ਰਾਮਕਲੀ
Jump to navigation
Jump to search
ਰਾਮਕਲੀ (ਸੰਸਕ੍ਰਿਤ: ਰਾਮਕਰੀ) ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇੱਕ ਮਿੱਠਾ ਸਵੇਰ ਸਮੇਂ ਗਾਉਣ ਵਾਲਾ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਅਠਾਰ੍ਹਵੀਂ ਥਾਂ ਤੇ ਆਇਆ ਹੈ।
ਇਹ ਭੈਰਵ ਠਾਟ ਦਾ ਔੜਵ ਸੰਪੂਰਣ ਰਾਗ ਹੈ। ਮਹਾਨ ਕੋਸ਼ ਅਨੁਸਾਰ ਇਸ ਰਾਗਣੀ ਵਿੱਚ ਆਰੋਹੀ ਵਿੱਚ ਮੱਧਮ ਅਤੇ ਨਿਸਾਦ ਵਰਜਿਤ ਹਨ. ਰਿਸਭ ਅਤੇ ਧੈਵਤ ਕੋਮਲ, ਬਾਕੀ ਸੁਰ ਸ਼੍ਰਾੱਧ ਹਨ। ਧੈਵਤ ਵਾਦੀ ਅਤੇ ਰਿਸਭ ਸੰਵਾਦੀ ਹੈ। ਗਾਉਣ ਦਾ ਵੇਲਾ ਸੂਰਜ ਨਿਕਲਣ ਤੋਂ ਲੈਕੇ ਪਹਰ ਦਿਨ ਚੜ੍ਹੇ ਤੀਕ ਹੈ। ਆਰੋਹੀ- ਸ ਰਾ ਗ ਪ ਧਾ ਸ. ਅਵਰੋਹੀ- ਸ ਨ ਧਾ ਪ ਮ ਗ ਰਾ ਸ।[1]