ਭਾਈ ਮਰਦਾਨਾ
ਭਾਈ ਮਰਦਾਨਾ ਜੀ | |
---|---|
بھائی مردانہ | |
ਨਿੱਜੀ | |
ਜਨਮ | ਦਾਨਾ ਮਿਰਾਸੀ 1459 ਰਾਏ ਭੋਇ ਦੀ ਤਲਵੰਡੀ |
ਮਰਗ | 1534 (ਉਮਰ 74 ਜਾਂ 75) ਕਰਤਾਰਪੁਰ, ਪੰਜਾਬ |
ਮਰਗ ਦਾ ਕਾਰਨ | ਬਿਮਾਰੀ |
ਧਰਮ | ਇਸਲਾਮ (ਜਨਮ) ਸਿੱਖ ਧਰਮ (ਬਾਅਦ ਵਿੱਚ) |
ਜੀਵਨ ਸਾਥੀ | ਬੀਬੀ ਰਾਖੀ |
ਬੱਚੇ | ਬਾਬਾ ਰਾਜਦਾ (ਪੁੱਤਰ) ਬਾਬਾ ਸ਼ਜਾਦਾ (ਪੁੱਤਰ) ਕਾਕੀ (ਧੀ) |
ਮਾਤਾ-ਪਿਤਾ |
|
ਲਈ ਪ੍ਰਸਿੱਧ | ਗੁਰੂ ਨਾਨਕ ਜੀ ਦੇ ਸਾਥੀ |
Relatives | ਬੰਨੂ ਅਤੇ ਸਾਲੂ (ਪੋਤੇ) ਬਲਵੰਡ (ਪੜਪੋਤਾ) ਸਤਾ (ਪੜਪੋਤਾ) |
Senior posting | |
ਚੇਲੇ
|
ਸਿੱਖੀ |
---|
ਭਾਈ ਮਰਦਾਨਾ ਜੀ (1459-1534), ਗੁਰੂ ਨਾਨਕ ਦੇ ਉਹ ਸਾਥੀ ਸਨ ਜਿਸਨੇ ਉਹਨਾਂ ਦਾ ਸਾਥ ਪੂਰੇ ਸੰਤਾਲੀ ਸਾਲ ਦਿਤਾ।ਭਾਈ ਮਰਦਾਨਾ ਦਾ ਪਹਿਲਾ ਨਾਂ ਦਾਨਾ ਸੀ ਤੇ ਜਾਤ ਮਿਰਾਸੀ । ਮਿਰਾਸੀਆਂ ਨੂੰ ਸਮਾਜ ਵਿੱਚ ਨੀਵੀਂ ਜਾਤ ਗਿਣਿਆ ਜਾਂਦਾ ਸੀ। ਇਨ੍ਹਾਂ ਦਾ ਮੁੱਖ ਕਿੱਤਾ ਮਨੋਰੰਜਨ ਲਈ ਗਾਉਣਾ ਵਜਾਉਣਾ ਹੁੰਦਾ ਹੈ ਚਾਹੇ ਉਹ ਰਾਜਿਆਂ ਮਹਾਰਾਜਿਆਂ ਲਈ ਹੋਵੇ ਜਾਂ ਆਮ ਲੋਕਾਂ ਲਈ। ਗੁਰੂ ਸਾਹਿਬ ਨੇ ਜਦ ਭਾਈ ਮਰਦਾਨੇ ਦਾ ਰਾਗਾਂ ਵਿੱਚ ਰਬਾਬ ਵਜਾਉਣਾ ਸੁਣਿਆਂ ਤਾਂ ਉਸ ਨੂੰ ਆਪਣਾ ਮਿੱਤਰ ਤੇ ਲੰਮੇਂ ਸਫਰਾਂ ਨੰਦਾ ਸਾਥੀ ਹੋਣ ਦਾ ਮਾਣ ਬਖਸ਼ਿਆ।ਦਾਨਾ ਨੂੰ ਮਰਦਾਨਾ ਦਾ ਨਾਂ ਗੁਰੂ ਨਾਨਕ ਸਾਹਿਬ ਨੇ ਬਖ਼ਸ਼ਿਆ।[1] ਭਾਈ ਮਰਦਾਨੇ ਲਈ ਪਹਾੜੀਆਂ ਦੀ ਸਰਦੀ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ਵਿੱਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ, ਗੁਰੂ ਦਾ ਸਾਥ ਦੇਣ ਵਿੱਚ ਔਕੜ ਨਾ ਬਣੇ। ਗੁਰੂ ਨੇ ਉਸ ਵਿੱਚੋਂ ਪੰਜ ਵਿਕਾਰ-ਕਾਮ, ਕ੍ਰੋਧ, ਲੌਭ, ਮੋਹ ਅਤੇ ਹੰਕਾਰ ਕੱਢ ਕੇ ਪੰਜ ਗੁਣ-ਸਤ ਸੰਤੋਖ ਸਬਰ, ਦਇਆ ਅਤੇ ਧਰਮ ਉਸ ਵਿੱਚ ਭਰ ਦਿੱਤੇ ਸਨ। ਉਸਨੂੰ ਇੱਕ ਸੰਤ ਅਤੇ ਸਾਰਿਆਂ ਦਾ ਭਰਾ ਹੋਣ ਦਾ ਮਾਣ ਬਖਸ਼ ਦਿੱਤਾ ਸੀ।
