ਸੈਦੇਵਾਲਾ
ਸੈਦੇਵਾਲਾ | |
---|---|
ਸਮਾਂ ਖੇਤਰ | ਯੂਟੀਸੀ+5:30 |
ਸੈਦੇ ਵਾਲਾ' (Saidewala, سیدیوالا) ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] ਇਸ ਪਿੰਡ ਦੀ ਦੂਰੀ ਬੁਢਲਾਡਾ ਤੋ ਲਗਪਗ 11 ਕਿਲੋਮੀਟਰ ਹੈ।[2]
ਇਤਿਹਾਸ
[ਸੋਧੋ]ਇਸ ਪਿੰਡ ਦੇ ਸਥਾਪਿਤ ਹੋਣ ਦੀ ਕੋਈ ਸੰਪੂਰਨ ਜਾਣਕਾਰੀ ਤਾ ਨਹੀਂ ਮਿਲਦੀ ਪਰ ਇਸ ਪਿੰਡ ਨੂੰ ਇੱਕ ਸੈਦੇ ਨਾਮ ਦੇ ਇੱਕ ਮੁਸਲਮਾਨ ਨੇ ਵਸਾਇਆ ਸੀ। ਇਸ ਪਿੰਡ ਦੇ ਵਿੱਚ ਮੁਸਲਮਾਨ ਅਤੇ ਅਗਰਵਾਲ ਜਾਤ ਦੇ ਹਿੰਦੂ ਰਹਿੰਦੇ ਸੀ। ਇਸ ਪਿੰਡ ਵਿੱਚ ਪਾਹਨ ਸਹਿਬ ਨਾਮ ਦਾ ਇਤਿਹਾਸਕ ਗੁਰੂਦਵਾਰਾ ਹੈ ਜਿਥੇ ਹਰ ਮਹੀਨੇ ਮੱਸਿਆ ਦਾ ਮੇਲਾ ਲਗਦਾ ਹੈ। ਸੱਚਨ ਸੱਚ ਕੋਲ ਗੁਰੂ ਅਮਰ ਦਾਸ ਜੀ ਦਾ ਇੱਕ ਪੈਰ ਦਾ ਜੋੜਾ ਸੀ। ਇਹ ਪਵਿੱਤਰ ਜੋੜਾ ਪੱਛਮੀ ਪੰਜਾਬ ਦੇ ਜ਼ਿਲ੍ਹਾ ਗੁਜਰਾਂਵਾਲਾ ਪਿੰਡ ਧੰਨੀ ਮੱਲਾ ਵਿੱਚ ਭਾਈ ਸੱਚਨ ਸੱਚ ਦੇ ਪਰਿਵਾਰ ਕੋਲ ਸੀ। ਪਾਕਿਸਤਾਨ ਦੀ ਵੰਡ ਸਮੇਂ ਇਹ ਪਰਿਵਾਰ ਪਿੰਡ ਸੈਦੇਵਾਲ ਆ ਕੇ ਵੱਸ ਗਿਆ ਜਿਨ੍ਹਾਂ ਨਾਲ ਪੈਰ ਦਾ ਜੋੜਾ ਵੀ ਆ ਗਿਆ। ਇਹ ਮੰਨਿਆ ਜਾਂਦਾ ਹੈ ਕਿ ਇਸ ਜੋੜੇ ਦੇ ਜੇਕਰ ਕੋਈ ਪਾਗਲ ਕੁੱਤੇ ਦਾ ਕੱਟਿਆ ਜਾ ਕੋਹੜ ਵਾਲਾ ਵਿਅਕਤੀ ਦਰਸ਼ਨ ਕਰ ਲਵੇ ਜਾਂ ਆਪਣੇ ਮੱਥੇ ਨਾਲ ਲਾਵੇ ਤਾਂ ਉਸ ਦਾ ਰੋਗ ਠੀਕ ਹੋ ਜਾਂਦਾ ਹੈ।
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪ੍ਰੈਲ 2013.
- ↑ ਪੰਜਾਬ ਦੇ ਪਿੰਡਾ ਦਾ ਨਾਮਕਰਨ ਅਤੇ ਇਤਿਹਾਸ- ਡਾ.ਕਿਰਪਾਲ ਸਿੰਘ ਅਤੇ ਡਾ.ਹਰਿੰਦਰ ਕੌਰ