ਮਝੈਲ
ਮਝੈਲ ਇੱਕ ਲਫ਼ਜ਼ ਹੈ ਜਿਹਦੀ ਵਰਤੋਂ ਪੰਜਾਬ ਦੇ ਮਾਝੇ ਇਲਾਕੇ ਦੇ ਲੋਕਾਂ ਲਈ ਕੀਤੀ ਜਾਂਦੀ ਹੈ। ਚੜ੍ਹਦੇ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਣਕੋਟ ਅਤੇ ਲਹਿੰਦੇ ਪੰਜਾਬ ਦੇ ਤੇਰਾਂ ਜ਼ਿਲ੍ਹੇ ਮਾਝੇ ਖੇਤਰ ਵਿੱਚ ਆਉਂਦੇ ਹਨ। ਮਝੈਲਾਂ ਨੂੰ ਮਾਝੇ ਦੇ ਵਸਨੀਕ ਹੋਣ 'ਤੇ ਬਹੁਤ ਮਾਣ ਹੈ, ਕਿਉਂਕਿ ਇਹ ਖ਼ੇਤਰ ਯੋਧਿਆਂ ਦੇ ਇਤਿਹਾਸ ਅਤੇ ਸਿੱਖ ਧਰਮ ਦੇ ਕਈ ਗੁਰੂਆਂ ਨਾਲ਼ ਜੁੜਿਆ ਹੋਇਆ ਹੈ। ਭਾਰਤ ਤੇ ਹੱਲਾ ਬੋਲਣ ਵਾਲੀਆਂ ਬਾਹਰਲੀ ਤਾਕਤਾਂ ਨੂੰ ਸਭ ਤੋਂ ਪਹਿਲਾਂ ਮਝੈਲਾਂ ਨਾਲ ਹੀ ਖਹਿਣਾਂ ਪੈਂਦਾ ਸੀ।
ਪਛੋਕੜ
[ਸੋਧੋ]ਮਝੈਲ ਜੱਟ ਕਥਿਆਣਾਂ ਦੀ ਵੰਸ਼ ਵਿੱਚੋਂ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਦਲੇਰੀ, ਕਲਾ ਅਤੇ ਜੰਗ ਦੇ ਤੌਰ ਤਰੀਕਿਆਂ ਜਾਣਿਆ ਜਾਂਦਾ ਸੀ ਅਤੇ ਉਨ੍ਹਾਂ ਦੇ ਕਿੱਸੇ 5ਵੀਂ ਅਤੇ 4ਵੀਂ ਸਦੀ ਈਸਾ ਪੂਰਵ ਤੱਕ ਜਾਂਦੇ ਹਨ। ਕੱਥ ਜੱਟ ਉਨ੍ਹਾਂ ਦੀ ਦਲੇਰੀ ਲਈ ਜਾਣੇ ਜਾਂਦੇ ਸਨ ਅਤੇ ਮਹਾਂਭਾਰਤ ਦੇ ਜ਼ਮਾਨੇ ਵਿੱਚ ਸੰਕਲਾ/ਸੰਗਲਾ ਇਨ੍ਹਾਂ ਦੀ ਰਾਜਧਾਨੀ ਸੀ, ਜਿਹਨੂੰ ਹੁਣ ਸਿਆਲਕੋਟ ਆਖਿਆ ਜਾਂਦਾ ਹੈ।
ਭਾਰਤ 'ਤੇ ਸਿਕੰਦਰ ਦੇ ਹਮਲੇ ਤੋਂ ਪਹਿਲਾਂ ਮਝੈਲਾਂ ਨੇ ਸੂਰਮੇ ਪੌਰਵਾਂ ਨੂੰ ਹਾਰ ਦਾ ਸਾਹਮਣਾ ਕਰਾਇਆ। ਇੱਕ ਯੁਨਾਨੀ ਲੇਖਕ ਉਨ੍ਹਾਂ ਨੂੰ "ਕਥਿਆਣ" ਆਖਦਾ ਹੈ ਅਤੇ ਉਨ੍ਹਾਂ ਨੂੰ ਇੱਕ ਮੁਲਕ ਦਸਦਾ ਹੈ ਜਿਹੜਾ ਕੀ ਰਾਵੀ ਦਰਿਆ ਦੇ ਚੜ੍ਹਦੇ ਪਾਸੇ ਹੈ।
ਮਝੈਲ ਮਾਝਾ ਪੱਟੀ ਦੇ ਵਸਨੀਕ ਹਨ ਜਿਹਦੇ 'ਤੇ ਸਿੱਖਾਂ ਦਾ ਦਬਦਬਾ ਹੈ, ਜਿਹਨਾਂ ਦੇ ਦਾਦੇ-ਪੜਦਾਦਿਆਂ ਨੇ ਹਰ ਇੱਕ ਬਾਹਰੀ ਉੱਤਰੀ-ਲਹਿੰਦੇ ਪਾਸਿਉਂ ਹੋਏ ਹੱਲੇ ਦਾ ਟਾਕਰਾ ਕੀਤਾ। ਮਝੈਲਾਂ ਨੂੰ ਉਨ੍ਹਾਂ ਦਾ ਕਰੜੀ ਮਿਹਨਤ ਲਈ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਹ ਜ਼ਿਆਦਾਤਰ ਆਪਣੇ ਘਰਾਂ ਤੋਂ ਪਰੇ ਫ਼ੌਜ ਜਾਂ ਖੇਤਾਂ ਵਿੱਚ ਕੰਮ ਕਰਦੇ ਸਨ।
ਮਸ਼ਹੂਰ ਮਾਝੈਲ
[ਸੋਧੋ]- ਬਾਬਾ ਦੀਪ ਸਿੰਘ ਜੀ (1682–1757).