ਭਾਈ ਮਰਦਾਨੇ ਦਾ ਜਨਮ 1459 ਨੂੰ ਰਾਇ-ਭੋਇ ਦੀ ਤਲਵੰਡੀ ਵਿੱਚ ਹੋਇਆ। ਭਾਈ ਮਰਦਾਨਾ ਗੁਰੂ ਜੀ ਨਾਲੋਂ ਉਮਰ ਵਿੱਚ ਨੌਂ ਸਾਲ ਵੱਡਾ ਸੀ। ਉਸ ਦਾ ਪਿਤਾ, ਮੀਰ ਬਾਦਰੇ ਪਿੰਡ ਦਾ ਮਰਾਸੀ ਸੀ। ਉਹਨਾਂ ਦਿਨਾਂ ਵਿੱਚ ਕੋਈ ਚਿੱਠੀ ਪਤਰ ਭੇਜਣ ਦਾ ਸਾਧਨ ਨਹੀਂ ਸੀ। ਮਰਾਸੀ ਇਹ ਕੰਮ ਕਰਦੇ ਸਨ। ਪਿੰਡ ਦੇ ਲੋਕਾਂ ਦੇ ਸੁਨੇਹੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ ਅਤੇ ਉਹਨਾਂ ਨੂੰ ਸਭ ਜ਼ਬਾਨੀ ਯਾਦ ਰਖਣਾ ਪੈਂਦਾ ਸੀ। ਉਹਨਾਂ ਦੀ ਜ਼ਬਾਨ ਉੱਪਰ ਸਭ ਨੂੰ ਯਕੀਨ ਹੁੰਦਾ ਸੀ। ਉਹ ਹਰ ਇੱਕ ਦੇ ਘਰ ਰਹਿ ਸਕਦੇ ਸਨ ਅਤੇ ਹਰ ਇੱਕ ਦੇ ਘਰ ਦਾ ਖਾ ਪੀ ਸਕਦੇ ਸਨ। ਜਮਾਨਾਂ ਨੂੰ ਆਪਣੀ ਇੱਜ਼ਤ ਖਾਤਰ ਉਹਨਾਂ ਦੀ ਚੰਗੀ ਸੇਵਾ ਕਰਨੀ ਪੈਂਦੀ ਸੀ। ਉਹ ਜਾਂਦੇ ਆਂਉਂਦੇ ਰਹਿੰਦੇ ਸਨ, ਇਸ ਲਈ ਰਸਤੇ ਦੀਆਂ ਤਕਲੀਫਾਂ ਸਹਾਰਨਾ ਉਹਨਾਂ ਦੀ ਆਦਤ ਬਣ ਚੁਕੀ ਸੀ। ਰਸਤੇ ਵਿੱਚ ਇੱਕਲੇ ਹੋਣ ਕਾਰਣ ਆਪਣਾ ਆਪ ਬਹਿਲਾਉਣ ਲਈ, ਗਾਉਣਾ ਅਤੇ ਵਜਾਉਣਾ ਉਹਨਾਂ ਦਾ ਇੱਕ ਸ਼ੁਗਲ ਸੀ। ਉਹਨਾਂ ਦਾ ਆਚਰਣ ਉੱਚਾ ਹੋਣਾ ਸਭ ਤੋਂ ਵੱਡਾ ਗੁਣ ਹੁੰਦਾ ਸੀ। ਗੁਰੂ ਗਰੰਥ ਸਾਹਿਬ ਜੀ ਵਿੱਚ ਭਾਈ ਮਰਦਾਨਾ ਜੀ ਦੇ ਨਾਮ ਤੇ ਤਿੰਂਨ ਸ਼ਬਦ ਦਰਜ ਹਨ। ਕਈ ਵਿਦਵਾਨ ਇਹਨਾਂ ਨੂੰ ਇੱਕ ਸੰਪੂਰਨ ਸ਼ਬਦ ਮੰਨਦੇ ਹਨ: ਇਹ ਸ਼ਬਦ ਬਿਹਾਗੜੇ ਦੀ ਵਾਰ ਮਹਲਾ 4 ਨਾਲ ਦਰਜ ਹਨ
ਭਾਈ ਮਰਦਾਨੇ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਚੰਗਿਆਈਆਂ ਹੋਣ ਤੋਂ ਇਲਾਵਾ, ਰਬਾਬ ਵਜਾਉਣ ਦਾ ਖਾਸ ਗੁਣ ਸੀ, ਜਿਸ ਨਾਲ ਉਸ ਨੇ ਗੁਰੂ ਜੀ ਦੀ ਰਚੀ ਬਾਣੀ ਉੱਨ੍ਹੀਂ ਰਾਗਾਂ ਵਿੱਚ ਗਾਇਨ ਕੀਤੀ। ਸਲੋਕੁ ਮਰਦਾਨਾ 1।ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ।ਕਰੋਧ ਕਟੋਰੀ ਮੀਹਿ ਭਰੀ ਪੀਲਾਵਾ ਅਹੰਕਾਰੁ।।ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ।।ਕਰਣੀ ਲਾਹਣਿ ਸਤ ਗੁੜੁ ਸਚੁ ਸਰਾ ਕਰਿ ਸਾਰੁ।।ਗੁਣ ਮੰਡੇ ਕਰਿ ਸੀਲ ਘਿਉ ਸਰਮੁ ਮਾਸ ਆਹਾਰੁ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ।।1।।ਮਰਦਾਨਾ 1।।ਕਾਇਆ ਲਾਹਣਿ ਆਪੁ ਮਦੁ ਮਜ਼ਲਸ ਤਰਿਸ਼ਨਾ ਧਾਤੁ।।ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ।।ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ।।ਗਿਆਨ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ।।ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ।। 2।।ਕਾਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ।।ਸਤਸੰਗਤ ਸਿਉ ਮੇਲਾਪ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ।। 3।।ਪਉੜੀ।। ਆਪੇ ਸੁਰਿ ਨਰ ਗਣ ਗੰਧਰਵਾ ਆਪੇ ਖਟ ਦਰਸਨ ਕੀ ਬਾਣੀ।।ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ।।ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ।। ਆਪੈ ਨਾਲ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ।।ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹਿ ਜਾਣੀ।। 12।।(ਬਿਹਾਗੜੇ ਦੀ ਵਾਰ, ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 553)
ਇਹ ਵੀ ਸਪਸ਼ਟ ਹੈ ਕਿ ਭਾਈ ਮਰਦਾਨਾ ਜੀ ਵਿਆਹੇ ਹੋਏ ਸਨ | ਪਰ ਇਹ ਵਿਆਹ ਕਦੋਂ ਅਤੇ ਕਿਸ ਨਾਲ ਹੋਇਆ ਇਸ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ| ਉਹਨਾਂ ਦੀ ਘੱਟੋ-ਘੱਟ ਇੱਕ ਸੰਤਾਨ ਦਾ ਨਾਂ ਇਤਿਹਾਸ ਨੇ ਨਹੀਂ ਵਿਸਾਰਿਆ | ਉਹਨਾਂ ਦਾ ਸਪੁੱਤਰ ਭਾਈ ਸਜਾਦਾ, ਜੋ ਸ਼੍ੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਦਾ ਰਿਹਾ |
ਅੰਤ--
ਭਾਈ ਮਰਦਾਨਾ ਜੀ ਦਾ ਦੇਹਾਂਤ ਕਦੋਂ ਅਤੇ ਕਿੱਥੇ ਹੋਇਆ, ਇਸ ਬਾਰੇ ਵੀ ਅੰਤਮ ਫੈਸਲਾ ਲੈਣਾ ਮੁਸ਼ਕਲ ਹੈ | ਭਾਈ ਕਾਹਨ ਸਿੰਘ ਨੇ ਆਪ ਜੀ ਦਾ ਦੇਹਾਂਤ 13 ਮੱਘਰ ਸੰਮਤ 1591 ਨੂੰ ਅਫਗਾਨਿਸਤਾਨ ਦੇ ਦਰਿਆ ਕੁਰੱਮ ਦੇ ਕਿਨਾਰੇ ਹੋਣਾ ਦੱਸਿਆ ਹੈ, ਨਾਲ ਇਹ ਵੀ ਮੰਨਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਉਸ ਦਾ ਸਸਕਾਰ ਆਪ ਕੀਤਾ | ਇਸ ਕਥਨ ਨਾਲ ਸਹਿਮਤ ਹੋਣਾ ਇਸ ਕਰਕੇ ਮੁਸ਼ਕਲ ਹੈ ਕਿਉਂਕਿ ਸੰਮਤ 1591 ਵਿੱਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਨ, ਉਹਨਾਂ ਦਾ ਸਸਕਾਰ ਲਈ ਮੁੜ ਅਫਗਾਨਿਸਤਾਨ ਜਾਣ ਦਾ ਉਲੇਖ ਕਿਧਰੇ ਨੀ ਮਿਲਦਾ | ਦੂਜੇ ਪਾਸੇ ਕੁਝ ਇਤਿਹਾਸਕਾਰਾਂ ਨੇ ਭਾਈ ਮਰਦਾਨਾ ਜੀ ਦਾ ਦੇਹਾਂਤ ਕਰਤਾਰਪੁਰ ਵਿਖੇ, ਗੁਰੁ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦੱਸਿਆ ਹੈ |
