ਕੁਲਰੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੁਲਰੀਆ ਤੋਂ ਰੀਡਿਰੈਕਟ)
Jump to navigation Jump to search
ਕੁਲਰੀਆਂ kulrian

Lua error in ਮੌਡਿਊਲ:Location_map at line 414: No value was provided for longitude.ਪੰਜਾਬ ਵਿੱਚ ਕੁਲਰੀਆ ਦੀ ਸਥਿਤੀ

ਗੁਣਕ: 29°47′58″N 75°40′59″E / 29.799325°N 75.683162°E / 29.799325; 75.683162
ਦੇਸ਼  ਭਾਰਤ
ਰਾਜ ਪੰਜਾਬ
ਜ਼ਿਲ੍ਹਾ ਮਾਨਸਾ
ਤਹਿਸੀਲ ਬੁਢਲਾਡਾ
ਅਬਾਦੀ (2001)
 - ਕੁੱਲ 7,988
ਭਾਸ਼ਾਵਾਂ
 - ਸਰਕਾਰੀ ਪੰਜਾਬੀ
ਸਮਾਂ ਜੋਨ ਭਾਰਤੀ ਮਿਆਰੀ ਸਮਾਂ (UTC+5:30)

ਕੁਲਰੀਆ (kulrian) ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] ਇਹ ਬੁਢਲਾਡਾ ਰੋਡ ਤੇ ਸਥਿਤ ਬਰੇਟਾ ਸ਼ਹਿਰ ਤੋਂ ਇਸ ਪਿੰਡ ਦੀ ਦੂਰੀ 13 ਕਿਲੋਮੀਟਰ ਹੈ। 2001 ਵਿੱਚ ਕੁਲਰੀਆ ਦੀ ਅਬਾਦੀ 7988 ਸੀ। ਇਸ ਦਾ ਖੇਤਰਫ਼ਲ 25.61 ਕਿ. ਮੀ. ਵਰਗ ਹੈ।

ਇਤਿਹਾਸ[ਸੋਧੋ]

ਇਸ ਪਿੰਡ ਦਾ ਇਤਿਹਾਸ ਲਗਪਗ 650 ਸਾਲ ਪੁਰਾਣਾ ਹੈ।ਇਸ ਪਿੰਡ ਤੋਂ ਇੱਕ ਮੀਲ ਦੂਰੀ ਤੇ ਇੱਕ ਪਿੰਡ ਸੇਹਵਾਂ ਸੀ ਜਿਥੇ ਅੱਜ ਕੱਲ ਇੱਕ ਥੇਹ ਬਣੀ ਹੋਈ ਹੈ ਉਥੇ ਇੱਕ ਪੁਰਾਣਾ ਖੂਹ ਮਿਲਦਾ ਹੈ। ਕੁਲਰ ਅਤੇ ਗੁਜਰ ਦੋ ਭਰਾ ਇੱਥੇ ਆਏ ਅਤੇ ਜਿਹਨਾਂ ਨੇ ਭੇਡ ਨੂੰ ਆਪਣੇ ਬੱਚੇ ਨਾਲ ਵੇਖਿਆ ਉਸ ਸਮੇਂ ਇੱਕ ਬਘਿਆੜ ਭੇਡ ਦੇ ਬੱਚੇ ਨੂੰ ਖਾਣਾ ਚਉਂਦਾ ਸੀ ਪਰ ਅਸਫਲ ਰਿਹਾ ਇਸ ਸਭ ਨੂੰ ਦੇਖ ਕੇ ਓਹ ਸਮਝ ਗਏ ਕੇ ਉਸ ਥਾਂ ਉੱਪਰ ਕੁਝ ਖਾਸ ਹੈ। ਕੁਲਰ ਨੇ ਇਸ ਥਾਂ ਉੱਪਰ ਮੋੜੀ ਗੱਡ ਦਿਤੀ। ਗੁਜਰ ਨੇ ਵੀ ਕਿਹਾ ਕੇ ਓਹ ਵੀ ਆਪਣੀ ਮੋੜੀ ਨੇੜੇ ਹੀ ਗੱਡ ਲਵੇਗਾ ਕੁਲਰ ਦੇ ਗੁੱਸੇ ਵਾਲੇ ਸੁਭਾ ਹੋਣ ਕਾਰਨ ਉਸ ਨੇ ਮੋੜੀ ਥੋੜੀ ਦੂਰ ਜਾਂਦਾ ਜਾਂਦਾ ਉਹ ਬਹੁਤ ਦੂਰ ਚਲਿਆ ਗਿਆ ਜਿੱਥੇ ਉਸ ਨੇ ਮੋੜੀ ਗੱਡ ਦਿਤੀ ਅਤੇ ਗੁਜਰਵਾਲ ਨਾਮ ਦਾ ਪਿੰਡ ਵਸਾਇਆ ਜਿਹੜਾ ਕੇ ਲੁਧਿਆਣਾ ਦੇ ਕੋਲ ਹੈ। ਇਸ ਪਿੰਡ ਤੋਂ ਅੱਗੇ 22 ਪਿੰਡ ਹੋਰ ਵੱਸ ਗਏ। ਦੂਜੇ ਪਾਸੇ ਕੁਲਰ ਨੇ ਕੁਲਰੀਆਂ ਨਾਮ ਦਾ ਪਿੰਡ ਵਸਾਇਆ ਜਿਸ ਤੋਂ ਅੱਗੇ 4 ਪਿੰਡ ਹੋਰ ਵੱਸ ਗਏ ਧਨਪੁਰਾ, ਚੰਦਪੁਰਾ, ਮੁੰਧਲੀਆਂ ਅਤੇ ਨਵਾਂ ਸ਼ਾਮ (ਗੋਰਖਪੁਰ)। ਇਸ ਪਿੰਡ ਦੇ ਲੋਕਾਂ ਦਾ ਗੋਤ ਗਰੇਵਾਲ ਹੈ ਇਹ ਮੰਨਿਆ ਜਾਂਦਾ ਹੈ ਕੇ ਗਰੇਵਾਲਾਂ ਦੀ ਪੈਦਾਇਸ਼ ਇਸ ਪਿੰਡ ਤੋਂ ਹੋਈ ਹੈ।

