ਸਮੱਗਰੀ 'ਤੇ ਜਾਓ

ਪਾਕਿਸਤਾਨ ਵਿੱਚ ਸਿੱਖ ਧਰਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਾਕਿਸਤਾਨ ਸਿੱਖ
پاکستانی سکھ
ਗੁਰਦੁਆਰਾ ਜਨਮ ਅਸਥਾਨ, ਸਿੱਖ ਧਰਮ ਦੇ ਮੋਢੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ]
ਕੁੱਲ ਅਬਾਦੀ
20,768 (2017 ਜਨਗਣਨਾ)[1][2][not in citation given]
(ਪਾਕਿਸਤਾਨ ਦੀ ਆਬਾਦੀ ਦਾ 0.01%)
ਅਹਿਮ ਅਬਾਦੀ ਵਾਲੇ ਖੇਤਰ
ਭਾਸ਼ਾਵਾਂ
ਪੰਜਾਬੀ, ਉਰਦੂ, ਪਸ਼ਤੋ, ਸਿੰਧੀ

ਇਸ ਵੇਲੇ ਪਾਕਿਸਤਾਨ ਵਿੱਚ ਸਿੱਖ ਬਹੁਤ ਘੱਟ ਗਿਣਤੀ ਵਿੱਚ ਵਸਦੇ ਹਨ। ਬਹੁਤੇ ਸਿੱਖ ਪੰਜਾਬ ਸੂਬੇ ਵਿੱਚ ਵਸਦੇ ਹਨ ਜਿਹੜਾ ਕਿ ਪੁਰਾਣੇ ਪੰਜਾਬ ਦਾ ਇੱਕ ਹਿੱਸਾ ਹੈ ਜਿੱਥੇ ਸਿੱਖ ਮੱਤ ਦੀ ਸ਼ੁਰੂਆਤ ਹੋਈ। ਸੂਬਾ ਖ਼ੈਬਰ, ਪਖ਼ਤੋਨਖ਼ਵਾਹ ਦੇ ਰਾਜਗੜ੍ਹ ਪਿਸ਼ਾਵਰ ਵਿੱਚ ਵੀ ਸਿੱਖਾਂ ਦੀ ਕਾਫ਼ੀ ਵਸੋਂ ਹੈ। ਨਨਕਾਣਾ ਸਾਹਿਬ, ਜਿਹੜਾ ਕਿ ਸਿੱਖ ਮੱਤ ਦੇ ਬਾਣੀ ਬਾਬਾ ਗੁਰੂ ਨਾਨਕ ਦੀ ਜਨਮ ਭੋਈਂ ਹੈ, ਵੀ ਪਾਕਿਸਤਾਨੀ ਪੰਜਾਬ ਵਿੱਚ ਹੈ।

18ਵੀਂ ਤੇ 19ਵੀਂ ਸਦੀ ਵਿੱਚ ਸਿੱਖ ਤਬਕਾ ਇੱਕ ਤਾਕਤਵਰ ਸਿਆਸੀ ਸ਼ਕਤੀ ਬਣ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਲਤਨਤ ਦੀ ਨੀਂਹ ਰੱਖੀ ਜਿਸਦਾ ਰਾਜਗੜ੍ਹ ਲਹੌਰ ਸ਼ਹਿਰ ਸੀ ਜਿਹੜਾ ਅੱਜ ਦੇ ਪਾਕਿਸਤਾਨ ਦਾ ਦੂਜਾ ਵੱਡਾ ਸ਼ਹਿਰ ਹੈ। ਪੰਜਾਬ ਵਿੱਚ ਸਿੱਖਾਂ ਦੀ ਬਹੁਤੀ ਗਿਣਤੀ ਲਹੌਰ, ਰਾਵਲਪਿੰਡੀ, ਮੁਲਤਾਨ, ਫ਼ੈਸਲਾਬਾਦ ਤੇ ਨਨਕਾਣਾ ਸਾਹਿਬ ਵਿੱਚ ਹੈ।

1947ਈ. ਵਿੱਚ ਹਿੰਦੁਸਤਾਨ ਦੀ ਵੰਡ ਮਗਰੋਂ ਪਾਕਿਸਤਾਨ ਦੇ ਇਲਾਕਿਆਂ ਦੇ ਸਿੱਖ ਤੇ ਹਿੰਦੂ ਭਾਰਤ ਚਲੇ ਗਏ ਤੇ ਭਾਰਤ ਦੇ ਮੁਸਲਮਾਨ ਪਾਕਿਸਤਾਨ ਵਿੱਚ ਵੱਸ ਗਏ।

1947ਈ. ਵਿੱਚ ਪਾਕਿਸਤਾਨ ਦੀ ਆਜ਼ਾਦੀ ਦੇ ਮਗਰੋਂ ਸਿੱਖ ਕੌਮ ਨੇ ਸੰਗਠਿਤ ਹੋਣਾ ਸ਼ੁਰੂ ਕੀਤਾ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤਾਂ ਜੋ ਪਾਕਿਸਤਾਨ ਵਿੱਚ ਸਿਖਾਂ ਦੀਆਂ ਪਵਿੱਤਰ ਥਾਂਵਾਂ ਤੇ ਵਿਰਸੇ ਨੂੰ ਮਹਿਫੂਜ਼ ਰੱਖਿਆ ਜਾ ਸਕੇ। ਪਾਕਿਸਤਾਨ ਸਰਕਾਰ ਨੇ ਭਾਰਤੀ ਸਿੱਖਾਂ ਨੂੰ ਪਾਕਿਸਤਾਨ ਵਿੱਚ ਆਉਣ ਤੇ ਆਪਣੀਆਂ ਪਵਿੱਤਰ ਥਾਂਵਾਂ ਦੀ ਯਾਤਰਾ ਕਰਨ ਦੀ ਇਜ਼ਾਜ਼ਤ ਦਿੱਤੀ ਹੋਈ ਹੈ ਅਤੇ ਪਾਕਿਸਤਾਨ ਦੇ ਸਿੱਖਾਂ ਨੂੰ ਭਾਰਤ ਜਾਣ ਦੀ ਵੀ ਇਜ਼ਾਜ਼ਤ ਹੈ।

ਪਾਕਿਸਤਾਨ ਵਿੱਚ ਸਿੱਖਾਂ ਦੀ ਗਿਣਤੀ

[ਸੋਧੋ]

ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ 2006ਈ. ਦੇ ਆਂਕੜਿਆਂ ਮੁਤਾਬਕ ਪਾਕਿਸਤਾਨ ਵਿੱਚ ਸਿੱਖਾਂ ਦੀ ਗਿਣਤੀ 20،000 ਹੈ।[3]

ਪਾਕਿਸਤਾਨ ਤੇ ਭਾਰਤ ਦੀ ਆਜ਼ਾਦੀ ਤੋਂ ਪਹਿਲੋਂ

[ਸੋਧੋ]

1947ਈ. ਵਿੱਚ ਹਿੰਦੁਸਤਾਨ ਦੀ ਵੰਡ ਤੋਂ ਪਹਿਲਾਂ ਸਾਰੇ ਸਿੱਖ ਉਤਲੇ ਪਾਕਿਸਤਾਨ ਵਿੱਚ ਵਸਦੇ ਸਨ, ਖ਼ਾਸ ਕਰ ਪੰਜਾਬ ਵਿੱਚ ਅਤੇ ਬਤੌਰ ਕਿਸਾਨ, ਤਾਜਰ ਤੇ ਕਾਰੋਬਾਰੀ ਇਨ੍ਹਾਂ ਦਾ ਅਰਥਵਿਵਸਥਾ ਵਿੱਚ ਬਹੁਤ ਅਹਿਮ ਕਿਰਦਾਰ ਸੀ। ਪੰਜਾਬ,ਪਾਕਿਸਤਾਨ ਦਾ ਰਾਜਗੜ੍ਹ ਲਹੌਰ ਅੱਜ ਵੀ ਸਿੱਖਾਂ ਦੀਆਂ ਕਈ ਅਹਿਮ ਮਜ਼੍ਹਬੀ ਥਾਂਵਾਂ ਦੀ ਜਗ੍ਹਾ ਹੈ, ਜਿਹਨਾਂ ਵਿੱਚ ਰਣਜੀਤ ਸਿੰਘ ਦੀ ਸਮਾਧੀ ਵੀ ਸ਼ਾਮਿਲ ਹੈ। ਨਨਕਾਣਾ ਸਾਹਿਬ ਵਿੱਚ ਗੁਰਦੁਆਰਾ ਜਨਮਸਥਾਨ ਸਮੇਤ 9 ਗੁਰਦਵਾਰੇ ਨੇ ਅਤੇ ਇਹ ਸ਼ਹਿਰ ਸਿੱਖ ਮੱਤ ਦੇ ਬਾਣੀ ਬਾਬਾ ਗੁਰੂ ਨਾਨਕ ਦੀ ਜਨਮ ਥਾਂ ਵੀ ਹੈ। ਨਨਕਾਣਾ ਸਾਹਿਬ ਦਾ ਹਰ ਗੁਰਦੁਆਰਾ ਬਾਬਾ ਗੁਰੂ ਨਾਨਕ ਦੇ ਜੀਵਨ ਦੇ ਵੱਖ ਵੱਖ ਵਾਕਿਆਂ ਨਾਲ਼ ਸੰਬੰਧ ਰੱਖਦਾ ਹੈ। ਇਹ ਸ਼ਹਿਰ ਦੁਨੀਆ ਭਰ ਦੇ ਸਿੱਖਾਂ ਦੀ ਯਾਤਰਾ ਦਾ ਇੱਕ ਅਹਿਮ ਥਾਂ ਹੈ।

ਰਣਜੀਤ ਸਿੰਘ ਦੀ ਸਮਾਧੀ
ਨਨਕਾਣਾ ਸਾਹਿਬ

ਮੂਰਤਾਂ

[ਸੋਧੋ]

ਹੋਰ ਵੇਖੋ

[ਸੋਧੋ]

ਨੋਟ

[ਸੋਧੋ]

ਹਵਾਲੇ

[ਸੋਧੋ]
  1. Rana, Yudhvir (15 December 2022). "Pakistan census to have column for Sikhs". The Times of India. Retrieved 21 December 2022.
  2. "SALIENT FEATURES OF FINAL RESULTS CENSUS-2017" (PDF). Archived from the original (PDF) on 19 May 2021. Retrieved 20 May 2021.
  3. Pakistan International Religious Freedom Report 2006

ਬਾਹਰੀ ਲਿੰਕ

[ਸੋਧੋ]