ਸਿੱਖ ਗੁਰੂ
ਸਿੱਖ ਗੁਰੂ ਸਾਹਿਬਾਨ ਸਿੱਖ ਧਰਮਦੇ ਰੂਹਾਨੀ ਮਾਲਕ ਹਨ, ਜਿਨਾਂ ਨੇ ੧੪੬੯ ਤੋਂ ਲੈ ਕੇ, ਲਗਪਗ ਢਾਈ ਸਦੀਆਂ ਵਿੱਚ ਇਸ ਧਰਮ ਦੀ ਸਥਾਪਨਾ ਕੀਤੀ।[2] ੧੪੬੯ ਵਿੱਚ ਸਿੱਖ ਧਰਮਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋੇਇਆ, ਜਿਨਾਂ ਤੋਂ ਬਾਅਦ ਨੌ ਹੋਰ ਗੁਰੂ ਸਾਹਿਬਾਨ ਹੋੇਏ| 1708 ਵਿੱਚ ਦਸਮ ਗੁਰੂ ਸਹਿਬਾਨ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ, ਜਿਨਾਂ ਨੂੰ ਹੁਣ ਸਿੱਖ ਧਰਮ ਦੇ ਗੁਰੂ ਮੰਨਿਆ ਜਾਂਦਾ ਹੈ।[3].
ਗੁਰੂ: ਸ਼ਬਦੀ ਅਰਥ ਅਤੇ ਪਰਿਭਾਸ਼ਾ
[ਸੋਧੋ]ਮੁੱਖ ਸਫ਼ਾ: ਗੁਰੂ
ਗੁਰੂ ਸ਼ਬਦ ਸੰਸਕ੍ਰਿਤ ਵਿੱਚ ਕਿਸੇ ਗਿਆਨ ਜਾਂ ਖੇਤਰ ਦੇ ਕਿਸੇ ਅਧਿਆਪਕ, ਮਾਹਰ ਜਾਂ ਮਾਸਟਰ ਲਈ ਹੁੰਦਾ ਹੈ।[4] ਭਾਈ ਵੀਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਕੋਸ਼ ਵਿੱਚ ਦੱਸਦੇ ਹਨ ਕਿ ਗੁਰੂ ਦੋ ਵੱਖਰੇ ਹਿੱਸਿਆਂ- "ਗੁ" ਅਤੇ "ਰੂ" ਦਾ ਸੁਮੇਲ ਹੈ। "ਗੁ" ਦਾ ਭਾਵ ਹੈ 'ਹਨੇਰਾ' ਅਤੇ "ਰੂ" ਦਾ ਅਰਥ ਹੈ 'ਚਾਨਣ'।[5] ਇਨ੍ਹਾਂ ਦੋਹਾਂ ਦੇ ਜੋੜ ਤੋਂ ਬਣਿਆ ਸ਼ਬਦ 'ਗੁਰੂ' ਦਰਸਾਉਂਦਾ ਹੈ ਉਹ ਸਖਸ਼ੀਅਤ ਜੋ ਹਨੇਰੇ ਵਿੱਚ ਚਾਨਣ ਕਰ ਦੇਵੇ; ਭਾਵ ਜੋ ਪ੍ਰਕਾਸ਼ਮਾਨ ਹੈ।
ਭਾਈ ਵੀਰ ਸਿੰਘ ਜੀਦੀ ਇਹ ਪਰਿਭਾਸ਼ਾ ਸਿੱਖ ਧਰਮਬਾਰੇ ਆਪ ਹੀ ਹੋਰ ਸਮਝ ਪ੍ਰਦਾਨ ਕਰਦੀ ਹੈ ਅਤੇ ਦੱਸਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀਨੂੰ ਜੀਵਿਤ ਗੁਰੂ ਕਿਉਂ ਮੰਨਿਆ ਜਾਂਦਾ ਹੈ। ਸਿੱਖਸ਼ਬਦ ਸੰਸਕ੍ਰਿਤਸ਼ਬਦ ਸ਼ਿਸ਼ਯ[6] ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਇੱਕ ਚੇਲਾ ਜਾਂ ਵਿਦਿਆਰਥੀ। ਇਨ੍ਹਾਂ ਦੋਹਾਂ ਸ਼ਬਦਾਂ ਦੇ ਅਰਥਾਂ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਦਾ ਗੁਰੂ ਸਹਿਬਾਨ ਨਾਲ਼ ਵਿਦਿਆਰਥੀ-ਅਧਿਆਪਕ ਵਾਲ਼ਾ ਸਬੰਧ ਹੈ, ਜਿਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀਦੀ ਬਾਣੀ ਨੂੰ ਆਪਣਾ ਮਾਰਗ ਦਰਸ਼ਕ ਮੰਨਦਾ ਹੈ।
ਜੀਵਨ ਬਿਓਰਾ
[ਸੋਧੋ]ਲੜੀ ਨੰ. | ਨਾਂ | ਗੁਰਗੱਦੀ | ਪ੍ਰਕਾਸ਼ ਉਸਤਵ | ਜੋਤੀ ਜੋਤ | ਉਮਰ | ਪਿਤਾ | ਮਾਤਾ |
---|---|---|---|---|---|---|---|
੧ | ਗੁਰੂ ਨਾਨਕ ਦੇਵ ਜੀ | 15 ਅਪ੍ਰੈਲ 1469 | ੨੦ ਅਕਤੂਬਰ 1469 | ੭ ਸਤੰਬਰ 1539 | 69 | ਮਹਿਤਾ ਕਾਲੂ | ਮਾਤਾ ਤ੍ਰਿਪਤਾ |
੨ | ਗੁਰੂ ਅੰਗਦ ਦੇਵ | 7 ਸਤੰਬਰ 1539 | 31 ਮਾਰਚ 1504 | 29 ਮਾਰਚ 1552 | 48 | ਬਾਬਾ ਫੇਰੂ ਮੱਲ | ਮਾਤਾ ਰਾਮੋ |
