ਭਾਈ ਰੂਪਾ
ਭਾਈ ਰੂਪਾ | |
— ਕਸਬਾ — | |
ਭਾਰਤ ਵਿੱਚ ਲੋਕੇਸ਼ਨ ਭਾਈ ਰੂਪਾ | |
ਕੋਆਰਡੀਨੇਟ | 30°25′52"ਉ 75°13′14"ਪੂ / 30.42°ਉ 75.22°ਪੂਕੋਆਰਡੀਨੇਟ: 30°25′52"ਉ 75°13′14"ਪੂ / 30.42°ਉ 75.22°E[permanent dead link] |
ਦੇਸ | ਭਾਰਤ |
ਪੰਜਾਬ | |
ਸਥਾਪਨਾ | 1686 |
ਭਾਈ ਰੂਪਾ | |
ਵਸੋਂ |
16561.[1] • 6,451;/ਕਿ ਮੀ2 (16,708
|
ਐਚ ਡੀ ਆਈ | 0.860 (ਬਹੁਤ ਉਚੀ) |
ਸਾਖਰਤਾ ਦਰ | 81.8.% |
ਓਪਚਾਰਕ ਭਾਸ਼ਾਵਾਂ | ਪੰਜਾਬੀ ਹਿੰਦੀ ਅਤੇ ਅੰਗ੍ਰੇਜ਼ੀ |
---|---|
ਟਾਈਮ ਜੋਨ | ਭਾਰਤੀ ਮਿਆਰੀ ਸਮਾਂ (ਯੂ ਟੀ ਸੀ+05:30) |
ਖੇਤਰਫਲ • ਉਚਾਈ |
4 ਵਰਗ ਕਿਲੋਮੀਟਰ (2.5 ਵ ਮੀ) • 350 ਮੀਟਰ (1,150 ਫੁੱਟ) |
ਪੈਰ ਟਿੱਪਣੀਆਂ'
| |
ਵੈੱਬਸਾਈਟ | http://bhairupa.com/ |
ਭਾਈ ਰੂਪਾ ਮਾਲਵੇ ਦੇ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਸਬ-ਡਵੀਜਨ ਅਤੇ ਬਲਾਕ ਫੂਲ ਦਾ ਕਸਬਾ ਹੈ ਜਿਸ ਨੂੰ 2013 ਵਿੱਚ ਕਸਬੇ ਦਾ ਦਰਜਾ ਦਿਤਾ। ਭੂਗੋਲਕ ਸਥਿਤੀ ਅਨੁਸਾਰ ਇਸ ਦੇ ਉੱਤਰ ਵਿੱਚ ਦਿਆਲਪੁਰਾ ਭਾਈਕਾ, ਜਲਾਲ, ਪੱਛਮ ਵਿੱਚ ਗੁੰਮਟੀ ਕਲਾਂ, ਸੇਲਵਰਾਹ, ਦੱਖਣ ਵਿੱਚ ਬੁਰਜ ਗਿੱਲ, ਢਪਾਲੀ, ਪੂਰਬ ਵਿੱਚ ਘੰਡਾਬੰਨਾ, ਛੰਨਾ ਗੁਲਾਬ ਸਿੰਘ ਵਾਲਾ, ਦੁਲੇਵਾਲਾ ਕਸਬੇ ਦੀ ਜੂਹ ਨਾਲ ਲੱਗਦੇ ਹਨ। ਕਸਬਾ 13 ਵਾਰਡਾਂ ਵਿੱਚ ਵੰਡਿਆ ਹੋਇਆ ਹੈ। ਆਜ਼ਾਦੀ ਤੋਂ ਪਹਿਲਾਂ ਪਿੰਡ ਭਾਈ ਰੂਪਾ ਪਟਿਆਲਾ , ਨਾਭਾ , ਬਾਗੜੀਆਂ ਅਤੇ ਭਦੌੜ ਚਾਰ ਰਿਆਸਤਾਂ ਵਿਚ ਪੈਂਦਾ ਸੀ । ਪਿੰਡ ਦਾ ਮਾਲੀਆ ਇਨ੍ਹਾਂ ਸਾਰੀਆਂ ਰਿਆਸਤਾਂ ਵਿਚ ਵੰਡਿਆ ਜਾਂਦਾ ਸੀ ਜਦੋਂ ਕਿ ਫੌਜਦਾਰੀ ਅਧਿਕਾਰ ਇਕੱਲੀ ਨਾਭਾ ਰਿਆਸਤ ਕੋਲ ਸਨ।ਭਾਈ ਰੂਪ ਚੰਦ ਅਤੇ ਉਹਨਾਂ ਦੇ ਪਰਿਵਾਰ ਨੇ ਛੇਵੇਂ ਗੁਰੂ ਸਾਹਿਬ ਤੋਂ ਲੈਕੇ 10 ਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਸੇਵਾ ਕੀਤੀ।
ਪਿਛੋਕੜ
[ਸੋਧੋ]ਇੱਕ ਵਾਰ ਬਾਬਾ ਸਿੱਧੂ ਅਤੇ ਉਹਨਾਂ ਦੇ ਪੁੱਤਰ ਬਾਬਾ ਭਾਈ ਰੂਪ ਚੰਦ ਜੀ ਪਿੰਡ ਤਕਲਾਣੀ ਵਿਖੇ ਹਾੜੀ ਦੀ ਫਸਲ ਕੱਟ ਰਹੇ ਸਨ। ਪਿਆਸ ਲੱਗਣ ’ਤੇ ਪਾਣੀ ਪੀਣ ਆਏ। ਠੰਢਾ ਜਲ ਦੇਖ ਕੇ ਭਾਈ ਰੂਪ ਚੰਦ ਜੀ ਨੇ ਕਿਹਾ ਕਿ ਜਲ ਤਾਂ ਗੁਰੂ ਜੀ ਦੇ ਛਕਣਯੋਗ ਹੈ। ਦੋਵਾਂ ਨੇ ਧਿਆਨ ਮਗਨ ਹੋ ਕੇ ਗੁਰੂ ਹਰਗੋਬਿੰਦ ਜੀ ਨੂੰ ਅਰਾਧਿਆ। ਗੁਰੂ ਜੀ (ਪਿਓ-ਪੁੱਤਰ) ਨੂੰ ਠੰਢਾ ਜਲ ਛਕਾਇਆ ਅਤੇ ਆਪ ਵੀ ਜਲ ਛਕਿਆ। ਗੁਰੂ ਜੀ ਨੇ ਪ੍ਰੇਮ ਭਗਤੀ ਤੋਂ ਖੁਸ਼ ਹੋ ਕੇ ਸਿੱਖੀ ਅਤੇ ਧਰਮ ਪਦਵੀ ਬਖਸ਼ੀ।
ਇਸ ਸ਼ਹਿਰ ਨੂੰ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਸ਼ ਕੀਤੇ ਸ਼ਾਸਤਰ, ਬਸਤਰ ਅਤੇ ਪਵਿੱਤਰ ਯਾਦਗਾਰਾਂ ਸਾਂਬਣ ਦਾ ਮਾਣ ਪ੍ਰਾਪਤ ਹੈ ਜਿਹੜਾ ਕਿ ਉਹਨਾਂ ਨੇ ਭਾਈ ਰੂਪ ਜੀ ਦੇ ਪਰਿਵਾਰ ਨੂੰ ਸੌਂਪਿਆ। ਇਸ ਪਰਿਵਾਰ ਕੋਲ ਰਬਾਬ, ਗੁਰੂ ਅਰਜਨ ਦੇਵ ਜੀ ਦੇ ਲੱਕੜ ਦੇ ਜੁੱਤੇ, ਮਾਤਾ ਗੰਗਾ (ਗੁਰੂ ਅਰਜਨ ਦੇਵ ਜੀ ਦੀ ਪਤਨੀ) ਜੀ ਦੀ ਇੱਕ ਖੜਾਵਾਂ, ਪੁਰਾਣੇ ਚੁੱਲਹੇ ਜਿਹੜੇ ਕਿ ਲੰਗਰ ਲਈ ਵਰਤੇ ਜਾਂਦੇ ਹਨ, ਬੈਰਾਗਣਾ, ਵੱਖ ਵੱਖ ਭਾਂਡੇ, ਬਹੁਤ ਸਾਰੇ ਹੱਥ ਲਿਖਤ ਸਾਹਿਤ,ਦਸਵੇਂ ਗੁਰੂ ਜੀ ਤੇ ਗੁਰੂ ਪਰਿਵਾਰ ਵੱਲੋਂ ਇਕ ਤਲਵਾਰ, ਰੁਮਾਲ (ਰੁਮਾਲ), ਇਕ ਪੁਰਾਣੀ ਚੌਕੀ ਅਤੇ ਹੋਰ ਕਈ ਇਤਿਹਾਸਿਕ ਅਤੇ ਧਾਰਮਿਕ ਹੁਕਮਨਾਮੇ ਵੀ ਦਰਸ਼ਨ ਕਰਨ ਯੋਗ ਹਨ।
