26 ਜੂਨ
ਦਿੱਖ
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2025 |
26 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 177ਵਾਂ (ਲੀਪ ਸਾਲ ਵਿੱਚ 178ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 188 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1284 – ਪਾਈਡ ਪਾਈਪਰ ਦੇ ਸਮੋਹਨ 'ਚ ਹੇਮਲਿਨ ਦੇ 130 ਬੱਚੇ ਉਸ ਦੇ ਪਿੱਛੇ-ਪਿੱਛੇ ਚੱਲੇ ਗਏ।
- 1498 – ਦੰਦਾਂ ਵਾਲਾ ਬੁਰਸ਼ ਦੀ ਖੋਜ।
- 1539– ਚੌਸਾ ਦੀ ਲੜਾਈ ਵਿਚ ਸ਼ੇਰ ਸ਼ਾਹ ਸੂਰੀ ਨੇ ਹੁਮਾਯੂੰ ਨੂੰ ਹਰਾਇਆ।
- 1700 – ਪੈਦੇ ਖ਼ਾਨ ਅਤੇ ਅਦੀਨਾ ਬੇਗ਼ ਦੀ ਅਗਵਾਈ ਹੇਠ ਮੁਗ਼ਲ ਫ਼ੌਜਾਂ ਦਾ ਅਨੰਦਪੁਰ ਸਾਹਿਬ ‘ਤੇ ਹਮਲਾ ਕੀਤਾ।
- 1721 – ਡਾ. ਜਬਡੀਅਲ ਬਾਇਲਸਟਨ ਨੇ ਪਹਿਲੀ ਵਾਰ ਅਮਰੀਕਾ 'ਚ ਚੇਚਕ ਦਾ ਟੀਕਾ ਲਗਾਇਆ।
- 1745 – ਭਾਈ ਤਾਰੂ ਸਿੰਘ ਦੀ ਖੋਪੜੀ ਲਾਹੀ ਗਈ।
- 1797 – ਚਾਰਲਸ ਨਿਊਬੋਲਡ ਨੇ ਲੋਹੇ ਦਾ ਹੱਲ ਪੇਟੇਂਟ ਕਰਵਾਇਆ।
- 1819 – ਡਬਲਯੂ.ਕੇ. ਕਲਾਰਕਸਨ ਨੇ ਬਾਈ-ਸਾਈਕਲ ਪੇਟੈਂਟ ਕਰਵਾਇਆ।
- 1838 – ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਅਤੇ ਸ਼ਾਹ ਸ਼ੁਜਾਹ ਵਿਚਕਾਰ ਅਹਿਦਨਾਮਾ ਹੋਇਆ।
- 1942 – ਬਲਦੇਵ ਸਿੰਘ ਪੰਜਾਬ ਵਿੱਚ ਵਜ਼ੀਰ ਬਣਿਆ।
- 1945 – ਯੂ.ਐਨ.ਓ. ਬਣਾਉਣ ਦੇ ਚਾਰਟਰ ‘ਤੇ 50 ਮੁਲਕਾਂ ਨੇ ਦਸਤਖ਼ਤ ਕੀਤੇ।
- 1951 – ਰੂਸ ਨੇ ਕੋਰੀਆ ਜੰਗ ਵਿੱਚ ਜੰਗਬੰਦੀ ਕਰਵਾਉਣ ਦੀ ਪੇਸ਼ਕਸ਼ ਕੀਤੀ।
- 1952 – ਦੱਖਣੀ ਅਫਰੀਕਾ 'ਚ ਨੇਲਸਨ ਮੰਡੇਲਾ ਅਤੇ 51 ਹੋਰ ਲੋਕਾਂ ਨੇ ਕਰਫਿਊ ਦੀ ਉਲੰਘਣਾ ਕੀਤੀ।
