੨੫ ਜੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਜੂਨ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30
2016

25 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 176ਵਾਂ (ਲੀਪ ਸਾਲ ਵਿੱਚ 177ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 189 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1658--ਔਰੰਗਜ਼ੇਬ ਨੇ ਖ਼ੁਦ ਨੂੰ ਮੁਗ਼ਲਤ ਸਾਮਰਾਜ ਦਾ ਬਾਦਸ਼ਾਹ ਐਲਾਨਿਆ।
  • 1941--ਫ਼ਿਨਲੈਂਡ ਨੇ ਰੂਸ ਵਿਰੁਧ ਜੰਗ ਦਾ ਐਲਾਨ ਕੀਤਾ।
  • 1950--ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਉੱਤੇ ਹਮਲਾ ਕਰ ਕੇ ਲੰਮੀ ਜੰਗ ਦੀ ਸ਼ੁਰੂਆਤ ਕੀਤੀ।
  • 1962—ਅਮਰੀਕਨ ਸੁਪਰੀਮ ਕੋਰਟ ਨੇ ਸਕੂਲਾਂ ਵਿੱਚ ਪ੍ਰਾਰਥਨਾ ਉੱਤੇ ਪਾਬੰਦੀ ਲਾਈ।
  • 1990—ਅਮਰੀਕਾ ਦੀ ਸੁਪਰੀਮ ਕੋਰਟ ਨੇ ਲਾਇਲਾਜ ਬੀਮਾਰੀਆਂ ਵਾਲਿਆਂ ਮਰੀਜ਼ਾਂ ਨੂੰ ਅਪਣੀ ਮੌਤ ਚੁਣਨ ਦਾ ਹੱਕ ਤਸਲੀਮ ਕੀਤਾ।
  • 1945--ਸ਼ਿਮਲਾ ਕਾਨਫ਼ਰੰਸ ਸ਼ੁਰੂ ਹੋਈ:ਦੂਜੀ ਵਿਸ਼ਵ ਜੰਗ ਦੇ ਖ਼ਾਤਮੇ ਪਿੱਛੋਂ ਬਰਤਾਨਵੀ ਸਰਕਾਰ ਨੇ ਭਾਰਤੀਆਂ ਨੂੰ ਵਧੇਰੇ ਹੱਕ ਅਤੇ ਸਹੂਲਤਾਂ ਦੇਣ ਦਾ ਫ਼ੈਸਲਾ ਕੀਤਾ। ਲਾਰਡ ਵੇਵਲ ਨੇ ਇਸ ਸਬੰਧ ਵਿੱਚ 14 ਜੂਨ, 1945 ਨੂੰ ਦਿੱਲੀ ਵਿੱਚ ਇੱਕ ਨਵੀਂ ਪੇਸ਼ਕਸ਼ ਦਾ ਐਲਾਨ ਕੀਤਾ। ਇਨ੍ਹਾਂ ਵਿੱਚ (1) ਕੇਂਦਰ ਵਿੱਚ ਨਵੀਂ ਐਗ਼ਜ਼ੈਕਟਿਵ ਕੌਂਸਲ ਕਾਇਮ ਕੀਤੀ ਜਾਵੇ ਜਿਸ ਵਿੱਚ ਗਵਰਨਰ ਜਨਰਲ ਵਧੇਰੇ ਕੰਟਰੋਲ ਨਾ ਰੱਖ ਸਕੇ (2) ਕੌਂਸਲ ਦੀਆਂ ਹੋਮ ਤੇ ਫ਼ਾਈਨਾਂਸ ਦੀਆਂ ਵਜ਼ਾਰਤਾਂ ਭਾਰਤੀ ਮੈਂਬਰਾਂ ਨੂੰ ਮਿਲ ਜਾਣ। (3) ਇਹ ਕੌਂਸਲ ਪੂਰੀ ਤਰ੍ਹਾਂ ਭਾਰਤੀ ਕੌਂਸਲ ਹੋਵੇ ਜਿਸ ਵਿੱਚ ਵਾਇਸਰਾਏ ਅਤੇ ਕਮਾਂਡਰ-ਇਨ-ਚੀਫ਼ ਤੋਂ ਬਿਨਾਂ ਸਾਰੇ ਭਾਰਤੀ ਹੋਣ। (4) ਇਹ ਓਨਾ ਚਿਰ ਹੀ ਚਲਣੀ ਸੀ ਜਿੰਨਾ ਚਿਰ ਨਵਾਂ ਆਈਨ ਤਿਆਰ ਨਹੀਂ ਸੀ ਹੁੰਦਾ। (5) ਸੂਬਿਆਂ ਵਿੱਚ ਕੁਲੀਸ਼ਨ ਵਜ਼ਾਰਤਾਂ ਨੇ ਅਪਣਾ ਕੰਮ ਦੁਬਾਰਾ ਸੰਭਾਲ ਲੈਣਾ ਸੀ। ਇਸ ਪੇਸ਼ਕਸ਼ ਨਾਲ ਭਾਰਤੀਆਂ ਨੂੰ ਪਹਿਲਾਂ ਤੋਂ ਕਾਫ਼ੀ ਵਧੇਰੇ ਹੱਕ ਮਿਲ ਜਾਂਦੇ ਸਨ, ਭਾਵੇਂ ਪੂਰੀ ਤਰ੍ਹਾਂ ਉਨ੍ਹਾਂ ਦੀ ਅਪਣੀ ਸਰਕਾਰ ਨਹੀਂ ਸੀ ਬਣਦੀ ਕਿਉਂਕਿ ਵਾਇਸਰਾਏ ਕੋਲ ਵੀਟੋ ਦਾ ਹੱਕ ਅਜੇ ਵੀ ਸੀ। ਉਂਜ ਇਸ ਹੱਕ ਦੀ ਗ਼ਲਤ ਵਰਤੋਂ ਨਹੀਂ ਹੋਵੇਗੀ ਦਾ ਯਕੀਨ ਵੀ ਦਿਵਾਇਆ ਗਿਆ ਸੀ। ਲਾਰਡ ਵੇਵਲ ਨੇ ਅਪਣੀ ਯੋਜਨਾ ਨੂੰ ਅਮਲ ਵਿੱਚ ਲਿਆਉਣ ਵਾਸਤੇ ਭਾਰਤ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਸੂਬਿਆਂ ਦੇ ਮੁਖੀ, ਸਾਬਕ ਮੁਖੀ ਸ਼ਿਮਲੇ ਵਿੱਚ ਬੁਲਾ ਲਏ। ਸੱਦੇ ਜਾਣ ਵਾਲਿਆਂ ਵਿੱਚ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਵੀ ਸੀ। ਸ਼ਿਮਲਾ ਕਾਨਫ਼ਰੰਸ 25 ਜੂਨ, 1945 ਨੂੰ ਸ਼ੁਰੂ ਹੋਈ। ਇਸ ਕਾਨਫ਼ਰੰਸ ਵਿੱਚ ਮਾਸਟਰ ਤਾਰਾ ਸਿੰਘ ਇਕੱਲੇ ਸਿੱਖ ਨੁਮਾਇੰਦੇ ਦੇ ਤੌਰ ਉੱਤੇ ਸ਼ਾਮਲ ਹੋਏ। ਉਨ੍ਹਾਂ ਨਾਲ ਗਿਆਨੀ ਕਰਤਾਰ ਸਿੰਘ ਅਤੇ ਊਧਮ ਸਿੰਘ ਨਾਗੋਕੇ ਵੀ ਸ਼ਿਮਲਾ ਪੁੱਜੇ ਹੋਏ ਸਨ।
  • 1975--ਭਾਰਤ ਵਿੱਚ ਅੰਦਰੂਨੀ ਐਮਰਜੰਸੀ ਲਾਈ।

ਛੁੱਟੀਆਂ[ਸੋਧੋ]

ਜਨਮ[ਸੋਧੋ]