ਸਮੱਗਰੀ 'ਤੇ ਜਾਓ

ਸਾਂਤੋ ਦੋਮਿੰਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਂਤੋ ਦੋਮਿੰਗੋ

ਸਾਂਤੋ ਦੋਮਿੰਗੋ, ਅਧਿਕਾਰਕ ਤੌਰ 'ਤੇ ਸਾਂਤੋ ਦੋਮਿੰਗੋ ਦੇ ਗੂਸਮਾਨ, ਡੋਮਿਨਿਕਾਈ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਦੀ ਮਹਾਂਨਗਰੀ ਅਬਾਦੀ, ਪੇਂਡੂ ਅਬਾਦੀ ਤੋਂ ਛੁੱਟ, ੨੦੧੦ ਵਿੱਚ ੨,੯੦੭,੧੦੦ ਤੋਂ ਵੱਧ ਸੀ।[3] ਇਹ ਸ਼ਹਿਰ ਕੈਰੇਬੀਆਈ ਸਾਗਰ ਉੱਤੇ ਓਸਾਮਾ ਦਰਿਆ ਦੇ ਦਹਾਨੇ 'ਤੇ ਸਥਿਤ ਹੈ। ਇਸਦੀ ਸਥਾਪਨਾ ੧੪੯੬ ਵਿੱਚ ਬਾਰਥੋਲੋਮਿਊ ਕੋਲੰਬਸ ਵੱਲੋਂ ਕੀਤੀ ਗਈ ਸੀ ਅਤੇ ਅਮਰੀਕੀ ਮਹਾਂਦੀਪ ਉੱਤੇ ਸਭ ਤੋਂ ਪੁਰਾਣੀ ਲਗਾਤਾਰ ਅਬਾਦ ਰਹਿਣ ਵਾਲੀ ਯੂਰਪੀ ਬਸਤੀ ਹੈ ਅਤੇ ਨਵੀਂ ਦੁਨੀਆਂ ਵਿੱਚ ਸਪੇਨੀ ਬਸਤੀਵਾਦੀ ਰਾਜ ਦਾ ਪਹਿਲਾ ਟਿਕਾਣਾ ਸੀ। ਇਹ ਦਿਸਤਰੀਤੋ ਨਾਸੀਓਨਾਲ (ਡੀ.ਐੱਨ.; "ਰਾਸ਼ਟਰੀ ਜ਼ਿਲ੍ਹਾ") ਦੀਆਂ ਹੱਦਾਂ ਅੰਦਰ ਪੈਂਦਾ ਹੈ ਅਤੇ ਤਿੰਨ ਪਾਸਿਓਂ ਸਾਂਤੋ ਦੋਮਿੰਗੋ ਸੂਬੇ ਵੱਲੋਂ ਘਿਰਿਆ ਹੋਇਆ ਹੈ।

ਹਵਾਲੇ[ਸੋਧੋ]

  1. Superficies a nivel de municipios, Oficina Nacional de Estadística Archived 2009-04-17 at the Wayback Machine.
  2. De la Fuente, Santiago (1976). Geografía Dominicana (in Spanish). Santo Domingo, Dominican Republic: Editora Colegial Quisqueyana.{{cite book}}: CS1 maint: unrecognized language (link)
  3. http://censo2010.one.gob.do/index.php[permanent dead link]