ਮਿਸ ਪੂਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿੱਸ ਪੂਜਾ
Miss Pooja @ Canada's Wonderland (2009-08-29).jpg
2009 ਵਿੱਚ ਕਨੇਡਾ ਵਿਖੇ
ਜਾਣਕਾਰੀ
ਜਨਮ ਦਾ ਨਾਂਗੁਰਿੰਦਰ ਕੌਰ ਕੈਂਥ
ਜਨਮ (1980-12-04) ਦਸੰਬਰ 4, 1980 (ਉਮਰ 41)
ਵੰਨਗੀ(ਆਂ)ਭੰਗੜਾ, ਲੋਕ, ਧਰਮੀ, ਹੈਫ਼ ਹਾਪ
ਕਿੱਤਾਗਾਇਕਾ, ਅਦਾਕਾਰੀ
ਸਰਗਰਮੀ ਦੇ ਸਾਲ2006 ਤੋਂ ਹੁਣ
ਸਬੰਧਤ ਐਕਟਗੀਤਾ ਜੈਲਦਾਰ, ਪ੍ਰੀਤ ਬਰਾੜ, ਰੋਸ਼ਨ ਪ੍ਰਿੰਸ
ਵੈੱਬਸਾਈਟhttp://www.misspooja.org

ਮਿੱਸ ਪੂਜਾ ਪੰਜਾਬੀ ਭਾਸ਼ਾ ਦੀ ਸੁਰੀਲੀ ਆਵਾਜ਼ ਦੇ ਨਾਲ-ਨਾਲ ਸ਼ਖ਼ਸੀਅਤ ਪੱਖੋਂ ਵੀ ਬਹੁਤ ਪ੍ਰਸਿੱਧ ਹੈ।

ਮਿਸ ਪੂਜਾ ਦਾ ਜਨਮ 4 ਦਸੰਬਰ, 1979 ‘ਚ ਰਾਜਪੁਰਾ ਵਿਖੇ ਇੰਦਰਪਾਲ ਕੈਂਥ ਅਤੇ ਸਰੋਜ ਦੇਵੀ ਦੇ ਘਰ ਹੋਇਆ। ਉਹਨਾਂ ਦਾ ਅਸਲ ਨਾਂ ਗੁਰਿੰਦਰ ਕੌਰ ਕੈਂਥ ਹੈ। ਉਹਨਾਂ ਦੇ ਘਰ ਦਾ ਨਾਂ ਪੂਜਾ ਹੋਣ ਕਰ ਕੇ ਉਹਨਾਂ ਨੇ ਆਪਣਾ ਪ੍ਰੋਫੈਸ਼ਨਲ ਨਾਂ ਵੀ ਪੂਜਾ ਰੱਖਣਾ ਪਸੰਦ ਕੀਤਾ।[1]

ਗਾਇਕੀ ਦਾ ਸਫ਼ਰ[ਸੋਧੋ]

ਛੋਟੀ ਉਮਰ ਵਿੱਚ ਹੀ ਉਸ ਨੂੰ ਗਾਉਣ ਦਾ ਸ਼ੌਕ ਲੱਗ ਪਿਆ ਤੇ ਉਹਨਾਂ ਦੇ ਪਰਿਵਾਰ ਉਹਨਾਂ ਦਾ ਪੂਰਾ ਸਾਥ ਦਿੱਤਾ। ਆਪ ਨੇ ਸੰਗੀਤ ਵਿੱਚ ਪੋਸਟ-ਗਰੈਜੂਏਸ਼ਨ ਤੇ ਬੀ.ਐੱਡ. ਪਾਸ ਕੀਤੀ। ਆਪ ਨੇ ਰਾਜਪੁਰਾ ‘ਚ ਬੱਚਿਆਂ ਨੂੰ ਸੰਗੀਤ ਸਿੱਖਿਆ ਦਿੱਤੀ। ਉਸ ਨੇ ਪਹਿਲੀ ਵਾਰ ਜਨਵਰੀ 2006 ‘ਚ ਸੰਗੀਤ ਡਾਇਰੈਕਟਰ ਲਾਲ ਕਮਲ ਨਾਲ ਕੰਮ ਕੀਤਾ ਤੇ ‘ਰੋਮਾਂਟਿਕ ਜੱਟ’ ਪਹਿਲੀ ਐਲਬਮ ਆਈ। ਐਲਬਮ ‘ਜਾਨ ਤੋਂ ਪਿਆਰੀ’ ਨੂੰ ਸਭ ਤੋਂ ਵਧੀਆ ਅੰਤਰਰਾਸ਼ਟਰੀ ਐਲਬਮ ਦਾ ਖ਼ਿਤਾਬ ਵੀ ਮਿਲਿਆ। ਉਹ 2000 ਤੋਂ ਵੱਧ ਦੋਗਾਣੇ ਗਾ ਚੁੱਕੀ ਹੈ ਤੇ 350 ਤੋਂ ਵੱਧ ਕੈਸੇਟਾਂ ਕੱਢ ਚੁੱਕੀ ਹੈ। ਉਸ ਦੇ ਗਾਣੇ ‘ਪਾਣੀ ਹੋਗੇ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ’ ਨੇ ਉਸ ਨੂੰ ਰਾਤੋ-ਰਾਤ ਸਿਖ਼ਰਾਂ ‘ਤੇ ਪਹੁੰਚਾ ਦਿੱਤਾ।

ਡਿਸਕੋਗ੍ਰੈਫੀ[ਸੋਧੋ]

ਸਾਲ ਐਲਬਮ
2012 ਜੱਟੀਟਿਊਡ
2011 ਬ੍ਰੈਥਲੈਸ
2011 ਦ ਮਿੱਸ ਪੂਜਾ ਪ੍ਰਾਜੈਕਟ: ਵਾਲਿਊਮ 2
2010 ਗੋਲਡਰਨ ਗਰਲ
2010 ਮਿਸ ਪੂਜਾ: ਹਿਸਾ 1
2009 ਰਮਾਟਿਕ ਜੱਟ
2008 ਮਿਸ ਪੂਜਾ ਦਾ ਦੇਸ਼ੀ ਮੂਡ
2008 ਮਿਸ ਪੂਜਾ ਟਾਪ 10 ਆਲ ਟਾਇਮ ਹਿੱਟ ਭਾਗ. 5
2008 ਮਿਸ ਪੂਜਾ ਲਾਇਵ ਇੰਨ ਕੰਸਰਟ
2008 ਆਨ ਫੁੱਲ ਸਪੀਡ 2
2007 ਦੋਗਾਣੇ ਦੀ ਰਾਣੀ
2007 ਟਾਪ 10 ਆਲ ਟਾਇਮ ਹਿੱਟ

ਹਵਾਲੇ[ਸੋਧੋ]