ਗੁਰੂ ਅਮਰਦਾਸ
ਗੁਰੂ ਅਮਰਦਾਸ | |
|---|---|
ਗੋਇੰਦਵਾਲ ਸਾਹਿਬ ਵਿਖੇ ਤੀਜੇ ਗੁਰੂ ਦਾ ਖ਼ਿਆਲੀ ਫ਼੍ਰੈਸਕੋ | |
| ਨਿੱਜੀ | |
| ਜਨਮ | ਅਮਰਦਾਸ 5 ਮਈ 1479 |
| ਮਰਗ | 1 ਸਤੰਬਰ 1574 (ਉਮਰ 95) |
| ਧਰਮ | ਸਿੱਖੀ |
| ਜੀਵਨ ਸਾਥੀ | ਮਾਤਾ ਮਨਸਾ ਦੇਵੀ |
| ਬੱਚੇ | ਭਾਈ ਮੋਹਣ, ਭਾਈ ਮੋਹਰੀ, ਬੀਬੀ ਦਾਨੀ ਅਤੇ ਬੀਬੀ ਭਾਨੀ |
| ਮਾਤਾ-ਪਿਤਾ |
|
| ਲਈ ਪ੍ਰਸਿੱਧ |
|
| ਹੋਰ ਨਾਮ | ਤੀਜੇ ਪਾਤਸ਼ਾਹ |
| Senior posting | |
| Period in office | 1552–1574 |
| ਪੂਰਵਗਾਮੀ | ਗੁਰੂ ਅੰਗਦ |
| ਵਾਰਸ | ਗੁਰੂ ਰਾਮਦਾਸ |
| ਲੜੀ ਦਾ ਹਿੱਸਾ |
| ਸਿੱਖ ਧਰਮ |
|---|
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।[1]
ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ।[2][3] ਇੱਕ ਰੋਜ਼ ਉਹਨਾਂ ਆਪਣੇ ਭਾਣਜੇ ਦੀ ਘਰਵਾਲੀ, ਬੀਬੀ ਅਮਰੋ ਤੋਂ, ਗੁਰ ਨਾਨਕ ਦੇਵ ਜੀ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ।[2] ਬੀਬੀ ਅਮਰੋ ਦੂਜੇ ਅਤੇ ਉਸ ਵਕਤ ਦੇ ਮੌਜੂਦਾ ਗੁਰੂ, ਗੁਰੂ ਅੰਗਦ ਦੇਵ ਜੀ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਤਾ ਜੀ ਨਾਲ ਮੁਲਾਕਾਤ ਕਰਵਾਉਣ ਲਈ ਮਨਾਇਆ[4] ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰੂ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ।[5] 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰੂ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।
ਗੁਰੂ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ।[2][4] ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ।[6][7] ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ[8][9] ਵਰਗੇ ਸਿੱਖ ਰਿਵਾਜ਼ਾ ਦੇ ਨਾਲ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ।[10][11] ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।[12]
ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।[2][13]
ਮੁੱਢਲਾ ਜੀਵਨ
[ਸੋਧੋ]ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ (ਵਿਸਾਖ ਸੁਦੀ 14 ਸੰਮਤ 1536)[14] ਵਿੱਚ ਹੁਣ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਬਾਸਰਕੇ ਨਾਮੀ ਪਿੰਡ ਵਿੱਚ ਮਾਤਾ ਲੱਛਮੀ ਅਤੇ ਪਿਤਾ ਤੇਜ ਭਾਨ ਦੇ ਘਰ ਹੋਇਆ। ਆਪ ਦੇ ਦਾਦਾ ਜੀ ਦਾ ਨਾਮ ਹਰੀ ਦਾਸ ਸੀ।[15] ਆਪ ਦਾ ਪਰਿਵਾਰ ਖੱਤਰੀ ਕਬੀਲੇ ਦੇ ਭੱਲਾ ਗੋਤ ਨਾਲ ਸਬੰਧਤ ਸੀ। ਗੁਰੂ ਜੀ ਚਾਰ ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਪੁੱਤਰ ਸੀ।[16] ਆਪ ਨੇ ਖੇਤੀਬਾੜੀ ਅਤੇ ਵਪਾਰੀ ਦੋਵੇਂ ਕੰਮ ਕੀਤੇ।[17] 24 ਸਾਲ ਦੀ ਉਮਰ ਵਿੱਚ ਤੀਜੇ ਗੁਰੂ ਜੀ ਦਾ ਵਿਆਹ ਹੋ ਗਿਆ ਤੇ ਉਨ੍ਹਾਂ ਦੇ ਘਰ ਦੋ ਪੁੱਤਰ ਮੋਹਣ ਤੇ ਮੋਹਰੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਪੈਦਾ ਹੋਈਆਂ।
ਜਨਮ ਸਾਲ
[ਸੋਧੋ]ਹਾਲਾਂਕਿ ਗੁਰੂ ਅਮਰਦਾਸ ਜੀ ਦੇ ਜਨਮ ਸਾਲ ਲਈ ਸਭ ਤੋਂ ਵੱਧ ਪ੍ਰਵਾਨਿਤ ਅਤੇ ਦਰਜ ਮਿਤੀ 1479 ਹੈ, ਬਹੁਤ ਸਾਰੇ ਸਰੋਤ 1509 ਦੀ ਬਹੁਤ ਬਾਅਦ ਦੀ ਤਾਰੀਖ ਦਿੰਦੇ ਹਨ।[18][19]
ਕੁਝ ਸਰੋਤ ਜੋ ਗੁਰੂ ਜੀ ਦੇ ਜਨਮ ਦੇ 1479 ਸਾਲ ਦੀ ਪੁਸ਼ਟੀ ਕਰਦੇ ਹਨ ਉਹ ਹਨ: ਡਾ. ਗੰਡਾ ਸਿੰਘ ਦਾ ਮਖਾਜ਼-ਏ-ਤਵਾਰੀਖ-ਏ-ਸਿੱਖਾਂ, ਕਰਮ ਸਿੰਘ ਦਾ ਗੁਰਪੁਰਬ ਨਿਰਣੇ, ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼, ਮੈਕਸ ਆਰਥਰ ਮੈਕਾਲਿਫ਼ ਦਾ ਸਿੱਖ ਧਰਮ, ਅਤੇ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਅਤੇ ਤਵਾਰੀਖ਼ ਗੁਰੂ ਖ਼ਾਲਸਾ।[18][19]
ਕੁਝ ਸਰੋਤ ਗੁਰੂ ਅਮਰਦਾਸ ਦਾ ਜਨਮ ਸਾਲ 1509 ਦੇ ਬਾਅਦ ਦੇ ਸਾਲ ਦਿੰਦੇ ਹਨ ਜਿਨ੍ਹਾਂ ਵਿੱਚ ਜੋਸਫ ਡੇਵੀ ਕਨਿੰਘਮ ਦਾ ਸਿੱਖਾਂ ਦਾ ਇਤਿਹਾਸ ਅਤੇ ਕੇਸਰ ਸਿੰਘ ਛਿੱਬੜ ਦਾ ਬੰਸਾਵਲੀਨਾਮਾ ਹੈ।[18][19]
ਕਵੀ ਸੰਤੋਖ ਸਿੰਘ ਸੂਰਜ ਪ੍ਰਕਾਸ਼ ਵਿੱਚ 1469 ਦੇ ਜਨਮ ਦਾ ਸਾਲ ਵੀ ਪਹਿਲਾਂ ਦਾ ਦੱਸਦਾ ਹੈ, ਜੋ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਮੇਲ ਖਾਂਦਾ ਹੈ।[18][19]