- 1955 – ਦਰਸ਼ਨ ਸਿੰਘ ਫੇਰੂਮਾਨ ਨੇ ਦਰਬਾਰ ਸਾਹਿਬ ਵਲ ਕੂਚ ਕਰਨ ਦੀ ਧਮਕੀ ਦਿਤੀ।
- 1963– 2153 ਕਮਰਿਆਂ ਵਾਲਾ ਨਿਊ ਯਾਰਕ ਹਿਲਟਨ ਮਿਡਟਾਉਨ ਖੋਲ ਦਿਤਾ ਗਿਆ।
- 1976 – ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਸੀ.ਐੱਨ. ਬੁਰਜ ਨੂੰ ਲੋਕਾਂ ਵਾਸਤੇ ਖੋਲ੍ਹਿਆ ਗਿਆ।
- 1980 – ਬੰਗਾਲ ਦੀ ਖਾੜੀ 'ਚ ਤੇਲ ਮਿਲਿਆ।
- 1992 – ਭਾਰਤ ਨੇ ਬੰਗਲਾਦੇਸ਼ ਨੂੰ ਤਿੰਨ ਵੀਘਾ ਖੇਤਰ ਪੱਟੇ 'ਤੇ ਦਿੱਤੇ।
- 1994 – ਫਲਸਤੀਨ ਮੁਕਤੀ ਸੰਗਠਨ ਦੇ ਨੇਤਾ ਯਾਸਿਰ ਅਰਾਫ਼ਾਤ 27 ਸਾਲ ਬਾਅਦ ਗਾਜ਼ਾ ਪੱਟੀ ਆਏ।
- 2016– ਨਿਊਯਾਰਕ ਪਬਲਿਕ ਲਾਇਬ੍ਰੇਰੀ ਦੀ ਨਵੀਂ 53ਵੀਂ ਸਟਰੀਟ ਬ੍ਰਾਂਚ ਖੋਲ੍ਹੀ ਗਈ।
ਛੁੱਟੀਆਂ
[ਸੋਧੋ]ਜਨਮ
[ਸੋਧੋ]- 1564– ਇਸਲਾਮੀ ਕਾਨੂੰਨ, ਇਸਲਾਮੀ ਹਕੂਮਤ ਲਾਗੂ ਕਰਵਾਉਣਾ ਅਹਿਮਦ ਸਰਹਿੰਦੀ ਦਾ ਜਨਮ।
- 1730– ਫਰਾਂਸੀ ਖਗੋਲ ਸ਼ਾਸਤਰੀ ਚਾਰਲਸ ਮੈਸੀਅਰ ਦਾ ਜਨਮ।
- 1868– ਆਸਟਰੀਅਨ ਵਿਗਿਆਨੀ ਅਤੇ ਡਾਕਟਰ ਕਾਰਲ ਲੈਂਡਸਟੇਨਰ ਦਾ ਜਨਮ।
- 1873– ਭਾਰਤੀ ਸੰਗੀਤਕਾਰਾ ਅਤੇ ਤਵਾਇਫ਼ ਗੌਹਰ ਜਾਨ ਦਾ ਜਨਮ।
- 1899– ਅਮਰੀਕੀ ਕਾਰਟੂਨਿਸਟ ਬਾਰਬਰਾ ਸ਼ੇਰਮੁੰਡ ਦਾ ਜਨਮ।
- 1906– ਭਾਰਤੀ ਸਿਆਸਤਦਾਨ ਐਮ. ਪੀ. ਸਿਵਗਿਆਨਮ ਦਾ ਜਨਮ।
- 1908– ਚਿਲੀ ਦੇਸ਼ ਦਾ ਰਾਸ਼ਟਰਪਤੀ ਸਲਵਾਦੋਰ ਆਯੇਂਦੇ ਦਾ ਜਨਮ।
- 1916– ਗਵਾਲੀਅਰ ਰਿਆਸਤ ਦੇ ਸਿੰਧੀਆ ਰਾਜਵੰਸ਼ ਦਾ ਮਹਾਰਾਜਾ ਜੀਵਾਜੀਰਾਓ ਸਿੰਧੀਆ ਦਾ ਜਨਮ।
- 1934– ਬੰਗਲਾਦੇਸ਼ੀ ਪੱਤਰਕਾਰ ਕਮਾਲ ਲੋਹਾਨੀ ਦਾ ਜਨਮ।
- 1937– ਪੰਜਾਬੀ ਨਾਵਲਕਾਰ ਤੇ ਕਹਾਣੀਕਾਰ ਚੰਦਨ ਨੇਗੀ ਦਾ ਜਨਮ।
- 1946– ਭਾਰਤੀ ਸਿਆਸੀ ਅਤੇ ਸਮਾਜਿਕ ਕਾਰਕੁਨ ਅਰੁਣਾ ਰਾਏ ਦਾ ਜਨਮ।
