ਸਮੱਗਰੀ 'ਤੇ ਜਾਓ

ਗੁਰਪੁਰਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪ੍ਰਥਮ ਗੁਰੂ ਸਨ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ (ਜਨਮ) 15 ਅਪਰੈਲ, 1469 ਈ. (ਵੈਸਾਖ ਸੁਦੀ 3, ਸੰਵਤ 1526 ਵਿਕ੍ਰਮੀ) ਵਿੱਚ ਤਲਵੰਡੀ ਰਾਇ ਭੋਇ ਨਾਮਕ ਸਥਾਨ ਉੱਤੇ ਹੋਇਆ। ਸੁਵਿਧਾ ਦੀ ਦ੍ਰਿਸ਼ਟੀ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉੱਤਸਵ ਕਾਰਤਿਕ ਪੂਰਣਿਮਾ ਨੂੰ ਮਨਾਇਆ ਜਾਂਦਾ ਹੈ। ਤਲਵੰਡੀ ਹੁਣ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਨੂੰ ਸਿੱਖ ਧਰਮ ਦੇ ਅਨੁਆਈ ਗੁਰਪੁਰਬ ਦੇ ਰੂਪ ’ਚ ਮਨਾਉਂਦੇ ਹਨ।