ਮੋਹੜੀ ਸਾਹਿਬ
[ਸੋਧੋ]ਸੰਮਤ 1688 ਨੂੰ ਭਾਈ ਰੂਪਾ ਦਾ ਨੀਂਹ ਪੱਥਰ ਕਰ-ਕਮਲਾਂ ਨਾਲ ਰੱਖਿਆ। ਇਸ ਤੋਂ ਇਲਾਵਾ ਕਸਬੇ ਵਿੱਚ ਗੁ. ਮੋਹੜੀ ਸਾਹਿਬ ਵੀ ਸੁਸ਼ੋਭਿਤ ਹੈ ਜੋ ਛੇਵੇਂ ਪਾਤਸ਼ਾਹ ਨੇ ਆਪਣੇ ਕਰ-ਕਮਲਾਂ ਨਾਲ ਗੱਡੀ।ਛੇਵੇਂ ਪਾਤਸਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਂਗੜ ਪਿੰਡ ਦੀ ਜਗੀਰ ਚ ਆਪਣੇ ਹੱਥੀਂ ਮੋੜੀ ਗੱਡ ਕੇ ਪਿੰਡ ਦਾ ਮੁੱਢ ਬੰਨ੍ਹਿਆ ਕਰ ,ਪਿੰਡ ਭਾਈਰੂਪਾ ਵਿਚ ਅਜੇ ਵੀ ਕਾਂਗੜ ਪਿੰਡ ਦੇ ਨਾਮ ਤੇ ਇਕ ਪੱਤੀ ਆ (ਵਾਰਡ ਜਾ ਮੁਹੱਲਾ)
ਸ਼੍ਰੇਣੀ | ਜਨਸੰਖਿਆ |
---|---|
ਘਰਾਂ ਦੀ ਗਿਣਤੀ | |
ਕੁੱਲ ਜਨਸੰਖਿਆ | |
ਪੱਛੜੀ ਸ਼੍ਰੇਣੀ | |
ਅਨੁਸ਼ੁਚਿਤ ਜਾਤੀ |
ਇਤਿਹਾਸਕ ਰੱਥ
[ਸੋਧੋ]ਇੱਥੇ ਇੱਕ ਇਤਿਹਾਸਕ ਰੱਥ ਵੀ ਮੌਜੂਦ ਹੈ, ਜਿਸ ਉੱਪਰ ਮਾਤਾ ਗੰਗਾ ਜੀ (ਪਤਨੀ ਸ੍ਰੀ ਗੁਰੂ ਅਰਜਨ ਦੇਵ ਜੀ) ਬਾਬਾ ਬੁੱਢਾ ਜੀ ਪਾਸੋਂ ਪੁੱਤਰ ਦਾ ਵਰ ਮੰਗਣ ਲਈ ਗਏ। ਇਸ ਤੋਂ ਬਾਅਦ ਬਾਬਾ ਰਾਮਰਾਏ ਇਸ ਉੱਪਰ ਦਿੱਲੀ ਔਰੰਗਜ਼ੇਬ ਪਾਸ ਗਏ। ਰਾਮਰਾਏ ਜੀ ਦੇ ਕੋਈ ਔਲਾਦ ਨਾ ਹੋਣ ਕਾਰਨ ਭਾਈ ਗਿਆਨ ਚੰਦ (ਭਾਈ ਰੂਪ ਚੰਦ ਜੀ ਦੇ ਪੋਤਰੇ) ਨੂੰ ਇਹ ਰੱਥ ਲੈ ਜਾਣ ਦਾ ਹੁਕਮ ਹੋਇਆ। ਸੰਮਤ 1744 ਸ਼੍ਰੀ ਕ੍ਰਿਸ਼ਨਜਨਮਾਸ਼ਟਮੀ ਨੂੰ ਇਹ ਰੱਥ ਭਾਈ ਰੂਪੇ ਆ ਗਿਆ।
ਗੁਰਦੁਆਰਾ ਕਾਲੇ ਬਾਗ਼
[ਸੋਧੋ]ਕਸਬੇ ਦੇ ਛਿਪਦੇ ਪਾਸੇ ਗੁਰਦੁਆਰਾ ਕਾਲੇ ਬਾਗ਼ ਹੈ, ਜਿੱਥੇ ਗੁਰੂ ਜੀ ਨੇ ਇੱਕ ਕਾਲੇ ਸੱਪ ਦੀ ਸਿਰੀ ਉੱਪਰ ਪੈਰ ਰੱਖ ਕੇ ਉਸ ਨੂੰ ਮੁਕਤ ਕੀਤਾ।
