ਮਹਾਂਸਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਾਂਸਾਗਰ ਧਰਤੀ ਦੇ ਜਲਮੰਡਲ ਦਾ ਪ੍ਰਮੁੱਖ ਭਾਗ ਹੈ। ਇਹ ਖਾਰੇ ਪਾਣੀ ਦਾ ਵਿਸ਼ਾਲ ਖੇਤਰ ਹੈ। ਇਸ ਥੱਲੇ ਧਰਤੀ ਦਾ 71 % ਭਾਗ ਢਕਿਆ ਹੋਇਆ ਹੈ (ਲਗਭਗ 36.1 ਕਰੋੜ ਵਰਗ ਕਿਲੋਮੀਟਰ) ਜਿਸਦਾ ਅੱਧਾ ਭਾਗ 3000 ਮੀਟਰ ਡੂੰਘਾ ਹੈ।

ਪ੍ਰਮੁੱਖ ਮਹਾਂਸਾਗਰ ਹੇਠ ਲਿਖੇ ਹਨ:

ਨੰ: ਮਹਾਂਸਾਗਰ ਖੇਤਰਫਲ (ਲੱਖ ਵਰਗ ਕਿ.ਮੀ.) ਔਸਤ ਡੂੰਘਾਈ (ਮੀਟਰ) ਡੂੰਘੇ ਸਥਾਨ ਦਾ ਨਾਂ ਅਤੇ ਡੂੰਘਾਈ (ਮੀਟਰ) ਵਿਸ਼ੇਸ਼ਤਾ
1 ਪ੍ਰਸ਼ਾਂਤ ਮਹਾਂਸਾਗਰ 1660 4028 ਮੈਰੀਆਨ ਟ੍ਰੈਚ (10911) ਅਮਰੀਕਾ ਤੋਂ ਏਸ਼ੀਆ ਅਤੇ ਓਸ਼ੇਨੀਆ ਨੂੰ ਵੱਖ ਕਰਦਾ ਹੈ।
2 ਅੰਧ ਮਹਾਂਸਾਗਰ 820 3600 ਪੂਏਰਟੋ ਰਿਕੋ ਟ੍ਰੈਚ (9605) ਏਸ਼ੀਆ ਅਤੇ ਯੂਰਪ ਤੋਂ ਅਮਰੀਕਾ ਨੂੰ ਵੱਖ ਕਰਦਾ ਹੈ।
3 ਹਿੰਦ ਮਹਾਂਸਾਗਰ 730 3890 ਜਾਵਾ ਟ੍ਰੈਚ (7725) ਦੱਖਣੀ ਏਸ਼ੀਆ ਨੂੰ ਅਫ਼ਰੀਕਾ ਅਤੇ ਆਸਟਰੇਲੀਆ ਤੋਂ ਵੱਖ ਕਰਦਾ ਹੈ।
4 ਦੱਖਣੀ ਮਹਾਂਸਾਗਰ 26 800 ਦੱਖਣੀ ਸੈਡਵਿੱਚ ਟ੍ਰੈਚ (7236) ਪ੍ਰਸ਼ਾਂਤ, ਅੰਧ ਅਤੇ ਹਿੰਦ ਮਹਾਂਸਾਗਰ ਦਾ ਹੀ ਵਾਧਾ ਮੰਨਿਆ ਜਾ ਸਕਦਾ ਹੈ ਜੋ ਅੰਟਾਰਕਟਿਕਾ ਨੂੰ ਘੇਰਦਾ ਹੈ।
5 ਆਰਕਟਿਕ ਮਹਾਂਸਾਗਰ 140 ਲੱਖ 1038 ਯੂਰੇਸ਼ੀਆ ਬੇਸਨ (5450) ਅੰਧ ਮਹਾਂਸਾਗਰ ਵੀ ਮੰਨਿਆ ਜਾ ਸਕਦਾ ਹੈ ਜੋ ਉੱਤਰੀ ਅਮਰੀਕਾ ਅਤੇ ਯੂਰਪ ਦੇ ਉੱਤਰ ਵਾਲੇ ਪਾਸੇ ਹੈ।