13 ਜੂਨ
ਦਿੱਖ
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2024 |
13 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 164ਵਾਂ (ਲੀਪ ਸਾਲ ਵਿੱਚ 165ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 201 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1290 – ਖਿਲਜੀ ਵੰਸ਼ ਦੇ ਪ੍ਰਮੁੱਖ ਜਲਾਲੁੱਦੀਨ ਖ਼ਿਲਜੀ ਨੇ ਦਿੱਲੀ ਦਾ ਸ਼ਾਸਨ ਸੰਭਾਲਿਆ।
- 1325 – ਸ਼ੇਖ ਇਬਨ ਬਤੂਤਾ ਨੇ ਆਪਣਾ ਪਹਿਲਾ ਵਿਸ਼ਵ ਦੌਰਾ ਸ਼ੁਰੂ ਕੀਤਾ।
- 1373 – ਵਿਸ਼ਵ ਦੀ ਸਭ ਤੋਂ ਪੁਰਾਣੀ ਸੰਘੀ ਗਠਜੋੜ ਸੰਧੀ ਐਂਗਲੋ ਪੁਰਤਗਾਲ ਸੰਧੀ 'ਤੇ ਦਸਤਖ਼ਤ ਕੀਤਾ।
- 1731 – ਸਵੀਡਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ।
- 1757 – ਰੋਬਰਟ ਕਲਾਈਵ 1000 ਯੂਰਪੀ ਅਤੇ 2000 ਭਾਰਤੀ ਸੈਨਿਕਾਂ ਨਾਲ ਸਿਰਾਜ-ਉਦ-ਦੌਲਾ 'ਤੇ ਚੜ੍ਹਾਈ ਕਰਨ ਲਈ ਮੁਰਸ਼ੀਦਾਬਾਦ ਵੱਲ ਵਧਿਆ।
- 1817– ਕੋਰੇਗਾਂਵ ਦੀ ਲੜਾਈ ਕੰਪਨੀ ਨੇ ਪੇਸ਼ਵਾ ਬਾਜੀ ਰਾਵ ਦੂਸਰਾ ਨੂੰ ਗਾਇਕਵਾੜ ਦੇ ਮਾਲੀਏ ਤੇ ਦਾਹਵਿਆਂ ਨੂੰ ਛੱਡਣ ਅਤੇ ਅੰਗਰੇਜ਼ਾਂ ਲਈ ਵੱਡੇ ਖੇਤਰ ਛਡ ਦੇਣ ਲਈ ਸਮੱਝੌਤੇ ਉੱਤੇ ਹਸਤਾਖਰ ਕਰਣ ਲਈ ਮਜਬੂਰ ਕੀਤਾ।
- 1886 – ਸਿੰਘ ਸਭਾ ਲਹਿਰ ਦੌਰਾਨ ਵਧੀਆ ਰੋਲ ਅਦਾ ਕਰਨ ਵਾਲਿਆਂ ਵਿੱਚ 'ਰੋਜ਼ਾਨਾ ਖ਼ਾਲਸਾ' ਅਖ਼ਬਾਰ ਛਪਣਾ ਸ਼ੁਰੂ ਹੋ ਗਿਆ। ਇਸ ਨੇ ਵੀ ਸਿੱਖੀ ਦੇ ਨਿਆਰੇਪਨ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਵਿਦਿਅਕ ਉੱਨਤੀ, ਸਿੱਖ ਤਵਾਰੀਖ਼, ਸਿੱਖ ਸੱਭਿਆਚਾਰ ਅਤੇ ਫ਼ਲਸਫ਼ੇ ਬਾਰੇ ਵਧੀਆ ਸਮੱਗਰੀ ਛਾਪੀ ਸੀ।
