11 ਨਵੰਬਰ
ਦਿੱਖ
(੧੧ ਨਵੰਬਰ ਤੋਂ ਮੋੜਿਆ ਗਿਆ)
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
2024 |
11 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 315ਵਾਂ (ਲੀਪ ਸਾਲ ਵਿੱਚ 316ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 50 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ '27 ਕੱਤਕ' ਬਣਦਾ ਹੈ।
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ
[ਸੋਧੋ]- ਰਾਸ਼ਟਰੀ ਸਿੱਖਿਆ ਦਿਵਸ(ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਜਨਮ ਦਿਵਸ)- ਭਾਰਤ।
- ਰਾਸ਼ਟਰੀ ਸਵਤੰਤਰਤਾ ਦਿਵਸ - ਪੋਲੈਂਡ।
- ਸਵਤੰਤਰਤਾ(ਅਜ਼ਾਦੀ) ਦਿਵਸ - 'ਅੰਗੋਲਾ' 1975 'ਚ ਪੁਰਤਗ਼ਾਲ ਤੋਂ ਵੱਖ ਹੋਇਆ।
- ਸਵਤੰਤਰਤਾ ਦਿਵਸ - 'ਕਾਰਟੇਜੇਨਾ' ਦੇਸ਼ ਕੋਲੰਬੀਆ ਤੋਂ ਵੱਖ ਹੋਇਆ।
- ਯਾਦਗਾਰ ਦਿਵਸ - ਇੰਗਲੈਂਡ ਤੇ ਕਾਮਨਵੈਲਥ ਦੇਸ਼(ਸਮੇਤ ਕਨੇਡਾ ਤੇ ਆਸਟਰੇਲੀਆ)।
- ਪੇਪੇਰੋ ਦਿਵਸ-ਦੱਖਣੀ ਕੋਰੀਆ।
- ਪੌਕੀ ਤੇ ਪ੍ਰਿਟਜ਼ ਦਿਵਸ - ਜਾਪਾਨ।
- ਗਣਤੰਤਰ ਦਿਵਸ - ਮਾਲਦੀਪ।
- ਇਕਹਿਰਾ ਦਿਵਸ(Single Day) - ਚੀਨ।
- ਔਰਤ ਦਿਵਸ(Women Day) - ਬੈਲਜੀਅਮ।
- ਸੰਤ ਮਾਰਟਿਨ ਦਿਵਸ - ਸੰਤ ਮਾਰਟਿਨ ਤੇ ਨੀਦਰਲੈਂਡ ਦੇ ਗੁੱਟ-ਰੂਪ ਰਾਜ ਮਨਾਉਂਦੇ ਹਨ।
- ਕਾਰਨੀਵਾਲ ਉਤਸਵ(starting Carnival Festival) - ਜਰਮਨੀ, ਨੀਦਰਲੈਂਡ ਤੇ ਹੋਰ ਕਈ ਦੇਸ਼ਾਂ 'ਚ ਸ਼ੁਰੂ ਹੈ।
- ਰਾਜਾ ਜਿਗਮਾ ਸਿੰਗਾਈ ਵਾਂਗਚੱਕ ਦਾ ਜਨਮ ਦਿਵਸ - ਭੁਟਾਨ।
- ਬਾਲ ਦਿਵਸ -ਕ੍ਰੋਏਸ਼ੀਆ।
- ਲਾਪਲੇ੍ਪਲੇ੍ਇਸਿਸ(Lāplplēsis) ਦਿਵਸ - ਲਾਤਵੀਆ 1919 ਵਿੱਚ ਰੀਗਾ ਦੀ ਲੜਾਈ ਵਿੱਚ ਬਰਮੋਨੀਅਨਜ਼ ਉੱਤੇ ਜਿੱਤ ਦਾ ਜਸ਼ਨ ਦੇ ਰੂਪ 'ਚ ਮਨਾਉਂਦਾ ਹੈ - ਲਾਤਵੀਆ।