ਭਾਈ ਮਰਦਾਨਾ ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀਏ ਵੀ ਸਨ | ਭਾਈ ਮਰਦਾਨਾ ਜੀ ਦੀ ਰਬਾਬ ਅੱਜ ਵੀ ਕੀਰਤਨੀਆਂ ਦਾ ਪ੍ਰੇਰਨਾ ਸਰੋਤ ਹੈ | ਭਾਈ ਜੇ ਦੇ ਤਿਆਗ ਅਤੇ ਨਿਸ਼ਕਾਮਤਾ - ਭਰੇ ਜੀਵਨ ਤੋਂ ਸਾਡੇ ਕੀਰਤਨੀ ਅਤੇ ਸਿੱਖ ਵੱਡੀ ਸਿੱਖਿਆ ਗ੍ ਹਿਣ ਕਰ ਸਕਦੇ ਹਨ |
ਹਵਾਲੇ
[ਸੋਧੋ]- ↑ Singh, Dr.Trilochan (1969). Guru Nanak Founder of Sikhism ( A Biography). Delhi: Gurdwara Parbandhak committee; Sis Ganj , Chandni Chowk , Delhi. pp. 44–46 – via http://www.panjabdigilib.org/webuser/searches/displayPage.jsp?ID=5529&page=1&CategoryID=1&Searched=.
"No my dear friend Dana, there is no difference between you and me.We are both human beings, made of the same elements, and we carry within us same light of God.He created us equal. The only difference is that you are a bard of society which knows how precious music and musicians are,while I am a bard of God, who has given me a mission to awaken people from their sleep of ignorance, to the realisation of truth , through music and poetry.Join me Dana . Be my companion ever, and God bless you with all the Graces of Life." Thus ended the first meeting between the great bard of Sikh history, Dana, and Baba Nanak. Dana was won over and was renamed Mardana by Baba Nanak.
{{cite book}}
: External link in
(help); line feed character in|via=
|quote=
at position 527 (help)
ਬਾਹਰੀ ਲਿੰਕ
[ਸੋਧੋ]- Gurmat Sangeet da Pehla Rababi Bhai Mardana - Dr. Harbhajan Singh Sekhon
- Article 1 on Bhai Mardana ji
- Article 2 on Bhai Mardana ji
- Bhai Mardana
ਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |