ਵੇਦਵਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੇਦਵਤੀ ਹਿੰਦੂ ਮਿਥਿਹਾਸ ਵਿੱਚ ਲਕਸ਼ਮੀ ਦਾ ਇੱਕ ਅਵਤਾਰ ਹੈ। ਇਹ ਵਿਸ਼ਨੂੰ ਦੀ ਭਗਤ ਸੀ ਅਤੇ ਵਿਸ਼ਨੂੰ ਨੂੰ ਪ੍ਰਪਾਤ ਕਰਨ ਲਈ ਇਸਨੇ ਕਾਫੀ ਤੱਪਸਿਆ ਕਿੱਤੀ। ਰਾਵਣ ਨੇ ਵੇਦਵਤੀ ਦੀ ਸੁੰਦਰਤਾ ਤੋ ਪ੍ਰਭਾਵਿਤ ਹੋ ਕੇ ਵਿਵਾਹ ਦਾ ਪ੍ਰਸਤਾਵ ਰੱਖਿਆ ਜੋ ਵੇਦਵਤੀ ਨੇ ਰੱਦ ਕਰ ਦਿੱਤਾ। ਰਾਵਣ ਨੇ ਵਿਸ਼ਨੂੰ ਦਾ ਮਜਾਕ ਬਣਾਇਆ ਅਤੇ ਵੇਦਵਤੀ ਨਾਲ ਜਬਰਦਸਤੀ ਕਾਰਨ ਦੀ ਕੋਸ਼ਿਸ਼ ਕੀਤੀ। ਵੇਦਵਤੀ ਨੇ ਆਪਨੇ ਆਪ ਨੂੰ ਅੱਗ ਸਮਾਧੀ ਵਿੱਚ ਸਾੜ ਲਿਤਾ ਅਤੇ ਦੁਬਾਰਾ ਜਨਮ ਲੇ ਕੇ ਰਾਵਣ ਦੇ ਮੌਤ ਦਾ ਕਾਰਨ ਬਣਨ ਦਾ ਪ੍ਰਣ ਕਿੱਤਾ। ਵਦਵਤੀ ਸੀਤਾ ਬਣ ਕੇ ਦੁਬਾਰਾ ਪੈਦੀ ਹੋਈ।