ਵਿਆਹ
[ਸੋਧੋ]ਆਪਣੇ 20ਵਿਆਂ ਦੇ ਸ਼ੁਰੂ ਵਿੱਚ, ਗੁਰੂ ਅਮਰਦਾਸ ਨੇ ਮਨਸਾ ਦੇਵੀ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਚਾਰ ਬੱਚੇ ਹੋਏ ਜਿਨ੍ਹਾਂ ਦਾ ਨਾਮ ਉਨ੍ਹਾਂ ਨੇ ਦਾਨੀ (ਧੀ; ਜਨਮ 1530), ਭਾਨੀ (ਧੀ; ਜਨਮ 3 ਅਗਸਤ 1533), ਮੋਹਨ (ਪੁੱਤਰ; ਜਨਮ 11 ਮਾਰਚ 1536), ਅਤੇ ਮੋਹਰੀ (ਪੁੱਤਰ; ਜਨਮ 2 ਜੂਨ 1539) ਰੱਖਿਆ।[20][21][22] ਭਾਨੀ ਚਾਰਾਂ ਵਿੱਚੋਂ ਉਸਦਾ ਮਨਪਸੰਦ ਬੱਚਾ ਸੀ।[21]
ਧਾਰਮਿਕ ਤੀਰਥ ਯਾਤਰਾਵਾਂ
[ਸੋਧੋ]ਗੁਰੂ ਅਮਰਦਾਸ ਨੇ ਆਪਣੀ ਜ਼ਿੰਦਗੀ ਦੇ ਬਹੁਤੇ ਸਮੇਂ ਲਈ ਹਿੰਦੂ ਧਰਮ ਦੀ ਵੈਸ਼ਨਵਵਾਦ ਪਰੰਪਰਾ ਦੀ ਪਾਲਣਾ ਕੀਤੀ ਸੀ।[2][23] ਉਹ ਵੀਹ ਸਾਲਾਂ ਲਈ ਹਰ ਵਰ੍ਹੇ ਹਿਮਾਲਿਆ ਵਿੱਚ ਗੰਗਾ ਨਦੀ 'ਤੇ ਹਰਿਦੁਆਰ ਤੀਰਥ ਯਾਤਰਾ 'ਤੇ ਜਾਣ ਲਈ ਪ੍ਰਸਿੱਧ ਸੀ।[22]ਲਗਭਗ 1539 ਵਿੱਚ, ਅਜਿਹੀ ਹੀ ਇੱਕ ਹਿੰਦੂ ਤੀਰਥ ਯਾਤਰਾ 'ਤੇ, ਉਹ ਇੱਕ ਹਿੰਦੂ ਸਾਧੂ ਨੂੰ ਮਿਲਿਆ ਜਿਸਨੇ ਉਸਨੂੰ ਪੁੱਛਿਆ ਕਿ ਉਸਦਾ ਕੋਈ ਗੁਰੂ (ਅਧਿਆਪਕ) ਕਿਉਂ ਨਹੀਂ ਹੈ ਅਤੇ ਗੁਰੂ ਅਮਰਦਾਸ ਜੀ ਨੇ ਇੱਕ ਗੁਰੂ ਦੀ ਭਾਲ ਕਰਨ ਦਾ ਫੈਸਲਾ ਕੀਤਾ।[20][24] ਗੰਗਾ ਨਦੀ ਦੀ ਆਪਣੀ ਵੀਹਵੀਂ ਤੀਰਥ ਯਾਤਰਾ ਤੋਂ ਵਾਪਸ ਆ ਕੇ ਉਨ੍ਹਾਂ ਨੇ ਸਿੱਖ ਗੁਰੂ ਅੰਗਦ ਦੀ ਧੀ ਬੀਬੀ ਅਮਰੋ ਨੂੰ ਗੁਰੂ ਨਾਨਕ ਦੇਵ ਜੀ ਦੁਆਰਾ ਇੱਕ ਭਜਨ ਗਾਉਂਦੇ ਸੁਣਿਆ।[25][26] ਬੀਬੀ ਅਮਰੋ ਆਪਣੇ ਸਹੁਰਿਆਂ ਰਾਹੀਂ ਗੁਰੂ ਅਮਰਦਾਸ ਨਾਲ ਜਾਣੂ ਹੋਈ ਸੀ, ਜਿਨ੍ਹਾਂ ਨਾਲ ਗੁਰੂ ਜੀ ਦਾ ਸੰਬੰਧ ਸੀ (ਬੀਬੀ ਅਮਰੋ ਦਾ ਵਿਆਹ ਗੁਰੂ ਅਮਰਦਾਸ ਦੇ ਭਰਾ ਦੇ ਪੁੱਤਰ ਨਾਲ ਹੋਇਆ ਸੀ)।[27][28] ਗੁਰੂ ਜੀ ਨੇ ਬੀਬੀ ਅਮਰੋ ਤੋਂ ਗੁਰੂ ਅੰਗਦ ਬਾਰੇ ਪਤਾ ਲੱਗਿਆ ਅਤੇ ਬੀਬੀ ਅਮਰੋ ਦੀ ਸਹਾਇਤਾ ਨਾਲ ਸਿੱਖ ਧਰਮ ਦੇ ਦੂਜੇ ਗੁਰੂ ਨੂੰ ਮਿਲੇ ਅਤੇ ਉਨ੍ਹਾਂ ਨੂ ਆਪਣੇ ਅਧਿਆਤਮਿਕ ਗੁਰੂ ਵਜੋਂ ਅਪਣਾਇਆ ਜੋ ਗੁਰੂ ਅਮਰਦਾਸ ਦੀ ਉਮਰ ਤੋਂ ਬਹੁਤ ਛੋਟੇ ਸਨ।[29][30]
ਗੁਰੂ ਅੰਗਦ ਦੇਵ ਜੀ ਦੀ ਸੇਵਾ
[ਸੋਧੋ]ਗੁਰੂ ਅਮਰਦਾਸ ਸਿੱਖ ਪਰੰਪਰਾ ਵਿੱਚ ਗੁਰੂ ਅੰਗਦ ਦੇਵ ਜੀ ਦੀ ਆਪਣੀ ਅਣਥੱਕ ਸੇਵਾ ਲਈ ਮਸ਼ਹੂਰ ਹੈ, ਜਿਸ ਵਿੱਚ ਕਥਾਵਾਂ ਹਨ ਕਿ ਉਹ ਸਵੇਰੇ ਉੱਠ ਕੇ ਆਪਣੇ ਗੁਰੂ ਦੇ ਇਸ਼ਨਾਨ ਲਈ ਪਾਣੀ ਲਿਆਉਂਦੇ ਸਨ। ਗੁਰੂ ਜੀ ਨਾਲ ਸੇਵਾਦਾਰਾਂ ਲਈ ਖਾਣਾ ਪਕਾਉਂਦੇ ਸਨ, ਨਾਲ ਹੀ ਸਵੇਰੇ ਅਤੇ ਸ਼ਾਮ ਨੂੰ ਧਿਆਨ ਅਤੇ ਬਾਣੀ ਪੜ੍ਹਨ ਲਈ ਵੀ ਸਮਾਂ ਬਿਤਾਉਂਦੇ ਸਨ।[31]
ਦੂਜੇ ਗੁਰੂ ਪ੍ਰਤੀ ਆਪਣੀ ਨਿਰਸਵਾਰਥ ਸ਼ਰਧਾ ਦੇ ਕਾਰਨ, ਗੁਰੂ ਅੰਗਦ ਜੀ ਨੇ 29 ਮਾਰਚ 1552 ਨੂੰ ਗੁਰੂ ਅਮਰਦਾਸ ਨੂੰ ਆਪਣਾ ਅਧਿਆਤਮਿਕ ਉੱਤਰਾਧਿਕਾਰੀ ਬਣਾਇਆ।[32]
ਗੁਰੂ ਧਾਰਨਾ
[ਸੋਧੋ]ਗੁਰੂ ਅਮਰਦਾਸ ਜੀ ਪੱਕੇ ਵੈਸ਼ਨੂੰ ਮੱਤ ਦੇ ਅਨੁਯਾਈ ਸਨ ਤੇ ਹਰ ਸਾਲ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸਨ। ਇੱਕ ਦਿਨ ਉਹ ਗੰਗਾ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਇੱਕ ਸਾਧੂ ਨਾਲ ਹੋਈ। ਅਮਰਦਾਸ ਜੀ ਨੇ ਉਸ ਸਾਧੂ ਨੂੰ ਭੋਜਨ ਛਕਾਇਆ। ਭੋਜਨ ਛਕਣ ਤੋਂ ਬਾਅਦ ਸਾਧੂ ਨੇ ਅਮਰਦਾਸ ਜੀ ਕੋਲੋਂ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੁਰੂ ਕੋਈ ਨਹੀਂ। ਉਹ ਕ੍ਰੋਧਿਤ ਹੋ ਉਠਿਆ ਅਤੇ ਕਹਿਣ ਲੱਗਿਆ, ਮੈਂ ਗੁਰੂ ਹੀਣ ਵਿਅਕਤੀ ਦੇ ਹੱਥੋਂ ਭੋਜਨ ਕਰ ਕੇ ਬਹੁਤ ਵੱਡਾ ਪਾਪ ਕੀਤਾ ਹੈ ਅਤੇ ਮੈਨੂੰ ਇਹ ਪਾਪ ਧੋਣ ਲਈ ਫਿਰ ਗੰਗਾ ਜਾਣਾ ਪਵੇਗਾ। ਇਹ ਸ਼ਬਦ ਸੁਣ ਕੇ ਅਮਰਦਾਸ ਜੀ ਦਾ ਮਨ ਬੜਾ ਦੁਖੀ ਹੋਇਆ ਤੇ ਉਨ੍ਹਾਂ ਨੇ ਈਸ਼ਵਰ ਅੱਗੇ ਗੁਰੂ ਲਈ ਪ੍ਰਾਰਥਨਾ ਕੀਤੀ।
ਸੇਵਾ ਤੇ ਸਿਮਰਨ ਦੇ ਪੁੰਜ
[ਸੋਧੋ]ਇੱਕ ਦਿਨ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਜੋ ਗੁਰੂ ਜੀ ਦੇ ਭਰਾ ਦੀ ਨੂੰਹ ਸੀ, ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੁਝ ਸ਼ਬਦ ਸੁਣੇ। ਇਹ ਮਿੱਠੇ ਸ਼ਬਦ ਸੁਣ ਕੇ ਅਮਰਦਾਸ ਜੀ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। ਉਨ੍ਹਾਂ ਬੀਬੀ ਅਮਰੋ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਪਿਤਾ ਜੀ ਪਾਸ ਲੈ ਚੱਲੇ। ਬੀਬੀ ਅਮਰੋ ਦੇ ਉਨ੍ਹਾਂ ਨੂੰ ਉਥੇ ਲਿਜਾਣ ’ਤੇ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨੀ ਪੈ ਗਏ ਤੇ ਬਾਅਦ ਵਿੱਚ ਉਨ੍ਹਾਂ ਦੇ ਪੱਕੇ ਸ਼ਰਧਾਲੂ ਬਣ ਗਏ। ਉਸ ਸਮੇਂ ਅਮਰਦਾਸ ਜੀ ਦੀ ਉਮਰ ਤਕਰੀਬਨ 62 ਸਾਲਾਂ ਦੀ ਸੀ। ਉਨ੍ਹਾਂ ਨੇ ਗੁਰੂ ਸਾਹਿਬ ਦੇ ਕੋਲ ਖਡੂਰ ਸਾਹਿਬ ਵਿਖੇ ਨਿਵਾਸ ਕਰ ਲਿਆ ਅਤੇ ਅਗਲੇ ਗਿਆਰਾਂ ਸਾਲਾਂ ਵਿੱਚ ਉਨ੍ਹਾਂ ਨੇ ਤਨ-ਮਨ ਨਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਅਮਰਦਾਸ ਜੀ ਹਰ ਰੋਜ਼ ਪ੍ਰਭਾਤ ਵੇਲੇ ਬਿਆਸ ਨਦੀ ’ਤੇ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਲਈ ਪਾਣੀ ਲਿਆਇਆ ਕਰਦੇ ਸਨ। ਕਈ ਲੋਕ ਉਨ੍ਹਾਂ ਨੂੰ ‘ਨੌਕਰ, ਪਾਗਲ, ਕਹਾਰ’ ਭਾਵ ਪਾਣੀ ਢੋਣ ਵਾਲਾ ਆਦਿ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ। ਅਮਰਦਾਸ ਜੀ ਇਨ੍ਹਾਂ ਨਿਰਾਦਰੀ ਭਰੇ ਸ਼ਬਦਾਂ ਦੀ ਕੋਈ ਪਰਵਾਹ ਨਹੀਂ ਕਰਦੇ ਸਨ। ਉਨ੍ਹਾਂ ਦੇ ਮਨ ਵਿੱਚ ਆਪਣੇ ਗੁਰੂ ਲਈ ਸਤਿਕਾਰ ਸੀ। ਉਹ ਆਪਣੇ ਘਰ ਵਿੱਚ ਵੀ ਗੁਰੂ ਦੇ ਸਥਾਨ ਵੱਲ ਪਿੱਠ ਨਹੀਂ ਕਰਦੇ ਸਨ।

ਨਿਥਾਵਿਆਂ ਦੀ ਥਾਂ
[ਸੋਧੋ]ਇੱਕ ਰਾਤ ਸਖ਼ਤ ਸਰਦੀ ਦੇ ਨਾਲ ਮੀਂਹ ਪੈ ਰਿਹਾ ਸੀ। ਅਮਰਦਾਸ ਪਾਣੀ ਲੈ ਕੇ ਵਾਪਸ ਆ ਰਹੇ ਸਨ ਤਾਂ ਇੱਕ ਜੁਲਾਹੇ ਦੇ ਘਰ ਦੇ ਅੱਗੇ ਖੱਡੀ ਦੇ ਕਿੱਲੇ ਨਾਲ ਠੋਕਰ ਲੱਗਣ ਨਾਲ ਡਿੱਗ ਪਏ। ‘ਕੌਣ ਹੈ?’ ਜੁਲਾਹੇ ਦੀ ਪਤਨੀ ਨੇ ਪੁੱਛਿਆ ਹੋਵੇਗਾ, ਉਹ ਅਮਰ ਨਿਥਾਵਾਂ ਜਿਸ ਨੂੰ ਦਿਨੇ ਚੈਨ ਤੇ ਨਾ ਰਾਤੀਂ ਆਰਾਮ। ਪਤੀ ਨੇ ਉੱਤਰ ਦਿੱਤਾ। ਗੁਰੂ ਅੰਗਦ ਦੇਵ ਜੀ ਨੇ ਇਹ ਕਿੱਸਾ ਸੁਣਿਆ ਤਾਂ ਕਿਹਾ ਕਿ ਅਮਰੂ ਅੱਜ ਤੋਂ ਨਿਥਾਵਿਆਂ ਦੀ ਥਾਂ, ਨਿਆਸਰਿਆਂ ਦਾ ਆਸਰਾ, ਨਿਘਰਿਆਂ ਦਾ ਘਰ ਅਤੇ ਇਹ ਕੁਝ 12 ਨਾਵਾਂ ਨਾਲ ਪ੍ਰਸੰਸਾ ਕੀਤੀ। ਗੁਰੂ ਅੰਗਦ ਦੇਵ ਜੀ ਅਮਰਦਾਸ ਜੀ ਦੀ ਸ਼ਰਧਾ, ਸੇਵਾ ਭਾਵਨਾ, ਹਲੀਮੀ ਅਤੇ ਨਿਮਰਤਾ ਤੋਂ ਪ੍ਰਭਾਵਿਤ ਹੋਏ। ਸਿੱਖ ਪਰੰਪਰਾ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਹੋਣ ਦਾ ਐਲਾਨ ਕਰ ਦਿੱਤਾ। ਮਾਰਚ 1552 ਈਸਵੀ ਵਿੱਚ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਉੱਤੇ ਬੈਠਣ ਦੀ ਸਾਧਾਰਨ ਰਸਮ ਕੀਤੀ ਗਈ।
ਕਾਰਜ
