ਇਸ਼ਮੀਤ ਸਿੰਘ
ਇਸ਼ਮੀਤ ਸਿੰਘ ਇਸ਼ਮੀਤ ਸਿੰਘ ਸੋਢੀ | |
---|---|
ਜਾਣਕਾਰੀ | |
ਜਨਮ ਦਾ ਨਾਮ | ਇਸ਼ਮੀਤ ਸਿੰਘ ਸੋਢੀ |
ਜਨਮ | ਲੁਧਿਆਣਾ ਪੰਜਾਬ, ਭਾਰਤ | 2 ਸਤੰਬਰ 1988
ਮੌਤ | 29 ਜੁਲਾਈ 2008 ਮਾਲਦੀਪ | (ਉਮਰ 19)
ਵੰਨਗੀ(ਆਂ) | ਗਾਇਕ, ਭਾਰਤੀ ਕਲਾਸੀਕਲ ਗਾਇਕ |
ਕਿੱਤਾ | ਗਾਇਕ |
ਸਾਜ਼ | ਅਵਾਜ |
ਸਾਲ ਸਰਗਰਮ | 2007–2008 |
ਵੈਂਬਸਾਈਟ | ishmeetsinghfoundation |
ਇਸ਼ਮੀਤ ਸਿੰਘ (2 ਸਤੰਬਰ, 1988-29 ਜੁਲਾਈ 2008) ਟੀਵੀ ਮੁਕਾਬਲਾ ਸਟਾਰ ਵਾਈਸ ਆਫ ਇੰਡੀਆ ਨੂੰ ਜਿੱਤਣ ਵਾਲਾ ਮਹਾਨ ਗਾਇਕ ਜਿਸ ਦੀ ਆਵਾਜ਼ ਅੱਜ ਵੀ ਦਿਲਾਂ ਵਿੱਚ ਵਸਦੀ ਹੈ ਜੋ ਬਹੁਤ ਹੀ ਛੋਟੀ ਉਮਰ ਵਿੱਚ ਦੁਨੀਆ ਤੋ ਅਲਵਿਦਾ ਕਹਿ ਗਏ। ਆਪ ਦਾ ਜਨਮ ਲੁਧਿਆਣਾ ਮਾਂ ਅੰਮ੍ਰਿਤਪਾਲ ਕੌਰ ਦੀ ਕੁੱਖੋ ਪਿਤਾ ਗੁਰਪਿੰਦਰ ਸਿੰਘ ਦੇ ਘਰ ਹੋਇਆ। ਉਹਨੇ ਆਪਣੀ ਪੜ੍ਹਾਈ ਬੀ.ਏ ਗ੍ਰੇਜ਼ੂਸ਼ਨ ਕਮਾਰਸ ਵਿੱਚ ਕੀਤੀ। ਉਹਨਾਂ ਨੇ ਆਪਣੇ ਕੀਰਤਨ ਦੀ ਸਿਖਲਾਈ ਗੁਰੂ ਸ਼ਬਦ ਸੰਗੀਤ ਅਕੈਡਮੀ ਲੁਧਿਆਣਾ ਦੇ ਸੁਖਵੰਤ ਸਿੰਘ ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪ੍ਰੋਫਿਸਰ ਡਾ.ਚਰਨ ਕਮਲ ਸਿੰਘ ਤੋ ਲਈ। ਉਹਨਾਂ ਦੇ ਗਾਏ ਹੋਏ ਸ਼ਬਦ ਤੇ ਗੀਤ ਅੱਜ ਵੀ ਉਹਨਾਂ ਦੀ ਯਾਦ ਦਿਲਾਉਦੇ ਹਨ।
ਸਟਾਰ ਵਾਈਸ ਆਫ ਇੰਡੀਆ
[ਸੋਧੋ]ਉਹਨਾਂ ਨੇ 17 ਸਾਲ ਦੀ ਉਮਰ ਵਿੱਚ ਸਟਾਰ ਵਾਈਸ ਆਫ ਇੰਡੀਆ ਦੇ ਖਿਤਾਬ ਨੂੰ 24ਨਵੰਬਰ 2007 ਵਿੱਚ ਜਿੱਤਿਆ ਟਰਾਫੀ ਜਿਸ ਦੇ ਜੇਤੂ ਦੀ ਟਰਾਫੀ ਆਪ ਨੂੰ ਭਾਰਤ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ ਨੇ ਦਿੱਤੀ। ਉਹਨਾਂ ਨੇ "ਜੋ ਜੀਤਾ ਵਹੀ ਸੁਪਰ ਸਟਾਰ" ਉਹਨਾਂ ਦੇ ਗਾਉਣ ਦਾ ਤਰੀਕਾ ਇੱਕ ਸ਼ੈਲੀ ਬਾਲੀਵੁੱਡ ਗਾਇਕ ਸ਼ਾਨ ਦੇ ਸਮਾਨ ਸੀ ਜਦੋਂ ਸ਼ਾਨ ਤੇ ਇਸ਼ਮੀਤ ਦੋਵੇ ਗਾ ਰਹੇ ਸਨ ਤਾ ਸ਼ਾਨ ਖੁਦ ਹੀ ਨਹੀਂ ਸੀ ਦੱਸ ਪਾ ਰਹੇ ਕਿ ਉਹ ਕਿਹੜੀਆਂ ਲਾਈਨਾਂ ਖੁਦ ਗਾ ਰਹੇ ਸਨ। ਉਹਨਾਂ ਦੀਆਂ ਕਈ ਧਾਰਿਮਕ ਐਲਬਮ ਵੀ ਰਿਲੀਜ਼ ਕੀਤੀਆਂ। ਉਹਨਾਂ ਨੇ ਪਹਿਲੀ ਐਲਬਮ 'ਸਤਿਗੁਰ ਤੁਮਰੇ ਕਾਰਜ਼ ਸਵਾਰੇ ਰਿਲੀਜ਼ ਕੀਤੀ।
ਸ਼ੁਰੂ ਵਿੱਚ ਧਾਰਮਿਕ ਐਲਬਮ ਰਿਲੀਜ਼ ਹੋਣ ਤੋ ਬਾਅਦ "ਜੋ ਜੀਤਾ ਵਹੀ ਸੁਪਰ ਸਟਾਰ" ਵਿੱਚ ਭਾਗ ਲਿਆ ਉਹਨਾਂ ਨੇ ਪੰਜਾਬੀ ਫਿਲਮ ਸਤਿ ਸ੍ਰੀ ਅਕਾਲ ਲਈ ਸ਼ਬਦ "ਡਿਠੇ ਸਭੇ ਥਾਵ" ਗਾਇਆ। ਜਦੋਂ ਫਿਲਮ ਰਿਲਜ਼ੀ ਹੋਈ ਤਾ ਜਗਜੀਤ ਸਿੰਘ ਨੇ ਇਸ਼ਮੀਤ ਸਿੰਘ ਬਹੁਤ ਵਧੀਆ ਗਾਇਕ ਮੰਨਿਆ। ਉਹਨਾਂ ਕੋਲ ਛੋਟੀ ਉਮਰ ਵਿੱਚ ਹੀ ਸਭ ਕੁਝ ਸੀ ਉਹ ਹਾਂਗ ਕਾਂਗ,ਬੈਂਕਾਕ ਅਤੇ ਮਲੇਸ਼ੀਆ ਆਵਾਜ਼ ਭਾਰਤ ਦੇ ਮੁਕਾਬਲੇ ਦੇ ਕਨਸਰਨ ਵਿੱਚ ਜਾਦੇ ਰਹੇ ਉਹਨਾਂ ਦੀ ਅਖੀਰਲੀ ਪਰਫੋਰਮੈਸ ਗੁਰਦਵਾਰੇ ਵਿੱਚ ਮਨਪ੍ਰੀਤ ਸਿੰਘ ਜੀ ਨਾਲ ਰਹੀ।
ਮੌਤ
[ਸੋਧੋ]ਉਹ ਮਾਲਦੀਵ ਦੇ ਸਵਮਿੰਗ ਪੋਲ ਵਿੱਚ ਸਵਮਿੰਗ ਕਰਨ ਗਏ ਤੇ ਡੂੰਘਾਈ ਜ਼ਿਆਦਾ ਹੋਣ ਕਾਰਨ ਡੁੱਬ ਗਏ। ਉਸ ਦੇ ਸਾਥੀਆਂ ਨੂੰ ਸਵਮਿੰਗ ਨਾ ਆਉਦੇ ਹੋਣ ਕਾਰਨ ਮਦਦ ਨਾ ਕਰ ਸਕੇ ਤੇ ਦੁਨੀਆ ਤੋ 18 ਸਾਲ ਦੀ ਉਮਰ ਵਿੱਚ 29 ਜੁਲਾਈ 2008 ਨੂੰ ਅਲਵਿਦਾ ਕਹਿ ਗਏ ਜਿਸ ਦੀ ਆਵਾਜ਼ ਅੱਜ ਵੀ ਦਿਲਾਂ ਵਿੱਚ ਧੜਕਦੀ ਹੈ ਇਹਨਾਂ ਦੀ ਕਮੀ ਹਮੇਸ਼ਾ ਅਧੂਰੀ ਰਹੀ ਗਈ। ਇਸ਼ਮੀਤ ਦੀ ਮੌਤ ਤੇ ਭਾਰਤ ਦੇ ਮਸ਼ਹੂਰ ਗਾਇਕ ਲਤਾ ਮੰਗੇਸ਼ਕਰ, ਆਸ਼ਾ ਭੋਸਲੇ, ਅਭਿਜੀਤ ਭੱਟਾਚਾਰੀਆ, ਅਲਕਾ ਯਾਗਨਿਕ ਨੇ ਦੁਖ ਜਤਾਇਆ।
ਯਾਦਗਾਰ
[ਸੋਧੋ]ਪੰਜਾਬ ਸਰਕਾਰ ਨੇ ਉਹਨਾਂ ਦੀ ਯਾਦ ਵਿੱਚ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਵਿਖੇ ਬਣਾਇਆ ਗਿਆ ਹੈ ਜਿਸ ਵਿੱਚ 'ਚ 500 ਸਿੱਖਿਆਰਥੀਆਂ ਨੂੰ ਸੰਗੀਤ ਟ੍ਰੇਨਿੰਗ ਦੇਣ ਦੀ ਵਿਵਸਥਾ ਹੈ।