ਸਮੱਗਰੀ 'ਤੇ ਜਾਓ

ਤਾਰਾ ਸਿੰਘ ਸੰਧੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਾਰਾ ਸਿੰਘ ਸੰਧੂ
ਤਾਰਾ ਸਿੰਘ ਸੰਧੂ
ਤਾਰਾ ਸਿੰਘ ਸੰਧੂ
ਜਨਮ(1953-06-25)25 ਜੂਨ 1953
ਪਿੰਡ ਭਿੰਡਰ ਖੁਰਦ, ਜ਼ਿਲ੍ਹਾ ਫਿਰੋਜ਼ਪੁਰ (ਹੁਣ ਮੋਗਾ), ਭਾਰਤੀ ਪੰਜਾਬ
ਮੌਤ20 ਜਨਵਰੀ 2021(2021-01-20) (ਉਮਰ 67)
ਕਿੱਤਾਲੇਖਕ, ਪੱਤਰਕਾਰ, ਸਿਆਸਤਦਾਨ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ
ਸਾਹਿਤਕ ਲਹਿਰਸੈਕੂਲਰ ਡੈਮੋਕ੍ਰੇਸੀ
ਪ੍ਰਮੁੱਖ ਕੰਮਬਾਬਰ (ਨਾਟਕ), ਹੀਰ ਵਾਰਿਸ, ਲੋਕਯਾਨਿਕ ਆਧਾਰ
ਜੀਵਨ ਸਾਥੀਕਮਲਜੀਤ ਢਿਲੋਂ (ਤਲਾਕ)

ਡਾ. ਤਾਰਾ ਸਿੰਘ ਸੰਧੂ (25 ਜੂਨ 1953 - 20 ਜਨਵਰੀ 2021) ਇੱਕ ਪੰਜਾਬੀ ਲੇਖਕ, ਪੱਤਰਕਾਰ ਅਤੇ ਸਿਆਸਤਦਾਨ ਸੀ।

ਮੁੱਢਲਾ ਜੀਵਨ

[ਸੋਧੋ]

ਤਾਰਾ ਸਿੰਘ ਸੰਧੂ ਦਾ ਜਨਮ ਪਿੰਡ ਭਿੰਡਰ ਖੁਰਦ (ਹੁਣ ਜ਼ਿਲ੍ਹਾ ਮੋਗਾ) ਦੇ ਸ. ਗੁਰਬਚਨ ਸਿੰਘ ਸੰਧੂ ਦੇ ਘਰ 25 ਜੂਨ 1953 ਨੂੰ ਹੋਇਆ ਸੀ। ਮੁੱਢਲੀ ਪੜ੍ਹਾਈ ਉਸ ਨੇ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਉਚੇਰੀ ਪੜ੍ਹਾਈ ਲਈ ਪਟਿਆਲਾ ਜਿਲ੍ਹੇ ਦੇ ਸ਼ਹਿਰ ਰਾਜਪੁਰਾ ਵਿੱਚ ਦਾਖਲਾ ਲੈ ਲਿਆ ਅਤੇ ਫਿਰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਆਨਰਜ਼ ਸਕੂਲ ਵਿੱਚ ਪੰਜਾਬੀ ਵਿਸ਼ੇ ਵਿੱਚ ਐਮ ਏ ਆਨਰਜ਼, ਐਮ ਫਿਲ ਅਤੇ ਪੀਐਚਡੀ ਕੀਤੀ।

ਕੈਰੀਅਰ

[ਸੋਧੋ]

ਯੂਨੀਵਰਸਿਟੀ ਵਿੱਚ ਪੜ੍ਹਦਿਆਂ ਉਹ ਸੀਪੀਆਈ ਨਾਲ਼ ਸੰਬੰਧਿਤ ਵਿਦਿਆਰਥੀ ਜਥੇਬੰਦੀ ਏ ਆਈ ਐੱਸ ਐਫ਼ ਵਿੱਚ ਕੰਮ ਕਰਦਿਆਂ ਇਸ ਜਥੇਬੰਦੀ ਦਾ ਸੂਬਾਈ ਆਗੂ ਬਣਿਆ ਅਤੇ ਕਈ ਸਾਲ ਅਗਵਾਈ ਕਰਦਾ ਰਿਹਾ। 1975 ਵਿੱਚ ਉਹ ਸੀਪੀਆਈ ਦਾ ਕੁੱਲਵਕਤੀ ਕਾਰਕੁਨ ਬਣ ਗਿਆ ਸੀ। ਬਾਅਦ ਵਿੱਚ ਉਹ ਸੀਪੀਆਈ ਦੇ ਯੂਥ ਵਿੰਗ ਸਰਬ ਭਾਰਤ ਨੌਜਵਾਨ ਸਭਾ ਦਾ ਕੌਮੀ ਆਗੂ ਰਿਹਾ। 1990 ਵਿਆਂ ਦੇ ਸ਼ੁਰੂ ਵਿੱਚ ਉਸ ਨੇ ਸੀਪੀਆਈ ਛੱਡ ਕੇ ਨਵੀਂ ਬਣੀ ਕਾਂਗਰਸ ਤਿਵਾੜੀ ਵਿੱਚ ਸ਼ਾਮਲ ਹੋ ਗਿਆ ਅਤੇ ਕੁਝ ਸਾਲਾਂ ਬਾਅਦ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਚਲਾ ਗਿਆ। ਅੰਤਲੇ ਸਮੇਂ ਤੱਕ ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਸਰਗਰਮ ਕਾਰਕੁਨ ਰਿਹਾ। ਇੱਕ ਲਿਖਾਰੀ ਦੇ ਤੌਰ ਤੇ ਵੀ ਉਸਨੇ ਆਪਣਾ ਕਾਰਜ ਜਾਰੀ ਰੱਖਿਆ।

ਮੌਤ

[ਸੋਧੋ]

20 ਜਨਵਰੀ 2021 ਨੂੰ ਉਸਦੀ ਮੌਤ ਹੋ ਗਈ।

ਰਚਨਾਵਾਂ

[ਸੋਧੋ]

ਨਾਟਕ

[ਸੋਧੋ]
  • ਬਾਬਰ (2009)
  • ਸਪਾਰਟੈਕਸ (2012)[1]
  • ਬਾਰ ਪਰਾਏ ਬੈਸਣਾ (1989)[2]

ਹੋਰ

[ਸੋਧੋ]
  • ਸੱਦੀ ਹੋਈ ਮਿੱਤਰਾਂ ਦੀ (ਸਫ਼ਰਨਾਮਾ)
  • ਹੀਰ ਵਾਰਿਸ, ਲੋਕਯਾਨਿਕ ਆਧਾਰ: ਆਲੋਚਨਾ (2005)[3]


ਹਵਾਲੇ

[ਸੋਧੋ]