[ਸੋਧੋ]ਗੁਰੂ ਅਮਰਦਾਸ ਜੀ ਨੂੰ ਗੱਦੀ ਉੱਤੇ ਬੈਠਣ ਸਮੇਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਸ਼ਕਲਾਂ ਨੂੰ ਚੀਰਦੇ ਹੋਏ ਆਪ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਅਨੇਕਾਂ ਕੰਮ ਵੀ ਕੀਤੇ, ਜਿਹਨਾਂ ਵਿੱਚੋਂ ਗੋਇੰਦਵਾਲ ਵਿੱਚ ਬਉਲੀ ਦਾ ਨਿਰਮਾਣ, ਲੰਗਰ ਸੰਸਥਾ ਦਾ ਵਿਸਥਾਰ, ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਜਾਂ ਪ੍ਰਚਾਰਕ ਸੰਗਠਿਤ ਕਰਨਾ ਤੇ ਸ਼ਬਦਾਂ ਦੇ ਸੰਗ੍ਰਹਿ ਤੇ ਸੰਗਠਨ ਤੋਂ ਇਲਾਵਾ ਸਮਾਜਿਕ ਸੁਧਾਰ ਵੀ ਕੀਤੇ। ਉਨ੍ਹਾਂ ਨੇ ਜਾਤੀ ਭੇਦਭਾਵ ਅਤੇ ਛੂਤਛਾਤ ਦਾ ਖੰਡਨ ਕੀਤਾ, ਸਤੀ ਪ੍ਰਥਾ ਦੀ ਨਿਖੇਧੀ ਕੀਤੀ। ਪਰਦੇ ਦੀ ਪ੍ਰਥਾ ਦੀ ਮਨਾਹੀ, ਨਸ਼ਿਆਂ ਦੀ ਨਿਖੇਧੀ, ਮੌਤ, ਵਿਆਹ ਤੇ ਜਨਮ ਸੰਬੰਧੀ ਰੀਤਾਂ ਵਿੱਚ ਸੁਧਾਰ ਕੀਤਾ। ਲੰਗਰ ਅਤੇ ਪੰਗਤ ਦੀ ਵਿਵਸਥਾ ਗੁਰੂ ਅਮਰਦਾਸ ਜੀ ਦੀ ਦੇਣ ਹੈ। ਉਨ੍ਹਾਂ ਦੇ ਲੰਗਰ ਵਿੱਚ ਸਮਰਾਟ ਅਕਬਰ ਨੇ ਵੀ ਲੰਗਰ ਛਕਿਆ।

ਦੇਖੋ ਮੰਜੀ ਪ੍ਰਥਾ
ਬਾਣੀ
[ਸੋਧੋ]ਗੁਰੂ ਅਮਰਦਾਸ ਜੀ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਆਪਣੇ 22 ਵਰ੍ਹਿਆਂ ਦੇ ਗੁਰੂ ਕਾਲ ਵਿੱਚ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ। ਗੁਰੂ ਅਮਰਦਾਸ ਜੀ ਦੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 907 ਸ਼ਬਦ, 17 ਰਾਗਾਂ ਵਿੱਚ ਅੰਕਿਤ ਹਨ।
ਜੋਤੀ ਜੋਤ
[ਸੋਧੋ]ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ, ਅਤੇ ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ।[33]
ਹਵਾਲੇ
[ਸੋਧੋ]- ↑ "BBC – Religions – Sikhism: Guru Angad Dev".
- ↑ 2.0 2.1 2.2 2.3 2.4 Louis E. Fenech; W. H. McLeod (2014). Historical Dictionary of Sikhism. Rowman & Littlefield. pp. 29–30. ISBN 978-1-4422-3601-1.
- ↑ Gopal Singh (1971). The Religion of the Sikhs. Allied. p. 11. ISBN 978-0-210-22296-6.
Guru Amar Das was a farmer-trader and a strong Vaishnavite before he met Guru Angad at a fairly advanced age.
- ↑ 4.0 4.1 William Owen Cole; Piara Singh Sambhi (1995). The Sikhs: Their Religious Beliefs and Practices. Sussex Academic Press. pp. 20–21. ISBN 978-1-898723-13-4.
- ↑ Arvind-Pal Singh Mandair (2013). Sikhism: A Guide for the Perplexed. Bloomsbury. p. 37. ISBN 978-1-4411-0231-7.
- ↑ Pashaura Singh; Louis E. Fenech (2014). The Oxford Handbook of Sikh Studies. Oxford University Press. pp. 41–42. ISBN 978-0-19-969930-8.
- ↑ Balslev, Anindita N. (2014). On World Religions: Diversity, Not Dissension. SAGE Publications. pp. 39–40. ISBN 978-93-5150-174-9.
- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs namedfenech35 - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs namedMandair2013p89 - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs namedSingha2005p101 - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs namedSambhi2005p29 - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs namedArshi1989p5 - ↑ H. S. Singha (2000). The Encyclopedia of Sikhism (over 1000 Entries). Hemkunt Press. pp. 14–17, 52–56. ISBN 978-81-7010-301-1.
- ↑ "guru3". Archived from the original on 2006-05-04. Retrieved 2013-09-03.
{{cite web}}: Unknown parameter|dead-url=ignored (|url-status=suggested) (help) - ↑ Jain, Harish C. (2003). The Making of Punjab. Unistar Books. pp. 272–273.
- ↑ Singh, Pashaura; Mandair, Arvind-Pal Singh (2023). "Guru Amar Das (1479–1574)". The Sikh World. Routledge Worlds. Taylor & Francis. ISBN 9780429848384.