- 1894– ਪਹਿਲੀਆਂ ਉਲੰਪਿਕ ਖੇਡਾਂ ਕਰਵਾਉਣ ਲਈ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦਾ ਮੁੱਢ ਬੰਨ੍ਹਿਆ।
- 1917 – ਪਹਿਲਾ ਵਿਸ਼ਵ ਯੁੱਧ 'ਚ ਜਰਮਨੀ ਨੇ ਲੰਡਨ 'ਤੇ ਹਵਾਈ ਹਮਲੇ ਕੀਤੇ, ਜਿਸ 'ਚ 46 ਬੱਚਿਆਂ ਸਮੇਤ 162 ਲੋਕ ਮਾਰੇ ਗਏ।
- 1932 – ਬ੍ਰਿਟੇਨ ਅਤੇ ਫਰਾਂਸ ਨੇ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ।
- 1939 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਕਮਨਾਮਾ ਤਿਆਰ ਕਰਵਾ ਕੇ ਉਸ ਨੂੰ ਅਕਾਲ ਤਖ਼ਤ ਤੋਂ ਜਾਰੀ ਕਰਵਾਇਆ ਤੇ ਸਿੱਖਾਂ ਨੂੰ ਕਿਹਾ ਕਿ ਉਹ ਅਖੌਤੀ ਪਛੜੀਆਂ ਜਾਤਾਂ ਨੂੰ ਆਪਣੇ ਗੁਰਭਾਈ ਸਮਝਣ।
- 1940 – ਜਰਮਨ ਦੀਆਂ ਫ਼ੌਜਾਂ ਦੇ ਸ਼ਹਿਰ ਵਲ ਵਧਣ ਕਾਰਨ ਪੈਰਿਸ ਸ਼ਹਿਰ ਖ਼ਾਲੀ ਹੋਣਾ ਸ਼ੁਰੂ ਹੋ ਗਿਆ।
- 1940 – ਪੰਜਾਬ ਦੇ ਗਵਰਨਰ ਮਾਈਕਲ ਓ ਡਾਇਰ ਦੇ ਕਤਲ ਦੇ ਜ਼ੁਰਮ 'ਚ ਲੰਡਨ 'ਚ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ।
- 1943 – ਨੇਤਾਜੀ ਸੁਭਾਸ਼ ਚੰਦਰ ਬੋਸ ਜਰਮਨੀ ਤੋਂ ਟੋਕੀਓ ਪੁੱਜੇ।
- 1943 – ਜਰਮਨ ਨੇ ਆਪਣੇ ਜਾਸੂਸ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਦੇ ਨੇੜੇ ਨੇੜੇ ਆਈਲੈਂਡ ਵਿੱਚ ਉਤਾਰੇ ਪਰ ਉਹ ਛੇਤੀ ਹੀ ਫੜੇ ਗਏ।
- 1966 – ਅਮਰੀਕਾ ਦੀ ਸੁਪਰੀਮ ਕੋਰਟ ਨੇ 'ਮੀਰਾਂਡਾ ਬਨਾਮ ਅਰੀਜ਼ੋਨਾ' ਕੇਸ ਵਿੱਚ ਫ਼ੈਸਲਾ ਦਿਤਾ ਕਿ ਪੁਲਸ ਵਲੋਂ ਕਿਸੇ ਮੁਲਜ਼ਮ ਦੀ ਪੁੱਛ-ਗਿੱਛ ਕਰਨ ਤੋਂ ਪਹਿਲਾਂ ਉਸ ਨੂੰ ਉਸ ਦੇ ਕਾਨੂੰਨੀ ਹੱਕ ਦੱਸਣੇ ਲਾਜ਼ਮੀ ਹਨ।