ਬਾਬਾ ਜੀ ਦੇ ਪੋਤਰੇ ਬਾਬਾ ਲੱਧਾ ਜੀ ਨਾਲ ਸਬੰਧਤ ਗੁਰਦੁਆਰਾ ਬਾਬਾ ਲੱਧਾ ਜੀ ਵਿੱਚ ਬਣੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਚਮੜੀ ਦੇ ਰੋਗ ਦੂਰ ਹੁੰਦੇ ਹਨ।
ਨਿਰਮਲ ਡੇਰਾ ਖੂਹਾਂ ਵਾਲਾ
[ਸੋਧੋ]ਇਹ ਅਸਥਾਨ ਬਾਬਾ ਮਹਾਨੰਦ ਜੀ ਦੇ ਅਗਵਾੜ ਵਿੱਚ ਹੈ । ਇਸ ਵਿੱਚ ਇੱਕ ਪੁਰਾਤਨ ਖੂਹ ਹੈ ਜਿਸ ਦਾ ਪਾਣੀ ਨਾਭੇ ਦੇ ਰਾਜੇ ਵੀ ਪੀਣ ਵਾਸਤੇ ਮਗਵਾਉਦੇੰ ਸਨ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੂਹਾਂ ਨੂੰ ਵਰ ਦਿੱਤਾ ਸੀ ਜਲ ਛਕਣ ਨਾਲ ਦੁੱਖ ਦੂਰ ਹੋਇਆ ਕਰਨਗੇ ।
ਮੰਦਰ
[ਸੋਧੋ]- ਸਿਵ ਮੰਦਰ ਇਹ ਇੱਕ ਪੁਰਾਤਨ ਧਾਰਮਿਕ ਸਥਾਨ ਹੈ। ਇਹ ਮੰਦਰ ਬਸ ਸਟੈਂਡ ਮੇਨ ਬਜਾਰ ਸੜਕ ਤੇ ਸਥਿਤ ਹੈ। ਇਥੇ ਸਭ ਧਰਮਾ ਦੇ ਲੋਕ ਆਉਂਦੇ ਹਨ।
- ਕੁਟੀਆ ਮੰਦਰ : ਇਹ ਕੁਟੀਆ ਜੋਗੀਆ ਨਾਲ ਸਬੰਧਤ ਹੈ।
ਮਸਜਿਦ
[ਸੋਧੋ]ਭਾਈ ਰੂਪਾ ਵਿੱਚ ਮੁਲਮਾਨ ਧਰਮ ਨਾਲ ਸਬੰਧਤ ਦੋ ਮਸਜਿਦਾ ਹਨ ਇਥੇ ਸਭ ਧਰਮਾ ਦੇ ਲੋਕ ਆਉਂਦੇ ਹਨ।
ਹੁਕਮਨਾਮਾ ਅਤੇ ਹੋਰ
[ਸੋਧੋ]ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਸ਼ ਕੀਤੇ ਸ਼ਾਸਤਰ, ਬਸਤਰ, ਪੁਰਾਤਨ ਬਰਤਨ, ਭਾਈ ਰੂਪ ਚੰਦ ਜੀ, ਬਾਬਾ ਅਮਰ ਚੰਦ ਜੀ, ਬਾਬਾ ਸੰਗੋ ਜੀ ਦੇ ਚੁੱਲ੍ਹੇ ਮੌਜੂਦ ਹਨ। ਇਸ ਤੋਂ ਇਲਾਵਾ ਦਸਵੇਂ ਗੁਰੂ ਜੀ ਤੇ ਗੁਰੂ ਪਰਿਵਾਰ ਵੱਲੋਂ ਲਿਖੇ ਗਏ ਹੁਕਮਨਾਮੇ ਵੀ ਦਰਸ਼ਨ ਕਰਨ ਯੋਗ ਹਨ। 