- ਮਹਾਰਾਜਾ ਰਣਜੀਤ ਸਿੰਘ (1780– 1839), ਸਿੱਖ ਸਮਰਾਜ ਦੇ ਬਾਨੀ।
- ਭਾਈ ਬਿਧੀ ਚੰਦ ਛੀਨਾ (1640), ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸਭ ਤੋਂ ਮਹਾਨ ਸਿੱਖ ਯੋਧੇ ਅਤੇ ਧਰਮ ਪ੍ਰਚਾਰਕ ਸਨ।
- ਭਗਤ ਸਿੰਘ, ਭਾਰਤ ਲਈ ਇੱਕ ਸ਼ਹੀਦ ਅਤੇ ਬੰਗਾ, ਪਾਕਿਸਤਾਨ, ਫੈਸਲਾਬਾਦ ਜ਼ਿਲਾ, ਪੰਜਾਬ ਤੋਂ ਭਾਰਤੀ ਸਮਾਜਵਾਦੀ ਇਨਕਲਾਬੀ।
- ਅਕਾਲੀ ਫੂਲਾ ਸਿੰਘ ਜੀ (1761 - 1823), ਅਕਾਲੀ ਨਿਹੰਗ ਸਿੱਖ ਜਰਨੈਲ ਅਤੇ ਖ਼ਾਲਸਾ ਪੰਥ ਦੇ ਜਥੇਦਾਰ।
- ਸ਼ਾਮ ਸਿੰਘ ਅਟਾਰੀਵਾਲਾ (1790 - 1846), ਸਿੱਖ ਸਾਮਰਾਜ ਦੇ ਜਰਨੈਲ।
- ਮਨਮੋਹਨ ਸਿੰਘ, ਭਾਰਤ ਦੇ 13 ਵੇਂ ਪ੍ਰਧਾਨ ਮੰਤਰੀ।
- ਅਲਾਮਾ ਇਕਬਾਲ, ਪਾਕਿਸਤਾਨ ਦੇ ਰਾਸ਼ਟਰੀ ਕਵੀ।
- ਭਗਤ ਸਿੰਘ ਥਿੰਦ, [1] ਯੂਐਸ ਸਿੱਖ ਮੁੱਖੀ।
- ਸੈਮ ਮੇਨੇਕਸ਼ਾ, ਫੀਲਡ ਮਾਰਸ਼ਲ
- ਨਵਾਬ ਕਪੂਰ ਸਿੰਘ, ਸਿੱਖ ਮੁੁੱਖੀ।
- ਸੌਰਭ ਕਾਲੀਆ, ਸਿਪਾਹੀ
- ਮੁਸਰਰਤ ਨਜ਼ੀਰ, ਕਸ਼ਮੀਰੀ ਖਾਨਦਾਨ ਦੇ ਪਾਕਿਸਤਾਨੀ ਪੰਜਾਬੀ ਲੋਕ ਗਾਇਕ।
- ਸੈਫੂਦੀਨ ਕਿਚਲਿ, ਕਸ਼ਮੀਰੀ ਵੰਸ਼ ਦੇ ਭਾਰਤੀ ਸੁਤੰਤਰਤਾ ਸੈਨਾਨੀ।
- ਬਾਬਾ ਬਘੇਲ ਸਿੰਘ, ਜਿਹਨਾਂ ਨੇ ਦਿੱਲੀ ਤੇ ਕਬਜ਼ਾ ਕੀਤਾ ਸੀ।
- ਬਾਬਾ ਗੁਰਦਿੱਤ ਸਿੰਘ, ਐਸ ਐਸ ਕਾਮਾਗਾਟਾਮਾਰੂ
- ਭਾਈ ਮਹਾ ਸਿੰਘ
- ਦਾਰਾ ਸਿੰਘ ਪਹਿਲਵਾਨ
- ਗੁਰਦਿਆਲ ਸਿੰਘ ਭਾਰਤ ਦੇ ਲੋੋਕ ਸਬ੍ਹਾ ਦੇ ਸਾਬਕਾ ਸਪੀਕਰ
- ਜਗਬੀਰ ਸਿੰਘ ਛੀਨਾ, ਸੁਤੰਤਰਤਾ ਸੈਨਾਨੀ।
- ਕਾਮਨਵੈਲਥ ਖੇਡਾਂ, ਦਿੱਲੀ ਵਿੱਚ ਦੋ ਤਗਮੇ ਜਿੱਤਣ ਵਾਲੇ ਗੁਰਪ੍ਰੀਤ ਸਿੰਘ (ਨਿਸ਼ਾਨੇਬਾਜ਼)
- ਮਨੋਹਰ ਸਿੰਘ ਗਿੱਲ
- ਮਾਈ ਭਾਗੋ
- ਪ੍ਰਤਾਪ ਸਿੰਘ ਕੈਰੋਂ, ਪੰਜਾਬ ਦੇ ਸਾਬਕਾ ਮੁੱਖ ਮੰਤਰੀ
