ਰਾਗ ਮਾਝ
ਦਿੱਖ
ਰਾਗ ਮਾਝ ਗੁਰੂ ਗ੍ਰੰਥ ਸਾਹਿਬ ਵਿੱਚ ਕਰਮ ਅਨੁਸਾਰ ਦੂਸਰਾ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ 183 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 94 ਤੋਂ ਪੰਨਾ 150 ਤੱਕ, ਰਾਗ ਮਾਝ ਵਿੱਚ ਦਰਜ ਹਨ। ਇਸ ਨੂੰ ਗਾਉਣ ਦਾ ਸਮਾਂ ਸ਼ਾਮ 3 ਵਜੇ ਤੋਂ ਸ਼ਾਮ 6 ਵਜੇ ਤੱਕ (ਚੌਥਾ ਪਹਿਰ) ਹੈ।[1]
| ਵਿਸ਼ਾ | ਅਰਥ | |
|---|---|---|
| ਥਾਟ | ਖੁਮਾਜ | |
| ਜਾਤਿ | ਔਡਵ-ਸੰਪੂਰਣ (ਆਰੋਹ ਵਿੱਚ ਪੰਜ ਅਤੇ ਅਵਰੋਹ ਵਿੱਚ ਸੱਤ ਸੁਰ)। ਕਈ ਵਿਦਵਾਨ ਇਸ ਨੂੰ ਸ਼ਾੜਵ-ਸੰਪੂਰਣ ਅਤੇ ਕਈ ਸੰਪੂਰਣ ਜਾਤੀ ਦਾ ਵੀ ਮੰਨਦੇ ਹਨ ਪਰ ਗੁਰਮੱਤ ਮਰਿਆਦਾ ਅਨੁਸਾਰ ਇਸ ਨੂੰ ਔਡਵ-ਸੰਪੂਰਣ ਹੀ ਮੰਨਦੇ ਹਨ। | |
| ਪ੍ਰਾਕਰਿਤੀ | ਗੰਭੀਰ | |
| ਸਵਰ | ਗਾ ਅਤੇ ਨੀ ਸ਼ੁਧ ਭੀ ਅਤੇ ਕੋਮਲ ਦੋਵੇਂ ਹੀ ਵਰਤੇ ਜਾਂਦੇ ਹਨ | |
| ਵਾਦੀ | ਸਾ | |
| ਸਮਵਾਦੀ | ਪਾ (ਕਈ ਵਿਦਵਾਨ ਸੰਵਾਦੀ ਰੇ ਅਤੇ ਅਨੁਵਾਦੀ ਗਾ ਮੰਨਦੇ ਹਨ) | |
| ਵਰਜਿਤ | ਗਾ ਅਤੇ ਧਾ ਆਰੋਹੀ ਵਿੱਚ ਵਰਜਿਤ ਹੁੰਦਾ ਹੈ (ਸ਼ਾੜਵ-ਸੰਪੂਰਣ ਜਾਤੀ ਵਿੱਚ ਕੇਵਲ ਗਾ) | |
| ਆਰੋਹੀ | ਸਾ ਰੇ ਮਾ ਪਾ ਨੀ ਸਾ | |
| ਅਵਰੋਹੀ | ਸਾਂ ਨੀ ਧਾ ਪਾ,ਧਾ ਨੀ ਧਾ,ਪਾ, ਮਾ ਗਾ ਰੇ ਸਾ | |
| ਪਕੜ | ਸਾ, ਪਾ, ਧਾ ਮਾ ਗਾ ਮਾ ਰੇ ਪਾ, ਗਾ, ਰੇ ਗਾ, ਸਾ ਰੇ ਸਾ |
- ↑ "ਰਾਗ ਮਾਝ". Archived from the original on 2025-01-19. Retrieved 2014-06-19.