ਮਾਈਕ੍ਰੋਨੇਸ਼ੀਆ
ਦਿੱਖ
ਮਾਈਕ੍ਰੋਨੇਸ਼ੀਆ ਓਸ਼ੇਨੀਆ ਦਾ ਇੱਕ ਉਪ-ਖੇਤਰ ਹੈ ਜਿਸ ਵਿੱਚ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਦੇ ਹਜ਼ਾਰਾਂ ਛੋਟੇ ਟਾਪੂ ਸ਼ਾਮਲ ਹਨ। ਇਹ ਦੱਖਣ 'ਚ ਪੈਂਦੇ ਮੈਲਾਨੇਸ਼ੀਆ ਅਤੇ ਪੂਰਬ 'ਚ ਪੈਂਦੇ ਪਾਲੀਨੇਸ਼ੀਆ ਤੋਂ ਵੱਖ ਹੈ। ਇਸ ਦੇ ਪੱਛਮ ਵੱਲ ਫ਼ਿਲਪੀਨਜ਼ ਅਤੇ ਦੱਖਣ-ਪੱਛਮ ਵੱਲ ਇੰਡੋਨੇਸ਼ੀਆ ਪੈਂਦਾ ਹੈ।
ਮਾਈਕ੍ਰੋਨੇਸ਼ੀਆ ਨਾਂ ਯੂਨਾਨੀ ਮਾਈਕ੍ਰੋਸ (μικρός), ਭਾਵ ਛੋਟੇ, ਅਤੇ ਨੇਸੋਸ (νῆσος), ਭਾਵ ਟਾਪੂ ਤੋਂ ਆਇਆ ਹੈ। ਇਸ ਪਦ ਦੀ ਪਹਿਲੀ ਵਰਤੋਂ 1831 ਵਿੱਚ ਯ਼ੂਲ ਡੂਮੋਂ ਡਰਵੀਲ ਵੱਲੋਂ ਕੀਤੀ ਗਈ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |