ਸਮੱਗਰੀ 'ਤੇ ਜਾਓ

ਉੱਤਰੀ ਏਸ਼ੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉੱਤਰੀ ਏਸ਼ੀਆ
Location of ਉੱਤਰੀ ਏਸ਼ੀਆ
ਰਾਜ ਅਤੇ ਖੇਤਰ
ਸਭ ਤੋਂ ਵੱਡਾ ਸ਼ਹਿਰ
ਮੁੱਖ ਸ਼ਹਿਰ
ਆਬਾਦੀ
 (2017)
 • ਕੁੱਲ3,37,65,005
ਸਮਾਂ ਖੇਤਰ
ਬੋਲੀਆਂ ਅਤੇ ਉਪ ਬੋਲੀਆਂ
ਉੱਤਰੀ ਏਸ਼ੀਆ
Russian name
RussianСеверная Азия
RomanizationSevernaya Aziya

ਉੱਤਰੀ ਏਸ਼ੀਆ ਏਸ਼ੀਆ ਦਾ ਇੱਕ ਉਪ-ਖੇਤਰ ਹੈ, ਜਿਸ ਵਿੱਚ ਸਾਇਬੇਰੀਆ ਅਤੇ ਏਸ਼ੀਆ-ਪ੍ਰਸ਼ਾਂਤ ਵਿਚਲੇ ਰੂਸ ਦੇ ਦੂਰ ਪੂਰਬੀ ਰੂਸ ਦੇ ਖੇਤਰ ਆਉਂਦੇ ਹਨ, ਜਿਹੜਾ ਯੁਰਾਲ ਪਰਬਤ ਦੇ ਪੂਰਬ ਵਾਲਾ ਖੇਤਰ ਹੈ। ਇਸ ਖੇਤਰ ਦੇ ਵਧੇਰੇ ਹਿੱਸੇ ਨੂੰ ਏਸ਼ੀਆਈ ਰੂਸ ਜਾਂ ਰੂਸੀ ਏਸ਼ੀਆ ਵੀ ਕਿਹਾ ਜਾਂਦਾ ਹੈ।

ਜਨਸੰਖਿਆ

[ਸੋਧੋ]

ਬਹੁਤੇ ਅੰਦਾਜ਼ਿਆਂ ਮੁਤਾਬਿਕ ਯੁਰਾਲ ਪਰਬਤਾਂ ਦੇ ਪੂਰਬ ਵਿੱਚ 3.8 ਕਰੋੜ ਲੋਕ ਰਹਿੰਦੇ ਹਨ, ਜਿਹੜੇ ਕਿ ਯੂਰਪ ਅਤੇ ਏਸ਼ੀਆ ਨੂੰ ਅਸਿੱਧੇ ਤੌਰ 'ਤੇ ਵੰਡਦੇ ਹਨ। ਸਾਈਬੇਰੀਆ ਦੇ ਪੁਰਾਣੇ ਵਸਨੀਕ ਹੁਣ ਸਾਈਬੇਰੀਆ ਜਾਂ ਉੱਤਰੀ ਏਸ਼ੀਆ ਵਿੱਚ ਘੱਟ ਗਿਣਤੀ ਰਹਿ ਗਏ ਹਨ ਜਿਸਦਾ ਮੁੱਖ ਕਾਰਨ ਪਿਛਲੀਆਂ ਤਿੰਨ ਸਦੀਆਂ ਤੋਂ ਯੂਰਪ ਵਰਗਾ ਰੂਸ ਬਣਾਉਣ ਦੀ ਪ੍ਰਕਿਰਿਆ ਹੈ। ਰੂਸੀ ਜਨਗਣਨਾ ਦੇ ਮੁਤਾਬਿਕ ਬੁਰਯਾਤਾਂ ਦੀ ਗਿਣਤੀ 445,175 ਹੈ, ਜਿਹੜੇ ਕਿ ਕੁੱਲ ਜਨਸੰਖਿਆ ਦਾ ਸਿਰਫ਼ 10 ਪ੍ਰਤੀਸ਼ਤ ਹਿੱਸਾ ਹਨ ਅਤੇ ਜਿਹੜੇ ਸਾਈਬੇਰੀਆ ਦਾ ਸਭ ਤੋਂ ਵੱਡਾ ਨਸਲੀ ਘੱਟ-ਗਿਣਤੀ ਸਮੂਹ ਹਨ। ਸਾਈਬੇਰੀਆ ਵਿੱਚ ਰੂਸੀ ਜਨਗਣਨਾ ਦੇ ਮੁਤਾਬਿਕ 443,852 ਯਾਕੂਤ ਰਹਿੰਦੇ ਹਨ।.[1] 2002 ਦੀ ਜਨਗਣਨਾ ਮੁਤਾਬਿਕ 500,000 ਸਾਈਬੇਰੀਅਨ ਤਾਤਾਰ ਲੋਕ ਹਨ ਜਿਹਨਾਂ ਵਿੱਚੋਂ 300,000 ਵੋਲਗਾ ਤਾਤਾਰ ਹਨ ਜਿਹੜੇ ਬਸਤੀਕਰਨ ਸਮੇਂ ਸਾਈਬੇਰੀਆ ਵਿੱਚ ਆ ਵਸੇ ਸਨ।[2] ਹੋਰ ਨਸਲੀ ਸਮੂਹ ਜਿਹੜੇ ਇਸ ਖੇਤਰ ਵਿੱਚ ਰਹਿੰਦੇ ਹਨ ਉਹਨਾਂ ਵਿੱਚ ਜਰਮਨ ਨਸਲ ਦੇ ਲੋਕ ਹਨ ਅਤੇ ਜਿਹੜੇ ਕਿ ਇਸ ਖੇਤਰ ਦਾ ਮਹੱਤਵਪੂਰਨ ਹਿੱਸਾ ਹਨ। ਇਹਨਾਂ ਦੀ ਗਿਣਤੀ 4 ਲੱਖ ਦੇ ਕਰੀਬ ਹੈ।

1875 ਵਿੱਚ ਉੱਤਰੀ ਏਸ਼ੀਆ ਦੀ ਅਬਾਦੀ 80 ਲੱਖ ਦੱਸੀ ਗਈ ਸੀ।[3] 1801 ਅਤੇ 1914 ਦੇ ਵਿੱਚ ਤਕਰੀਬਨ 70 ਲੱਖ ਲੋਕ ਯੂਰਪੀ ਰੂਸ ਤੋਂ ਸਾਈਬੇਰੀਆ ਵੱਲ ਆਏ, ਜਿਹਨਾਂ ਵਿੱਚੋਂ 85 ਪ੍ਰਤੀਸ਼ਤ ਪਹਿਲੀ ਸੰਸਾਰ ਜੰਗ ਦੇ 25 ਸਾਲ ਪਹਿਲਾਂ ਆ ਗਏ ਸਨ।[4]


ਹਵਾਲੇ

[ਸੋਧੋ]
  1. Siberian Germans
  2. "Siberian Tatars". Archived from the original on 2002-02-27. Retrieved 2002-02-27. {{cite web}}: Unknown parameter |dead-url= ignored (|url-status= suggested) (help)
  3. William Chambers and Robert Chambers (1875). Chambers's Information for the People. London and Edinburgh: W. & R. Chambers. pp. 274–276.
  4. The Great Siberian Migration: Government and Peasant in Resettlement from Emancipation to the First World War