ਵਾਕਿਆ
[ਸੋਧੋ]- 1675 – ਭਾਈ ਦਿਆਲ ਦਾਸ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ।
- 1757 – ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ।
- 1851 – 'ਐਲਵਨ ਕਲਾਰਕ' ਨੇ ਟੈਲੀਸਕੋਪ ਪੇਟੈਂਟ ਕਰਵਾਇਆ।
- 1868 – ਦੁਨੀਆ ਦਾ ਪਹਿਲਾ 'ਇਨ-ਡੋਰ ਸਪੋਰਟਸ ਟਰੈਕ' ਅਮਰੀਕਾ ਦੇ ਸ਼ਹਿਰ ਨਿਊ ਯਾਰਕ ਵਿੱਚ ਬਣਾਇਆ ਗਿਆ।
- 1918 – ਦੁਨੀਆ ਦੀ ਪਹਿਲੀ ਸੰਸਾਰ ਜੰਗ ਨੂੰ ਖ਼ਤਮ ਕਰਨ ਲਈ 11 ਵੱਜਕੇ 11 ਮਿੰਟ ਤੇ 11 ਸੈਕਿੰਡ ਤੇ ਸਮਝੌਤਾ ਉੱਤੇ ਦਸਤਖ਼ਤ ਕੀਤੇ ਗਏ।
- 1921 – ਸਾਕਾ ਨਨਕਾਣਾ ਸਾਹਿਬ ਵੇਲੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਰਕਾਰੀ ਵਕੀਲ ਨੇ ਪੰਜਾਬ ਕੌਂਸਲ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ।
- 1925 ਭੌਤਿਕ ਵਿਗਿਆਨੀ 'ਰੋਬਰਟ ਏ. ਮਿਲੀਕਨ' ਵਲੋਂ 'ਕੌਸਮਿਕ ਕਿਰਨਾਂ' ਦੀ ਖੋਜ ਦਾ ਐਲਾਨ ਕੀਤਾ ਗਿਆ।
- 1940 – 'ਜੀਪ' ਗੱਡੀ ਪਹਿਲੀ ਵਾਰ ਮਾਰਕੀਟ ਵਿੱਚ ਆਈ।
- 1952 – 'ਜੌਹਨ ਮੁਲਿਨ' ਤੇ 'ਵੇਅਨ ਜੌਹਨਸਟਨ' ਵੱਲੋਂ ਦੁਨੀਆ ਦੇ ਪਹਿਲੇ 'ਵੀਡੀਓ ਰਿਕਾਰਡਰ' ਦੀ ਨੁਮਾਇਸ਼ ਕੀਤੀ ਗਈ।
- 1992 – ਇੰਗਲੈਂਡ ਦੇ ਚਰਚ ਨੇ ਔਰਤਾਂ ਨੂੰ ਪਾਦਰੀ ਬਣਾਉਣ ਵਾਸਤੇ ਮਨਜ਼ੂਰੀ ਦਿਤੀ।
- 2002 – ਬਿਲ ਗੇਟਸ ਵਲੋਂ 'ਏਡਜ਼' ਵਿਰੁਧ ਮੁਹਿੰਮ ਵਾਸਤੇ ਭਾਰਤ ਨੂੰ 10 ਕਰੋੜ ਡਾਲਰ ਦੇਣ ਐਲਾਨ।
- 2009 – ਪੰਜਾਬ ਸਰਕਾਰ ਦੀ ਵਜ਼ਾਰਤ ਨੇ ਭਾਰਤੀ ਦੰਡ ਵਿਧਾਨ ਦੀ ਧਾਰਾ 295 ਏ ਅਤੇ 153 ਏ ਵਿੱਚ ਸੋਧ ਕਰ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿੱਚ ਸਖ਼ਤ ਸਜ਼ਾਵਾਂ ਦੇਣ ਵਾਸਤੇ ਸੋਧ ਨੂੰ ਮਨਜ਼ੂਰੀ ਦਿੱਤੀ।