1757 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਇੱਕ ਹਾਥੀ-100 ਰੁਪਏ ਮੰਗਵਾਉਣ ਦਾ ਹੁਕਮਨਾਮਾ ਵਿਸ਼ੇਸ਼ ਇਤਿਹਾਸਕ ਮਹੱਤਤਾ ਰੱਖਦਾ ਹੈ। ਕਸਬਾ ਵਿੱਚ ਮੌਜੂਦ ਪ੍ਰਸਿੱਧ ਪੁਰਾਤਨ ਸਰਾਂ, ਪੁਰਾਤਨ ਖੂਹ, 22 ਅਗਵਾੜਾਂ ਦੀਆਂ ਧਰਮਸ਼ਾਲਾਵਾਂ, ਸ਼ਹੀਦੀ ਗੇਟ, ਬਿਜਲੀਘਰ, ਦਾਣਾ ਮੰਡੀ, ਬਾਬਾ ਭਾਈ ਰੂਪ ਚੰਦ ਖੇਡ ਸਟੇਡੀਅਮ, ਹਸਪਤਾਲ ਅਤੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਬਾਜ਼ਾਰ ਕਸਬੇ ਦੀ ਸ਼ੋਭਾ ਨੂੰ ਹੋਰ ਵੀ ਵਧਾਉਂਦੇ ਹਨ।
161 ਏਕੜ ਜਮੀਨ ਵਿਵਾਦ
[ਸੋਧੋ]ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਭਾਈ ਰੂਪਾ ਦੀ ਲੰਗਰ ਕਮੇਟੀ ਵਿਚਾਲੇ 161 ਏਕੜ ਜ਼ਮੀਨ ਤੋਂ ਵਿਵਾਦ ਚੱਲਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦਾ ਦਾਅਵਾ ਹੈ ਕਿ ਉਹ ਅਦਾਲਤੀ ਫੈਸਲੇ ਜਿੱਤ ਚੁੱਕੀ ਹੈ ਜਿਸ ਕਰਕੇ ਉਹ ਜ਼ਮੀਨ ਦੀ ਮਾਲਕ ਹੈ। ਲੰਗਰ ਕਮੇਟੀ ਦਾ ਕਹਿਣਾ ਹੈ ਕਿ ਇਹ ਉਹਨਾਂ ਦੇ ਪੁਰਖਿਆਂ ਦੀ ਜ਼ਮੀਨ ਹੈ ਜੋ ਕੇਸ ਜਿੱਤਣ ਦੀ ਗੱਲ ਆਖੀ ਜਾ ਰਹੀ ਹੈ, ਉਸ ਵਿੱਚ ਲੰਗਰ ਕਮੇਟੀ ਨੂੰ ਤਾਂ ਧਿਰ ਹੀ ਨਹੀਂ ਬਣਾਇਆ ਗਿਆ ਜੋ ਜ਼ਮੀਨ ਦੀ ਅਸਲੀ ਮਾਲਕ ਹੈ। ਲੰਗਰ ਕਮੇਟੀ ਭਾਈ ਰੂਪਾ ਦੀ 161 ਏਕੜ ਜ਼ਮੀਨ ਦੇ ਕਈ ਟੱਕ ਹਨ ਜਿਹਨਾਂ ’ਚੋਂ ਇਹ ਜ਼ਮੀਨ ਭਾਈ ਰੂਪਾ ਰਾਮਪੁਰਾ ਫੂਲ ਸੜਕ, ਢਪਾਲੀ ਭਾਈ ਰੂਪਾ ਸੜਕ, ਭਾਈ ਰੂਪਾ ਸੇਲਬਰਾਹ ਸੜਕ ਅਤੇ ਭਾਈ ਰੂਪਾ ਜਲਾਲ ਸੜਕ ’ਤੇ ਪੈਂਦੀ ਹੈ।
ਸਿੱਖਿਅਕ ਸੰਸਥਾਵਾਂ
[ਸੋਧੋ]- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
- ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ
- ਸਰਕਾਰੀ ਐਲੀਮੈਟਰੀ ਸਕੂਲ
- ਸਰਕਾਰੀ ਐਲੀਮੈਟਰੀ ਸਕੂਲ
- ਸਰਕਾਰੀ ਐਲੀਮੈਟਰੀ ਸਕੂਲ ਬਰਾਂਚ
- ਬਾਬਾ ਭਾਈ ਰੂਪ ਚੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ
- ਸਮਰਹਿਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ
- ਸਨਰਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ
- ਹਰਗੋਬਿੰਦ ਪਬਲਿਕ ਸਕੂਲ
ਐਮਰਜੈਂਸੀ 1975
[ਸੋਧੋ]ਇਸ ਨਗਰ ਦੇ ਨਾਗਰਿਕ ਐਮਰਜੈਂਸੀ ਦੌਰਾਨ ਜੇਲ੍ਹ ਵਿੱਚ ਬੰਦ ਕੀਤੇ ਗਏ।
# | ਨਾਮ | ਜੇਲ੍ਹ ਦਾ ਸਮਾਂ |
---|---|---|
1 | ਗੁਰਦੇਵ ਸਿੰਘ ਬਾਠ | 9 ਮਹੀਨੇ |
2 | ਕਰਨੈਲ ਸਿੰਘ ਸਵਾਦੀਆ | 6 ਮਹੀਨੇ |
3 | ਬਸੰਤ ਸਿੰਘ ਕਵੀਸ਼ਰ | 6 ਮਹੀਨੇ |
4 | ਸੋਹਣ ਸਿੰਘ ਜਥੇਦਾਰ | 6 ਮਹੀਨੇ |
5 | ਦਲੀਪ ਸਿੰਘ ਜੰਡੂ | 6 ਮਹੀਨੇ |
6 | ਮਹਿੰਦਰ ਸਿੰਘ ਖੋਖਰ | 6 ਮਹੀਨੇ |
7 | ਮਿੱਤ ਸਿੰਘ ਲੰਗਰ ਵਾਲੇ | 6 ਮਹੀਨੇ |
8 | ਮੱਲ ਸਿੰਘ ਲੌੜਘੜੀਆ | 6 ਮਹੀਨੇ |
9 | ਸਤਿਨਾਮ ਸਿੰਘ ਸਿੱਖ | 6 ਮਹੀਨੇ |
10 | ਰਜਿੰਦਰ ਸਿੰਘ ਜਰਗਰ | 25 ਦਿਨ |
11 | ਗੁਰਬਖਸ਼ ਸਿੰਘ ਸਿੱਧੂ | 25 ਦਿਨ |
12 | ਕਰਤਾਰ ਸਿੰਘ ਮੀਰਾਵ | 25 ਦਿਨ |
ਹੋਰ ਸਹੂਲਤਾਂ
[ਸੋਧੋ]- ਬਸ ਸਟੈਡ
- ਮੇਨ ਬਸ ਸਟੈਡ
- ਹਰਪਾਲ ਖੋਖਰ ਬਸ ਸਟੈਡ
- ਸੇਲਵਰਾਹ ਬਸ ਸਟੈਡ
- ਗੁੰਮਟੀ ਬਸ ਸਟੈਡ
- ਜਲਾਲ ਬਸ ਸਟੈਡ
- ਹਸਪਤਾਲ
- ਮੁਢਲਾ ਸਿਹਤ ਕੇਂਦਰ
- ਪਸ਼ੂ ਹਸਪਤਾਲ
- ਹੋਰ ਪ੍ਰਾਈਵੇਟ ਹਸਪਤਾਲ
- ਆਟਾ ਚੱਕੀ
- ਹਰਗੋਬਿਂਦ ਸਾਹਿਬ ਫਿਲੋਰ ਮਿਲ ਛੰਨਾਂ ਰੋਡ
- ਡਾਕਖਾਨ
- ਸਬਜੀ ਮੰਡੀ
- ਮੇਨ ਬਜਾਰ
- ਕੋਆਪਰੇਟਿਵ ਸੁਸਾਇਟੀ
- ਕੋਆਪਰੇਟਿਵ ਸੁਸਾਇਟੀ ਸਾਝੀ ਪੱਤੀ
- ਕੋਆਪਰੇਟਿਵ ਸੁਸਾਇਟੀ ਕਾਂਗੜ ਪੱਤੀ
- ਬੈਂਕ