1904 ਓਲੰਪਿਕ ਖੇਡਾਂ
ਦਿੱਖ
1904 ਓਲੰਪਿਕ ਖੇਡਾਂ ਜਾਂ III ਓਲੰਪੀਆਡ ਅਮਰੀਕਾ ਦੇ ਸ਼ਹਿਰ ਸੈਂਟ ਲੁਈਸ ਮਿਜ਼ੂਰੀ ਵਿੱਖੇ ਹੋਈਆ। ਇਹ ਖੇਡਾਂ ਦਾ ਉਦਘਾਟਨ 29 ਅਗਸਤ ਹੋਇਆ ਤੇ ਇਹ ਖੇਡਾਂ 3 ਸਤੰਬਰ, 1904 ਨੂੰ ਸਮਾਪਤ ਹੋਈਆ। ਯੂਰਪ ਦੇ ਬਾਹਰ ਹੋਣ ਵਾਲੀਆਂ ਇਹ ਪਹਿਲੀਆਂ ਓਲੰਪਿਕ ਖੇਡਾਂ ਸਨ।[2] 650 ਖਿਡਾਰੀਆਂ ਵਿੱਚ ਸਿਰਫ 62 ਖਿਡਾਰੀ ਹੀ ਹੋਰ ਦੇਸ਼ਾਂ ਦੇ ਸਨ ਬਾਕੀ ਸਾਰੇ ਉੱਤਰੀ ਅਮਰੀਕਾ ਦੇ ਸਨ। ਇਹ ਖੇਡ ਮੇਲੇ ਵਿੱਚ ਸਿਰਫ 12–15 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ।
ਝਲਕੀਆ
[ਸੋਧੋ]- ਮੁੱਕੇਬਾਜ਼ੀ, ਕੁਸ਼ਤੀ ਖੇਡ ਪਹਿਲੀ ਵਾਰ ਇਸ ਖੇਡ 'ਚ ਸਾਮਿਲ ਕੀਤੀ ਗਈ। ਤੈਰਾਕੀ ਦੀ ਖੇਡ ਨੂੰ ਕੱਚੇ ਤਲਾਅ ਬਣਾ ਕੇ ਖਿਡਾਇਆ ਗਿਆ।
- ਅਮਰੀਕਾ ਦੇ ਜਿਮਨਾਸਟਿਕ ਖਿਡਾਰੀ ਜਾਰਜ ਆਈਸਰ ਜਿਸ ਦੀ ਇੱਕ ਲੱਤ ਲੱਕੜ ਦੀ ਲੱਗੀ ਹੋਈ ਸੀ, ਨੇ ਛੇ ਸੋਨ ਤਗਮੇ ਜਿੱਤੇ। ਅਤੇ ਫ਼੍ਰੈਕ ਕੁਗਲਰ ਨੇ ਕੁਸ਼ਤੀ, ਭਾਰ ਤੋਲਕ ਅਤੇ ਰੱਸਾ ਕਸੀ ਵਿੱਚ ਚਾਰ ਸੋਨ ਤਗਮੇ ਜਿੱਤੇ।
- ਸ਼ਿਕਾਗੋ ਦੇ ਦੌੜਾਕ ਜੇਮਜ ਲਾਈਟਬੋਡੀ ਨੇ 800 ਮੀਟਰ ਦੇ ਦੌੜ ਵਿੱਚ ਰਿਕਾਰਡ ਬਣਾਇਆ।
- ਹੈਰੀ ਹਿਲਮੈਨ ਨੇ 200 ਮੀਟਰ ਅਤੇ 400 ਮੀਟਰ ਅੜਿਕਾ ਦੌੜ ਵਿੱਚ ਸੋਨ ਤਗਮੇ ਜਿੱਤੇ।
- ਦੌੜਾਕ ਅਰਚੀ ਹਾਂਨ ਨੇ 60 ਮੀਟਰ, 100 ਮੀਟਰ ਅਤੇ 200 ਮੀਟਰ ਵਿੱਚ ਸੋਨ ਤਗਮਾ ਜਿੱਤੇ ਅਤੇ ਉਸ ਨੇ 21.6 ਸੈਕਿੰਡ ਦਾ ਰਿਕਾਰਡ ਬਣਾਇਆ ਜੋ 28 ਸਾਲ ਬਾਅਦ ਟੁਟਿਆ।
- ਿਡਸਕਸ ਥਰੋ ਵਿੱਚ ਦੋ ਖਿਡਾਰੀਆਂ ਨੇ 39.28 ਮੀਟਰ ਦੀ ਦੂਰੀ ਤੇ ਸੁੱਟ ਕੇ ਬਰਾਬਰ ਰਹੇ ਤੇ ਜੱਜ ਨੇ ਦੋਨੋਂ ਖਿਡਾਰੀਆਂ ਨੂੰ ਇੱਕ ਹੋਰ ਮੌਕਾ ਦੇ ਦੇ ਕਿ ਤਗਮੇ ਦਾ ਫੈਸਲਾ ਕਰਵਾਇਆ।
ਮਹਿਮਾਨ ਦੇਸ਼ (ਅਮਰੀਕਾ)
ਤਗਮਾ ਸੂਚੀ
[ਸੋਧੋ]Rank | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ਸੰਯੁਕਤ ਰਾਜ ਅਮਰੀਕਾ | 78 | 82 | 79 | 239 |
2 | ਜਰਮਨੀ | 4 | 4 | 5 | 13 |
3 | ਫਰਮਾ:Country data ਕਿਊਬਾ | 4 | 2 | 3 | 9 |
4 | ਕੈਨੇਡਾ | 4 | 1 | 1 | 6 |
5 | ਫਰਮਾ:Country data ਹੰਗਰੀ | 2 | 1 | 1 | 4 |
6 | ਫਰਮਾ:Country data ਬਰਤਾਨੀਆ | 1 | 1 | 0 | 2 |
ਸੰਯੁਕਤ ਟੀਮ | 1 | 1 | 0 | 2 | |
8 | ਫਰਮਾ:Country data ਗ੍ਰੀਸ | 1 | 0 | 1 | 2 |
ਫਰਮਾ:Country data ਸਵਿਟਜ਼ਰਲੈਂਡ | 1 | 0 | 1 | 2 | |
10 | ਆਸਟਰੀਆ | 0 | 0 | 1 | 1 |
ਕੁੱਲ (10 NOCs) | 96 | 92 | 92 | 280 |
ਹਵਾਲੇ
[ਸੋਧੋ]- ↑ "The Olympic Summer Games Factsheet" (PDF). International Olympic Committee. Retrieved August 5, 2012.
- ↑ Christen, Barbara S.; Steven Flanders (November 2001). Cass Gilbert, Life and Work: Architect of the Public Domain. W. W. Norton & Company. p. 257. ISBN 978-0-393-73065-4. Archived from the original on 26 ਦਸੰਬਰ 2018. Retrieved June 8, 2008.
{{cite book}}
: Unknown parameter|dead-url=
ignored (|url-status=
suggested) (help)