ਸਮੱਗਰੀ 'ਤੇ ਜਾਓ

ਕਾਹਨਗੜ

ਗੁਣਕ: 29°50′13″N 75°44′22″E / 29.83708°N 75.739467°E / 29.83708; 75.739467
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਹਨਗੜ
ਸਮਾਂ ਖੇਤਰਯੂਟੀਸੀ+5:30

ਕਾਹਨਗੜ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2011 ਵਿੱਚ ਕਾਹਨਗੜ ਦੀ ਅਬਾਦੀ 5100 ਸੀ। ਇਸ ਦਾ ਖੇਤਰਫ਼ਲ 14.67 ਕਿ. ਮੀ. ਵਰਗ ਹੈ।

ਧਾਰਮਿਕ ਸਥਾਨ

[ਸੋਧੋ]

ਇਸ ਪਿੰਡ ਦੀ ਅਬਾਦੀ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ। ਜਿਸ ਕਾਰਨ ਇਸ ਪਿੰਡ ਵਿੱਚ 2 ਗੁਰੂਦੁਆਰਾ ਸਾਹਿਬ, ਮਸੀਤ, ਮੰਦਰ, ਖੇੜਾ, ਨਿਗਾਹੇ ਵਾਲੇ ਪੀਰ ਦਾ ਸਥਾਨ ਹੈ ਅਤੇ ਪਿੰਡ ਵਿੱਚ ਮਸ਼ਹੂਰ ਬਾਬਾ ਪਰਾਗਦਾਸ ਦਾ ਡੇਰਾ ਵੀ ਹੈ ਜਿਸ ਡੇਰੇ ਦਾ ਜ਼ਿਕਰ ਰਾਮ ਸਰੂਪ ਅਣਖੀ ਦੇ ਨਾਵਲ ਕੋਠੇ ਖੜਕ ਸਿੰਘ ਵਿੱਚ ਆਉਂਦਾ ਹੈ।

ਇਤਿਹਾਸਿਕਤਾ ਅਤੇ ਨਾਮਕਰਣ

[ਸੋਧੋ]

ਇਸ ਪਿੰਡ ਦਾ ਨਾਮ ਪਹਿਲਾਂ ਤਿੱਤਰ ਖੇੜਾ ਸੀ। ਇਸ ਪਿੰਡ ਨੂੰ ਸਰਦਾਰਾ ਦਾ ਪਿੰਡ ਵੀ ਆਖਿਆ ਜਾਂਦਾ ਹੈ। ਕਿਸੇ ਸਮੇਂ ਇਹ ਪਿੰਡ ਵੰਡਾਈ ਦਾ ਪਿੰਡ ਸੀ। ਇਥੇ ਤਿੰਨ ਭਰਾ ਰਹਿੰਦੇ ਸਨ। ਕ੍ਰਿਸ਼ਨ ਸਿੰਘ, ਕਾਨ੍ਹ ਸਿੰਘ ਅਤੇ ਬਖ਼ਸ਼ੀ। ਪ੍ਰਚਿਤ ਦੰਦ ਕਥਾ ਅਨੁਸਾਰ ਇਸ ਪਿੰਡ ਦਾ ਨਾਮ ਕਾਨ੍ਹ ਸਿੰਘ ਦੇ ਨਾਮ ਤੋਂ ਇਸ ਪਿੰਡ ਦਾ ਨਾਮ ਕਾਹਨਗੜ੍ਹ ਪਿਆ।[2] ਇਸ ਤੋਂ ਬਿਨ੍ਹ ਦੋਵੇਂ ਭਰਾਵਾਂ ਦੇ ਨਾਮ ਤੇ ਵੀ ਪਿੰਡ ਵਸੇ ਹਨ ਜਿਹੜੇ ਕਿ ਨੇੜੇ-ਨੇੜੇ ਹਨ। ਬਖ਼ਸ਼ੀ ਦੇ ਨਾਮ ਤੋਂ ਬਖ਼ਸ਼ੀਵਾਲਾ ਅਤੇ ਕ੍ਰਿਸ਼ਨ ਦੇ ਨਾਮ ਤੋਂ ਕ੍ਰਿਸ਼ਨਗੜ੍ਹ ਪਿਆ। ਇਹ ਤਿੰਨੋ ਪਿੰਡ ਲਗਪਗ 8 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਹਨ।

ਪਿੰਡ ਦੀ ਦਿੱਖ

[ਸੋਧੋ]

ਇਸ ਪਿੰਡ ਦੇ ਚਾਰੇ ਪਾਸੇ ਛੱਪੜ ਹਨ। ਦਿੱਲੀ ਅਤੇ ਬਠਿੰਡਾ ਦੇ ਰਾਸਟਰੀ ਰੇਲਵੇ ਮਾਰਗ ਉੱਪਰ ਇਸ ਪਿੰਡ ਦਾ ਸਟੇਸ਼ਨ ਸਥਿਤ ਹੈ। ਬੁਢਲਾਡਾ ਚੰਡੀਗੜ੍ਹ ਜੀ.ਟੀ ਰੋਡ ਤੇ ਇਹ ਪਿੰਡ ਸਥਿਤ ਹੈ। ਇਸ ਤੋਂ ਬਿਨ੍ਹਾਂ ਇਸ ਪਿੰਡ ਵਿੱਚ ਇੱਕ ਨਹਿਰ ਲੰਘਦੀ ਹੈ ਜਿਹੜੀ ਕੇ ਨਾਭਾ ਅਤੇ ਬੋਹਾ ਲਿੰਕ ਨਾਮ ਨਾਲ ਜਾਣੀ ਜਾਂਦੀ ਹੈ।

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.
  2. ਪੰਜਾਬ ਦੇ ਪਿੰਡਾਂ ਦਾ ਨਾਮਕਰਣ ਅਤੇ ਇਤਿਹਾਸ,ਕਿਰਪਾਲ ਸਿੰਘ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ

29°50′13″N 75°44′22″E / 29.83708°N 75.739467°E / 29.83708; 75.739467