ਕਬਿਯੋਬਾਚ ਬੇਨਤੀ ਚੌਪਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਬਯੋਬਾਚ ਬੇਨਤੀ ਚੌਪਈ[1] ਇਹ ਬਾਣੀ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਹੈ। ਇਸ ਬਾਣੀ ਦਾ ਪ੍ਰਮੁੱਖ ਮੰਤਵ ਪ੍ਰਭੂ ਅੱਗੇ ਅਰਦਾਸ ਬੇਨਤੀ ਹੈ ਜੋ ਸਰਬ ਸ਼ਕਤੀਮਾਨ ਅਕਾਲ ਪੁਰਖ ਨੂੰ ਆਪਣਾ ਇਸ਼ਟ ਦੇਵ ਮੰਨ ਕੇ ਉਸ ਦੇ ਚਰਨਾਂ ਵਿੱਚ ਕੀਤੀ ਗਈ ਹੈ। ਇਸ ਵਿੱਚ ਸ੍ਰਿਸ਼ਟੀ ਦੀ ਰਚਨਾ ਬਾਰੇ ਅਤੇ ਦੇਵਤਿਆਂ ਦਾ ਵਰਣਨ ਕੀਤਾ ਗਿਆ ਹੈ। ਇਸ ਦਾ ਵਿਸ਼ਾ ਪ੍ਰਭੂ ਅੱਗੇ ਬੇਨਤੀ ਹੈ ਕਿ ਹੇ ਅਕਾਲ ਪੁਰਖ! ਸਾਡੇ ਸਾਰੇ ਔਗੁਣ ਕੱਟ ਕੇ ਸਾਨੂੰ ਆਪਣੇ ਗੁਣਾਂ ਵਿੱਚ ਲੀਨ ਕਰ ਲੈ ਅਤੇ ਮੇਰਾ ਦੁੱਖ ਕੱਟ ਦੇ। ਇਸ ਬਾਣੀ ਵਿੱਚ ਗੁਰੂ ਸਾਹਿਬ ਨੇ ਇਹ ਵੀ ਦੱਸਿਆ ਹੈ ਕਿ ਗੁਰੂ ਇੱਕ ਹੈ ਜੋ 'ਆਦਿ ਅੰਤ ਏਕੈ ਅਵਤਾਰਾ' ਹੈ।

ਹਵਾਲੇ[ਸੋਧੋ]

  1. ਇਕਬਾਲ ਸਿੰਘ (ਬਾਬਾ) (2006). ਸਿੱਖ ਸਿਧਾਂਤ. ਬੜੂ ਸਾਹਿਬ: ਗੁਰਦੁਆਰਾ ਬੜੂ ਸਾਹਿਬ. p. 64.