲੋਂ ਪੰਜਾਬੀ ਗੀਤਕਾਰ ਹੋਇਆ ਹੈ, ਜਿਸ ਦੇ ਗੀਤ ਮੁਹੰਮਦ ਸਦੀਕ, ਰਾਜਾ ਸਿੱਧੂ ਅਤੇ ਹੋਰ ਨਾਮਵਰ ਗਾਇਕਾਂ ਵੱਲੋਂ ਗਾਏ ਗਏ ਹਨ। ਗੀਤਕਾਰ ਗੁਰਮੇਲ ਸਿੰਘ ਢਿੱਲੋਂ ਦਾ ਸਾਹਿਤਕ (ਗੀਤਕਾਰੀ) ਦਾ ਨਾਮ (ਢਿੱਲੋਂ ਭੁੱਖਿਆਂਵਾਲੀ ਵਾਲਾ) ਸੀ। ਇਸੇ ਨਾਮ ਨਾਲ ਗੁਰਮੇਲ ਸਿੰਘ ਪੰਜਾਬੀ ਸੰਗੀਤਿਕ ਜਗਤ ਵਿੱਚ ਮਸ਼ਹੂਰ ਹੈ। ਪਿੰਡ ਭਗਵਾਨਗੜ੍ਹ ਨੂੰ ਵੀ ਢਿੱਲੋਂ ਭੁੱਖਿਆਂਵਾਲੀ ਵਾਲੇ ਕਰਕੇ ਹੀ ਭੁੱਖਿਆਂਵਾਲੀ ਤੋਂ ਜ਼ਿਆਦਾ ਪਛਾਣਦੇ ਹਨ।

ਸਾਲ ੧੯੮੦-੯੦ ਵਿਆਂ ਦੇ ਸਮੇਂ ਵਿੱਚ ਪਿੰਡ ਭਗਵਾਨਗੜ੍ਹ ਦੀ ਕਬੱਡੀ ਦੀ ਟੀਮ ਬਹੁਤ ਜ਼ਿਆਦਾ ਮਸ਼ਹੂਰ ਰਹੀ ਹੈ। ਜਿਸ ਵਿੱਚ ਤਿੱਖੂ ਮਾਸਟਰ, ਬਲਜੀਤ ਸਿੰਘ (ਬੋਲ਼ਾ), ਪਾਲੀ, ਪਾਲ਼, ਰਾਜਿੰਦਰ ਸਿੰਘ ਰਾਜੀ ਖਿਡਾਰੀਆਂ ਨੇ ਬਹੁਤ ਜ਼ਿਆਦਾ ਨਾਮਣਾ ਖੱਟਿਆ ਹੈ।

ਇਸੇ ਦਾ ਨੌਜਵਾਨ ਕਵੀ ਤੇ ਕਹਾਣੀਕਾਰ ਹਰਦੀਪ ਸਿੰਘ ਢਿੱਲੋਂ ਵੀ ਇਸੇ ਪਿੰਡ ਦਾ ਜੰਮਪਲ ਹੈ। ਜਿਸ ਦੀਆਂ ਕਵਿਤਾਵਾਂ, ਕਹਾਣੀਆਂ ਪੰਜਾਬੀ ਦੇ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਅਤੇ ਪੰਜਾਬੀ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ। ਉਸ ਦੀ ਕਹਾਣੀ ਇਹ ਸਿਰਫਿਰੇ ਕੌਣ ਨੇ? ਜੰਗ ਦੇ ਮਾਰੂ ਮਾਨਸਿਕ ਪ੍ਰਭਾਵਾਂ ਨੂੰ ਪੇਸ਼ ਕਰਦੀ ਹੈ। ਨਿਮਨ ਕਿਸਾਨੀ ਦੀ ਪੇਤਲੀ ਹਾਲਤ ਚੋਂ ਨਿਕਲਣ ਦਾ ਰਾਹ ਦਿਖਾਉਂਦੀ ਉਸ ਦੀ ਕਹਾਣੀ ਮੁਆਵਜ਼ਾ ਇੱਕ ਪ੍ਰਭਾਵਸ਼ਾਲੀ ਕਹਾਣੀ ਹੈ। ਜੋ ਕਿ ਕਹਾਣੀਕਾਰ ਅਤਰਜੀਤ ਦੁਆਰਾ ਪ੍ਰਕਾਸ਼ਿਤ ਕੀਤੇ ਜਾ ਰਹੇ ਰਸਾਲੇ ਪਰਵਾਜ਼ ਵਿੱਚ ਛਪ ਚੁੱਕੀ ਹੈ। [2][3]

ਹਵਾਲੇ

[ਸੋਧੋ]
  1. 1.0 1.1 "Bhagwangarh Urf Bhukhianwali Population - Bathinda, Punjab". Census 2011. www.census2011.co.in. Retrieved 5 November 2014.
  2. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  3. Villages in Bathinda District, Punjab state