ਸਮੱਗਰੀ 'ਤੇ ਜਾਓ

ਕੋਟ ਲੱਲੂ

ਗੁਣਕ: 29°59′38″N 75°27′11″E / 29.993938°N 75.45317°E / 29.993938; 75.45317
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੋਟ ਲੱਲੂ
ਸਮਾਂ ਖੇਤਰਯੂਟੀਸੀ+5:30

ਕੋਟ ਲੱਲੂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ।[1] 2001 ਵਿੱਚ ਕੋਟ ਲੱਲੂ ਦੀ ਅਬਾਦੀ 2656 ਸੀ। ਇਸ ਦਾ ਖੇਤਰਫ਼ਲ 7 ਕਿ. ਮੀ. ਵਰਗ ਹੈ। ਇਸ ਪਿੰਡ ਵਿਚ ਧਾਲੀਵਾਲ ਗੋਤ ਦੇ ਪੁਰਖੇ ਸ਼ਹੀਦ ਬਾਬਾ ਸਿੱਧ ਭੋਇ ਦਾ ਸਥਾਨ ਬਣਿਆ ਹੋਇਆ ਹੈ ਜਿੱਥੇ ਹਰ ਚਾਨਣੀ ਤੇਰਸ ਨੂੰ ਧਾਲੀਵਾਲ ਗੋਤ ਦੇ ਲੋਕ ਨਤਮਸਤਕ ਹੋਣ ਆਉਂਦੇ ਹਨ। ਜੇਠ ਸੁਦੀ ਤੇਰਸ ਨੂੰ ਇਸ ਗੋਤ ਵਾਲਿਆਂ ਦਾ ਸਾਲਾਨਾ ਮੇਲਾ ਹੁੰਦਾ ਹੈ। ਇੱਥੇ ਵੱਡੇ ਛੱਪੜ ਕਿਨਾਰੇ ਬਾਬਾ ਸਿੱਧ ਭੋਇ ਦੇ ਸਰੀਰ ਦਾ ਸਸਕਾਰ ਕੀਤਾ ਗਿਆ ਸੀ। ਬਲਿੰਦ ਬਾਬਾ ਸਿੱਧ ਭੋਇ ਦੀ ਬਣਾਉਣ ਵਿਚ ਸਭ ਤੋਂ ਪਹਿਲਾਂ ਪਟਿਆਲਾ ਰਿਆਸਤ ਵਿਚ ਅਹੁਦੇਦਾਰ ਰਹੇ ਬਖ਼ਸੀ ਗੰਡਾ ਸਿੰਘ ਦਾ ਯੋਗਦਾਨ ਰਿਹਾ। 1989 ਵਿਚ ਇਸੇ ਪਿੰਡ ਦੇ ਬਾਬਾ ਲਾਭ ਸਿੰਘ ਦੀ ਮੱਦਦ ਨਾਲ ਇਕ ਲੋਕਲ ਕਮੇਟੀ ਬਣੀ ਜਿਹੜੀ ਇਸ ਦਾ ਪ੍ਰਬੰਧ ਚਲਾਉਂਦੀ ਹੈ।

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

2. ਕਿਤਾਬ [1]: 'ਪੂਰਬੀ ਪੰਜਾਬ ਦੇ ਧਾਲੀਵਾਲਾਂ ਦਾ ਇਤਿਹਾਸ' ਲੇਖਕ: ਗੁਰਸੇਵਕ ਸਿੰਘ ਧੌਲਾ

29°59′38″N 75°27′11″E / 29.993938°N 75.45317°E / 29.993938; 75.45317

  1. {{cite book}}: Empty citation (help)