- 2011 11-11-2011 ਨੂੰ 11:11 ਵਜੇ ਸਵੇਰ 'ਭਾਈ ਜਗਤਾਰ ਸਿੰਘ ਹਵਾਰਾ' ਤੇ ਹਮਲਾ ਕਰਨ ਵਾਲੇ ਨਿਸ਼ਾਂਤ ਸ਼ਰਮਾਂ ਨੂੰ ਕਰਾਰੀ ਥੱਪੜ ਦਾ ਜੁਆਬ ਦਿੱਤਾ ਗਿਆ। ਜੋ 'ਥੱਪੜ ਡੇਅ' (SLAP DAY) 11.11.11-11:11 ਕਰਕੇ ਮਸ਼ਹੂਰ ਹੈ।
ਜਨਮ
[ਸੋਧੋ]- 1821 – ਰੂਸੀ ਲੇਖਕ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਫ਼ਿਓਦਰ ਦਾਸਤੋਵਸਕੀ ਦਾ ਜਨਮ।
- 1845 – ਫ਼ਰਾਂਸੀਸੀ ਸੋਸ਼ਲਿਸਟ ਲਹਿਰ ਅਤੇ ਦੂਜੇ ਅੰਤਰਰਾਸ਼ਟਰੀ ਪੱਧਰ ਦੇ ਨੇਤਾ, ਪੱਤਰਕਾਰ ਅਤੇ ਸਿਆਸਤਦਾਨ ਜੂਲ ਗੇਡ ਦਾ ਜਨਮ।
- 1888 – ਭਾਰਤੀ ਵਿਦਵਾਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਸੀਨੀਅਰ ਆਗੂ ਮੌਲਾਨਾ ਅਜ਼ਾਦ ਦਾ ਜਨਮ।
- 1888 – ਭਾਰਤੀ ਸੁਤੰਤਰਤਾ ਅੰਦੋਲਨ ਦੇ ਸੈਨਾਪਤੀ, ਗਾਂਧੀਵਾਦੀ ਸਮਾਜਵਾਦੀ, ਪਰਿਆਵਰਣਵਾਦੀ(ਵਾਤਾਵਰਣੀ) ਆਚਾਰੀਆ ਕ੍ਰਿਪਲਾਨੀ ਦਾ ਜਨਮ।
- 1914 – ਅਮਰੀਕੀ ਨਾਵਲਕਾਰ ਅਤੇ ਟੈਲੀਵਿਜ਼ਨ ਲੇਖਕ ਹੋਵਾਰਡ ਫਾਸਟ ਦਾ ਜਨਮ।
- 1928 – ਲਾਤੀਨੀ ਅਮਰੀਕੀ ਨਾਵਲਕਾਰ ਅਤੇ ਨਿਬੰਧਕਾਰ ਕਾਰਲੋਸ ਫਿਊਨਤੇਸ ਦਾ ਜਨਮ।
- 1936 – ਨੇਪਾਲੀ-ਭਾਰਤੀ ਹਿੰਦੀ ਫ਼ਿਲਮਾਂ ਦੀ ਐਕਟਰੈਸ ਮਾਲਾ ਸਿਨਹਾ ਦਾ ਜਨਮ।
- 1952 – ਬੰਗਲਾਦੇਸ਼ੀ-ਮੂਲ ਦਾ ਬ੍ਰਿਟਿਸ਼ ਦੋ-ਭਾਸ਼ੀ ਕਵੀ, ਕਥਾਕਾਰ ਅਤੇ ਲੇਖਕ ਸ਼ਮੀਮ ਆਜ਼ਾਦ ਦਾ ਜਨਮ।
- 1955 - ਬਾਲੀਵੁੱਡ ਦੇ ਨਾਮਵਰ ਨਿਰਮਾਤਾ ਤੇ ਸ਼੍ਰੀਦੇਵੀ(ਸਵਰਗੀ) ਦੇ ਪਤੀ 'ਬੋਨੀ ਕਪੂਰ' ਦਾ ਮੁੰਬਈ 'ਚ ਜਨਮ।
- 1956 – ਹੈਦਰਾਬਾਦ,(ਭਾਰਤ) ਦਾ ਗ਼ਜ਼ਲ ਗਾਇਕ ਤਲਤ ਅਜ਼ੀਜ਼ ਦਾ ਜਨਮ।
- 1960 - ਕੈਪਟਨ ਅਮਰੀਕਾ(2011), ਹੰਗਰ ਗੇਮ(2012, 2013, 2014, 2015-ਸੀਕੂਐੱਲ), ਜੈਕ-ਦਿ ਜੈਂਟ ਸਲੇਅਰ(2013) ਅਤੇ ਬਿਉਟੀ ਆਫ਼ ਦਿ ਬੀਸਟ(2017) ਜਿਹੀਆਂ ਫ਼ਿਲਮਾਂ 'ਚ ਬਿਹਤਰੀਨ ਅਦਾਕਾਰੀ ਕਰਨ ਵਾਲ਼ੇ ਅਮਰੀਕੀ ਅਦਾਕਾਰ 'ਸਟੈਲਨੇ ਟੂਕੀ' ਦਾ ਨਿਊਯਾਰਕ 'ਚ ਜਨਮ। ਅੱਜ ਕੱਲ੍ਹ "ਸਟੈਨਲੇ ਟੂਕੀ" ਲੰਡਨ(ਇੰਗਲੈਂਡ) 'ਚ ਰਹਿ ਰਹੇ ਹਨ।
- 1974 – ਟਾਈਟੈਨਿਕ(1997) ਫ਼ਿਲਮ 'ਚ ਅਦਾਕਾਰੀ ਕਰਕੇ ਨਾਮਣਾ ਖੱਟਣ ਵਾਲ਼ੇ ਅਮਰੀਕੀ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਲਿਓਨਾਰਦੋ ਦੀਕੈਪਰੀਓ ਦਾ ਜਨਮ।
- 1978 - ਪੰਜਾਬੀ ਗਾਇਕ ਤੇ ਅਦਾਕਾਰ 'ਗੀਤਾ ਜ਼ੈਲਦਾਰ' ਦਾ ਜਨਮ।
- 1982 - ਪੰਜਾਬੀ ਅਦਾਕਾਰ 'ਹਰੀਸ਼ ਵਰਮਾ' ਦਾ ਜਨਮ।
- 1984 - ਪੰਜਾਬੀ ਅਤੇ ਹਿੰਦੀ ਸਿਨੇਮੇ ਦੇ ਅਦਾਕਾਰ 'ਕਰਨ ਕੁੰਦਰਾ' ਦਾ ਜਨਮ ਹੋਇਆ।
- 1990 – ਭਾਰਤੀ ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਦਾ ਜਨਮ।
ਦਿਹਾਂਤ
[ਸੋਧੋ]- 1855 – ਡੈਨਿਸ਼ ਫ਼ਿਲਾਸਫ਼ਰ, ਧਰਮ ਸ਼ਾਸਤਰੀ, ਕਵੀ, ਸਮਾਜਕ ਆਲੋਚਕ, ਅਤੇ ਧਾਰਮਿਕ ਲੇਖਕ ਸ਼ਾਨ ਕੀਅਰਗੇਗੌਦ ਦਾ ਦਿਹਾਂਤ।
- 1948 - ਮੁਹੰਮਦ ਅਲੀ ਜਿਨਾਹ ਦੀ 'ਟੀ.ਬੀ.' ਨਾਲ਼ ਮੌਤ।
- 1984 – ਉਰਦੂ ਦੇ ਲੇਖਕ, ਡਰਾਮਾ ਲੇਖਕ ਅਤੇ ਫ਼ਿਲਮੀ ਹਦਾਇਤਕਾਰ ਰਾਜਿੰਦਰ ਸਿੰਘ ਬੇਦੀ ਦਾ ਦਿਹਾਂਤ।
- 1990 – ਯੂਨਾਨੀ ਕਵੀ, ਖੱਬੇ ਵਿੰਗ ਦਾ ਕਾਰਕੁਨ ਅਤੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਯੂਨਾਨੀ ਮੁਜ਼ਾਹਮਤ ਦਾ ਇੱਕ ਸਰਗਰਮ ਕਾਰਕੁਨ ਜੈਨੀਸ ਰਿਤਸੋਸ ਦਾ ਦਿਹਾਂਤ।
- 1995 – ਚੈੱਕ ਗਣਰਾਜੀ-ਅਮਰੀਕੀ ਤੁਲਨਾਤਮਕ ਸਾਹਿਤ ਆਲੋਚਕ ਰੈਨੇ ਵੈਲਕ ਦਾ ਦਿਹਾਂਤ।
- 2004 – ਫ਼ਲਸਤੀਨੀ ਆਗੂ ਯਾਸਿਰ ਅਰਾਫ਼ਾਤ ਦਾ ਦਿਹਾਂਤ।