ਸਮੱਗਰੀ 'ਤੇ ਜਾਓ

ਮੁੱਖ ਸਫ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

ਪੰਜਾਬੀ ਵਿਕੀਪੀਡੀਆ

ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।

ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 55,086 ਹੈ ਅਤੇ ਕੁੱਲ 101 ਸਰਗਰਮ ਵਰਤੋਂਕਾਰ ਹਨ।

ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 333 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 (22 ਸਾਲ ਪਹਿਲਾਂ) (2002-06-03) ਸ਼ੁਰੂ ਹੋਇਆ।

ਚੁਣਿਆ ਹੋਇਆ ਲੇਖ

ਰਣਜੀਤ ਸਿੰਘ
ਰਣਜੀਤ ਸਿੰਘ
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ। ਸਿੰਘ ਦਾ ਪਿਤਾ ਮਹਾਂ ਸਿੰਘ, ਸ਼ੁੱਕਰਚੱਕੀਆ ਮਿਸਲ ਦਾ ਜੱਥੇਦਾਰ ਸੀ ਅਤੇ ਉਸ ਦਾ ਇਲਾਕਾ ਅੱਜ ਦੇ ਲਹਿੰਦੇ ਪੰਜਾਬ ਦੇ ਗੁੱਜਰਾਂਵਾਲੇ ਦੇ ਦੁਆਲੇ ਸੀ। 1792 ਈ: ਵਿੱਚ ਮਹਾਂ ਸਿੰਘ ਦੀ ਮੌਤ ਪਿੱਛੋਂ ਮਿਸਲ ਦਾ ਰਾਜ-ਪ੍ਬੰਧ ਉਸ ਦੀ ਪਤਨੀ ਰਾਜ ਕੌਰ ਦੇ ਹੱਥਾਂ ਵਿੱਚ ਆ ਗਿਆ।ਰਾਜ ਕੌਰ ਇੱਕ ਅਯੋਗ ਤੇ ਕਮਜੋਰ ਇਸਤਰੀ ਸੀ ਅਤੇ ਉਸਨੇ ਸਾਰਾ ਕੰਮ-ਕਾਜ ਸਰਦਾਰ ਲਖਪਤ ਰਾਏ ਦੇ ਹਵਾਲੇ ਕਰ ਦਿੱਤਾ।1796 ਈ: ਵਿੱਚ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਹੋ ਜਾਣ ਉਪਰੰਤ ਉਸਦੀ ਸੱਸ ਸਦਾ ਕੌਰ ਵੀ ਸ਼ੁੱਕਰਚੱਕੀਆ ਮਿਸਲ ਦੇ ਸ਼ਾਸਨ-ਪ੍ਬੰਧ ਵਿੱਚ ਹਿੱਸਾ ਲੈਣ ਲੱਗੀ।ਜਦ ਤੱਕ ਰਣਜੀਤ ਸਿੰਘ ਨਾਬਾਲਗ ਰਿਹਾ, ਮਿਸਲ ਦਾ ਰਾਜ-ਪ੍ਬੰਧ ਤਿੰਨ ਵਿਅਕਤੀਆਂ ਦੇ ਹੱਥਾਂ ਵਿੱਚ ਰਿਹਾ—ਰਾਜ ਕੌਰ, ਸਦਾ ਕੌਰ ਤੇ ਦੀਵਾਨ ਲਖਪਤ ਰਾਏ।ਇਸ ਕਾਲ ਨੂੰ ਤਿੱਕੜੀ ਦੀ ਸਰਪ੍ਸਤੀ ਦਾ ਕਾਲ ਕਿਹਾ ਜਾਂਦਾ ਹੈ।1797 ਈ: ਵਿੱਚ ਜਦ ਰਣਜੀਤ ਸਿੰਘ 17 ਵਰਿਆਂ ਦਾ ਹੋ ਗਿਆ ਤਾਂ ਉਸ ਨੇ ਰਾਜ-ਪ੍ਬੰਧ ਦੀ ਵਾਗ-ਡੋਰ ਆਪਣੇ ਹੱਥਾਂ ਵਿੱਚ ਲੈ ਲਈ।

ਅੱਜ ਇਤਿਹਾਸ ਵਿੱਚ 2 ਨਵੰਬਰ

2 ਨਵੰਬਰ:

ਸ਼ਾਹਰੁਖ ਖਾਨ

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 1 ਨਵੰਬਰ2 ਨਵੰਬਰ3 ਨਵੰਬਰ


ਕੀ ਤੁਸੀਂ ਜਾਣਦੇ ਹੋ

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

ਖ਼ਬਰਾਂ

2023 ਵਿੱਚ ਵਲਾਦੀਮੀਰ ਪੁਤਿਨ
ਵਲਾਦੀਮੀਰ ਪੁਤਿਨ

ਚੁਣੀ ਹੋਈ ਤਸਵੀਰ


ਚੀਚੇਨ ਈਟਜਾ ਦਾ ਐਲ ਕਸਟੀਲੋ ਪਿਰਾਮਿਡ।

ਤਸਵੀਰ: Daniel Schwen


ਹੋਰ ਭਾਸ਼ਾਵਾਂ ਵਿੱਚ ਵਿਕੀਪੀਡੀਆ

ਹੋਰ ਵਿਕੀਮੀਡੀਆ ਪ੍ਰਾਜੈਕਟ

ਵਿਕੀਪੀਡੀਆ ਵਾਲੰਟੀਅਰ ਸੰਪਾਦਕਾਂ ਦੁਆਰਾ ਲਿਖਿਆ ਗਿਆ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਹੋਸਟ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਵਲੰਟੀਅਰ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਹੈ।