ਜਗਜੀਤ ਸਿੰਘ ਜ਼ੀਰਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਗਜੀਤ ਸਿੰਘ ਜ਼ੀਰਵੀ
ਜਗਜੀਤ ਜ਼ੀਰਵੀ
ਜਨਮ ਦਾ ਨਾਮਜਗਜੀਤ ਸਿੰਘ
ਜਨਮ (1936-04-04) ਅਪ੍ਰੈਲ 4, 1936 (ਉਮਰ 87)
ਜ਼ੀਰਾ, ਪੰਜਾਬ, ਭਾਰਤ
ਮੂਲਪੰਜਾਬ
ਕਿੱਤਾਗਾਇਕ
ਸਾਜ਼ਹਰਮੋਨੀਅਮ


ਜਗਜੀਤ ਸਿੰਘ ਜ਼ੀਰਵੀ ਪੰਜਾਬੀ ਗਾਇਕ ਸੀ ਅਤੇ ਪੰਜਾਬੀ ਅਤੇ ਉਰਦੂ ਗ਼ਜ਼ਲ ਗਾਇਕ ਵੀ ਸੀ।

ਜਗਜੀਤ ਜ਼ੀਰਵੀ ਦਾ ਜਨਮ ਫਿਰੋਜ਼ਪੁਰ ਜ਼ਿਲ੍ਹੇ ਦੇ ਸ਼ਹਿਰ ਜ਼ੀਰਾ ਵਿਖੇ ਬਲਵੰਤ ਸਿੰਘ ਦੇ ਘਰੇ ਮਾਤਾ ਹਰਨਾਮ ਕੌਰ ਦੀ ਕੁੱਖੋਂ 1936 ਵਿੱਚ ਹੋਇਆ। ਸਕੂਲੀ ਪੜ੍ਹਾਈ ਤੋਂ ਬਾਅਦ ਜਗਜੀਤ ਨੇ ਬੀ.ਏ. ਦੀ ਪੜ੍ਹਾਈ ਜ਼ੀਰੇ ਦੇ ਕਾਲਜ ਵਿਚੋਂ ਹੀ ਕੀਤੀ। ਉਸ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ ਅਤੇ ਸ਼ਾਸਤਰੀ ਸੰਗੀਤ ਵਿੱਚ ਰੁਚੀ ਰੱਖਦੇ ਸਨ। ਕਾਲਜ ਦੀ ਪੜ੍ਹਾਈ ਦੌਰਾਨ ਜਗਜੀਤ ਨੇ ਗਜ਼ਲ ਗਾਇਕੀ ਨੂੰ ਆਪਣਾ ਭਵਿੱਖ ਮੰਨ ਲਿਆ ਅਤੇ ਰਿਆਜ਼ ਕਰਨਾ ਸ਼ੂਰੂ ਕਰ ਦਿੱਤਾ। 1956 ਵਿੱਚ ਜਗਜੀਤ ਦਾ ਵਿਆਹ ਹੋ ਗਿਆ। ਉਨ੍ਹਾਂ ਦੇ ਘਰੇ ਦੋ ਪੁੱਤਰਾਂ ਨੇ ਜਨਮ ਲਿਆ।

ਸੰਗੀਤਕ ਸਫ਼ਰ[ਸੋਧੋ]

ਜਗਜੀਤ ਜ਼ੀਰਵੇ ਜਲੰਧਰ ਦੂਰਦਰਸ਼ਨ ਟੀ.ਵੀ. ‘ਤੇ ਏ ਕੈਟੇਗਰੀ ਕਲਾਕਾਰ ਦਾ ਆਡੀਸ਼ਨ ਟੈਸਟ ਵੀ ਪਾਸ ਕਰ ਗਏ ਤੇ ਪ੍ਰਮਾਣਤ ਕਲਾਕਾਰ ਵਜੋਂ ਗਾਉਣ ਲਗ ਪਏ ਸਨ। ਜਗਜੀਤ ਦੇ ਸੰਗੀਤ ਸਫ਼ਰ ਦਾ ਇਹ ਵੇਲਾ ਸਿਖ਼ਰ ਦਾ ਸੀ ਅਤੇ ਇਸ ਵੇਲੇ ਉਨ੍ਹਾਂ ਦੀ ਆਵਾਜ਼ ਦਾ ਜਾਦੂ ਫਿਲਮ ਉਦਯੋਗ ਵਿੱਚ ਵੀ ਛਾ ਗਿਆ ਸੀ। ਅਚਾਨਕ ਉਨ੍ਹਾਂ ਦੀ ਹਮਸਫ਼ਰ ਉਨ੍ਹਾਂ ਨੂੰ ਸਦਾ ਲਈ ਵਿਛੋੜਾ ਦੇ ਗਈ ਜਿਸ ਨਾਲ ਕੁਝ ਸਮੇਂ ਲਈ ਇੱਕ ਖ਼ੜੋਤ ਜਿਹੀ ਆ ਗਈ ਸੀ। ਉਹ ਮੁੰਬਈ ਦੇ ਸੰਗੀਤ ਪ੍ਰੇਮੀਆਂ ਦੇ ਸੱਦੇ ‘ਤੇ ਲਗਾਤਾਰ 10 ਸਾਲ ਆਪਣਾ ਪ੍ਰੋਗਰਾਮ ਪੇਸ਼ ਕਰਨ ਜਾਂਦੇ ਰਹੇ ਤੇ ਉਨ੍ਹਾਂ ਗਜ਼ਲ ਗਾਇਕੀ ਵਿੱਚ ਪਹਿਲੀ ਭਾਸ਼ਾ ਊਰਦੂ ਨੂੰ ਹੀ ਚੁਣਿਆ ਅਤੇ ਜ਼ਿਆਦਾ ਤਵੱਜੋ ਵੀ ਉਰਦੂ ਵੱਲ ਹੀ ਰੱਖੀ।