- ਸੁਰੇਂਦਰ ਮੋਹਨ ਪਾਠਕ, ਨਾਵਲਕਾਰ
- ਤੇਜਾ ਸਿੰਘ ਸਮੁੰਦਰੀ, ਸ਼੍ਰੋਮਣੀ ਕਮੇਟੀ ਦੇ ਬਾਨੀ
- ਬਾਬਾ ਸੋਹਣ ਸਿੰਘ ਭਕਨਾ, ਗਦਰ ਪਾਰਟੀ ਦੇ ਸੰਸਥਾਪਕ ਅਤੇ ਪ੍ਰਧਾਨ
- ਭਾਰਤੀ ਸਿੰਘ
- ਚੰਦਨ ਪ੍ਰਭਾਕਰ
- ਸਰਦਾਰ ਬਾਜ ਸਿੰਘ, ਸਿੱਖ ਜਰਨੈਲ ਅਤੇ ਗਵਰਨਰ। [2]
- ਭਾਈ ਭਾਗ ਸਿੰਘ ਭਿੱਖੀਵਿੰਡ, ਗਦਰੀ ਪਾਰਟੀ (1914) ਦੇ ਆਗੂ [3]
- 18 ਵੀਂ ਸਦੀ ਦੇ ਅਰੰਭ ਵਿਚ ਪ੍ਰਸਿੱਧ ਸਿੱਖ ਯੋਧਾ ਸਰਦਾਰ ਛੱਜਾ ਸਿੰਘ
- ਅਮਰਿੰਦਰ ਗਿੱਲ, ਪੰਜਾਬੀ ਗਾਇਕ
- ਦੀਪਾ ਮਹਿਤਾ, ਇੰਡੋ-ਕੈਨੇਡੀਅਨ ਫਿਲਮ ਨਿਰਮਾਤਾ
- ਦੀਪਤੀ ਨਵਲ, ਅਭਿਨੇਤਰੀ
- ਗੀਤਾ ਬਾਲੀ, ਅਭਿਨੇਤਰੀ
- ਗੁਰਪ੍ਰੀਤ ਘੁੱਗੀ, ਪੰਜਾਬੀ ਕਾਮੇਡੀਅਨ
- ਗੁਰਸ਼ਬਦ, ਪਲੇਅਬੈਕ ਗਵਈਆ ਅਤੇ ਅਦਾਕਾਰ
- ਜੀਤੇਂਦਰ, ਅਦਾਕਾਰ
- ਮਹਿੰਦਰ ਕਪੂਰ, ਪਲੇਅਬੈਕ ਗਾਇਕ
- ਮੀਰਾ ਨਾਇਰ, ਇੰਡੋ-ਅਮਰੀਕੀ ਫਿਲਮ ਨਿਰਮਾਤਾ
- ਰਿਕਾਰਡਿੰਗ ਕਲਾਕਾਰ ਮੁਹੰਮਦ ਰਫੀ
- ਨਰਿੰਦਰ ਚੰਚਲ, ਗਾਇਕ
- ਨਿਮਰਤ ਖਹਿਰਾ, ਪੰਜਾਬੀ ਗਾਇਕ
- ਪ੍ਰਮੋਦ ਮੁਥੋ, ਭਾਰਤੀ ਅਭਿਨੇਤਾ
- ਏ ਪੀ ਢਿੱਲੋਂ, ਪੰਜਾਬੀ ਸੰਗੀਤਕਾਰ
- ਪ੍ਰੇਮ ਢਿੱਲੋਂ, ਪੰਜਾਬੀ ਗਾਇਕ
- ਰਾਜੇਸ਼ ਖੰਨਾ, ਅਭਿਨੇਤਾ
- ਰਿਚਾ ਚੱਡਾ, ਅਭਿਨੇਤਰੀ
- ਸ਼ਮਸ਼ਾਦ ਬੇਗਮ, ਕਲਾਸੀਕਲ ਗਾਇਕਾ
- ਸੁਦੇਸ਼ ਲਹਿਰੀ, ਕਾਮੇਡੀਅਨ
- ਵੀਰੂ ਦੇਵਗਨ, ਹਿੰਦੀ ਫਿਲਮਾਂ ਦੇ ਨਿਰਦੇਸ਼ਕ ਅਤੇ ਨਿਰਮਾਤਾ
- ਵਾਰਿਸ ਆਹਲੂਵਾਲੀਆ, ਮਾਡਲ, ਅਦਾਕਾਰ
- ਅਬਦੁੱਲ ਹਮੀਦ, ਲੇਖਕ
- ਭੀਸ਼ਮ ਸਾਹਨੀ, ਹਿੰਦੀ ਲੇਖਕ
- ਦਲਬੀਰ ਚੇਤਨ, ਪੰਜਾਬੀ ਛੋਟੇ-ਕਹਾਣੀਕਾਰ [4] [5]
- ਗੁਲਾਮ ਅੱਬਾਸ (ਲੇਖਕ)
- ਐਮ ਡੀ ਤਾਸੀਰ, ਉਰਦੂ ਕਵੀ
- ਰੂਪਾ ਬਾਜਵਾ, ਲੇਖਕ
- ਸਾਦਤ ਹਸਨ ਮੰਟੋ, ਲੇਖਕ