- 1971 – ਪਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।
- 1980 – ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਦੱਖਣੀ ਅਫਰੀਕਾ ਤੋਂ ਨੇਲਸਨ ਮੰਡੇਲਾ ਦੀ ਰਿਹਾਈ ਦੀ ਅਪੀਲ ਕੀਤੀ।
- 1981 – ਲੰਡਨ ਵਿੱਚ ਇੱਕ ਮੁੰਡੇ ਨੇ ਰਾਣੀ ਅਲਿਜ਼ਾਬੈਥ ਤੇ 6 ਬਲੈਂਕ ਸ਼ਾਟ ਫ਼ਾਇਰ ਕੀਤੇ।
- 1997 – ਦਿੱਲੀ ਦੇ ਉਪਹਾਰ ਸਿਨੇਮਾ ਦੇ ਉਪਹਾਰ ਅਗਨੀ ਕਾਂਡ ਵਿੱਚ 59 ਲੋਕਾਂ ਦੀ ਮੌਤ ਅਤੇ 100 ਤੋਂ ਵੱਧ ਜ਼ਖਮੀ।
- 2002 – ਅਮਰੀਕ ਐਂਟੀ ਬਲੈਸਟਿਕ ਮਿਸਾਈਲ ਸਮਝੌਤਾ ਨਾਲ ਹਟਿਆ।
- 2003 – 1999 ਤੋਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ, ਇੱਕ ਦੂਜੇ ਉੱਤੇ ਖ਼ਤਰਨਾਕ ਇਲਜ਼ਾਮ ਲਾਉਂਦੇ ਰਹਿਣ ਦੇ ਬਾਵਜੂਦ ਫਿਰ ਇੱਕ ਹੋ ਗਏ।
ਜਨਮ
[ਸੋਧੋ]- 1752– ਅੰਗਰੇਜ਼ੀ ਵਿਅੰਗ ਨਾਵਲਕਾਰ, ਡਾਇਰੀ-ਲੇਖਕ ਫਰਾਂਸਿਸ ਬਰਨੀ ਦਾ ਜਨਮ।
- 1773– ਬ੍ਰਿਟਿਸ਼ ਪੋਲੀਮੈਥ ਅਤੇ ਫਿਜ਼ਿਸ਼ਿਅਨ ਥਾਮਸ ਯੰਗ ਦਾ ਜਨਮ।
- 1831– ਸਕਾਟਿਸ਼ ਗਣਿਤ ਭੌਤਿਕ ਵਿਗਿਆਨ ਜੇਮਜ਼ ਕਲਰਕ ਮੈਕਸਵੈੱਲ ਦਾ ਜਨਮ।
- 1865– ਆਇਰਿਸ਼ ਕਵੀ ਵਿਲੀਅਮ ਬਟਲਰ ਯੇਟਸ ਦਾ ਜਨਮ।
- 1897– ਫ਼ਿਨਲੈਂਡ ਦੇ ਤੁਰਕੂ ਦਾ ਲੰਮੀਆਂ ਦੌੜਾਂ ਦਾ ਖਿਡਾਰੀ ਪਾਵੋ ਨੂਰਮੀ ਦਾ ਜਨਮ।
- 1899– ਮੁਸਲਿਮ ਲੀਗ ਦੀ ਅਗਵਾ ਵਾਲਾ ਪਾਕਿਸਤਾਨ ਲਹਿਰ ਦਾ ਕਾਰਕੁਨ ਅਬਦੁਲ ਰਬ ਨਸ਼ਰ ਦਾ ਜਨਮ।
- 1909– ਭਾਰਤੀ ਕਮਿਊਨਿਸਟ ਆਗੂ, ਮਾਰਕਸਵਾਦੀ ਈ ਐਮ ਐਸ ਨੰਬੂਦਰੀਪਾਦ ਦਾ ਜਨਮ।
- 1923– ਹਿੰਦੀ ਫ਼ਲਮਾਂ ਦੇ ਮਸ਼ਹੂਰ ਗੀਤਕਾਰ ਪ੍ਰੇਮ ਧਵਨ ਦਾ ਜਨਮ।
- 1928– ਅਮਰੀਕੀ ਗਣਿਤਸ਼ਾਸਤਰੀ ਨੈਸ਼ ਫ਼ੋਰਬਸ ਯੂਨੀਅਰ ਦਾ ਜਨਮ।
- 1935– ਭਾਰਤੀ ਕ੍ਰਿਕਟ ਕੋਚ ਅਤੇ ਸਾਬਕਾ ਕ੍ਰਿਕਟਰ ਗੁਰਚਰਨ ਸਿੰਘ ਦਾ ਜਨਮ।
- 1939– ਕੈਨੇਡਾ 'ਚ ਪਰਵਾਸੀ ਪੰਜਾਬੀ ਕਵੀ ਮਿੱਤਰ ਰਾਸ਼ਾ ਦਾ ਜਨਮ।
- 1944– ਸੰਯੁਕਤ ਰਾਸ਼ਟਰ ਦਾ 8ਵਾਂ ਬਾਨ ਕੀ-ਮੂਨ ਦਾ ਜਨਮ।
- 1946– ਅਮਰੀਕੀ ਜੀਵ-ਵਿਗਿਆਨੀ, ਜੇਮਜ਼ ਬੀ. ਡਿਊਕ ਯੂਨੀਵਰਸਿਟੀ ਦੇ ਬਾਇਓਕੈਮਿਸਟਰੀ ਵਿਭਾਗ ਦਾ ਪ੍ਰੋਫੈਸਰ ਪੌਲ ਐਲ. ਮੋਡਰਿਕ ਦਾ ਜਨਮ।
- 1980– ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਲੇਖਕ ਕਾਨੂ ਬਹਿਲ ਦਾ ਜਨਮ।
- 1981– ਅਮਰੀਕੀ ਐਵੰਸ ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ ਮਾਰਵਲ ਕਾਮਿਕਸ ਦੇ ਪਾਤਰ ਕੈਪਟਨ ਅਮੈਰਿਕਾ ਅਤੇ ਫੰਟਾਸਟਿਕ ਕ੍ਰਿਸ ਈਵਾਂਸ ਦਾ ਜਨਮ।
- 1984– ਜਾਪਾਨ ਦੀ ਮਹਿਲਾ ਕੁਸ਼ਤੀ ਪਹਿਲਵਾਨ ਕੋਰੀ ਇਚੋ ਦਾ ਜਨਮ।
- 1986– ਉੜੀਸਾ ਪੱਤਾਚਿੱਤਰਾ ਚਿੱਤਰਕਾਰ ਜੈਯੰਤਾ ਮੇਹਰ ਦਾ ਜਨਮ।
- 1994– ਰਿਕਰਵ ਭਾਰਤੀ ਤੀਰ-ਅੰਦਾਜ ਕੁੜੀ ਦੀਪਿਕਾ ਕੁਮਾਰੀ ਦਾ ਜਨਮ।
ਦਿਹਾਂਤ
[ਸੋਧੋ]- 1890– ਪਹਿਲਾ ਰੂਸੀ ਭਾਰਤ-ਵਿਗਿਆਨੀ ਇਵਾਨ ਮਿਨਾਯੇਵ ਦਾ ਦਿਹਾਂਤ।
- 2012 – ਭਾਰਤੀ-ਪਾਕਿਸਤਾਨੀ ਗਾਇਕ ਮਹਿਦੀ ਹਸਨ ਦਾ ਦਿਹਾਂਤ।
- 2012– ਫਰੈਂਚ ਫ਼ਿਲਾਸਫ਼ਰ, ਸਮਾਜਿਕ ਘੁਲਾਟੀਆ ਅਤੇ ਪ੍ਰਮੁੱਖ ਕਮਿਊਨਿਸਟ ਲੇਖਕ ਰੋਜ਼ੇ ਗਾਰੋਦੀ ਦਾ ਦਿਹਾਂਤ।
- 2016– ਸਾਹਿਤਕਾਰ, ਦਲਿਤ ਚਿੰਤਕ, ਨਾਟ ਲੇਖਕ ਅਤੇ ਨਿਰਦੇਸ਼ਕ ਮੁਦਰਾਰਾਕਸ਼ਸ ਦਾ ਦਿਹਾਂਤ।