22 ਮਈ
ਦਿੱਖ
(੨੨ ਮਈ ਤੋਂ ਮੋੜਿਆ ਗਿਆ)
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2024 |
22 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 142ਵਾਂ (ਲੀਪ ਸਾਲ ਵਿੱਚ 143ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 223 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1570 – ਦੁਨੀਆ ਦਾ ਪਹਿਲਾ ਐਟਲਸ ਪ੍ਰਕਾਸਿਤ ਹੋਇਆ ਜਿਸ ਵਿੱਚ 70 ਦੇਸ਼ਾ ਦੇ ਨਕਸ਼ੇ ਸਨ।
- 1746 – ਰੂਸ ਅਤੇ ਆਸਟ੍ਰੀਆ ਨੇ ਸਹਿਯੋਗ ਸਮਝੌਤੇਤੇ ਦਸਤਖ਼ਤ ਕੀਤੇ।
- 1892 – ਇੰਗਲੈਂਡ ਦੇ ਇੱਕ ਦੰਦਾਂ ਦੇ ਡਾਕਟਰ ਵਾਸ਼ਿੰਗਟਨ ਸ਼ੇਫੀਲਡ ਨੇ ਟੁੱਥ ਪੇਸਟ ਦੀ ਕਾਢ ਕੱਢੀ।
- 1908 – ਅਮਰੀਕਾ ਵਿੱਚ ਰਾਇਟ ਭਰਾ ਨੇ 'ਫ਼ਲਾਇੰਗ ਮਸ਼ੀਨ' ਪੇਟੇਂਟ ਕਰਵਾਈ। ਇਸ ਤੋਂ ਪੂਰਾ ਹਵਾਈ ਜਹਾਜ਼ ਬਣਨ ਦਾ ਮੁੱਢ ਬੱਝਾ।
- 1914 – ਕਾਮਾਗਾਟਾਮਾਰੂ ਬਿਰਤਾਂਤ ਵਾਲਾ ਜਹਾਜ਼ ਵੈਨਕੂਵਰ ਪੁੱਜਾ।
- 1919 – ਕਰਤਾਰ ਸਿੰਘ ਝੱਬਰ ਨੂੰ ਫਾਂਸੀ ਅਤੇ ਉਸ ਦੇ ਸਤਾਰਾਂ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ।
- 1927 – ਚੀਨ ਦੇ ਨਾਨ-ਸ਼ਾਨ 'ਚ 8.3 ਦੀ ਤੀਬਰਤਾ ਵਾਲੇ ਭੂਚਾਲ ਨਾਲ ਕਰੀਬ 2 ਲੱਖ ਲੋਕਾਂ ਦੀਆਂ ਜਾਨਾਂ ਗਈਆਂ।
- 1936 – ਲਾਰਡ ਬ੍ਰੇਬੋਰਨ ਨੇ ਮੁੰਬਈ 'ਚ ਦੇਸ਼ ਦੇ ਪਹਿਲੇ ਸਟੇਡੀਅਮ ਬ੍ਰੇਬੋਰਨ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ।
- 1939 – ਜਰਮਨ ਦੇ ਅਡੋਲਫ਼ ਹਿਟਲਰ ਅਤੇ ਇਟਲੀ ਦੇ ਬੇਨੀਤੋ ਮੁਸੋਲੀਨੀ ਨੇ ਸਾਂਝਾ ਫ਼ੌਜੀ ਮੁਹਾਜ਼ ਬਣਾਉਣ ਦਾ ਸਮਝੌਤਾ ਕੀਤਾ; ਮਗਰੋਂ ਇਸ ਸਮਝੌਤੇ ਨੂੰ 'ਸਟੀਲ ਪੈਕਟ' ਦਾ ਨਾਂ ਦਿਤਾ ਗਿਆ।
- 1941 – ਬ੍ਰਿਟਿਸ਼ ਸੈਨਿਕਾਂ ਨੇ ਬਗਦਾਦ 'ਤੇ ਹਮਲਾ ਕੀਤਾ।
- 1964 – ਪਾਉਂਟਾ ਸਾਹਿਬ ਵਿਖੇ ਗੁਰਦਵਾਰਾ ਸੁਧਾਰ ਲਹਿਰ ਦੌਰਾਨ ਪੁਲਿਸ ਨੇ 11 ਸਿੱਖ ਸ਼ਹੀਦ ਕਰ ਦਿਤੇ।
- 1972 – ਅਮਰੀਕਾ ਦਾ ਰਾਸ਼ਟਰਪਤੀ ਰਿਚਰਡ ਨਿਕਸਨ ਰੂਸ ਗਿਆ; ਉਹ ਪਹਿਲਾ ਅਮਰੀਕਨ ਰਾਸ਼ਟਰਪਤੀ ਸੀ ਜੋ ਰੂਸ ਗਿਆ ਸੀ।
- 1973 – ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਵਾਟਰਗੇਟ ਘੋਟਾਲਾ 'ਚ ਆਪਣੀ ਭੂਮਿਕਾ ਸਵੀਕਾਰ ਕੀਤੀ।
- 1974 – ਅਮਰੀਕਾ ਨੇ ਨੇਵਾਦਾ ਤੋਂ ਪਰਮਾਣੂੰ ਪਰਖ ਕੀਤਾ।
- 1981 – ਪੁਲਾੜ ਯਾਨ ਸੋਊਜ-40 ਧਰਤੀ 'ਤੇ ਆਇਆ।
- 1987 – ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਮੇਰਠ ਸ਼ਹਿਰ ਵਿੱਚ ਹਿੰਦੂ-ਮੁਸਲਿਮ ਦੰਗੇ ਹੋਏ ਹਾਸ਼ਿਮਪੁਰਾ ਹੱਤਿਆਕਾਂਡ
- 1988 – ਭਾਰਤ ਨੇ ਅਗਨੀ ਮਿਜ਼ਾਇਲ ਦੀ ਸਫਲ ਪਰਖ ਕੀਤੀ।
- 1990 – ਮਾਈਕਰੋਸਾਫ਼ਟ ਕੰਪਨੀ ਨੇ ਵਿੰਡੋਜ਼ ਦੀ 3.0 ਵਰਸ਼ਨ ਰਲੀਜ਼ ਕੀਤੀ।
- 1997 – ਬਿਲ ਕਲਿੰਟਨ ਅਮਰੀਕਾ ਦੇ 42ਵੇਂ ਰਾਸ਼ਟਰਪਤੀ ਬਣੇ।
ਜਨਮ
[ਸੋਧੋ]- 1772 – ਸਮਾਜ ਸੁਧਾਰਕ ਰਾਜਾ ਰਾਮਮੋਹਨ ਰਾਏ ਦਾ ਜਨਮ।
- 1813 – ਡਰਾਮਾ ਦਾ ਨਿਰਦੇਸ਼ਕ ਅਤੇ ਜਰਮਨ ਕਮਪੋਜਰ ਰਿਚਰਡ ਵੈਗਨਰ ਦਾ ਜਨਮ।
- 1844 – ਅਮਰੀਕੀ ਚਿੱਤਰਕਾਰ ਅਤੇ ਪ੍ਰਿੰਟਮੇਕਰ ਮੈਰੀ ਕੈਸਾਟ ਦਾ ਜਨਮ।
- 1859 – ਸਕਾਟਿਸ਼ ਡਾਕਟਰ ਤੇ ਲੇਖਕ ਸਰ ਆਰਥਰ ਕਾਨਨ ਡੌਇਲ ਦਾ ਜਨਮ।
- 1885 – ਇਤਾਲਵੀ ਸੋਸਲਿਸਟ ਸਿਆਸਤਦਾਨ ਜਿਆਕੋਮੋ ਮਾਤਿਓਤੀ ਦਾ ਜਨਮ।
- 1866 – ਰੂਸੀ ਲੇਖਕ ਅਤੇ ਲਿਓ ਤਾਲਸਤਾਏ ਦਾ ਪੁੱਤਰ ਇਲੀਆ ਤਾਲਸਤਾਏ ਦਾ ਜਨਮ।
- 1887 – ਅਮਰੀਕੀ ਅਥਲੀਟ ਅਤੇ ਓਲੰਪਿਕ ਸੋਨ ਤਮਗਾ ਜੇਤੂ ਖਿਡਾਰੀ ਜਿਮ ਥੋਰਪੇ ਦਾ ਜਨਮ।
- 1888 – ਭਾਰਤੀ ਸਿਆਸੀ ਆਗੂ, ਸਮਾਜਿਕ ਸੁਧਾਰਕ, ਕਾਰਕੁੰਨ, ਅਤੇ ਵਪਾਰੀ ਭਾਗਿਆ ਰੇੱਡੀ ਵਰਮਾ ਦਾ ਜਨਮ।
- 1900 – ਮਹਾਤਮਾ ਗਾਂਧੀ ਦੇ ਚੌਥੇ ਅਤੇ ਸਭ ਤੋਂ ਛੋਟੇ ਪੁੱਤਰ ਦੇਵਦਾਸ ਗਾਂਧੀ ਦਾ ਜਨਮ।
- 1917 – ਭਾਰਤੀ ਉਪਮਹਾਦੀਪ ਦੀ ਅਭਿਨੇਤਰੀ ਅਤੇ ਕੋਰੀਓਗ੍ਰਾਫਰ ਉਜਰਾ ਬਟ ਦਾ ਜਨਮ।
- 1920 – ਫੈਸੀਨੇਟਿੰਗ ਵੁਮੈਨਹੁੱਡ ਲਹਿਰ ਦੀ ਸੰਸਥਾਪਕ ਹੈਲੇਨ ਐਂਡੇਲਿਨ ਦਾ ਜਨਮ।
- 1926 – ਭਾਰਤ ਦੇ ਗੁਜਰਾਤੀ ਭਾਸ਼ਾ ਦੇ ਸਾਹਿਤ ਆਲੋਚਕ ਅਤੇ ਭਾਰਤ ਦੇ ਸੰਪਾਦਕ ਰਮਨਲਾਲ ਜੋਸ਼ੀ ਦਾ ਜਨਮ।
- 1929 – ਮਿਸਰੀ ਵਰਨੈਕੂਲਰ ਅਹਿਮਦ ਫ਼ਵਾਦ ਨਜਮ ਦਾ ਜਨਮ।
- 1937 – ਅਰਜਨਟੀਨਾ ਦਾ ਇੱਕ ਗਾਇਕ ਗੀਤਕਾਰ ਅਤੇ ਦਾਰਸ਼ਨਿਕ ਫਾਕੂੰਦੋ ਕਾਬਰਾਲ ਦਾ ਜਨਮ।
- 1940 – ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਈ. ਏ. ਐੱਸ. ਪ੍ਰਸੰਨਾ ਦਾ ਜਨਮ।
- 1942 – ਅਮਰੀਕੀ ਹਿਸਾਬਦਾਨ ਅਤੇ ਯੂਨੀਵਰਸਿਟੀ ਪ੍ਰੋਫ਼ੈਸਰ ਥਿਓਡੋਰ ਕਚੀਨਸਕੀ ਦਾ ਜਨਮ।
- 1943 – ਨੋਬਲ ਅਮਨ ਪੁਰਸਕਾਰ ਦੀ ਵਿਜੇਤਾ ਬੈਟੀ ਵਿਲੀਅਮਜ਼ (ਨੋਬਲ ਵਿਜੇਤਾ) ਦਾ ਜਨਮ।
- 1954 – ਇੰਜੀਨੀਅਰਿੰਗ ਕਾਲਜ, ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਬਾਰਬਰਾ ਦੇ ਪਦਾਰਥ ਵਿਭਾਗ ਵਿਖੇ ਜਪਾਨੀ ਪ੍ਰੋਫੈਸਰ ਸ਼ੁਜੀ ਨਾਕਾਮੁਰਾ ਦਾ ਜਨਮ।
- 1955 – ਪੰਜਾਬੀ ਵਿਦਵਾਨ, ਸਾਹਿਤ ਆਲੋਚਕ ਅਤੇ ਮੈਟਾ-ਆਲੋਚਕ ਹਰਿਭਜਨ ਸਿੰਘ ਭਾਟੀਆ ਦਾ ਜਨਮ।