ਗ਼ਜ਼ਲ[ਸੋਧੋ]

ਜਗਜੀਤ ਜ਼ੀਰਵੀ ਨੇ ਆਪਣੇ ਗਾਇਕੀ ਦੇ ਸਫਰ ਵਿੱਚ ਜਗਤ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ, ਦੀਪਕ ਜੈਤੋਈ ਅਤੇ ਅਮਰੀਕ ਸਿੰਘ ਪੂਨੀ ਦੀਆਂ ਰਚਨਾਵਾਂ ਨੂੰ ਬਹੁਤ ਹੀ ਕਮਾਲ ਨਾਲ ਗਾਇਆ। ਮੁੰਬਈ ਵਿੱਚ ਉਨ੍ਹਾਂ ਨੂੰ ਨੌਸ਼ਾਦ, ਮੰਨਾ ਡੇ, ਕਵਿਤਾ ਕ੍ਰਿਸ਼ਨਾਮੂਰਤੀ, ਜਗਜੀਤ ਸਿੰਘ (ਗਜ਼ਲ ਗਾਇਕ), ਫਿਲਮ ਅਦਾਕਾਰ ਪ੍ਰਾਣ, ਦਾਰਾ ਸਿੰਘ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਰੱਜ ਕੇ ਸੁਣਿਆ ਤੇ ਆਪਣਾ ਦੋਸਤ ਬਣਾ ਲਿਆ। ਜਗਜੀਤ ਜ਼ੀਰਵੀ ਨੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨਾਲ ਵੀ ਕਈ ਵਾਰ ਮੰਚ ਉੱਪਰ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਜਗਜੀਤ ਜ਼ੀਰਵੀ ਦੀ ਪਹਿਚਾਣ ਵਿਦੇਸ਼ਾਂ ਵਿੱਚ ਵੀ ਹੋ ਗਈ ਸੀ ਅਤੇ ਇੰਗਲੈਂਡ, ਅਮਰੀਕਾ, ਕੈਨੈਡਾ ਵਿਚੋਂ ਅਨੇਕਾਂ ਹੀ ਸੱਦੇ ਆਉਣੇ ਸ਼ੁਰੂ ਹੋ ਗਏ। ਪਰਵਾਸੀ ਪੰਜਾਬੀਆਂ ਦੇ ਨਾਲ ਵਿਦੇਸ਼ੀ ਸੰਗੀਤ ਪ੍ਰੇਮੀਆਂ ਨੇ ਵੀ ਜ਼ੀਰਵੀ ਨੂੰ ਬਹੁਤ ਪਿਆਰ ਅਤੇ ਮਾਣ ਬਖ਼ਸ਼ਿਆ।[1]

ਸਨਮਾਨ[ਸੋਧੋ]

  • ਪੰਜਾਬੀ ਸਾਹਿਤ ਅਤੇ ਸੰਗੀਤ ਵਿੱਚ ਯੋਗਦਾਨ ਪਾਉਣ ਲਈ ਦੋ ਵਾਰ ਰਾਸ਼ਟਰਪਤੀ ਐਵਾਰਡ ਨਾਲ ਉਨ੍ਹਾਂ ਨੂੰ ਸਨਮਾਨਿਆ ਗਿਆ।
  • ਮੁੰਬਈ ਦੇ ਸਰੋਤਿਆਂ ਨੇ ਜਗਜੀਤ ਦੀ ਗਾਇਕੀ ਦੀ ਕਦਰ ਕਰਦਿਆਂ ਉਨ੍ਹਾਂ ਨੂੰ ਸੋਨੇ ਦੇ ਤਮਗੇ ਨਾਲ ਸਨਮਾਨਿਆ।

ਕੁਝ ਗ਼ਜ਼ਲਾਂ[ਸੋਧੋ]

‘ਬੜ੍ਹੇ ਨਾਦਾਨ ਨੇ ਸਾਜਨ ਸ਼ਰਾਰਤ ਕਰ ਹੀ ਜਾਂਦੇ ਨੇ,
ਤਰੇਂਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ।’

‘ਸਜ਼ਾ ਯੇ ਖੂਬ ਮਿਲੀ ਉਨਸੇ ਦਿਲ ਲਗਾਨੇ ਕੀ,
ਵੋ ਕਿਆ ਫਿਰੇ ਕਿ ਨਜ਼ਰ ਫਿਰ ਗਈ ਜ਼ਮਾਨੇ ਕੀ।’

‘ਇਕ ਮੁੰਅਮਾਂ (ਬੁਝਾਰਤ) ਹੈ ਸਮਝਨੇ ਕਾ,
ਨਾ ਸਮਝਾਨੇ ਕਾ, ਜ਼ਿੰਦਗੀ ਕਾਹੇ ਕੋ ਹੈ ਖੁਆਬ ਹੈ ਦੀਵਾਨੇ ਕਾ’

‘ਮੇਰੀ ਅੱਖੀਆਂ ‘ਚ ਨੀਂਦਰ ਰੜਕੇ,
ਬਾਲਮਾ ਸੌਂ ਜਾਵਾਂ
ਫੇਰ ਉਠਣਾ ਪਊਗਾ ਤੜਕੇ,
ਬਾਲਮਾ ਸੌਂ ਜਾਵਾਂ’

ਹਵਾਲੇ[ਸੋਧੋ]