ਰਾਗ ਸਿਰੀ
Jump to navigation
Jump to search
ਰਾਗ ਸਿਰੀ ਨੂੰ ਮੁੱਖ ਰਾਗ ਕਿਹਾ ਜਾਂਦਾ ਹੈ ਜਿਸ ਤੋਂ ਬਾਕੀ ਰਾਗ ਉਤਪਤ ਹੋਏ। ਭਾਈ ਗੁਰਦਾਸ ਨੇ ਇਸ ਰਾਗ ਨੂੰ ਪਾਰਸ ਕਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ ਪਹਿਲਾ ਰਾਗ ਹੈ। ਇਸ ਰਾਗ ਸਿਰੀ ਦੇ ਸਿਰਲੇਖ ਹੇਠ 9 ਮਹਾਂਪੁਰਸ਼ਾ ਦੀਆਂ ਕੁੱਲ 206 ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 14 ਤੋਂ ਪੰਨਾ 93 ਤੱਕ ਦਰਜ ਹਨ। ਇਸ ਰਾਗ ਨੂੰ ਸਵੇਰੇ ਗਾਇਆ ਜਾਂਦਾ ਹੈ।[1] ਰਾਗ ਸਿਰੀ, ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ ਸਥਾਨ ’ਤੇ ਆਉਂਦਾ ਹੈ।
ਥਾਟ | ਪੂਰਬੀ | |
ਜਾਤਿ | ਔਡਵ ਸੰਪੂਰਣ (ਆਰੋਹ ਵਿੱਚ ਪੰਜ ਅਤੇ ਅਵਰੋਹ ਵਿੱਚ ਸੱਤ ਸੁਰ) | |
ਪ੍ਰਾਕਰਿਤੀ | ਗੰਭੀਰ | |
ਸਵਰ | ਰੇ ਧਾ ਕੋਮਲ ਮਾ ਤੀਵਰ ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ | |
ਵਾਦੀ | ਰੇ | |
ਸਮਵਾਦੀ | ਪਾ | |
ਵਰਜਿਤ | ਗਾ ਅਤੇ ਧਾ ਆਰੋਹੀ ਵਿੱਚ ਵਰਜਿਤ ਹੁੰਦੇ ਹਨ | |
ਆਰੋਹੀ | ਸਾ ਰੇ ਰੇ ਮਾ* ਪਾ, ਪਾ ਨੀ ਸਾਂ | |
ਅਵਰੋਹੀ | ਸਾਂ ਨੀ ਧੁ ਪਾ,ਮਾ, ਧਾ ਮਾ, ਗਾ ਰੇ, ਰੇ ਰੇ ਪਾ ਰੇ ਗਾ ਗਾ ਰੇ ਸਾ | |
ਪਕੜ | ਸਾ, ਰੇ ਰੇ, ਸਾ, ਪਾ, ਮਾ, ਗਾ ਰੇ,ਗਾ ਰੇ, ਰੇ, ਸਾ |