ਤਾੜਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਾੜਕਾ ਰਾਮਾਇਣ ਵਿੱਚ ਇੱਕ ਦਾਨਵ ਹੈ। ਇਹ ਅਸਲ ਵਿੱਚ ਇੱਕ ਯਕਸ਼ ਰਾਜਕੁਮਾਰੀ ਸੀ। ਇਸਨੇ ਅਸੁਰ ਸੁਮਾਲੀ ਨਾਲ ਵਿਆਹ ਕੀਤਾ। ਇਹ ਕਾਈਕੇਸੀ ਦੀ ਮਾਂ ਅਤੇ ਰਾਵਣ ਦੀ ਨਾਨੀ ਸੀ। ਸੁਕੇਤ੍ਰ ਨਾਂ ਦੇ ਯਕਸ ਜਾਂ ਸੁੰਦ ਦੈਤ ਦੀ ਲੜਕੀ ਸੀ। ਇਹ ਮਾਰੀਚ ਦੀ ਮਾਂ ਸੀ। ਇਹ ਅਗਸਤ ਰਿਸੀ ਦੇ ਸਰਾਪ ਨਾਲ ਰਾਖਸਣੀ ਬਣ ਗਈ ਸੀ ਅਤੇ ਇਹ ਆਪਣੇ ਨਾਂ ਦੇ ਜੰਗਲ ਵਿੱਚ ਦਰਿਆ ਗੰਗਾ ਦੇ ਕੰਢੇ ਸੂਰਜ ਦੇ ਸਾਹਮਣੇ ਰਹਿੰਦੀ ਸੀ। ਇਸ ਨੇ ਆਪਣੇ ਆਲੇ ਦੁਆਲੇ ਦਾ ਸਾਰਾ ਇਲਾਕਾ ਉਜਾੜ ਦਿਤਾ ਸੀ। ਵਿਸਵਾਮਿਤਰ ਨੇ ਰਾਮ ਚੰਦ੍ਰ ਨੂੰ ਇਸ ਨੂੰ ਮਾਰਨ ਲਈ ਕਿਹਾ, ਪਰ ਉਨ੍ਹਾਂ ਨੇ ਇੱਕ ਇਸਤਰੀ ਨੂੰ ਮਾਰਨ ਤੋਂ ਇਨਕਾਰ ਕਰ ਦਿਤਾ। ਉਸ ਨੇ ਸੋਚਿਆ ਕਿ ਇਸ ਦੀ ਤਾਕਤ ਕੋਈ ਨੁਕਸਾਨ ਪੁਚਾ ਕੇ ਖਤਮ ਕਰਨੀ ਚਾਹੀਦੀ ਹੈ। ਇਸ ਦੀਆਂ ਦੋ ਬਾਹਵਾਂ ਵੱਢ ਸੁਟੀਆਂ। ਲਛਮਣ ਨੇ ਇਸ ਦਾ ਨਕ ਤੇ ਕੰਨ ਵਡ ਦਿਤੇ। ਇਸ ਨੇ ਆਪਣੇ ਜਾਦੂ ਦੀ ਤਾਕਤ ਨਾਲ ਰਾਮ ਤੇ ਲਛਮਣ ਤੇ ਪਥਰਾਂ ਦਾ ਮੀਹ ਵਰ੍ਹਾ ਕੇ ਉਹਨਾਂ ਨੂੰ ਹੈਰਾਨ ਕਰ ਦਿਤਾ ਜਿਸ ਤੇ ਰਾਮ ਨੇ ਵਿਸਵਾਮਿਤ੍ਰ ਦੀ ਆਗਿਆ ਨਾਲ ਇਸ ਨੂੰ ਇਕੋ ਹੀ ਤੀਰ ਨਾਲ ਮਾਰ ਸੁਟਿਆ।