ਪੌਲੀਨੇਸ਼ੀਆ
ਦਿੱਖ
ਪੌਲੀਨੇਸ਼ੀਆ (ਯੂਨਾਨੀ: πολύς "ਪਾਲੀ" ਕਈ + ਯੂਨਾਨੀ: νῆσος "ਨੇਸੋਸ" ਟਾਪੂ ਤੋਂ) ਓਸ਼ੇਨੀਆ ਦਾ ਇੱਕ ਉਪਖੇਤਰ ਹੈ ਜੋ ਕੇਂਦਰੀ ਅਤੇ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਖਿੰਡੇ ਹੋਏ 1,000 ਟਾਪੂਆਂ ਦਾ ਬਣਿਆ ਹੋਇਆ ਹੈ। ਪੌਲੀਨੇਸ਼ੀਆ ਦੇ ਟਾਪੂਆਂ ਦੇ ਵਾਸੀਆਂ ਨੂੰ ਪੌਲੀਨੇਸ਼ੀਆਈ ਕਿਹਾ ਜਾਂਦਾ ਹੈ ਅਤੇ ਇਹਨਾਂ ਦੇ ਕਈ ਸਾਂਝੇ ਲੱਛਣ ਹਨ ਜਿਵੇਂ ਕਿ ਬੋਲੀਆਂ, ਸੱਭਿਆਚਾਰ ਅਤੇ ਵਿਚਾਰ।[1] ਇਤਿਹਾਸਕ ਤੌਰ ਉੱਤੇ ਇਹ ਤਜਰਬੇਕਾਰ ਮਲਾਹ ਸਨ ਅਤੇ ਰਾਤ ਸਮੇਂ ਤਾਰਿਆਂ ਦੀ ਮਦਦ ਨਾਲ਼ ਜਹਾਜ਼ਰਾਨੀ ਕਰਦੇ ਸਨ।