੩ | ਗੁਰੂ ਅਮਰਦਾਸ | 25 ਮਾਰਚ 1552 | 5 ਮਈ 1479 | 1 ਸਤੰਬਰ 1574 | 95 | ਤੇਜਭਾਨ ਜੀ | ਬਖਤ ਕੌਰ |
੪ | ਗੁਰੂ ਰਾਮਦਾਸ | 29 ਅਗਸਤ 1574 | 24 7 ਸਤੰਬਰ 1534 | 1 ਸਤੰਬਰ 1581 | 47 | ਬਾਬਾ ਹਰੀਦਾਸ | ਮਾਤਾ ਦਇਆ ਕੌਰ |
੫ | ਗੁਰੂ ਅਰਜਨ ਦੇਵ | 28 ਅਗਸਤ 1581 | 15 ਅਪ੍ਰੈਲ 1563 | 30 ਮਈ 1606 | 43 | ਗੁਰੂ ਰਾਮਦਾਸ | ਮਾਤਾ ਭਾਨੀ |
੬ | ਗੁਰੂ ਹਰਗੋਬਿੰਦ | 30 ਮਈ 1606 | 19 ਜੂਨ 1595 | 3 ਮਾਰਚ 1644 | 49 | ਗੁਰੂ ਅਰਜਨ | ਮਾਤਾ ਗੰਗਾ |
੭ | ਗੁਰੂ ਹਰਿਰਾੲੇ | 28 ਫ਼ਰਵਰੀ 1644 | 26 ਫ਼ਰਵਰੀ 1630 | 6 ਅਕਤੂਬਰ 1661 | 31 | ਬਾਬਾ ਗੁਰਦਿੱਤਾ | ਮਾਤਾ ਨਿਹਾਲ ਕੌਰ |
੮ | ਗੁਰੂ ਹਰਿ ਕ੍ਰਿਸ਼ਨ | 6 ਅਕਤੂਬਰ 1661 | 7 ਜੁਲਾਈ 1656 | 30 ਮਾਰਚ 1664 | 8 | ਗੁਰੂ ਹਰਿਰਾਇ | ਮਾਤਾ ਕ੍ਰਿਸ਼ਨ ਕੌਰ |
੯ | ਗੁਰੂ ਤੇਗ ਬਹਾਦਰ | 20 ਮਾਰਚ 1665 | ੧ ਅਪ੍ਰੈਲ 1621 | 11 ਨਵੰਬਰ 1675 | 54 | ਗੁਰੂ ਹਰਗੋਬਿੰਦ | ਮਾਤਾ ਨਾਨਕੀ |
੧੦ | ਗੁਰੂ ਗੋਬਿੰਦ ਸਿੰਘ ਜੀ | 11 ਨਵੰਬਰ 1675 | 22 ਦਸੰਬਰ 1666 | 6 ਅਕਤੂਬਰ 1708 | 42 | ਗੁਰੂ ਤੇਗ ਬਹਾਦਰ | ਮਾਤਾ ਗੁਜਰੀ |
੧੧ | ਗੁਰੂ ਗ੍ਰੰਥ ਸਾਹਿਬ ਜੀ | — | 7 ਅਕਤੂਬਰ 1708 | ਜੁਗੋ ਜੁਗ ਅਟਲ | — | — |
ਹਵਾਲਾ ਸੂਚੀ
[ਸੋਧੋ]- ↑ Thursby, Gene R. (1992). The Sikhs. Leiden: E.J. Brill. ISBN 9004095543. OCLC 24430213.
- ↑ Sen, Sailendra (2013). A Textbook of Medieval Indian History. Primus Books. pp. 186–187. ISBN 978-9-38060-734-4.
- ↑ The Sikhs: faith, philosophy & folk. Lustre Press. 1998. ISBN 9788174360373.
- ↑ Stefan Pertz (2013), The Guru in Me - Critical Perspectives on Management, GRIN Verlag, ISBN 978-3638749251, pages 2-3
- ↑ Singh, Veer (1964). Sri Guru Granth Kosh. p. 122.
- ↑ World religions: from ancient history to the present. ISBN 978-0-87196-129-7.
ਬਾਹਰੀ ਕੜੀ
[ਸੋਧੋ]ਪ੍ਰੋ ਸਤਬੀਰ ਸਿੰਘ ਕ੍ਰਿਤ ਜੀਵਨੀ ਦਸ ਗੁਰੂ ਸਾਹਿਬਾਂ ਦੀਆਂ ਪੁਸਤਕਾਂ ਪੜ੍ਹਣ ਤੇ ਡਾਊਨਲੋਡ ਕਰਨ ਦੀ ਸਾਈਟ
ਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |