ਨਾਗਾਰਜੁਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਗਾਰਜੁਨ
नागार्जुन
Nagarjun (1911-1998).jpg
ਜਨਮਵੈਦਿਆ ਨਾਥ ਮਿਸ਼ਰਾ
30 ਜੂਨ 1911[1]
ਸਤਲਖਾ ਪਿੰਡ, ਮਧੂਬਨੀ ਜਿਲਾ, ਬਿਹਾਰ
ਮੌਤ4 ਨਵੰਬਰ 1998
ਖ੍ਵਾਜਾ ਸਰਾਏ, ਦਰਬੰਗਾ ਜਿਲਾ, ਬਿਹਾਰ[2]
ਹੋਰ ਨਾਂਮਯਾਤਰੀ
ਪੇਸ਼ਾਕਵੀ, ਲੇਖਕ, ਨਿਬੰਧਕਾਰ, ਨਾਵਲਕਾਰ
ਸਰਗਰਮੀ ਦੇ ਸਾਲ1930–1994
ਸਾਥੀਅਪਰਾਜਿਤਾ ਦੇਵੀ
ਪੁਰਸਕਾਰ1969:ਸਾਹਿਤ ਅਕੈਡਮੀ ਪਰਸਕਾਰ
1994: ਸਾਹਿਤ ਅਕੈਡਮੀ ਫੈਲੋਸ਼ਿਪ

ਨਾਗਾਰਜੁਨ (ਹਿੰਦੀ:नागार्जुन, ਬਾਬਾ ਨਾਗਾਰਜੁਨ, ਵੈਦਿਆ ਨਾਥ ਮਿਸ਼ਰਾ, ਯਾਤਰੀ) (30 ਜੂਨ 1911 – 4 ਨਵੰਬਰ 1998) ਹਿੰਦੀ ਅਤੇ ਮੈਥਲੀ ਦੇ ਉੱਘੇ ਲੇਖਕ ਅਤੇ ਕਵੀ ਸਨ। ਉਹਨਾਂ ਨੇ ਅਨੇਕ ਨਾਵਲ, ਨਿੱਕੀਆਂ ਕਹਾਣੀਆਂ, ਸਾਹਿਤਕ ਜੀਵਨੀਆਂ ਅਤੇ ਯਾਤਰਾਨਾਮੇ ਵੀ ਲਿਖੇ ਅਤੇ ਉਹ "ਜਨਕਵੀ" ਵਜੋਂ ਮਸ਼ਹੂਰ ਸਨ।[3][4] ਉਹਨਾਂ ਦਾ ਅਸਲੀ ਨਾਮ ਵੈਦਿਆ ਨਾਥ ਮਿਸ਼ਰਾ ਸੀ ਪਰ ਹਿੰਦੀ ਸਾਹਿਤ ਵਿੱਚ ਉਹਨਾਂ ਨੇ ਨਾਗਾਰਜੁਨ ਅਤੇ ਮੈਥਲੀ ਵਿੱਚ ਯਾਤਰੀ ਉਪਨਾਮ ਨਾਲ ਰਚਨਾਵਾਂ ਕੀਤੀਆਂ। ਇਨ੍ਹਾਂ ਦੇ ਪਿਤਾ ਸ਼੍ਰੀ ਗੋਕੁਲ ਮਿਸ਼ਰਾ ਤਰਉਨੀ ਪਿੰਡ ਦੇ ਇੱਕ ਕਿਸਾਨ ਸਨ ਅਤੇ ਖੇਤੀ ਦੇ ਇਲਾਵਾ ਪੁਰੋਹਿਤੀ ਆਦਿ ਦੇ ਸਿਲਸਿਲੇ ਵਿੱਚ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਆਇਆ-ਜਾਇਆ ਕਰਦੇ ਸਨ। ਉਹਨਾਂ ਦੇ ਨਾਲ-ਨਾਲ ਨਾਗਾਰਜੁਨ ਵੀ ਬਚਪਨ ਤੋਂ ਹੀ “ਯਾਤਰੀ” ਹੋ ਗਏ। ਆਰੰਭਕ ਸਿੱਖਿਆ ਪ੍ਰਾਚੀਨ ਪੱਧਤੀ ਨਾਲ ਸੰਸਕ੍ਰਿਤ ਵਿੱਚ ਹੋਈ ਪਰ ਅੱਗੇ ਸਵੈ ਅਧਿਆਏ ਪੱਧਤੀ ਨਾਲ ਹੀ ਸਿੱਖਿਆ ਵਧੀ। ਰਾਹੁਲ ਸਾਂਕ੍ਰਿਤਿਆਇਨ ਦੇ “ਸੰਯੁਕਤ ਨਿਕਾਏ” ਦਾ ਅਨੁਵਾਦ ਪੜ੍ਹਕੇ ਵੈਦਿਆ ਨਾਥ ਦੀ ਇੱਛਾ ਹੋਈ ਕਿ ਇਹ ਗਰੰਥ ਮੂਲ ਪਾਲੀ ਵਿੱਚ ਪੜ੍ਹਿਆ ਜਾਵੇ। ਇਸਦੇ ਲਈ ਉਹ ਲੰਕਾ ਚਲੇ ਗਏ ਜਿੱਥੇ ਉਹ ਆਪ ਪਾਲੀ ਪੜ੍ਹਦੇ ਸਨ ਅਤੇ ਮੱਠ ਦੇ “ਭਿੱਖੂਆਂ” ਨੂੰ ਸੰਸਕ੍ਰਿਤ ਪੜ੍ਹਾਂਦੇ ਸਨ। ਇੱਥੇ ਉਹਨਾਂ ਨੇ ਬੋਧੀ ਧਰਮ ਦੀ ਦੀਖਿਆ ਲੈ ਲਈ।

ਪ੍ਰਕਾਸ਼ਿਤ ਰਚਨਾਵਾਂ[ਸੋਧੋ]

ਉਹ ਛੇ ਤੋਂ ਜਿਆਦਾ ਨਾਵਲ, ਇੱਕ ਦਰਜਨ ਕਾਵਿ-ਸੰਗ੍ਰਿਹ, ਦੋ ਖੰਡ ਕਾਵਿ, ਦੋ ਮੈਥਲੀ; (ਹਿੰਦੀ ਵਿੱਚ ਵੀ ਅਨੁਵਾਦ) ਕਾਵਿ-ਸੰਗ੍ਰਿਹ, ਇੱਕ ਮੈਥਲੀ ਨਾਵਲ, ਇੱਕ ਸੰਸਕ੍ਰਿਤ ਕਾਵਿ ਧਰਮਲੋਕ ਸ਼ਤਕਮ ਅਤੇ ਸੰਸਕ੍ਰਿਤ ਤੋਂ ਕੁੱਝ ਅਨੁਵਾਦ ਕ੍ਰਿਤੀਆਂ ਦੇ ਰਚਣਹਾਰ ਹਨ।

ਕਾਵਿ-ਸੰਗ੍ਰਹ[ਸੋਧੋ]

  • ਅਪਨੇ ਖੇਤ ਮੇਂ
  • ਯੁਗਧਾਰਾ
  • ਸਤਰੰਗੇ ਪੰਖੋਂ ਵਾਲੀ
  • ਤਾਲਾਬ ਕੀ ਮਛਲੀਆਂ
  • ਖਿਚੜੀ ਵਿਪਲਵ ਦੇਖਾ ਹਮਨੇ
  • ਹਜਾਰ-ਹਜਾਰ ਬਾਹੋਂ ਵਾਲੀ
  • ਪੁਰਾਨੀ ਜੂਤੀਓਂ ਕਾ ਕੋਰਸ
  • ਤੁਮਨੇ ਕਹਾ ਥਾ
  • ਆਖਿਰ ਐਸਾ ਕਿਆ ਕਹ ਦੀਆ ਮੈਂਨੇ
  • ਇਸ ਗੁਬਾਰ ਕੀ ਛਾਯਾ ਮੇਂ
  • ਓਮ ਮੰਤ੍ਰ
  • ਭੂਲ ਜਾਓ ਪੁਰਾਨੇ ਸਪਨੇ
  • ਰਤਨਗਰਭ।

ਨਾਵਲ[ਸੋਧੋ]

  • ਰਤਿਨਾਥ ਕੀ ਚਾਚੀ
  • ਬਲਚਨਮਾ
  • ਬਾਬਾ ਬਟੇਸਰਨਾਥ
  • ਨਯੀ ਪੌਧ
  • ਵਰੁਣ ਕੇ ਬੇਟੇ
  • ਦੁਖਮੋਚਨ
  • ਉਗ੍ਰਤਾਰਾ
  • ਕੁੰਭੀਪਾਕ
  • ਪਾਰੋ
  • ਆਸਮਾਨ ਮੇਂ ਚਾੰਦ ਤਾਰੇ।

ਵਿਅੰਗ[ਸੋਧੋ]

  • ਅਭਿਨੰਦਨ

ਨਿਬੰਧ ਸੰਗ੍ਰਹ[ਸੋਧੋ]

  • ਅੰਨ ਹੀਨਮ ਕ੍ਰਿਯਾਨਾਮ

ਬਾਲ ਸਾਹਿਤ[ਸੋਧੋ]

  • ਕਥਾ ਮੰਜਰੀ ਭਾਗ-1
  • ਕਥਾ ਮੰਜਰੀ ਭਾਗ-2
  • ਮਰ੍ਯਾਦਾ ਪੁਰੁਸ਼ੋਤਮ
  • ਵਿਦਿਆਪਤੀ ਕੀ ਕਹਾਨੀਆਂ

ਮੈਥਿਲੀ ਰਚਨਾਵਾਂ[ਸੋਧੋ]

  • ਪਤ੍ਰਹੀਨ ਨਗਨ ਗਾਛ (ਕਾਵਿ-ਸੰਗ੍ਰਹ), ਹੀਰਕ ਜਯੰਤੀ (ਨਾਵਲ)।

ਬੰਗਾਲੀ ਰਚਨਾਵਾਂ[ਸੋਧੋ]

  • ਮੈਂ ਮਿਲਿਟ੍ਰੀ ਕਾ ਪੁਰਾਨਾ ਘੋੜਾ (ਹਿੰਦੀ ਅਨੁਵਾਦ)
  • ਐਸਾ ਕਿਆ ਕਹ ਦੀਆ ਮੈਂਨੇ- ਨਾਗਾਰਜੁਨ ਰਚਨਾ ਸੰਗ੍ਰਹਿ

ਹਵਾਲੇ[ਸੋਧੋ]