- 1959 – ਜੰਮੂ ਅਤੇ ਕਸ਼ਮੀਰ ਦੀ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਦਾ ਜਨਮ।
- 1961 – ਮੁੰਬਈ, ਭਾਰਤ ਦੀ ਰਹਿਣ ਵਾਲੀ ਇੱਕ ਵਾਤਾਵਰਨ ਰੱਖਿਅਕ ਹੈ ਜੋ ਆਵਾਜ਼ ਫਾਊਂਡੇਸ਼ਨ ਨਾਮ ਦੀ ਸੰਸਥਾ ਦੀ ਬਾਨੀ ਸੁਮਾਇਰਾ ਅਬਦੂਲਾਲੀ ਦਾ ਜਨਮ।
- 1964 – ਭਾਰਤੀ ਸਮਾਜ ਸੇਵਿਕਾ ਹੈ, ਜਿਸਨੂੰ ਬਤੌਰ "ਭਾਰਤ ਦੀ ਸਵੈ-ਰੁਜ਼ਗਾਰ ਮਹਿਲਾ ਐਸੋਸੀਏਸ਼ਨ" ਦੀ ਮੁੱਖੀ ਰੀਮਾ ਨਾਨਾਵਤੀ ਦਾ ਜਨਮ।
- 1979 – ਪਾਕਿਸਤਾਨੀ ਟੈਲੀਵੀਜ਼ਨ ਅਭਿਨੇਤਰੀ, ਪੇਸ਼ਕਾਰ ਨਾਦੀਆ ਖ਼ਾਨ ਦਾ ਜਨਮ।
- 1981 – ਪਲਸਤੀਨੀ ਸੀਰੀਆਈ ਓਪਨ-ਸਰੋਤ ਸਾਫ਼ਟਵੇਅਰ ਡੈਵਲਪਰ ਬਾਸਲ ਖ਼ਰਤਾਬੀਲ ਦਾ ਜਨਮ।* 1985 – ਹਾਂਗਕਾਂਗ ਮੂਲ ਦੀ ਇੱਕ ਚੀਨੀ ਅਦਾਕਾਰਾ ਅਤੇ ਮਾਡਲ ਜ਼ੋਜ਼ਿਉਨਾ ਦਾ ਜਨਮ।
- 1987 – ਪਾਕਿਸਤਾਨ ਦਾ ਕ੍ਰਿਕਟ ਵਿਕਟ-ਰੱਖਿਅਕ ਬੱਲੇਬਾਜ਼ ਸਰਫ਼ਰਾਜ਼ ਅਹਮਦ ਦਾ ਜਨਮ।
ਦਿਹਾਂਤ
[ਸੋਧੋ]- 337 – ਪ੍ਰਾਚੀਨ ਰੋਮਨ ਸਮਰਾਟ ਕੋਂਸਤਾਂਤੀਨ ਮਹਾਨ ਦਾ ਦਿਹਾਂਤ।
- 1545 – ਭਾਰਤ ਦਾ ਸ਼ਾਸਕ ਸ਼ੇਰ ਸ਼ਾਹ ਸੂਰੀ ਦਾ ਦਿਹਾਂਤ।
- 1885 – ਵਿਕਤੋਰ ਊਗੋ ਫ਼ਰਾਂਸੀਸੀ ਕਵੀ, ਨਾਵਲਕਾਰ ਅਤੇ ਨਾਟਕਕਾਰ ਦਾ ਦਿਹਾਂਤ।
- 1932 – ਆਇਰਿਸ਼ ਨਾਟਕਕਾਰ, ਲੋਕਧਾਰਾ ਸ਼ਾਸਤਰੀ ਅਤੇ ਥੀਏਟਰ ਮੈਨੇਜਰ ਲੇਡੀ ਗਰੈਗਰੀ ਦਾ ਦਿਹਾਂਤ।
- 1967 – ਜੋਪਲਿਨ ਮਿਸੂਰੀ ਤੋਂ ਇੱਕ ਅਮਰੀਕੀ ਕਵੀ, ਸਮਾਜਿਕ ਕਾਰਕੁਨ, ਨਾਵਲਕਾਰ, ਨਾਟਕਕਾਰ, ਅਤੇ ਕਾਲਮਨਵੀਸ ਲੈਂਗਸਟਨ ਹਿਊਜ ਦਾ ਦਿਹਾਂਤ।
- 2001 – ਫ਼ਰਾਂਸੀਸੀ ਨਾਵਲਕਾਰ ਯਾਂ ਊਗਰੋਂ ਦਾ ਦਿਹਾਂਤ।
- 2009 – ਆਜ਼ਾਦੀ ਘੁਲਾਟੀਆ ਤੇ ਗਦਰ ਪਾਰਟੀ ਦਾ ਸਰਗਰਮ ਵਰਕਰ ਬਾਬਾ ਭਗਤ ਸਿੰਘ ਬਿਲਗਾ ਦਾ ਦਿਹਾਂਤ ।