- 1972– ਇੰਡੀਅਨ ਐਕਸਪ੍ਰੈਸ ਦੀ ਪੱਤਰਕਾਰ ਅੰਮ੍ਰਿਤਾ ਚੌਧਰੀ ਦਾ ਜਨਮ।
- 1976– ਅਰਮੀਆਨੀ ਗਾਇਕ ਵਰਦੁਹੀ ਵਰਧਨਿਆਨ ਦਾ ਜਨਮ।
- 1983– ਜੈਪੁਰ, ਰਾਜਸਥਾਨ, ਭਾਰਤੀ ਨਿਸ਼ਾਨੇਬਾਜ਼ ਸ਼ਗੁਨ ਚੌਧਰੀ ਦਾ ਜਨਮ।
- 1983– ਪਾਕਿਸਤਾਨੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰ, ਨਿਰਮਾਤਾ ਅਤੇ ਮੇਜ਼ਬਾਨ ਫ਼ਹਦ ਮੁਸਤਫ਼ਾ ਦਾ ਜਨਮ।
- 1985– ਭਾਰਤੀ ਅਦਾਕਾਰ ਅਰਜੁਨ ਕਪੂਰ ਦਾ ਜਨਮ।
- 1988– ਦੱਖਣੀ ਅਫਰੀਕਾ ਦੇ ਕ੍ਰਿਕਟਰ ਤ੍ਰਿਸ਼ਾ ਚੇਟੀ ਦਾ ਜਨਮ।
- 1988– ਅਮਰੀਕੀ ਸਾਬਕਾ ਪੌਰਨੋਗ੍ਰਾਫਿਕ ਅਭਿਨੇਤਰੀ ਰੇਮੀ ਲਾਕ੍ਰੋਇਕਸ ਦਾ ਜਨਮ।
- 1990– ਪਾਕਿਸਤਾਨੀ ਮਾਡਲ, ਅਭਿਨੇਤਰੀ ਅਤੇ ਡਾਇਰੈਕਟਰ ਨਿਮਰਾ ਖ਼ਾਨ ਦਾ ਜਨਮ।
- 1992– ਭਾਰਤੀ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਦਾ ਜਨਮ।
ਦਿਹਾਂਤ
[ਸੋਧੋ]- 1827– ਅੰਗਰੇਜ਼ੀ ਖੋਜਕਰਤਾ ਅਤੇ ਕਤਾਈ ਉਦਯੋਗ ਦਾ ਮੋਢੀ ਸੈਮੂਅਲ ਕ੍ਰੋਮਪਟਨ ਦਾ ਦਿਹਾਂਤ।
- 1876– ਲਿਟਲ ਬਿਗਹਾਰਨ ਦੀ ਲੜਾਈ ਲਿਟਲ ਬਿਗਹਾਰਨ ਦੇ ਦਰਿਆ ਨੇ ਨੇੜੇ ਉੱਤਰੀ ਮੋਂਟਾਨਾ ਤੇ ਲੜੀ ਗਈ।
- 1977– ਆਕਸਫੋਰਡ ਯੂਨੀਵਰਸਿਟੀ ਵਿੱਚ ਜਿਊਮੈਟਰੀ ਦੇ ਪ੍ਰੋਫ਼ੈਸਰ ਰਾਬਰਟ ਬੇਡਿਨ ਪਾਵਲ ਦਾ ਦਿਹਾਂਤ।
- 2005– ਭਾਰਤੀ ਆਲਰਾਉਂਡ ਕ੍ਰਿਕਟਰ ਏਕਨਾਥ ਸੋਲਕਰ ਦਾ ਦਿਹਾਂਤ।
- 2015– ਬੁੱਤਤਰਾਸ਼ੀ ਨੂੰ ਸੰਪੂਰਨ ਤੌਰ ਤੇ ਸਮਰਪਿਤ, ਭਾਰਤੀ-ਪੰਜਾਬੀ ਕਲਾਕਾਰ ਸ਼ਿਵ ਸਿੰਘ ਦਾ ਦਿਹਾਂਤ।
- 2018– ਅਸਟਰੇਲੀਆਈ ਸਮਾਜ ਸ਼ਾਸਤਰੀ, ਲੇਖਕ ਅਤੇ ਟਰਾਂਸਜੈਂਡਰ ਅਧਿਕਾਰ ਅਤੇ ਕਾਮ-ਕਰਮੀ ਅਧਿਕਾਰ ਕਾਰਕੁੰਨ ਰੋਬੇਰਟਾ ਪਰਕਿਨਜ਼ ਦਾ ਦਿਹਾਂਤ।