ਪਿੰਡ ਦੇ ਸ਼ਹੀਦ[ਸੋਧੋ]

ਇਸ ਪਿੰਡ ਵਿੱਚ ਦੋ ਸ਼ਹੀਦ ਕਿਰਪਾ ਸਿੰਘ ਅਤੇ ਦੇਸ਼ਾ ਸਿੰਘ. ਮੁਸਲਮਾਨ ਪਠਾਨ ਉਸ ਸਮੇ ਸਾਰੇ ਘਰਾਂ ਤੋਂ 25 ਕਿਲੋ ਆਟਾ ਹਰ ਸਤਵੇ ਦਿਨ ਪੀਸਵਾਉਂਦੇ ਸੀ ਜਿਸ ਦਾ ਵਿਰੋਧ ਕਰਦਿਆਂ ਇਹਨਾ ਭਰਵਾਂ ਨੇ ਵੰਗਾਰ ਖਤਮ ਕਰਨ ਦਾ ਅਹਿਦ ਲਿਆ 21 ਦਿਨ ਪਠਾਨਾ ਨੂੰ ਟਾਲ-ਮਟੋਲ ਕਰਨ ਤੋਂ ਬਾਅਦ ਵੰਗਾਰ ਦੇਣ ਤੋਂ ਜਵਾਬ ਦੇ ਦਿਤਾ ਜਿਸ ਕਾਰਨ ਪਠਾਨ ਪਿੰਡ ਵਿੱਚ ਤੰਬੂ ਲਾ ਕੇ ਬੇਠ ਗਏ ਇਹਨਾ ਭਰਾਵਾਂ ਨੇ ਜਨਾਨਾ ਭੇਸ ਬਣਾ ਕੇ ਤੰਬੂ ਵਿੱਚ ਦਾਖਲ ਹੋ ਕੇ ਪਠਾਨ ਦਾ ਕਤਲ ਕਰ ਆਏ ਜਿਸ ਕਰਨ ਇਹਨਾ ਦੋਵੇ ਭਰਾਵਾਂ ਨੂੰ ਮੁਸਲਮਾਨਾਂ ਨੇ ਪਿਠ ਨਾਲ ਜੋੜ੍ਹ ਕੇ ਤੋਪ ਨਾਲ ਕ਼ਤਲ ਕਰ ਦਿਤਾ ਸੀ ਅੱਜ ਵੀ ਪਿੰਡ ਦੇ ਬੱਸ ਸਟੇਡ ਤੇ ਭਾਈ ਕਿਰਪਾ ਸਿੰਘ ਦਾ ਬੁਤ ਬਣਇਆ ਹੈ.

ਪ੍ਰਾਚੀਨ ਧਰਮ ਸਥਾਨ[ਸੋਧੋ]

ਸ਼ਿਵ ਮੰਦਿਰ ਜੋ 300 ਸਾਲ ਪੁਰਾਣਾ ਹੈ। ਕਾਲੀ ਦੇਵੀ ਦਾ ਮੰਦਿਰ ਜੋ ਲਗਪਗ 200 ਸਾਲ ਪੁਰਾਣਾ ਹੈ। ਪਿੰਡ ਵਿੱਚ ਡੇਰਿਆ ਦੀ ਗਿਣਤੀ 11 ਦੇ ਕਰੀਬ ਹੈ। ਪਿੰਡ ਵਿੱਚ ਇੱਕ ਡੰਡਆ ਵਾਲਾ ਪੀਰ ਦੀ ਸਮਾਧ ਹੈ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.  Check date values in: |access-date= (help)
  • ਪੰਜਾਬ ਦੇ ਪਿੰਡਾ ਦਾ ਨਾਮਕਰਨ ਅਤੇ ਇਤਿਹਾਸ- ਡਾ.ਕਿਰਪਾਲ ਸਿੰਘ ਅਤੇ ਡਾ.ਹਰਿੰਦਰ ਕੌਰ