14 ਦਸੰਬਰ
ਦਿੱਖ
(੧੪ ਦਸੰਬਰ ਤੋਂ ਮੋੜਿਆ ਗਿਆ)
<< | ਦਸੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2025 |
14 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 348ਵਾਂ (ਲੀਪ ਸਾਲ ਵਿੱਚ 349ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 17 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 30 ਮੱਘਰ ਬਣਦਾ ਹੈ।
ਵਾਕਿਆ
[ਸੋਧੋ]- 1903 – ਹਵਾਈ ਜਹਾਜ਼ ਦੇ ਜਨਮਦਾਤਾ ਔਲੀਵਰ ਰਾਈਟ ਨੇ ਕਿਟੀ ਹਾਕ, ਉਤਰੀ ਕੈਲੀਫੋਰਨੀਆ ਵਿੱਚ ਜਹਾਜ਼ ਦੀ ਪਹਿਲੀ ਉਡਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਇੰਜਨ ਜਾਮ ਹੋਣ ਕਾਰਨ ਉਡ ਨਾ ਸਕਿਆ।
- 1918 – ਬਰਤਾਨੀਆ ਵਿੱਚ ਔਰਤਾਂ ਨੇ ਪਹਿਲੀ ਵਾਰ ਵੋਟਾਂ ਪਾਈਆਂ। ਪਰ ਇਹ ਹੱਕ ਸਿਰਫ਼ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹੀ ਮਿਲਿਆ।
- 1920 – ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਕਾਇਮ ਹੋਈ।
- 1962 – ਨਾਸਾ ਦਾ ਮੈਰੀਨਰ-2 ਸ਼ੁਕਰ ਗ੍ਰਹਿ ਦੇ ਨੇੜੇ ਪਹੁੰਚਣ ਵਾਲਾ ਪਹਿਲਾ ਉਪਗ੍ਰਹਿ ਬਣਿਆ।
- 1990 – ਤੀਹ ਸਾਲ ਦੀ ਜਲਾਵਤਨੀ ਮਗਰੋਂ ਅਫ਼ਰੀਕਨ ਨੈਸ਼ਨਲ ਕਾਂਗਰਸ ਦਾ ਮੁਖੀ ਔਲੀਵਰ ਟੈਂਬੋ ਦੱਖਣੀ ਅਫ਼ਰੀਕਾ ਵਾਪਸ ਮੁੜਿਆ।
ਜਨਮ
[ਸੋਧੋ]- 950 – ਇਰਾਨੀ ਦਾ ਵਿਗਿਆਨੀ ਅਲ-ਫ਼ਾਰਾਬੀ ਦਾ ਜਨਮ।
- 1546 – ਡੈਨਿਸ਼ ਪੁਲਾੜ-ਵਿਗਿਆਨਕ ਟੈਕੋ ਬਰਾਹੇ ਦਾ ਜਨਮ।
- 1895 – ਫ਼ਰਾਂਸੀਸੀ ਸ਼ਾਇਰ ਪਾਲ ਇਲਯਾਰ ਦਾ ਜਨਮ।
- 1908 – ਯੁਨਾਨ ਵਿੱਚ ਔਰਤਾਂ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ, ਨਾਰੀਵਾਦੀ, ਕਵਿਤਰੀ, ਅਤੇ ਸੰਪਾਦਕ ਡੋਰੀਆ ਸ਼ਫ਼ੀਕ ਦਾ ਜਨਮ।
- 1910 – ਹਿੰਦੀ ਦਾ ਕਹਾਣੀਕਾਰ, ਨਾਟਕਕਾਰ ਅਤੇ ਨਾਵਲਕਾਰ ਉਪੇਂਦਰਨਾਥ ਅਸ਼ਕ ਦਾ ਜਨਮ।
- 1911 – ਜਰਮਨ-ਅਮਰੀਕਾ ਦੇ ਭੌਤਿਕ ਵਿਗਿਆਨੀ ਹਾਂਸ ਵੋਨ ਓਹੇਅਨ ਦਾ ਜਨਮ।
- 1916 – ਅਮਰੀਕੀ ਲੇਖਿਕਾਸੀ ਸ਼ਰਲੀ ਜੈਕਸਨ ਦਾ ਜਨਮ।
- 1918 – ਭਾਰਤ ਦਾ ਯੋਗਾ ਅਧਿਆਪਕ ਬੇਲੂਰ ਕ੍ਰਿਸ਼ਨਾਮਾਚਰ ਸੁੰਦਰਰਾਜਾ ਆਇੰਗਰ ਦਾ ਜਨਮ।
