ਬਰਨ (ਪਿੰਡ)

ਗੁਣਕ: 29°42′47″N 75°21′46″E / 29.713092°N 75.362853°E / 29.713092; 75.362853
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰਨ
ਸਮਾਂ ਖੇਤਰਯੂਟੀਸੀ+5:30
ਪਿੰਡ ਬਰਨ ਦਾ ਇੱਕ ਦ੍ਰਿਸ਼

ਬਰਨ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2001 ਵਿੱਚ ਬਰਨ ਦੀ ਅਬਾਦੀ 884 ਸੀ। ਇਸ ਦਾ ਖੇਤਰਫ਼ਲ 3.94 ਕਿ. ਮੀ. ਵਰਗ ਹੈ।

ਜਿਲ੍ਹਾ ਡਾਕਖਾਨਾ ਪਿੰਨ-ਕੋਡ ਆਬਾਦੀ ਖੇਤਰ ਨਜਦੀਕ ਥਾਣਾ
ਮਾਨਸਾ ਆਦਮਕੇ 151506 884(2001 ਅਨੁਸਾਰ) 3.94 ਕਿਲੋਮੀਟਰ ਮਾਨਸਾ ਤੋਂ ਸਰਸਾ ਰੋਡ ਉੱਪਰ ਪਿੰਡ ਫੱਤਾ ਮਾਲੋਕਾ ਤੋਂ 10 ਕਿਲੋਮੀਟਰ ਥਾਣਾ ਸਦਰ, ਸਰਦੂਲਗੜ੍ਹ

(17 ਕਿਲੋਮੀਟਰ)

ਪਹੁੰਚ ਮਾਰਗ[ਸੋਧੋ]

ਸੜਕ ਮਾਰਗ ਰਾਹੀਂ[ਸੋਧੋ]

ਇਹ ਪਿੰਡ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 215 ਕਿਲੋਮੀਟਰ ਅਤੇ ਜਿਲ੍ਹਾ ਮਾਨਸਾ ਤੋਂ 35 ਕਿਲੋਮੀਟਰ ਦੂਰੀ ਤੇ ਸਥਿਤ ਹੈ। ਸਰਦੂਲਗੜ੍ਹ ਤੋਂ ਇਸ ਪਿੰਡ ਦੀ ਦੂਰੀ 19 ਕਿਲੋਮੀਟਰ ਅਤੇ ਸਿਰਸਾ(ਹਰਿਆਣਾ) ਤੋਂ ਇਸ ਪਿੰਡ ਦੀ ਦੂਰੀ ਲਗਭਗ 50 ਕਿਲੋਮੀਟਰ ਹੈ।
ਸਰਦੂਲਗੜ੍ਹ ਬੱਸ ਅੱਡੇ ਤੋਂ ਪਿੰਡ ਬਰਨ ਤੱਕ ਪਹੁੰਚਣ ਦਾ ਬੱਸ ਕਿਰਾਇਆ 20 ਰੁਪਏ ਅਤੇ ਫੱਤਾ ਮਾਲੋਕਾ ਤੋਂ ਪਿੰਡ ਬਰਨ ਤੱਕ ਪਹੁੰਚਣ ਦਾ ਬੱਸ ਕਿਰਾਇਆ 10 ਰੁਪਏ ਹੈ।

ਰੇਲਵੇ ਮਾਰਗ ਰਾਂਹੀ[ਸੋਧੋ]

ਇਸ ਪਿੰਡ ਦਾ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਮਾਨਸਾ ਵਿਖੇ ਹੈ, ਇਸ ਤੋਂ ਇਲਾਵਾ ਦੂਸਰਾ ਨੇੜਲਾ ਰੇਲਵੇ ਸਟੇਸ਼ਨ ਹਰਿਆਣਾ ਵਿੱਚ ਵਸੇ ਸ਼ਹਿਰ ਸਿਰਸਾ ਵਿੱਚ ਹੈ।

ਹਵਾਈ ਮਾਰਗ ਰਾਹੀਂ[ਸੋਧੋ]

ਇਸ ਪਿੰਡ ਦਾ ਸਭ ਤੋਂ ਨੇੜਲਾ ਹਵਾਈ ਅੱਡਾ ਬਠਿੰਡਾ ਹੈ ਅਤੇ ਦੂਸਰਾ ਸਭ ਤੋਂ ਨੇੜਲਾ ਅੰਤਰਰਾਸ਼ਟਰੀ ਹਵਾਈ ਅੱਡਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਵਿੱਚ ਹੈ।

ਵਿੱਦਿਅਕ ਸੰਸਥਾਵਾਂ[ਸੋਧੋ]

ਸਰਕਾਰੀ ਪ੍ਰਾਇਮਰੀ ਸਕੂਲ, ਬਰਨ ਇਸ ਪਿੰਡ ਦਾ ਇੱਕੋ-ਇੱਕ ਸਰਕਾਰੀ ਸਕੂਲ ਹੈ ਅਤੇ ਇਸ ਸਕੂਲ ਵਿੱਚ ਚਾਰ ਕਮਰੇ ਹਨ । ਇਸ ਸਕੂਲ ਵਿੱਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਸਿੱਖਿਆ ਦਿੱਤੀ ਜਾਂਦੀ ਹੈ। ਇਸ ਪਿੰਡ ਵਿੱਚ ਬਾਕੀ ਦੋ ਪਬਲਿਕ ਸਕੂਲ ਹਨ। ਕੈਲੀਬਰ ਪਬਲਿਕ ਸਕੂਲ,ਬਰਨ ਇਸ ਪਿੰਡ ਦਾ ਮਸ਼ਹੂਰ ਸਕੂਲ ਹੈ ਅਤੇ ਇਸ ਪਿੰਡ ਦਾ ਦੂਜਾ ਪਬਲਿਕ ਸਕੂਲ ਸੰਤ ਸੱਤਨਾਮ ਦਾਸ ਪਬਲਿਕ ਸਕੂਲ,ਬਰਨ ਹੈ।

ਨਜ਼ਦੀਕੀ ਵਿੱਦਿਅਕ ਸੰਸਥਾਵਾਂ[ਸੋਧੋ]

ਵਿੱਦਿਅਕ ਸੰਸਥਾ ਦਾ ਨਾਮ ਪਿੰਡ ਤੋਂ ਦੂਰੀ
ਸ੍ਰ: ਬਲਰਾਜ ਸਿੰਘ ਭੂੰਦੜ ਮੈਮੋਰੀਅਲ ਕਾਲਜ, ਸਰਦੂਲਗੜ੍ਹ 20 ਕਿ:ਮੀ:
ਨਹਿਰੂ ਮੈਮੋਰੀਅਲ ਕਾਲਜ, ਮਾਨਸਾ 36 ਕਿ:ਮੀ:
ਐਨਲਾਈਟਨਡ ਕਾਲਜ, ਝੁਨੀਰ 12 ਕਿ:ਮੀ:
ਭਾਰਤ ਗਰੁੱਪ ਆਫ਼ ਕਾਲਜ, ਸਰਦੂਲਗੜ੍ਹ 23 ਕਿ:ਮੀ:

ਪਿੰਡ ਸੰਬੰਧੀ ਵਾਧੂ ਜਾਣਕਾਰੀ[ਸੋਧੋ]

ਇਹ ਪਿੰਡ ਮਾਨਸਾ ਤੋਂ ਸਿਰਸਾ ਰੋਡ ਤੋਂ 10 ਕਿ.ਮੀ. ਦੂਰੀ ਉੱਤੇ ਪੂਰਬ ਦਿਸ਼ਾ ਵਾਲੇ ਪਾਸੇ ਸਥਿਤ ਹੈ। ਇਸ ਪਿੰਡ ਨਾਲ ਸੰਬੰਧਿਤ ਡਾਕ-ਘਰ ਪਿੰਡ ਆਦਮਕੇ ਵਿੱਚ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ ਅਤੇ ਇੱਕ ਵਾਟਰ-ਵਰਕਸ ਵੀ ਹੈ ਜਿਸ ਵਿੱਚੋਂ ਇੱਕ ਹੋਰ ਪਿੰਡ ਨੂੰ ਪਾਣੀ ਜਾਂਦਾ ਹੈ।
ਪਿੰਡ ਵਿੱਚ ਇੱਕ ਗੁਰੂ-ਘਰ ਹੈ ਅਤੇ ਇੱਕ ਸੰਤ ਸੱਤਨਾਮ ਦਾਸ ਜੀ ਦਾ ਡੇਰਾ ਹੈ।

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°42′47″N 75°21′46″E / 29.713092°N 75.362853°E / 29.713092; 75.362853