A major institutional development took place during the reign of Guru Amar Das, who introduced fresh measures to provide greater cohesion and unity to the ever- growing Panth. He founded the town of Goindval on the bank of the Beas River, where the three regions of the Punjab (Majha, Doaba, and Malwa) meet. This may account for the spread of the Sikh Panth's influence in all three regions of the Punjab. Guru Amar Das created the institution of manjis ("Cots," seats of authority) for attracting new followers, each headed by men and women of good standing in the Sikh community and helping in the dissemination of the Guru's word in the distant communities. He expanded the scriptural tradition by preparing the Goindval Pothis, set the biannual festivals of Visakhi and Divali that provided an opportunity for the growing community to get together and meet the Guru, and established the first pilgrimage center (baoli) for socialization and attracting new followers. Under his patronage, his son-in-law Ram Das received training in the musical traditions of North India, and his nephew Gurdas Bhalla received his early education in Punjabi, Braj, and Persian languages, including Hindu and Muslim literary traditions at Sultanpur Lodhi. All these radical measures reflect the expansionist policy of the third Guru. In fact, this early move towards the establishment of a more comprehensive administrative system speaks of the rapidity with which the spiritual appeal of Guru Nanak was gaining ground and of the practicality of those to whom the tradition had been entrusted in dealing with this broadening appeal.

- ↑ 18.0 18.1 18.2 18.3 Dhillon, Dalbir Singh (1988). Sikhism: Origin and Development. Atlantic Publishers and Distributors. p. 166.
- ↑ 19.0 19.1 19.2 19.3 Gandhi, Surjit Singh (2007). "Appendix III: Date of Birth of Guru Amar Das". History of Sikh Gurus Retold: 1469-1606 C.E. Vol. 1. Atlantic Publishers & Distributors. pp. 457–59. ISBN 9788126908578.
- ↑ 20.0 20.1 Kushwant Singh. "Amar Das, Guru (1479-1574)". Encyclopaedia of Sikhism. Punjab University Patiala. Retrieved 10 December 2016.
- ↑ 21.0 21.1 Jain, Harish C. (2003). The Making of Punjab. Unistar Books. pp. 272–273.
- ↑ 22.0 22.1 Singh, Pashaura; Mandair, Arvind-Pal Singh (2023). "Guru Amar Das (1479–1574)". The Sikh World. Routledge Worlds. Taylor & Francis. ISBN 9780429848384.
A major institutional development took place during the reign of Guru Amar Das, who introduced fresh measures to provide greater cohesion and unity to the ever- growing Panth. He founded the town of Goindval on the bank of the Beas River, where the three regions of the Punjab (Majha, Doaba, and Malwa) meet. This may account for the spread of the Sikh Panth's influence in all three regions of the Punjab. Guru Amar Das created the institution of manjis ("Cots," seats of authority) for attracting new followers, each headed by men and women of good standing in the Sikh community and helping in the dissemination of the Guru's word in the distant communities. He expanded the scriptural tradition by preparing the Goindval Pothis, set the biannual festivals of Visakhi and Divali that provided an opportunity for the growing community to get together and meet the Guru, and established the first pilgrimage center (baoli) for socialization and attracting new followers. Under his patronage, his son-in-law Ram Das received training in the musical traditions of North India, and his nephew Gurdas Bhalla received his early education in Punjabi, Braj, and Persian languages, including Hindu and Muslim literary traditions at Sultanpur Lodhi. All these radical measures reflect the expansionist policy of the third Guru. In fact, this early move towards the establishment of a more comprehensive administrative system speaks of the rapidity with which the spiritual appeal of Guru Nanak was gaining ground and of the practicality of those to whom the tradition had been entrusted in dealing with this broadening appeal.
- ↑ Gopal Singh (1971). The Religion of the Sikhs. Allied. p. 11. ISBN 978-0-210-22296-6.
Amar Das was a farmer-trader and a strong Vaishnavite before he met Guru Angad at a fairly advanced age.
- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named:0225 - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs namedFenechMcLeod2014p293 - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named:0226 - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named:83 - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named:0227 - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs namedeosamardas3 - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named:0228 - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs namedeosamardas2 - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named:84 - ↑ http://www.gurmatveechar.com/books/Punjabi_Books/Satbir_Singh/03.Parbat.Meran.-.Jeevani.Sri.Guru.Amar.Das.Ji.-.by.Satbir.Singh.%28GurmatVeechar.com%29.pdf ਪਰਬਤੁ ਮੇਰਾਣੁ ਜੀਵਨੀ ਗੁਰੂ ਅਰਮਦਾਸ ਜੀ