- 1922 – ਨੋਬਲ ਇਨਾਮ ਜੇਤੂ ਰੂਸ ਦੇ ਭੌਤਿਕ ਵਿਗਿਆਨੀ ਨੋਕੋਲੇ ਬਾਸੋਵ ਦਾ ਜਨਮ।
- 1924 – ਫ਼ਿਲਮ ਕਲਾਕਾਰ ਨਿਰਮਾਤਾ ਨਿਰਦੇਸ਼ਕ ਰਾਜ ਕਪੂਰ ਦਾ ਜਨਮ।
- 1931 – ਪਾਕਿਸਤਾਨੀ ਸ਼ਾਇਰ, ਫ਼ਲਸਫ਼ੀ, ਜੀਵਨੀਕਾਰ ਜੌਨ ਏਲੀਆ ਦਾ ਜਨਮ।
- 1934 – ਭਾਰਤੀ ਨਿਰਦੇਸ਼ਕ ਸਿਆਮ ਬੈਨੇਗਾਲ ਦਾ ਜਨਮ।
- 1946 – ਭਾਰਤੀ ਸਿਆਸਤਦਾਨ ਸੰਜੇ ਗਾਂਧੀ ਦਾ ਜਨਮ।
- 1947 – ਬ੍ਰਾਜ਼ੀਲ ਦਾ ਸਿਆਸਤਦਾਨ ਜਿਉਮਾ ਹੂਸੈਫ਼ ਦਾ ਜਨਮ।
- 1953 – ਭਾਰਤੀ ਟੈਨਿਸ ਖਿਡਾਰੀ ਵਿਜੇ ਅਮ੍ਰਿਤਰਾਜ ਦਾ ਜਨਮ।
- 1954 – ਕੈਨੇਡਾ ਦਾ ਭੌਤਿਕ ਵਿਗਿਆਨੀ ਅਤੇ ਪੁਲਾਡ ਯਾਤਰੀ ਸਟੀਵ ਮੈਕਲੀਅਨ ਦਾ ਜਨਮ।
- 1961 – ਪੰਜਾਬੀ ਗਾਇਕ ਅਤੇ ਗੀਤਕਾਰ ਮੇਜਰ ਰਾਜਸਥਾਨੀ ਦਾ ਜਨਮ।
ਸਵਰਗ ਸਿਧਾਰਿਆ
[ਸੋਧੋ]- 1661 – ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦਾ ਛੋਟਾ ਪੁੱਤਰ ਮੁਹੰਮਦ ਮੁਰਾਦ ਬਖ਼ਸ਼ ਦਾ ਦਿਹਾਂਤ।
- 1799 – ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੀ 67 ਸਾਲ ਦੀ ਉਮਰ ਵਿੱਚ ਮੌਤ ਹੋਈ।
- 1838 – ਕੈਨੇਡਾ ਦਾ ਭੌਤਿਕ ਵਿਗਿਆਨੀ ਜੀਨ ਓਲੀਵਰ ਚੇਨੀਅਰ ਦੀ ਮੌਤ।
- 1927 – ਰੂਸ ਦਾ ਗਣਿਤ ਵਿਗਿਆਨੀ ਜੂਲੀਅਨ ਸੋਚੋਕਚੀ ਦੀ ਮੌਤ।
- 1943 – ਅਮਰੀਕਾ ਦੇ ਭੌਤਿਕ ਵਿਗਿਆਨੀ ਅਤੇ ਮੱਕੀ ਦੇ ਦਾਣਿਆ ਦੀਆਂ ਫਲੇਕਸ ਦਾ ਮੌਢੀ ਜਾਨ ਹਰਵੇ ਕੇਲੋਗ ਦੀ ਮੌਤ।
- 1966 – ਹਿੰਦੀ ਫ਼ਿਲਮੀ ਗੀਤਕਾਰ ਸ਼ੈਲੇਂਦਰ ਦਾ ਦਿਹਾਂਤ।
- 1971 – ਭਾਰਤੀ ਹਵਾਈ ਫ਼ੌਜ ਦਾ ਪਰਮਵੀਰ ਚੱਕ ਅਫਸਰ ਨਿਰਮਲਜੀਤ ਸਿੰਘ ਸੇਖੋਂ ਸਹੀਦ ਹੋ ਗਿਆ।
- 1974 – ਪੰਜਾਬੀ ਲੇਖਕ ਬਿਸਮਿਲ ਫ਼ਰੀਦਕੋਟੀ ਦਾ ਦਿਹਾਂਤ।
- 1989 – ਰੂਸ ਦਾ ਭੌਤਿਕ ਵਿਗਿਆਨੀ ਨੋਬਲ ਇਨਾਮ ਜੇਤੂ ਐਦਰੇਈ ਸਖਾਰੋਵ ਦੀ ਮੌਤ।
- 2012 – ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਜਗਜੀਤ ਸਿੰਘ ਦਾ ਦਿਹਾਂਤ।
- 2013 – ਭਾਰਤੀ ਚਿੱਤਰਕਾਰ ਸੀ। ਐਨ. ਕਰੁਨਾਕਰਨ ਦੀ ਮੌਤ।
- 2013 – ਆਸਟਰੇਲਿਆਈ – ਬ੍ਰਤਾਨੀਵੀ ਰਸਾਇਣ ਵਿਗਿਆਨੀ ਜਾਨ ਕਾਰਨਫੋਰਥ ਦਾ ਦਿਹਾਂਤ।