- ਭਾਈ ਵੀਰ ਸਿੰਘ (ਲੇਖਕ), ਪੰਜਾਬੀ ਕਵੀ
- ਬਿਸ਼ਨ ਸਿੰਘ ਬੇਦੀ, ਕ੍ਰਿਕਟਰ
- ਗੁਲਾਮ ਮੁਹੰਮਦ ਬਖਸ਼, ਪਹਿਲਵਾਨ
- ਮਦਨ ਲਾਲ, ਕ੍ਰਿਕਟਰ
- ਰਮਨਦੀਪ ਸਿੰਘ, ਫੁੱਟਬਾਲਰ
- ਰਘਬੀਰ ਸਿੰਘ ਗਿੱਲ ( ਅਜਨਾਲਾ, ਭਾਰਤ, ਅੰਮ੍ਰਿਤਸਰ ਜ਼ਿਲ੍ਹਾ ਤੋਂ ਡਾਕਟਰ), ਨੇ ਦਿੱਲੀ ਵਿਚ ਜਨਰਲ ਹਸਪਤਾਲ ਬਣਾਇਆ
- ਸੁਰਨ ਸਿੰਘ ਗਿੱਲ ( ਅਜਨਾਲਾ, ਭਾਰਤ, ਅੰਮ੍ਰਿਤਸਰ ਜ਼ਿਲ੍ਹਾ ਅਤੇ ਰਘਬੀਰ ਸਿੰਘ ਗਿੱਲ ਦਾ ਪਿਤਾ), ਸੁਭਾਸ ਚੰਦਰ ਬੋਸ ਅਤੇ ਭਾਰਤੀ ਫੌਜ ਦੀ ਨਿੱਜੀ ਦਵਾਈ; ਸੁਤੰਤਰਤਾ ਸੈਨਾਨੀ
- ਗੁਰਿੰਦਰ ਗਿੱਲ, ਅਜਨਾਲਾ, ਭਾਰਤ, ਅੰਮ੍ਰਿਤਸਰ ਜ਼ਿਲ੍ਹਾ, ਪੰਜਾਬੀ ਸੰਗੀਤਕਾਰ
- ਅਮਰ ਸੰਧੂ, ਪੰਜਾਬੀ ਸੰਗੀਤਕਾਰ
- ਜ਼ੋਰਾ ਰੰਧਾਵਾ, ਸੰਗੀਤਕਾਰ
- ਜਾਰਡਨ ਸੰਧੂ, ਸੰਗੀਤਕਾਰ
ਹਵਾਲੇ
[ਸੋਧੋ]- ↑ "South/Southeast Asia Library – UC Berkeley Library". Archived from the original on 10 May 2015. Retrieved 20 May 2015.
- ↑ Singh, Raj Pal (1998). Banda Bahadur and His Times p. 22. Harman Pub. House, 1 Aug 1998.
- ↑ http://centralsikhmuseum.com/today-in-sikh-history-5th-september/
- ↑ "Archived copy". Archived from the original on 18 May 2015. Retrieved 12 May 2015.
{{cite web}}
: CS1 maint: archived copy as title (link) - ↑ "Archived copy". Archived from the original on 18 May 2015. Retrieved 12 May 2015.
{{cite web}}
: CS1 maint: archived copy as title (link)