ਮੁੱਖ ਸਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

ਪੰਜਾਬੀ ਵਿਕੀਪੀਡੀਆ

ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।

ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 54,293 ਹੈ ਅਤੇ ਕੁੱਲ 106 ਸਰਗਰਮ ਵਰਤੋਂਕਾਰ ਹਨ।

ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 333 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 (21 ਸਾਲ ਪਹਿਲਾਂ) (2002-06-03) ਸ਼ੁਰੂ ਹੋਇਆ।

ਚੁਣਿਆ ਹੋਇਆ ਲੇਖ

ਨਪੋਲੀਅਨ ਬੋਨਾਪਾਰਟ
ਨਪੋਲੀਅਨ ਬੋਨਾਪਾਰਟ
ਨਪੋਲੀਅਨ ਬੋਨਾਪਾਰਟ (15 ਅਗਸਤ 1769 – 5 ਮਈ 1821) ਫ਼ਰਾਂਸ ਦਾ ਇੱਕ ਸਿਆਸੀ ਅਤੇ ਫ਼ੌਜੀ ਆਗੂ ਸੀ ਜਿਹਨੇ ਫ਼ਰਾਂਸੀਸੀ ਇਨਕਲਾਬ ਅਤੇ ਇਹਦੇ ਨਾਲ਼ ਸਬੰਧਤ ਜੰਗਾਂ ਦੇ ਪਿਛੇਤੇ ਦੌਰ ਵਿੱਚ ਡਾਢਾ ਨਾਮਣਾ ਖੱਟਿਆਂ। 26 ਮਈ, 1805 ਨੂੰ ਨੈਪੋਲੀਅਨ ਬੋਨਾਪਾਰਟ ਦੀ ਸਪੇਨ ਦੇ ਰਾਜੇ ਵਜੋਂ ਤਾਜਪੋਸ਼ੀ ਹੋਈ। ਇਸ ਤੋਂ ਪਹਿਲਾਂ ਉਂਜ 2 ਦਸੰਬਰ 1804 ਦੇ ਦਿਨ ਫ਼ਰਾਂਸ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਵੀ ਕਰਵਾ ਚੁੱਕਾ ਸੀ। ਹੁਣ ਉਹ ਦੋ ਦੇਸ਼ਾਂ ਦਾ ਬਾਦਸ਼ਾਹ ਸੀ। 1804 ਤੋਂ 1814 ਤੱਕ ਅਤੇ ਮਗਰੋਂ 1815 ਵਿੱਚ ਇਹ ਨਪੋਲੀਅਨ ਪਹਿਲੇ ਵੱਜੋਂ ਫ਼ਰਾਂਸ ਦਾ ਹੁਕਮਰਾਨ ਰਿਹਾ। ਇਹਨੇ ਵਧੇਰੇ ਜੰਗਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜ਼ਮੀਨੀ ਯੂਰਪ ਦੇ ਬਹੁਤੇ ਹਿੱਸੇ ਨੂੰ ਇਹਨੇ ਕਾਬੂ ਵਿੱਚ ਕਰ ਲਿਆ ਸੀ ਪਰ ਆਖਰ 1815 ਵਿੱਚ ਇਹਨੂੰ ਹਾਰ ਝੱਲਣੀ ਪੈ ਗਈ। ਇਤਿਹਾਸ ਦੇ ਸਭ ਤੋਂ ਉੱਚੇ ਕੱਦ ਦੇ ਫ਼ੌਜਦਾਰਾਂ ਵਿੱਚ ਗਿਣੇ ਜਾਣ ਕਰ ਕੇ ਇਹਦੇ ਮੋਰਚਿਆਂ ਨੂੰ ਦੁਨੀਆਂ ਭਰ ਦੇ ਫ਼ੌਜੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਨਾਲ਼ ਹੀ ਇਹ ਯੂਰਪੀ ਇਤਿਹਾਸ ਦੀ ਇੱਕ ਸਭ ਤੋਂ ਵੱਧ ਨਾਮੀਂ ਅਤੇ ਤਕਰਾਰੀ ਸ਼ਖ਼ਸੀਅਤ ਰਹੀ ਹੈ। ਗ਼ੈਰ-ਫ਼ੌਜੀ ਕਾਰ-ਵਿਹਾਰ ਵਿੱੱਚ ਨਪੋਲੀਅਨ ਨੇ ਯੂਰਪ ਭਰ ਵਿੱਚ ਕਈ ਕਿਸਮ ਦੇ ਅਜ਼ਾਦ-ਖ਼ਿਆਲੀ ਸੁਧਾਰ ਲਾਗੂ ਕੀਤੇ ਜਿਹਨਾਂ ਵਿੱਚ ਜਗੀਰਦਾਰੀ ਦਾ ਖ਼ਾਤਮਾ, ਕਨੂੰਨੀ ਬਰਾਬਰਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਕਾਇਮੀ ਅਤੇ ਤਲਾਕ ਦਾ ਕਨੂੰਨੀਕਰਨ ਸ਼ਾਮਲ ਹਨ। ਇਹਦੀ ਆਖ਼ਰੀ ਕਨੂੰਨੀ ਪ੍ਰਾਪਤੀ, ਨਪੋਲੀਅਨੀ ਜ਼ਾਬਤੇ, ਨੂੰ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਵੱਖੋ-ਵੱਖ ਦਰਜੇ ਨਾਲ਼ ਅਪਣਾ ਲਿਆ ਗਿਆ ਹੈ।

ਅੱਜ ਇਤਿਹਾਸ ਵਿੱਚ 26 ਮਈ

26 ਮਈ:

ਮਿਰਜ਼ਾ ਗ਼ੁਲਾਮ ਅਹਿਮਦ

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਮਈ26 ਮਈ27 ਮਈ


ਕੀ ਤੁਸੀਂ ਜਾਣਦੇ ਹੋ

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

ਖ਼ਬਰਾਂ

2023 ਵਿੱਚ ਵਲਾਦੀਮੀਰ ਪੁਤਿਨ
ਵਲਾਦੀਮੀਰ ਪੁਤਿਨ

ਚੁਣੀ ਹੋਈ ਤਸਵੀਰ


ਲੈੱਡ ਕ੍ਰੋਮੇਟ ਦਾ ਸੁੱਧ ਰੂਪ ਕ੍ਰੋਕੋਆਇਟ

ਤਸਵੀਰ: Noodle snacks


ਹੋਰ ਭਾਸ਼ਾਵਾਂ ਵਿੱਚ ਵਿਕੀਪੀਡੀਆ

ਹੋਰ ਵਿਕੀਮੀਡੀਆ ਪ੍ਰਾਜੈਕਟ

ਵਿਕੀਪੀਡੀਆ ਵਾਲੰਟੀਅਰ ਸੰਪਾਦਕਾਂ ਦੁਆਰਾ ਲਿਖਿਆ ਗਿਆ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਹੋਸਟ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਵਲੰਟੀਅਰ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਹੈ।